179 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
ਸੁਲਤਾਨਪੁਰ ਲੋਧੀ, 28 ਜਨਵਰੀ (ਹੈਪੀ)-ਸੁਲਤਾਨਪੁਰ ਲੋਧੀ ਤੋਂ ਸਟੈਟਿਕਸ ਟੀਮ ਇੰਚਾਰਜ ਗੋਪਾਲ ਕ੍ਰਿਸ਼ਨ, ਨਾਇਬ ਤਹਿਸੀਲਦਾਰ ਸ੍ਰੀ ਵਰਿੰਦਰ ਭਾਟੀਆ ਦੀ ਅਗਵਾਈ ਹੇਠ ਪੁਲਿਸ ਪਾਰਟੀ ਨਾਲ ਪਿੰਡ ਖੁਰਦਾਂ ਵਿਖੇ ਤੇਜ਼ਾ ਸਿੰਘ ਦੇ ਘਰੋਂ 179 ਬੋਤਲਾਂ ਨਜਾਇਜ਼ ਸ਼ਰਾਬ ਬ੍ਰਾਮਦ ਕੀਤੀ। ਇਸ ਸਬੰਧੀ ਐਸ.ਐਚ.ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਕੇ ਤੇਜਾ ਸਿੰਘ ਦੇ ਘਰੋਂ ਪਾਣੀ ਵਾਲੀ ਟੈਂਕੀ ਦੇ ਨੇੜੇ ਪਈ ਖਾਲੀ ਟੈਂਕੀ ਵਿਚੋਂ 4 ਪਲਾਸਟਿਕ ਦੇ ਬੈਗਾਂ ਵਿਚ ਪਈ 179 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜੋ ਕਿ ਬਹੁਤ ਘਟੀਆ ਮਾਰਕੇ ਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੇਜਾ ਸਿੰਘ ਦੇ ਘਰ ਮੌਕੇ 'ਤੇ ਕੋਈ ਵੀ ਮਰਦ ਹਾਜ਼ਰ ਨਹੀਂ ਸੀ। ਨਾਇਬ ਤਹਿਸੀਲਦਾਰ ਸ੍ਰੀ ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਸਬੰਧ ਵਿਚ ਅਗਲੇਰੀ ਕਾਰਵਾਈ ਐਕਸਾਈਜ਼ ਐਕਟ ... Read Full Story
|