179 ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ
ਸੁਲਤਾਨਪੁਰ ਲੋਧੀ, 28 ਜਨਵਰੀ (ਹੈਪੀ)-ਸੁਲਤਾਨਪੁਰ ਲੋਧੀ ਤੋਂ ਸਟੈਟਿਕਸ ਟੀਮ ਇੰਚਾਰਜ ਗੋਪਾਲ ਕ੍ਰਿਸ਼ਨ, ਨਾਇਬ ਤਹਿਸੀਲਦਾਰ ਸ੍ਰੀ ਵਰਿੰਦਰ ਭਾਟੀਆ ਦੀ ਅਗਵਾਈ ਹੇਠ ਪੁਲਿਸ ਪਾਰਟੀ ਨਾਲ ਪਿੰਡ ਖੁਰਦਾਂ ਵਿਖੇ ਤੇਜ਼ਾ ਸਿੰਘ ਦੇ ਘਰੋਂ 179 ਬੋਤਲਾਂ ਨਜਾਇਜ਼ ਸ਼ਰਾਬ ਬ੍ਰਾਮਦ ਕੀਤੀ। ਇਸ ਸਬੰਧੀ ਐਸ.ਐਚ.ਓ ਭੁਪਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਅਧਾਰ 'ਤੇ ਛਾਪਾਮਾਰੀ ਕਰਕੇ ਤੇਜਾ ਸਿੰਘ ਦੇ ਘਰੋਂ ਪਾਣੀ ਵਾਲੀ ਟੈਂਕੀ ਦੇ ਨੇੜੇ ਪਈ ਖਾਲੀ ਟੈਂਕੀ ਵਿਚੋਂ 4 ਪਲਾਸਟਿਕ ਦੇ ਬੈਗਾਂ ਵਿਚ ਪਈ 179 ਬੋਤਲਾਂ ਨਜਾਇਜ਼ ਸ਼ਰਾਬ ਬਰਾਮਦ ਕੀਤੀ ਜੋ ਕਿ ਬਹੁਤ ਘਟੀਆ ਮਾਰਕੇ ਦੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤੇਜਾ ਸਿੰਘ ਦੇ ਘਰ ਮੌਕੇ 'ਤੇ ਕੋਈ ਵੀ ਮਰਦ ਹਾਜ਼ਰ ਨਹੀਂ ਸੀ। ਨਾਇਬ ਤਹਿਸੀਲਦਾਰ ਸ੍ਰੀ ਵਰਿੰਦਰ ਭਾਟੀਆ ਨੇ ਦੱਸਿਆ ਕਿ ਇਸ ਸਬੰਧ ਵਿਚ ਅਗਲੇਰੀ ਕਾਰਵਾਈ ਐਕਸਾਈਜ਼ ਐਕਟ ... Read Full Story
|
ਹੈਰੋਇਨ ਵੇਚਣ ਦੇ ਦੋਸ਼ ’ਚ ਤਿੰਨ ਗ੍ਰਿਫ਼ਤਾਰ
ਸੁਲਤਾਨਪੁਰ ਲੋਧੀ, 6 ਜੂਨ (ਸੋਨੀਆ)-ਗੁਰਮੀਤ ਸਿੰਘ ਐਸ. ਪੀ. ਸੁਲਤਾਨਪੁਰ ਲੋਧੀ ਦੀਆਂ ਹਦਾਇਤਾਂ ’ਤੇ ਨਰਿੰਦਰ ਸਿੰਘ ਔਜਲਾ ਐਸ.ਐਚ.ਓ. ਥਾਣਾ ਕਬੀਰਪੁਰ ਦੀਆਂ ਹਦਾਇਤਾਂ ’ਤੇ ਨਸ਼ਾ ਵੇਚਣ ਵਾਲਿਆਂ ਵਿਰੁੱਧ ਛੇੜੀ ਮੁਹਿੰਮ ਤਹਿਤ ਤਿੰਨ ਵਿਅਕਤੀਆਂ ਨੂੰ ਹੈਰੋਇਨ ਵੇਚਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਹੈ।।ਸ੍ਰੀ ਔਜਲਾ ਨੇ ਦ¤ਸਿਆ ਕਿ ਕੇਵਲ ਸਿੰਘ ਏ. ਐਸ.ਆਈ. ਦੀ ਅਗਵਾਈ ਵਿਚ ਪੁਲਿਸ ਪਾਰਟੀ ਨੇ ਸ਼ੇਖਮਾਂਗਾ ਸੜਕ ਉ¤ਪਰ ਸਰੂਪ ਵਾਲ ਟੀ. ਪੁਆਇੰਟ ਵਿਖੇ ਮੋਟਰ ਸਾਈਕਲ ਸਵਾਰ ਇਕ ਸ਼¤ਕੀ ਵਿਅਕਤੀ ਨੂੰ ਰੋਕ ਕੇ ਤਲਾਸ਼ੀ ਲਈ, ਜਿਸ ਪਾਸੋਂ 110 ਮਿਲੀਗ੍ਰਾਮ ਹੈਰੋਇਨ ਬਰਾਮਦ ਹੋਈ। ਸ਼¤ਕੀ ਵਿਅਕਤੀ ਦੀ ਸ਼ਨਾਖ਼ਤ ਗੁਰਪ੍ਰੀਤ ਸਿੰਘ ਉਰਫ਼ ਗੋਪੀ ਪੁ¤ਤਰ ਗਿਆਨ ਸਿੰਘ ਵਾਸੀ ਸ਼ੇਖ਼ਮਾਂਗਾ ਵਜੋਂ ਹੋਈ ਹੈ।।
ਇਸੇ ਤਰ੍ਹਾਂ ਸੇਵਾ ਸਿੰਘ ਏ.ਐਸ.ਆਈ. ਦੀ ਅਗਵਾਈ ਟੀ. ਪੁਆਇੰਟ ਲੋਦੀਵਾਲ ਨੇੜੇ ਦੋ ... Read Full Story
|
ਸੰਤ ਸੀਚੇਵਾਲ ਵੱਲੋਂ ਬੀਬੀ ਬਾਦਲ ਦੀ ਮੌਤ ’ਤੇ ਦੁੱਖ ਪ੍ਰਗਟ
ਸੁਲਤਾਨਪੁਰ ਲੋਧੀ, 2 ਜੂਨ (ਪਰਮਜੀਤ ਡਡਵਿੰਡੀ)-ਸੰਤ ਬਲਬੀਰ ਸਿੰਘ ਜੀ ਸੀਚੇਵਾਲ ਕਾਰਸੇਵਾ ਵਾਲਿਆਂ ਨੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਦੀ ਧਰਮ ਪਤਨੀ ਸੁਰਿੰਦਰ ਕੌਰ ਬਾਦਲ ਦੇ ਅਕਾਲ ਚਲਾਣੇ ਉ¤ਪਰ ਗਹਿਰੇ ਦੁੱਖ ਦਾ ਇਜ਼ਹਾਰ ਕੀਤਾ ਹੈ। ਸੰਤ ਸੀਚੇਵਾਲ ਨੇ ਕਿਹਾ ਕਿ ਪੰਜਾਬ ਦੇ ਅੱਜ ਸਮੇਂ ਦੇ ਸਭ ਤੋਂ ਮੋਹਰੀ ਪਰਵਾਰ ਦੀ ਅਹਿਮ ਹਸਤੀ ਸੁਰਿੰਦਰ ਕੌਰ ਬਾਦਲ ਦੀ ਕੈਂਸਰ ਵਰਗੀ ਨਾਮੁਰਾਦ ਬੀਮਾਰੀ ਕਾਰਣ ਹੋਈ ਮੌਤ ਸਾਡੇ ਸਾਰਿਆਂ ਲਈ ਸੋਚਣ ਦੀ ਘੜੀ ਹੈ।
ਉਨ੍ਹਾਂ ਕਿਹਾ ਕਿ ਸੁਰਿੰਦਰ ਕੌਰ ਬਾਦਲ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੋ ਹੋਵੇਗੀ ਕਿ ਅਸੀਂ ਪਾਣੀਆਂ ਵਿੱਚ ਜ਼ਹਿਰ ਘੋਲਣਾ ਬੰਦ ਕਰੀਏ ਅਤੇ ਹਰ ਪੱਧਰ ’ਤੇ ਜਿਸ ਵਿਅਕਤੀ ਦੀ ਜਿੰਨੀ ਜ਼ਿੰਮੇਵਾਰੀ ਬਣਦੀ ਹੈ, ਉਸ ਨੂੰ ਤਨਦੇਹੀ ਨਾਲ ਨਿਭਾਈਏ। ਉਨ੍ਹਾਂ ਕਿਹਾ ਕਿ ਹੁਣ ਤੱਕ ਜੋ ਗੰਦਾ ਪਾਣੀ ਅਸੀਂ ... Read Full Story
|
400 ਰੁਪਏ ਦਾ ਗੈਸ ਸਿਲੰਡਰ ਗਰੀਬਾਂ ਦਾ ਜਿਊਣਾ ਕਰੇਗਾ ਮੁਹਾਲ
ਸੁਲਤਾਨਪੁਰ ਲੋਧੀ, 2 ਜੂਨ (ਥਿੰਦ)-ਦਿਨੋ-ਦਿਨ ਵਧਦੀ ਮਹਿੰਗਾਈ ਨੇ ਹਰ ਵਰਗ ਨੂੰ ਖਰੀਦੋ ਫਰੋਖਤ ਕਰਨ ਸਮੇਂ ਚੱਕਰਾਂ ’ਚ ਪਾ ਦਿੱਤਾ।ਹੈ। ਘਰ ’ਚ ਰੋਜ਼ਾਨਾ ਵਰਤਣ ਵਾਲੀਆਂ ਵਸਤੂਆਂ ਦੇ ਭਾਅ ਅਸਮਾਨੀ ਚੜ੍ਹ ਚੁੱਕੇ ਹਨ।। ਸਬਜ਼ੀਆਂ ਦੇ ਭਾਅ ਹੱਦੋਂ ਵ¤ਧ ਗਏ ਹਨ ਤੇ ਦਾਲ ਜਿਹੜੀ ਖ੍ਰੀਦਣੀ ਔਖੀ ਹੁੰਦੀ ਜਾ ਰਹੀ ਹੈ।। ਕੇਂਦਰ ਸਰਕਾਰ ਵਲੋਂ ਪੈਟਰੋਲ ਵਸਤੂਆਂ ਦੇ ਭਾਅ ਵਧਾ ਕੇ ਰਸੋਈ ਗੈਸ ਦੀਆਂ ਕੀਮਤਾਂ ਵੀ ਲਗਭਗ 35 ਰੁਪਏ ਹੋਰ ਵਧਾਉਣ ਦੇ ਸੰਕੇਤ ਦਿੱਤੇ ਜਾ ਰਹੇ ਹਨ।। ਜੇ ਇਹ ਵਾਧਾ ਕੇਂਦਰ ਸਰਕਾਰ ਵਲੋਂ ਨਾ ਟਾਲਿਆ ਗਿਆ ਤਾਂ 9 ਜੂਨ ਤੋਂ ਬਾਅਦ ਗਰੀਬਾਂ ਦੇ ਘਰਾਂ ’ਚੋਂ ਸਟੋਵ ਚੱਲਣ ਦੀਆਂ ਅਵਾਜ਼ਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ, ਕਿਉਂਕਿ 400 ਰੁਪਏ ਤੱਕ ਸਿਲੰਡਰ ਖਰੀਦਣਾ ਮਜ਼ਦੂਰ ਤੇ ਗਰੀਬ ਦੇ ਵ¤ਸੋਂ ਬਾਹਰ ਹੋ ਜਾਵੇਗਾ।।ਵਿਗਿਆਨ ਦੇ ਫੈਲਾਅ ਨਾਲ ਜਿੱਥੇ ਅਮੀਰ ਆਧੁਨਿਕ ... Read Full Story
|
ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ’ਚ ਭਾਗ ਲੈਣ-ਕੇ.ਬੀ.
ਸੁਲਤਾਨਪੁਰ ਲੋਧੀ, 28 ਮਈ (ਹੈਪੀ)-ਨੌਜਵਾਨ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਅਤੇ ਹੋਰ ਸਮਾਜਿਕ ਗਤੀਵਿਧੀਆਂ ’ਚ ਭਾਗ ਲੈਣ ਤਾਂ ਜੋ ਉਹ ਇਕ ਚੰਗੇ ਸਮਾਜ ਦੀ ਸਿਰਜਨਾ ’ਚ ਭਾਗ ਲੈਣ ਤਾਂ ਜੋ ਉਹ ਇਕ ਚੰਗੇ ਸਮਾਜ ਦੀ ਸਿਰਜਨਾ ’ਚ ਹਿੱਸਾ ਪਾਉਣ।।ਇਹ ਸ਼ਬਦ ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ ਤੋਂ ਸੰਭਾਵਿਤ ਉਮੀਦਵਾਰ ਕਰਮਬੀਰ ਸਿੰਘ ਕੇਬੀ ਨੇ ਯੂਥ ਅਤੇ ਕਲਚਰਲ ਕਲੱਬ (ਰਜਿ:) ਸਾਬੂਵਾਲ ਵੱਲੋਂ ਕਰਵਾਏ ਜਾ ਰਹੇ ਤਿੰਨ ਰੋਜ਼ਾ ਚੌਥੇ ਸਾਲਾਨਾ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ ਕਰਨ ਉਪਰੰਤ ਆਪਣੇ ਸੰਬੋਧਨ ’ਚ ਕਹੇ।।ਟੂਰਨਾਮੈਂਟ ਕਮੇਟੀ ਵੱਲੋਂ ਸ੍ਰੀ ਕੇਬੀ ਅਤੇ ਹੋਰ ਪਤਵੰਤਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।।ਪ੍ਰਧਾਨ ਮੱਖਣ ਸਿੰਘ ਅਟਵਾਲ ਨੇ ਦ¤ਸਿਆ ਕਿ ਟੂਰਨਾਮੈਂਟ ਵਿਚ 10 ਕ੍ਰਿਕਟ ਟੀਮਾਂ ਭਾਗ ਲੈ ਰਹੀਆਂ ਹਨ।।ਇਸ ਮੌਕੇ ਹੋਰਨਾਂ ਤੋਂ ... Read Full Story
|
ਭ੍ਰਿਸ਼ਟ ਮੰਤਰੀਆਂ ਦੀ ਅਗਵਾਈ ਕਰ ਰਹੀ ਹੈ ਬਾਦਲ ਸਰਕਾਰ-ਚੀਮਾ
ਸੁਲਤਾਨਪੁਰ ਲੋਧੀ, 17 ਮਈ (ਨਰੇਸ਼ ਹੈਪੀ)-ਮੁ¤ਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਅਤੇ ਉ¤ਪ ਮੁ¤ਖ ਮੰਤਰੀ ਸ: ਸੁਖਬੀਰ ਸਿੰਘ ਬਾਦਲ ਲੋਕਾਂ ਨੂੰ ਦੋਵੇਂ ਹ¤ਥਾਂ ਨਾਲ ਲੁੱਟ ਰਹੇ ਹਨ ਅਤੇ ਪੰਜਾਬ ਅੰਦਰ ਕਾਨੂੰਨ ਨਾਂਅ ਦੀ ਕੋਈ ਵੀ ਚੀਜ਼ ਨਹੀਂ ਹੈ ਤੇ ਪੰਜਾਬ ਸਰਕਾਰ ਦੇ ਭ੍ਰਿਸ਼ਟ ਮੰਤਰੀਆਂ ਦੀ ਅਗਵਾਈ ਬਾਦਲ ਸਰਕਾਰ ਕਰ ਰਹੀ ਹੈ, ਜਿਸ ਦਾ ਸਬੂਤ ਇਸ ਗ¤ਲ ਤੋਂ ਮਿਲਦਾ ਹੈ ਕਿ ਬੀਤੇ ਦਿਨੀ ਭਾਜਪਾ ਦੇ ਰੰਗੇ ਹਥੀ ਫੜੇ ਮੰਤਰੀ ਰਾਜ ਖੁਰਾਣਾ ਅਤੇ ਕਥਿਤ ਦੋਸ਼ੀ ਦੇ ਅਧੀਨ ਘਿਰੇ ਮੰਤਰੀ ਮਨੋਰੰਜਨ ਕਾਲੀਆ ਅਤੇ ਚੌਧਰੀ ਸਵਰਨਾ ਰਾਮ ਨੂੰ ਬਚਾਉਣ ਲਈ ਪੰਜਾਬ ਸਰਕਾਰ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹ।ੈ ਇਹ ਪ੍ਰਗਟਾਵਾ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਸਾਬਕਾ ਪ੍ਰਧਾਨ ਨਵਤੇਜ ਸਿੰਘ ਚੀਮਾ ਨੇ ਮੁਹੱਲਾ ਤੇ ਵਾਰਡ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ।। ਉਨ੍ਹਾਂ ... Read Full Story
|
ਭੰਗ-ਬੂਟੀ ਦੇ ਖਾਤਮੇ ਲਈ ਪ੍ਰਸ਼ਾਸਨ ਨੂੰ ਦਖਲ ਦੇਣ ਦੀ ਅਪੀਲ
ਸੁਲਤਾਨਪੁਰ ਲੋਧੀ, 8 ਮਈ (ਥਿੰਦ)-ਭਾਰਤੀ ਕਮਿਊਨਿਸਟ ਪਾਰਟੀ ਤੇ ਸਥਾਨਕ ਮਜ਼ਦੂਰ ਵਿੰਗ ਦੇ ਆਗੂ ਸੁਰਜੀਤ ਸਿੰਘ ਠੱਟਾ, ਜਸਦੇਵ ਸਿੰਘ ਲਾਡੀ ਤੇ ਪ੍ਰਕਾਸ਼ ਸਿੰਘ ਪੱਮਣ ਨੇ ਪ੍ਰੈ¤ਸ ਨੋਟ ਜਾਰੀ ਕਰਦਿਆਂ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਥਾਂ-ਥਾਂ ਉ¤ਗੀ ਭੰਗ-ਬੂਟੀ ਦੇ ਖਾਤਮੇ ਲਈ ਵਿਸ਼ੇਸ਼ ਕਦਮ ਚੁੱਕੇ ਜਾਣ।।ਉਨ੍ਹਾਂ ਮੰਗ ਕੀਤੀ ਕਿ ਜਿੱਥੇ ਇਹ ਬੂਟੀ ਨੌਜਵਾਨਾਂ ਨੂੰ ਨਸ਼ਿਆਂ ਵ¤ਲ ਉਕਸਾ ਰਹੀ ਹੈ, ਉਥੇ ਅਨੇਕਾਂ ਬੀਮਾਰੀਆਂ ਦਾ ਕਾਰਣ ਵੀ ਬਣ ਰਹੀ ਹੈ।।ਆਗੂਆਂ ਨੇ ਕਿਹਾ ਕਿ ਹੁਣ ਤਾਂ ਇਹ ਬੂਟੀ ਲੁੱਟਾਂ ਖੋਹਾਂ ਕਰਨ ਵਾਲਿਆਂ ਲਈ ਵੀ ਵਰਦਾਨ ਸਾਬਤ ਹੋ ਰਹੀ ਹੈ।। ਨਾਲ ਹੀ ਖ¤ਬੇ ਪ¤ਖੀ ਆਗੂਆਂ ਨੇ ਪ੍ਰੈ¤ਸ ਨੋਟ ਰਾਹੀਂ ਵਧਦੀ ਮਹਿੰਗਾਈ ਨੂੰ ਕਾਬੂ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਹੁਣ ਰਾਜ ਸਰਕਾਰ ਤੇ ਕੇਂਦਰ ਸਰਕਾਰ ਦੀਆਂ ਕੋਝੀਆਂ ਨੀਤੀਆਂ ਕਾਰਣ ਮਜ਼ਦੂਰਾਂ ਦੇ ਘਰ ... Read Full Story
|
ਵਿਧਾਇਕ ਸਾਹੀ ਵੱਲੋਂ ਪਵਿੱਤਰ ਵੇਈਂ ਦੀ ਇਤਿਹਾਸਕ ਹਸਤੀ ਨੂੰ ਚਣੌਤੀ ਦੀ ਨਿੰਦਾ
ਸੁਲਤਾਨਪੁਰ ਲੋਧੀ, 21 ਅਪ੍ਰੈਲ (ਨਰਿੰਦਰ ਸਿੰਘ ਸੋਨੀਆ)-ਸੀਨੀਅਰ ਕਾਂਗਰਸ ਆਗੂ ਸ: ਨਵਤੇਜ ਸਿੰਘ ਚੀਮਾ ਸਾਬਕਾ ਪ੍ਰਧਾਨ ਜ਼ਿਲ੍ਹਾ ਕਾਂਗਰਸ ਕਪੂਰਥਲਾ ਨੇ ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਮਰਜੀਤ ਸਿੰਘ ਸਾਹੀ ਵੱਲੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਵੇਈਂ ਦੀ ਇਤਿਹਾਸਕ ਹਸਤੀ ਨੂੰ ਚਣੌਤੀ ਦਿੱਤੇ ਜਾਣ ਦੀ ਸਖ਼ਤ ਸ਼ਬਦਾ ਵਿਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਹੀ ਵੱਲੋਂ ਇਹ ਕਹਿਣਾ ਕਿ ਇਸਦੀ ਕੋਈ ਇਤਿਹਾਸਕ ਜਾਂ ਧਾਰਮਿਕ ਮਹੱਤਤਾ ਨਹੀਂ ਹੈ ਨੇ ਭਾਜਪਾ ਦੇ ਫਿਰਕੂ ਚਿਹਰੇ ਅਤੇ ਘਟ ਗਿਣਤੀਆਂ ਪ੍ਰਤੀ ਵਰਤੀ ਜਾਂਦੀ ਮੁੱਤਸਬੀ ਪਹੁੰਚ ਨੂੰ ਨੰਗਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਵੇਈਂ ਜਿਸ ਵਿਚ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਿੰਨ ਦਿਨ ਟੁੱਬੀ ਮਾਰਨ ਉਪਰੰਤ ਮੂਲ ਮੰਤਰ ਉਚਾਰਿਆ ਵਿਚ ਹਮੇਸ਼ਾ ਜਲ ਦੀ ... Read Full Story
|
ਸੁਲਤਾਨਪੁਰ ’ਚ ਜੁਰਮ ਸਿਖਰਾਂ ਵੱਲ
ਸੁਲਤਾਨਪੁਰ ਲੋਧੀ, 13 ਅਪ੍ਰੈਲ (ਨਰਿੰਦਰ ਸਿੰਘ ਸੋਨੀਆ)-ਲੜਾਈ, ਝਗੜਿਆਂ ਅਤੇ ਲੁੱਟ-ਖੋਹ ਦੀ ਵਾਰਦਾਤਾਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ, ਪਰ ਪੁਲਿਸ ਪ੍ਰਸ਼ਾਸ਼ਨ ਬੇਬੱਸ ਹੋਇਆ ਜਾਪਦਾ ਹੈ। ਅੱਜ ਸਵੇਰੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਨੇੜੇ ਇਕ ਨੌਜਵਾਨ ਨੂੰ ਘਰੇ ਕੇ ਸ਼ਰੇਆਮ 8-10 ਨੌਜਵਾਨਾਂ ਵੱਲੋਂ ਕੁੱਟਮਾਰ ਕਰਨ ਅਤੇ ਤੇਜ਼ਧਾਰ ਹਥਿਆਰ ਨਾਲ ਜ਼ਖ਼ਮੀ ਕਰ ਦਿੱਤੇ ਜਾਣ ਨਾਲ ਇਲਾਕੇ ਵਿਚ ਦਹਿਸ਼ਤ ਫੈਲ ਗਈ। ਮੌਕੇ ’ਤੇ ਇਕੱਤਰ ਕੀਤੀ ਜਾਣਕਾਰੀ ਮੁਤਾਬਕ ਗਗਨਦੀਪ ਸਿੰਘ ਨਾਲ ਕੁੱਟਮਾਰ ਕਰਨ ਆਏ ਨੌਜਵਾਨਾਂ ਵਿਚੋਂ 2 ਨੂੰ ਇਲਾਕੇ ਦੇ ਲੋਕਾਂ ਨੇ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਜ਼ਖ਼ਮੀ ਹਾਲਤ ਵਿਚ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਚ ਜ਼ੇਰੇ ਇਲਾਜ਼ ਗਗਨਦੀਪ ਸਿੰਘ ਨੇ ਦੱਸਿਆ ਕਿ ਮੰਗੀ ਅਤੇ ਉਸਦੇ ਸਾਥੀਆਂ ਨੇ ਮੋਬਾਇਲ ਫੋਨ ’ਤੇ ਗੁੰਮਟੀਆਂ ਖਰੀਦਣ ਲਈ ... Read Full Story
|
ਪੁਲਿਸ ਵੱਲੋਂ ਪੱਤਰਕਾਰ ਧੰਜੂ ਦਾ ਕੈਮਰਾ ਤੋੜਨ ਅਤੇ ਕੁਟਮਾਰ ਕਰਨ ਦੀ ਨਿੰਦਾ
ਸੁਲਤਾਨਪੁਰ ਲੋਧੀ, 2 ਜਨਵਰੀ (ਪੱਤਰ ਪ੍ਰੇਰਕ)-ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੀ ਮੀਟਿੰਗ ਮਾਸਟਰ ਦੇਸ ਰਾਜ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਲੋਹੀਆਂ ਪੁਲਿਸ ਵੱਲੋਂ ਗਿੱਦੜਪਿੰਡੀ ਪੁੱਲ ਨੇੜੇ ਧਰਨਾ ਦੇ ਰਹੇ ਈ.ਟੀ.ਟੀ. ਅਧਿਆਪਕਾਂ ਦੇ ਧਰਨੇ ਦੀ ਕਵਰੇਜ ਕਰਨ ਗਏ ਇਕ ਟੀ.ਵੀ. ਚੈਨਲ ਦੇ ਪੱਤਰਕਾਰ ਦੀ ਕੁੱਟਮਾਰ ਕਰਨ ਅਤੇ ਕੈਮਰਾ ਭੰਨ ਸੁੱਟਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ।
ਵਰਕਿੰਗ ਜਰਨਲਿਸਟ ਐਸੋਸੀਏਸ਼ਨ ਸੁਲਤਾਨਪੁਰ ਲੋਧੀ ਦੇ ਮੈਂਬਰ ਜਗਜੀਤ ਧੰਜੂ ਅਤੇ ਕੈਮਰਾਮੈਨ ਗੁਰਪ੍ਰੀਤ ਸਿੰਘ ਨਾਲ ਕੀਤੇ ਦੁਰਵਿਵਹਾਰ, ਕੈਮਰਾ ਤੋੜਨ ਅਤੇ ਕੈਮਰਾਮੈਨ ਨੂੰ ਲਾਠੀਆਂ ਨਾਲ ਕੁੱਟਣ ਵਾਲੇ ਪੁਲਿਸ ਅਧਿਕਾਰੀਆਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕਰਨ ਅਤੇ ਪੱਤਰਕਾਰਾਂ ਨਾਲ ਹੋਈ ਬੇਇਨਸਾਫੀ ਦੂਰ ਕਰਨ ਦੀ ਮੰਗ ਕੀਤੀ ਗਈ ਹੈ। ਮੀਟਿੰਗ ਵਿਚ ... Read Full Story
|
ਸੁਖਬੀਰ ਕੌਰ ਦੇ ਜੱਜ ਬਣਨ ’ਤੇ ਇਲਾਕੇ ’ਚ ਖੁਸ਼ੀ ਦੀ ਲਹਿਰ
ਸੁਲਤਾਨਪੁਰ ਲੋਧੀ, 2 ਜਨਵਰੀ (ਸੋਨੀਆ, ਹੈਪੀ)-ਸੀਨੀਅਰ ਕਾਂਗਰਸ ਆਗੂ ਸੁਖਵਿੰਦਰ ਸਿੰਘ ਸੁੱਖ ਸਾਬਕਾ ਚੇਅਰਮੈਨ ਪੰਚਾਇਤ ਸੰਮਤੀ ਸੁਲਤਾਨਪੁਰ ਲੋਧੀ ਦੀ ਭਤੀਜੀ ਸ: ਹਰਚਰਨ ਸਿੰਘ ਹਕੀਮ ਦੀ ਪੋਤਰੀ ਅਤੇ ਹਰਵਿੰਦਰ ਸਿੰਘ ਸਰਪੰਚ ਸੈਦਪੁਰ ਦੀ ਸਪੁੱਤਰੀ ਸਰਦਾਰਨੀ ਸੁਖਬੀਰ ਕੌਰ ਦੇ ਪੀ. ਸੀ. ਐਸ. ਜੁਡੀਸ਼ੀਅਲ ਦਾ ਇਮਤਿਹਾਨ ਪਾਸ ਕਰਕੇ ਜੱਜ ਚੁਣੇ ਜਾਣ ’ਤੇ ਇਲਾਕੇ ਭਰ ਵਿਚ ਖੁਸ਼ੀ ਦਾ ਮਾਹੌਲ ਹੈ। ਪਿੰਡ ਸੈਦਪੁਰ ਦੇ ਸ: ਹਰਨਾਮ ਸਿੰਘ ਹਕੀਮ ਦੇ ਪਰਿਵਾਰ ਲਗਾਤਾਰ ਤੀਜੀ ਪੀੜੀ ’ਚੋਂ ਉ¤ਚ ਅਹੁਦੇ ਦੇ ਬਿਰਾਜਮਾਨ ਹੋਣ ਵਾਸਤੇ ਸੁਖਬੀਰ ਕੌਰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵਧਾਈਆ ਮਿਲ ਰਹੀਆਂ ਹਨ। ਉਨ੍ਹਾਂ ਦੇ ਪਰਿਵਾਰ ਦੇ ਹੀ ਸ: ਅਮਰਜੀਤ ਸਿੰਘ ਸੈਦਪੁਰ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਹੇ। ਹਰਦਿਆਲ ਸਿੰਘ ਸ਼ੈਸ਼ਨ ਜੱਜ, ਸ: ਅਵਤਾਰ ਸਿੰਘ ਮੈਂਬਰ ਸੈਂਟਰਲ ਬੋਰਡ ਆਫ ... Read Full Story
|
ਅਵਾਰਾ ਕੁੱਤੇ ਦੇ ਕੱਟਣ ਨਾਲ ਔਰਤ ਦੀ ਮੌਤ
ਸੁਲਤਾਨਪੁਰ ਲੋਧੀ, 21 ਦਸੰਬਰ (ਸੋਨੀਆ)-ਪਿੰਡ ਬਸਤੀ ਅਮਰਕੋਟ ਦੀ ਵਸਨੀਕ ਵਿਦਿਆ ਦੇਵੀ ਜਿਸਨੂੰ ਨਵੰਬਰ ਮਹੀਨੇ ਵਿਚ ਅਵਾਰਾ ਕੁੱਤੇ ਨੇ ਕੱਟ ਦਿੱਤਾ ਸੀ ਦੀ ਬੀਤੇ ਦਿਨ ਮੌਤ ਹੋ ਗਈ। ਵਿਦਿਆ ਦੇਵੀ ਆਪਣੇ ਘਰੋਂ ਦਿਨ ਵੇਲੇ ਬਲਵਿੰਦਰ ਸਿੰਘ ਦੇ ਖੇਤਾਂ ਵਿਚ ਕੰਮ ਕਰਨ ਵਾਸਤੇ ਜਾ ਰਹੀ ਸੀ ਕਿ ਇਕ ਅਵਾਰਾ ਕੁੱਤੇ ਨੇ ਉਸਦੀ ਬਾਂਹ ਨੂੰ ਮੂੰਹ ਪਾ ਕੇ ਵੱਡਾ ਚੱਕ ਮਾਰ ਦਿੱਤਾ ਜਿਸ ਨਾਲ ਉਸਦੀ ਬਾਹ ਲਹੂ ਲੁਹਾਨ ਹੋ ਗਈ। ਵਿਦਿਆ ਦੇਵੀ ਪਤਨੀ ਮੱਖਣ ਸਿੰਘ ਨੂੰ ਕਮਿਊਨਿਟੀ ਹੈਲਥ ਸੈਂਟਰ ਟਿੱਬਾ ਵਿਖੇ ਦਾਖਲ ਕਰਵਾਇਆ ਗਿਆ ਜਿਥੋਂ ਉਸਨੂੰ ਸਿਵਲ ਹਸਪਤਾਲ ਕਪੂਰਥਲਾ ਰੈਫਰ ਕਰ ਦਿੱਤਾ ਗਿਆ। ਪਤਾ ਲੱਗਾ ਹੈ ਕਿ ਬਾਅਦ ਵਿਚ ਉਸਦੀ ਤਬੀਅਤ ਹੋਰ ਵਿਗੜਨ ਕਾਰਨ ਅੰਮ੍ਰਿਤਸਰ ਦੇ ਇਕ ਹਸਪਤਾਲ ਲਿਜਾਇਆ ਗਿਆ ਜਿਨ੍ਹਾਂ ਨੇ ਪੀ.ਜੀ.ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਪ੍ਰੰਤੂ ਰਸਤੇ ਵਿਚ ... Read Full Story
|
ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਹੰਗਾਮੀ ਮੀਟਿੰਗ
ਸੁਲਤਾਨਪੁਰ ਲੋਧੀ, 20 ਦਸੰਬਰ (ਨਰੇਸ਼ ਹੈਪੀ)-ਸਿੱਖਿਆ ਕਰਮੀ ਅਧਿਆਪਕ ਯੂਨੀਅਨ ਪੰਜਾਬ ਜ਼ਿਲ੍ਹਾ ਕਪੂਰਥਲਾ ਦੀ ਇਕ ਹੰਗਾਮੀ ਮੀਟਿੰਗ ਪ੍ਰਧਾਨ ਪਰਮਜੀਤ ਸਿੰਘ ਦੀ ਅਗਵਾਈ ਹੇਠ ਹੋਈ। ਜਿਸ ਵਿਚ ਵਿਪੁਲ ਕੁਮਾਰ ਤਲਵੰਡੀ ਚੌਧਰੀਆ ਨੇ ਦੱਸਿਆ ਕਿ ਬੀਤੇ 8 ਦਸੰਬਰ ਨੂੰ ਸਿੱਖਿਆ ਮੰਤਰੀ ਨਾਲ ਹੋਈ ਮੀਟਿੰਗ ’ਚ ਸਿੱਖਿਆ ਮੰਤਰੀ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਸੀ ਕਿ ਜਲਦੀ ਹੀ ਉਨ੍ਹਾਂ ਦੀ ਮੁੱਖ ਮੰਤਰੀ ਪੰਜਾਬ ਸ: ਪ੍ਰਕਾਸ਼ ਸਿੰਘ ਬਾਦਲ ਨਾਲ ਮੀਟਿੰਗ ਕਰਵਾਈ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਛੇਤੀ ਹੀ ਯੂਨੀਅਨ ਦੀ ਮੀਟਿੰਗ ਮੁੱਖ ਮੰਤਰੀ ਨਾਲ ਨਾ ਕਰਵਾਈ ਗਈ ਤਾ ਸਿੱਖਿਆ ਕਰਮੀ ਅਧਿਆਪਕ 25 ਦਸੰਬਰ ਨੂੰ ਲੰਬੀ ਵਿਖੇ ਲਾਰੇ-ਲੱਪੇ ਬੰਦ ਕਰੋ ਅਤੇ ਪੋਲ ਖੋਲ੍ਹੋ ਸੰਘਰਸ਼ ਕਰਨਗੇ। ਉਨ੍ਹਾਂ ਦੱਸਿਆ ਕਿ ਸਿੱਖਿਆ ਮੰਤਰੀ ਨੇ ਮੀਟਿੰਗ ’ਚ ਉਨ੍ਹਾਂ ਨੂੰ ਰੈਗੂਲਰ ਕਰਾਉਣ ਦਾ ... Read Full Story
|
ਕ੍ਰਿਕਟ ਕਲੱਬ ਦੀ ਟੂਰਨਾਮੈਂਟ ਕਰਵਾਉਣ ਸੰਬੰਧੀ ਮੀਟਿੰਗ-ਟੂਰਨਾਮੈਂਟ 28 ਤੋਂ
ਸੁਲਤਾਨਪੁਰ ਲੋਧੀ, 24 ਨਵੰਬਰ (ਹੈਪੀ)-ਸਥਾਨਕ ਸ਼ਾਹ ਸੁਲਤਾਨ ਕ੍ਰਿਕੇਟ ਕਲੱਬ ਦੀ ਇਕ ਜ਼ਰੂਰੀ ਮੀਟਿੰਗ ਪ੍ਰਧਾਨ ਤਿਲਕ ਰਾਜ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿਚ ਸਾਲਾਨਾ ਕ੍ਰਿਕੇਟ ਟੂਰਨਾਮੈਂਟ ਕਰਵਾਉਣ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਕ੍ਰਿਕੇਟ ਟੂਰਨਾਮੈਂਟ ਹਰ ਐਤਵਾਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੀ ਗਰਾਉਂਡ ਵਿਖੇ ਹੋਇਆ ਕਰੇਗਾ ਅਤੇ ਇਹ ਟੂਰਨਾਮੈਂਟ 2 ਮਹੀਨੇ ਤੋਂ ਵੀ ਵੱਧ ਸਮਾਂ ਚੱਲੇਗਾ। ਇਸ ਮੌਕੇ ਬਲਕਾਰ ਸਿੰਘ ਹਰਨਾਮਪੁਰ ਅੰਤਰਰਾਸ਼ਟਰੀ ਕਬੱਡੀ ਖਿਡਾਰੀ, ਅੰਗਰੇਜ਼ ਸਿੰਘ ਡੇਰਾ ਸੈਯਦਾਂ, ਦਿਲਬਾਗ ਸਿੰਘ ਐਮ. ਡੀ. ਗੁਰੂ ਕ੍ਰਿਪਾ ਫਾਇਨਾਂਸ, ਮੁਕੇਸ਼ ਕੁਮਾਰ ਚੌਹਾਨ, ਗੁਰਵਿੰਦਰ ਸਿੰਘ, ਰਣਜੀਤ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ, ਧਰਮਿੰਦਰ ਸ਼ਰਮਾ ਆਦਿ ਵੀ ਹਾਜ਼ਰ ... Read Full Story
|
ਮਜ਼ਦੂਰ ਅਧਿਕਾਰ ਕਾਨੂੰਨ 1996 ਲਾਗੂ ਕਰਵਾਉਣ ਲਈ ਸੰਸਦ ਦਾ ਘਿਰਾਓ ਕੀਤਾ ਜਾਵੇਗਾ
ਸੁਲਤਾਨਪੁਰ ਲੋਧੀ, 10 ਨਵੰਬਰ (ਹੈਪੀ)-ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਤਹਿਸੀਲ ਕਮੇਟੀ ਸੁਲਤਾਨਪੁਰ ਲੋਧੀ ਵੱਲੋਂ ਬਾਬਾ ਵਿਸ਼ਵਕਰਮਾ ਦਿਵਸ ਦੇ ਸੰਬੰਧ ’ਚ ਸਥਾਨਕ ਚੌਂਕ ਚੇਲਿਆ ਵਿਖੇ ਧਾਰਮਿਕ ਸਮਾਗਮ ਅਤੇ ਨਾਟਕਾਂ ਦੀ ਲੜੀ ਪੇਸ਼ ਕੀਤੀ ਗਈ। ਇਸ ਮੌਕੇ ਯੂਨੀਅਨ ਦੇ ਪੰਜਾਬ ਪ੍ਰਧਾਨ ਸ੍ਰੀ ਗੰਗਾ ਪ੍ਰਸਾਦ ਮੁੱਖ ਮਹਿਮਾਨ ਵੱਜੋਂ ਪੁਜੇ।
ਇਸ ਮੌਕੇ ਸੰਬੋਧਨ ਕਰਦਿਆਂ ਸ੍ਰੀ ਗੰਗਾ ਪ੍ਰਸਾਦ ਨੇ ਕਿਹਾ ਕਿ ਮਜ਼ਦੂਰਾਂ ਨੂੰ ਕੰਮ ਕਰਦੇ ਸਮੇਂ ਆ ਰਹੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਲਈ ਪੂਰੀ ਤਰ੍ਹ੍ਹ੍ਹਾਂ ਯਤਨਸ਼ੀਲ ਹੈ। ਉਹਨਾਂ ਦੱਸਿਆ ਕਿ 1996 ਵਿਚ ਕੇਂਦਰ ਸਰਕਾਰ ਵੱਲੋਂ ਮਜ਼ਦੂਰਾਂ ਦੇ ਅਧਿਕਾਰਾਂ ਲਈ ਕਾਨੂੰਨ ਬਣਾਇਆ ਸੀ ਪ੍ਰੰਤੂ ਅਫ਼ਸੋਸ ਕਿ ਕੇਂਦਰ ਤੇ ਪੰਜਾਬ ਸਰਕਾਰ ਅਜੇ ਤੱਕ ਇਸਨੂੰ ਲਾਗੂ ਨਹੀਂ ਕਰ ਸਕੀ। ਉਨ੍ਹਾਂ ਮੌਜੂਦਾ ਸਰਕਾਰਾਂ ਤੋਂ ਮੰਗ ਕੀਤੀ ਕਿ ... Read Full Story
|
ਡਾ: ਉਪਿੰਦਰਜੀਤ ਕੌਰ ਦੇ ਵਿੱਤ ਮੰਤਰੀ ਬਣਨ ’ਤੇ ਖੁਸ਼ੀ ’ਚ ਸਮਾਗਮ
ਸੁਲਤਾਨਪੁਰ ਲੋਧੀ, 24 ਅਕਤੂਬਰ (ਸੋਨੀਆ)-ਡਾ: ਉਪਿੰਦਰਜੀਤ ਕੌਰ ਦੇ ਵਿੱਤ ਮੰਤਰੀ ਬਣਨ ਦੀ ਖੁਸ਼ੀ ਵਿਚ ਗੁਰੂ ਨਾਨਕ ਖਾਲਸਾ ਕਾਲਜ ਸੁਲਤਾਨਪੁਰ ਲੋਧੀ ਦੇ ਸਟਾਫ਼ ਵੱਲੋਂ ਡਾ: ਸੁਖਵਿੰਦਰ ਸਿੰਘ ਰੰਧਾਵਾ ਦੀ ਪ੍ਰਧਾਨਗੀ ਹੇਠ ਸਮਾਗਮ ਕਰਵਾਇਆ। ਮੀਟਿੰਗ ਨੂੰ ਸੰਬੋਧਨ ਕਰਦਿਆਂ ਡਾ: ਰੰਧਾਵਾ ਨੇ ਸ: ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਤੇ ਸੁਖਬੀਰ ਸਿੰਘ ਬਾਦਲ ਦਾ ਤਹਿ ਦਿਲੋਂ ਧੰਨਵਾਦ ਕੀਤਾ। ਬ੍ਰਾਹਮਣ ਸਭਾ ਪੰਜਾਬ ਦੇ ਉਪ ਪ੍ਰਧਾਨ ਸ੍ਰੀ ਭਗਵਤ ਦੱਤ ਸ਼ਰਮਾ, ਨਵਲ ਕਿਸ਼ੋਰ ਭਨੋਟ ਪ੍ਰਧਾਨ ਬ੍ਰਾਹਮਣ ਸਭਾ, ਬਲਦੇਵ ਸਿੰਘ ਮੁਹੱਬਲੀਪੁਰ, ਹਰਜਿੰਦਰ ਸਿੰਘ ਵਿਰਕ ਮੈਂਬਰ ਜਨਰਲ ਕੌਂਸਲ, ਜਥੇਦਾਰ ਪਿਆਰਾ ਸਿੰਘ ਟਿੱਬਾ ਸਰਪ੍ਰਸਤ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਕਪੂਰਥਲਾ, ਜਥੇਦਾਰ ਮੋਹਣ ਸਿੰਘ ਤਲਵੰਡੀ, ਮਹਿੰਗਾ ਸਿੰਘ, ਜੀਤ ਸਿੰਘ ਭਲਵਾਨ, ਗੁਰਮੇਲ ਸਿੰਘ ਥਿੰਦ ਐਡਵੋਕੇਟ ... Read Full Story
|
ਪੇਪਰ ਅੰਗਰੇਜ਼ੀ ’ਚ ਆਉਣ ਕਾਰਨ ਬੱਚਿਆਂ ਨੂੰ ਆਈਆਂ ਮੁਸ਼ਕਿਲਾਂ
ਸੁਲਤਾਨਪੁਰ ਲੋਧੀ, 20 ਅਕਤੂਬਰ (ਸੋਨੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ +2 ਦੇ ਲਾਜ਼ਮੀ ਪੰਜਾਬੀ ਦੇ ਪੇਪਰ ਦੇ ਨਾਲ ਬਦਲਵਾਂ ਪੇਪਰ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰ ਦਾ ਪੇਪਰ ਬੋਰਡ ਨੇ ਪੰਜਾਬੀ ਵਿਚ ਛਾਪਣ ਦੀ ਬਜਾਏ ਅੰਗਰੇਜ਼ੀ ਅਤੇ ਹਿੰਦੀ ਵਿਚ ਛਾਪਕੇ ਭੇਜ ਦਿੱਤਾ, ਜਿਸ ਕਾਰਨ ਵਿਦਿਆਰਥੀ ਬਹੁਤ ਪ੍ਰੇਸ਼ਾਨ ਹੋਏ। ਵਿਦਿਆਰਥੀਆਂ ਨੇ ਦੱਸਿਆ ਕਿ ਲਾਜ਼ਮੀ ਪੰਜਾਬੀ ਵਿਸ਼ੇ ਦਾ ਪੇਪਰ ਪੰਜਾਬੀ ਵਿਚ ਹੀ ਸੀ ਪ੍ਰੰਤੂ ਬਹੁਤ ਸਰੇ ਵਿਦਿਆਰਥੀ ਨੇ ਲਾਜ਼ਮੀ ਪੰਜਾਬੀ ਦੀ ਬਜਾਏ ਪੰਜਾਬ ਦਾ ਇਤਿਹਾਸ ਅਤੇ ਸੱਭਿਆਚਾਰਕ ਵਿਸ਼ੇ ਦੀ ਤਿਆਰੀ ਕੀਤੀ ਸੀ ਅਤੇ ਉਹ ਪੇਪਰ ਪੰਜਾਬੀ ਵਿਚ ਛਪਿਆ ਨਾ ਹੋਣ ਕਾਰਨ ਪੇਪਰ ਹੱਲ ਕਰਨ ਤੋਂ ਵਾਂਝੇ ਰਹਿ ... Read Full Story
|
ਖਰਾਬੇ ਦਾ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ-ਕੈਪ: ਹਰਮਿੰਦਰ ਸਿੰਘ
ਸੁਲਤਾਨਪੁਰ ਲੋਧੀ, 10 ਅਕਤੂਬਰ (ਨਰਿੰਦਰ ਸਿੰਘ ਸੋਨੀਆ)-ਹਲਕਾ ਸੁਲਤਾਨਪੁਰ ਲੋਧੀ ਵਿਚ ਕਾਂਗਰਸ ਪਾਰਟੀ ਨੂੰ ਉਸ ਵੇਲੇ ਵੱਡਾ ਬੱਲ ਮਿਲਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਕਹੇ ਜਾਂਦੇ ਖੇਤਰ ਦੇ ਪਿੰਡ ਸੁਚੇਤਗੜ੍ਹ ਖੇਤਰ ਵਿਚ ਅੰਮ੍ਰਿਤਸਰੀਆ ਦੇ ਡੇਰੇ ਵਿਖੇ ਹੋਏ ਸਮਾਗਮ ਵਿਚ ਕਾਂਗਰਸ ਵਿਚ ਸ਼ਾਮਿਲ ਹੋਣ ਵਾਲੇ ਵਿਅਕਤੀਆਂ ਦਾ ਕੈਪਟਨ ਹਰਮਿੰਦਰ ਸਿੰਘ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਨੇ ਸਵਾਗਤ ਕੀਤਾ ਅਤੇ ਪਾਰਟੀ ਵਿਚ ਪੂਰਾ ਮਾਨ ਸਨਮਾਨ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਹਲਕਾ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਦੇ ਕਿਸਾਨਾਂ ਨੂੰ ਜਿਨ੍ਹਾਂ ਦੀ ਝੋਨੇ ਦੀ ਫ਼ਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ ਨੂੰ 25 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦੀ ਮੰਗ ਕੀਤੀ। ਸਮਾਗਮ ਨੂੰ ਗੁਰਜੰਟ ਸਿੰਘ ਸੰਧੂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਅਸ਼ੋਕ ਕੁਮਾਰ ... Read Full Story
|
ਵਿਦਿਆਰਥੀਆਂ ਦੇ ਪਹਾੜਿਆਂ ਤੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ
ਸੁਲਤਾਨਪੁਰ ਲੋਧੀ, 27 ਸਤੰਬਰ (ਨਰੇਸ਼ ਹੈਪੀ)-ਸਰਕਾਰੀ ਐਲੀਮੈਂਟਰੀ ਸਕੂਲ ਬਿਧੀਪੁਰ ਵਿਖੇ ਪ੍ਰਾਇਮਰੀ ਪੱਧਰ ਤੱਕ ਦੇ ਵਿਦਿਆਰਥੀਆਂ ਦੇ ਪਹਾੜਿਆਂ ਅਤੇ ਸੁੰਦਰ ਲਿਖਾਈ ਦੇ ਮੁਕਾਬਲੇ ਕਰਵਾਏ ਗਏ। ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਸ ਮੌਕੇ ਬੀ.ਪੀ.ਈ.ਓ ਸ: ਸਾਧੂ ਸਿੰਘ ਬੂਲਪੁਰ ਮੁੱਖ ਮਹਿਮਾਨ ਵੱਜੋਂ ਪੁੱਜੇ। ਜੱਜਾਂ ਦੀ ਭੂਮਿਕਾ ਸ੍ਰੀਮਤੀ ਪ੍ਰਵੀਨ ਬੱਤਰਾ ਸੀ.ਐਚ.ਟੀ., ਸੁੱਖਚੈਨ ਸਿੰਘ ਬੱਧਨ ਸੀ.ਐਮ.ਟੀ. , ਤਾਰਾ ਸਿੰਘ, ਸ੍ਰੀ ਵਿਸ਼ਪਦੀਪਕ ਕਾਲੀਆ ਸੀ.ਐਮ.ਟੀ, ਜੋਗਿੰਦਰ ਸਿੰਘ ਅਮਾਨੀਪੁਰ ਅਤੇ ਦਲਬੀਰ ਸਿੰਘ ਨੇ ਕੀਤੀ। ਇਸ ਮੌਕੇ ਅਧਿਆਪਕਾਂ ਦੇ ਸੁੰਦਰ ਲਿਖਾਈ ਦੇ ਮੁਕਾਬਲੇ ਵੀ ਕਰਵਾਏ ਗਏ, ਜਿਸ ਵਿਚ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨੇ ਭਾਗ ਲਿਆ। ਜਦਕਿ ਜੱਜ ਦੀ ਭੂਮਿਕਾ ਸ: ਸਾਧੂ ਸਿੰਘ ਬੀ.ਪੀ.ਈ.ਓ. ਨੇ ਨਿਭਾਈ। ਇਸ ਮੌਕੇ ... Read Full Story
|
ਅਮਰੀਕਾ ਤੋਂ ਆਈ ਗਰੁੱਪ ਸਟੱਡੀ ਐਕਸਚੇਂਜ ਟੀਮ ਦਾ ਸਵਾਗਤ
ਸੁਲਤਾਨਪੁਰ ਲੋਧੀ, 7 ਸਤੰਬਰ (ਹੈਪੀ)-ਅਮਰੀਕਾ ਤੋਂ ਆਈ ਗਰੁੱਪ ਸਟੱਡੀ ਐਕਸਚੇਂਜ ਟੀਮ ਦੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਪੁੱਜਣ ’ਤੇ ਰੋਟਰੀ ਕਲੱਬ ਸੁਲਤਾਨਪੁਰ ਲੋਧੀ ਅਤੇ ਰੋਟਰੀ ਕਲੱਬ ਤਲਵੰਡੀ ਚੌਧਰੀਆਂ ਵੱਲੋਂ ਉਨ੍ਹਾਂ ਦੇ ਸਨਮਾਨ ਵਿਚ ਇਕ ਪ੍ਰਭਾਵਸ਼ਾਲੀ ਸਮਾਗਮ ਸਥਾਨਕ ਮਹਿਫ਼ਲ ਰੈਸਟੋਰੈਂਟ ਵਿਚ ਕਰਵਾਇਆ ਗਿਆ। ਇਸ ਮੌਕੇ ਬਖਸ਼ੀਸ਼ ਸਿੰਘ ਪੱਪੂ ਤੇ ਇੰਦਰਜੀਤ ਸਿੰਘ ਜਰਮਨੀ ਵਾਲੇ ਅਤੇ ਕੰਵਲਜੀਤ ਸਿੰਘ ਯੂ. ਕੇ. ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਕਲੱਬ ਨੂੰ ਪਿੰਡ ਤਲਵੰਡੀ ਚੌਧਰੀਆਂ ਦੇ ਸਰਕਾਰੀ ਸਕੂਲ ਵਿਖੇ ਇਨਵਰਟਰ ਲਗਵਾਉਣ ਲਈ 10 ਹਜ਼ਾਰ ਰੁਪਏ ਦਿੱਤੇ। ਇਸ ਮੌਕੇ ਬੋਲਦਿਆਂ ਜੀ. ਐਸ. ਈ. ਟੀਮ ਦੇ ਮੁਖੀ ਰੋਟੇ: ਭਾਨੂ ਪਟੇਲ ਅਤੇ ਸਮੂਹ ਮੈਂਬਰਾਂ ਨੇ ਕਿਹਾ ਕਿ ਭਾਰਤ ਅਤੇ ਖਾਸ ਕਰਕੇ ਪੰਜਾਬ ਆਉਣ ’ਤੇ ਉਨ੍ਹਾਂ ਨੇ ਬਹੁਤ ਮਾਣ ਮਹਿਸੂਸ ਕੀਤਾ ਹੈ, ... Read Full Story
|