|
| Tag Search for "ਸ਼ਾਹਕੋਟ" |
| |
ਭ੍ਰਿਸ਼ਟਾਚਾਰ ਦਾ ਕਿਲਾ ਢਹੇਗਾ ਤੇ ਇਮਾਨਦਾਰੀ ਦੀ ਇਮਾਰਤ ਉਸਰੇਗੀ-ਜਗਤਾਰ ਜੱਗੀ
ਸ਼ਾਹਕੋਟ, 28 ਜਨਵਰੀ (ਬਾਂਸਲ,ਕੇਵਲ ਮੱਟ, ਲਵਲੀ)-ਹਲਕਾ ਸ਼ਾਹਕੋਟ ਵਿਚ ਪਿਛਲੇ 15 ਸਾਲਾਂ ਦੇ ਭ੍ਰਿਸ਼ਟਾਚਾਰ ਦਾ ਕਿਲ੍ਹਾ ਢਹਿ-ਢੇਰੀ ਹੋ ਜਾਵੇਗਾ ਅਤੇ ਇਮਾਨਦਾਰੀ ਦੀ ਨਵੀਂ ਇਮਾਰਤ ਉਸਰੇਗੀ। ਇਹ ਵਿਚਾਰ ਪ੍ਰਸਿੱਧ ਕਮੇਡੀ ਕਲਾਕਾਰ ਜਗਤਾਰ ਸਿੰਘ ਜੱਗੀ ਨੇ ਹਲਕਾ ਸ਼ਾਹਕੋਟ 'ਚ ਸਾਂਝੇ ਮੋਰਚੇ ਦੇ ਉਮੀਦਵਾਰ ਡਾ. ਨਵਜੋਤ ਸਿੰਘ ਦਾਹੀਆ ਦੇ ਹੱਕ 'ਚ ਹਲਕੇ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨੂ ੰਸੰਬੋਧਨ ਕਰਦਿਆਂ ਪ੍ਰਗਟਾਏ।
ਸ੍ਰੀ ਜੱਗੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਮਹਿਤਪੁਰ, ਬੀੜ ਬਾਲੋਕੀ, ਬਾਲੋਕੀ, ਪੰਡੋਰੀ, ਖੁਰਸ਼ੈਦਪੁਰ, ਸੰਢਾਵਾਲ, ਮੇਦਾ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਮੀਟਿੰਗਾਂ 'ਚ ਆਪ-ਮੁਹਾਰੇ ਜੁੜੇ ਇਕੱਠਾਂ ਨੂੰ ਦੇਖ ਕੇ ਜਾਪਦਾ ਹੈ ਕਿ ਲੋਕ ਸ. ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨੂੰ ਅਪਣਾ ਚੁੱਕੇ ਹਨ ਤੇ ਇਸ ਵਾਰ ... Read Full Story
|
ਪ੍ਰਕਾਸ਼ ਦਿਹਾੜੇ ਦੇ ਸਬੰਧ 'ਚ ਲੰਗਰ ਲਾਇਆ
ਸ਼ਾਹਕੋਟ 1ਜਨਵਰੀ (ਸਚਦੇਵਾ)-ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਹਕੋਟ 'ਚ ਨਗਰ ਕੀਰਤਨ ਸਜਾਇਆ ਗਿਆ।। ਇਸ ਨਗਰ ਕੀਰਤਨ ਵਿੱਚ ਸੰਗਤ ਵੱਡੀ ਗਿਣਤੀ 'ਚ ਹਾਜ਼ਰ ਸੀ।।ਇਸ ਨਗਰ ਕੀਰਤਨ ਦੌਰਾਨ ਨੌਜਵਾਨਾਂ ਨੇ ਗੱਤਕਾ ਖੇਡਿਆ ਤੇ ਹੋਰ ਕਰਤੱਵ ਦਿਖਾਏ।।ਇਸ ਮੌਕੇ ਸ਼ਹਿਰ ਵਿਚ ਥਾਂ-ਥਾਂ 'ਤੇ ਲੰਗਰ ਲਾਏ ਗਏ। ਮੁਹੱਲਾ ਬਾਗਵਾਲੇ ਵਿਚ ਨੌਜਵਾਨਾਂ ਨੇ ਬੌਵੀ ਗਰੋਵਰ ਦੇ ਚੱਕੀ ਦੇ ਸਾਹਮਣੇ ਸੰਗਤਾਂ ਲਈ ਚਾਹ ਪਕੌੜਿਆਂ ਦਾ ਲੰਗਰ ਲਾਇਆ।।ਇਸ ਮੌਕੇ ਜਥੇ: ਚਰਨ ਸਿੰਘ ਚੇਅਰਮੈਨ, ਕਾਮਰੇਡ ਮਲਕੀਤ ਸਿੰਘ, ਪਰਮਜੀਤ ਸਿੰਘ, ਮਾਸਟਰ ਗਰਮੁਖ ਸਿੰਘ ਸਚਦੇਵਾ, ਮਨਿੰਦਰ ਸਿੰਘ, ਬਲਰਾਜ ਸਿੰਘ, ਸੌਨੂੰ ਜੱਟ, ਹਰਮਨਪ੍ਰੀਤ ਸਿੰਘ, ਲਵਪ੍ਰੀਤ ਸਿੰਘ, ਚੰਨਦੀਪ ਸਿੰਘ, ਮਨਪ੍ਰੀਤ ਸਿੰਘ , ਦੀਦਾਰ ਸਿੰਘ, ਗੁਰਪ੍ਰੀਤ ਸਿੰਘ, ਜਸਕੀਰ ਸਿੰਘ, ਲਖਵੀਰ ... Read Full Story
|
ਨਵੇਂ ਰਾਸ਼ਨ ਕਾਰਡ ਬਣਾਉਣ ਦੀ ਮੰਗ
ਸ਼ਾਹਕੋਟ, 11 ਜੂਨ (ਦਲਜੀਤ ਸਿੰਘ ਸਚਦੇਵਾ/ਕੇਵਲ ਕ੍ਰਿਸ਼ਨ ਮੱਟੂ)-ਜਲੰਧਰ ਦੇ ਜਨਰਲ ਸਕੱਤਰ ਸ: ਸੁਰਿੰਦਰ ਸਿੰਘ ਪਦਮ, ਸਮਾਜ ਸੇਵਕ ਅਮਨ ਮਲਹੋਤਰਾ, ਧਰਮਪਾਲ ਸਿੰਘ ਕਰੀਰ, ਮੁਹੱਲਾ ਧੂੜਕੋਟ ਦੇ ਗੁਰਦੁਆਰੇ ਦੇ ਪ੍ਰਧਾਨ ਪਰਮਜੀਤ ਸਿੰਘ ਝੀਤਾ, ਸਮਾਜ ਸੇਵਕ ਸਤੀਸ਼ ਰਿਹਾਨ, ਕੇਵਲ ਸਿੰਘ ਟਰੱਕਾਂ ਵਾਲੇ ਅਤੇ ਪਵਨ ਕੁਮਾਰ ਵਿੱਗ ਨੇ ਦੱਸਿਆ ਕਿ ਸ਼ਾਹਕੋਟ ’ਚ ਰਾਸ਼ਨ ਕਾਰਡ ਬਣਿਆਂ ਨੂੰ ਦਸ ਸਾਲ ਤੋਂ ਉ¤ਪਰ ਸਮਾਂ ਹੋ ਚੁ¤ਕਾ ਹੈ ਪਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਸ਼ਾਹਕੋਟ ਇਸ ਪਾਸੇ ਵ¤ਲ ਧਿਆਨ ਨਹੀਂ ਦੇ ਰਹੇ। ਉਕਤ ਆਗੂਆਂ ਨੇ ਕਿਹਾ ਕਿ 10 ਮਾਰਚ, 2000 ਨੂੰ ਸ਼ਾਹਕੋਟ ‘ਚ ਨਵੇਂ ਰਾਸ਼ਨ ਕਾਰਡ ਬਣਾਏ ਗਏ ਸਨ, ਪੁਰਾਣੇ ਰਾਸ਼ਨ ਕਾਰਡਾਂ ਦੀ ਹਾਲਤ ਬਹੁਤ ਹੀ ਖਸਤਾ ਹੋ ਚੁ¤ਕੀ ਹੈ ਅਤੇ ਸ਼ਹਿਰ ’ਚ ਬਹੁਤ ਸਾਰੇ ਰਾਸ਼ਨ ਕਾਰਡ ਨਵੇਂ ਬਣਨ ਵਾਲੇ ਹਨ। ਉਕਤ ਆਗੂਆਂ ਨੇ ਏ. ਐਫ. ਐਸ. ਓ. ਸ੍ਰੀ ਸ਼ਿਵ ਕੁਮਾਰ ... Read Full Story
|
ਅਧਿਆਪਕਾਂ ਨੂੰ ਮਿਹਨਤਾਨਾ ਦੇਣ ਦੀ ਮੰਗ
ਸ਼ਾਹਕੋਟ, 11 ਜੂਨ (ਕੇਵਲ ਮੱਟੂ)-ਸ਼ੀਤਲ ਸਿੰਘ ਚਾਹਲ (ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਪੰਜਾਬ ਦੇ ਪ੍ਰਧਾਨ), ਸੁਰਿੰਦਰ ਪੁਆਧੀ (ਜ਼ਿਲ੍ਹਾ ਪ੍ਰਧਾਨ), ਅਮਰਜੀਤ ਸਿੰਘ ਮਹਿੰਮੀ, (ਸੈਕੰਡਰੀ ਸਕੂਲ ਟੀਚਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ), ਲਖਬੀਰ ਸਿੰਘ ਝੀਤਾ (ਬਲਾਕ ਪ੍ਰਧਾਨ), ਸੁਰਿੰਦਰ ਕੁਮਾਰ ਵਿੱਗ ਨੇ ਦੱਸਿਆ ਕਿ ਬੀਤੇ ਦਿਨੀਂ ਜਿਨ੍ਹਾਂ ਅਧਿਆਪਕਾਂ ਨੇ ਬੋਰਡ ਦੀਆਂ 10ਵੀਂ ਅਤੇ 12ਵੀਂ ਦੇ ਦੂਜੇ ਸਮੈਸਟਰ ਦੀਆਂ ਪ੍ਰੀਖਿਆਵਾਂ ਵਿੱਚ ਡਿਉੂਟੀਆਂ ਨਿਭਾਈਆਂ ਸਨ ਅਤੇ ਇਸ ਤੋਂ ਇਲਾਵਾ ਜਿਨ੍ਹਾਂ ਅਧਿਆਪਕਾਂ ਨੇ ਕੰਟਰੋਲਰ ਦੀਆਂ ਡਿਉੂਟੀਆਂ ਨਿਭਾਈਆਂ ਸਨ, ਨੂੰ ਅਜੇ ਤੱਕ ਵਿਭਾਗ ਵੱਲੋਂ ਮਿਹਨਤਾਨਾ ਨਹੀਂ ਦਿੱਤਾ ਗਿਆ, ਜਦਕਿ 12ਵੀਂ ਦੇ ਨਤੀਜੇ ਵੀ ਆ ਚੁੱਕੇ ਹਨ ਅਤੇ 10ਵੀਂ ਦੇ ਨਤੀਜੇ ਆਉਣ ਵਾਲੇ ਹਨ। ... Read Full Story
|
ਤਲਵੰਡੀ ਸੰਘੇੜਾ ਵਿਖੇ ਮੁਫ਼ਤ ਸਿਲਾਈ ਸੈਂਟਰ ਦਾ ਉਦਘਾਟਨ
ਸ਼ਾਹਕੋਟ, 8 ਜੂਨ (ਕੇਵਲ ਮੱਟੂ)-ਸ਼ਾਹਕੋਟ ਦੇ ਪਿੰਡ ਤਲਵੰਡੀ ਸੰਘੇੜਾ ਵਿਖੇ ਸੰਘੇੜਾ ਪਰਿਵਾਰ ਵੱਲੋਂ ਪੰਜਵਾਂ ਮੁਫ਼ਤ ਸਿਲਾਈ ਅਤੇ ਕਢਾਈ ਟ੍ਰੇਨਿੰਗ ਸੈਂਟਰ ਖੋਲ੍ਹਿਆ ਗਿਆ, ਜਿਸ ਦਾ ਉਦਘਾਟਨ ਬੀਬੀ ਜਗਦੀਸ਼ ਕੌਰ ਪਤਨੀ ਸਾਬਕਾ ਸੂਬੇਦਾਰ ਮੇਜਰ ਚਰਨ ਸਿੰਘ ਏ.ਆਈ.ਜੀ. ਵੱਲੋਂ ਆਪਣੇ ਕਰ-ਕਮਲਾਂ ਨਾਲ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਬਾਬਾ ਜਗਦੀਸ਼ ਕੌਰ ਨੇ ਕਿਹਾ ਕਿ ਸਮਾਜ-ਸੇਵੀ ਵਿਅਕਤੀਆਂ ਵੱਲੋਂ ਸਮਾਜ ਵਿੱਚ ਗਰੀਬ ਲੋਕਾਂ ਦੀ ਭਲਾਈ ਲਈ ਪਹਿਲ ਦੇ ਆਧਾਰ ’ਤੇ ਕੰਮ ਕਰਨੇ ਚਾਹੀਦੇ ਹਨ ਤਾਂ ਕਿ ਗਰੀਬ ਲੋਕ ਵੀ ਕਿਸੇ ਕੰਮ ਤੋਂ ਪਿੱਛੇ ਨਾ ਰਹਿਣ। ਖਾਸਕਰ ਲੜਕੀਆਂ ਕੋਲ ਇਸ ਮਹਿੰਗਾਈ ਦੇ ਯੁੱਗ ਵਿੱਚ ਪੜ੍ਹਾਈ ਦੇ ਨਾਲ-ਨਾਲ ਕੋਈ ਵੀ ਹੱਥ ਦਾ ਹੁਨਰ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਉਹ ਆਤਮ-ਨਿਰਭਰ ਹੋ ਸਕਣ। ਇਸ ਮੌਕੇ ’ਤੇ ਸੰਘੇੜਾ ਪਰਿਵਾਰ ਦੇ ਨਾਲ-ਨਾਲ ਹੋਰ ਵੀ ... Read Full Story
|
ਦੁੱਖ ਦਾ ਪ੍ਰਗਟਾਵਾ
ਸ਼ਾਹਕੋਟ, 8 ਜੂਨ (ਕੇਵਲ ਮੱਟੂ)-ਬਾਬਾ ਫਰੀਦ ਸੋਸ਼ਲ ਵੈ¤ਲਫੇਅਰ ਸੋਸਾਇਟੀ ਦੇ ਪ੍ਰਧਾਨ ਸ. ਪਲਵਿੰਦਰ ਸਿੰਘ ਟੁਰਨਾ ਦੇ ਪਿਤਾ ਸ. ਉੂਧਮ ਸਿੰਘ ਜੀ ਟੁਰਨਾ 5 ਜੂਨ ਨੂੰ ਸਵਰਗਵਾਸ ਹੋ ਗਏ। ਇਸ ਦੁੱਖ ਦੀ ਘੜੀ ’ਚ ਅਦਾਰਾ ਦੋਆਬਾ ਹੈ¤ਡਲਾਈਨਜ਼, ਨਗਰ ਪੰਚਾਇਤ ਪਰਜੀਆਂ ਕਲਾਂ, ਸੇਵਾਦਾਰ ਗੱਦੀ-ਨਸ਼ੀਨ ਬਾਬਾ ਅਜੀਤ ਰਾਮ ਜੀ, ਸ਼੍ਰੀ ਸੰਤ ਰਾਮ ਜੀ ਪਰਜੀਆਂ ਖੁਰਦ ਨੇ ਸ. ਪਲਵਿੰਦਰ ਸਿੰਘ ਟੁਰਨਾ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ... Read Full Story
|
ਬਾਬਾ ਮਾਲੇ ਸ਼ਾਹ ਜੀ ਦਾ ਮੇਲਾ 10-11 ਨੂੰ
ਸ਼ਾਹਕੋਟ, 8 ਜੂਨ (ਕੇਵਲ ਮੱਟੂ)-ਬਾਬਾ ਮਾਲੇ ਸ਼ਾਹ ਜੀ ਦਾ ਸਾਲਾਨਾ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 10-11 ਜੂਨ ਨੂੰ ਪਿੰਡ ਪਰਜੀਆਂ ਕਲਾਂ ਵਿੱਚ ਕਰਵਾਇਆ ਜਾ ਰਿਹਾ ਹੈ। ਝੰਡਾ ਅਤੇ ਚਾਦਰ ਦੀ ਰਸਮ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਵਿੱਚ ਸ਼੍ਰੀ ਐ¤ਸ. ਬੱਲੀ ਪਾਸਲੇ ਵਾਲੇ ਕਵਾਲੀਆਂ ਪੇਸ਼ ਕਰਨਗੇ। ਇਸ ਤੋਂ ਇਲਾਵਾ ਆਰ.ਐਲ. ਸੱਭਰਵਾਲ, ਗੁਰਮੇਲ ਭੰਗਾਣੀਆ, ਕੁਲਬੀਰ ਨੰਗਲ ਅਤੇ ਹੋਰ ਵੀ ਕਲਾਕਾਰ ਪਹੁੰਚ ਰਹੇ ਹਨ। ਸ਼ਾਮ ਵੇਲੇ ਕਬੱਡੀ ਮੈਚ ਅਤੇ ਕੁਸ਼ਤੀਆਂ ਵੀ ਹੋਣਗੀਆਂ। ਜੇਤੂਆਂ ਨੂੰ ਇਨਾਮ ਦਿੱਤੇ ਜਾਣਗੇ। ... Read Full Story
|
ਬਾਬਾ ਅਹਿਮਦ ਸ਼ਾਹ ਜੀ ਦਾ ਮੇਲਾ 8-9 ਨੂੰ
ਸ਼ਾਹਕੋਟ, 8 ਜੂਨ (ਕੇਵਲ ਮੱਟੂ)-ਪਿੰਡ ਪਰਜੀਆਂ ਖੁਰਦ ਵਿਖੇ ਬਾਬਾ ਅਹਿਮਦ ਸ਼ਾਹ ਜੀ ਦੇ ਦਰਬਾਰ ’ਤੇ ਸਾਲਾਨਾ ਮੇਲਾ 8-9 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਸਵੇਰੇ 11 ਵਜੇ ਚਾਦਰ ਅਤੇ ਝੰਡਾ ਚੜ੍ਹਾਉਣ ਦੀ ਰਸਮ ਤੋਂ ਬਾਅਦ ਸੱਭਿਆਚਾਰਕ ਪ੍ਰੋਗਰਾਮ ਹੋਵੇਗਾ। ਸ਼ਾਮ 4 ਵਜੇ ਤੋਂ 6 ਵਜੇ ਤੱਕ ਕੁਸ਼ਤੀਆਂ ਹੋਣਗੀਆਂ। ਇਹ ਜਾਣਕਾਰੀ ਸੇਵਾਦਾਰ ਗੱਦੀ-ਨਸ਼ੀਨ ਸ਼੍ਰੀ ਸੰਤ ਰਾਮ ਜੀ ਨੇ ... Read Full Story
|
ਬੈਂਕ ਬੰਦਿਆਂ ਹੁੰਦਿਆਂ ਹੀ ਏ.ਟੀ.ਐ¤ਮ. ਹੋ ਜਾਂਦੈ ਬੰਦ
ਸ਼ਾਹਕੋਟ, 6 ਜੂਨ (ਕੇਵਲ ਮੱਟੂ)-ਸਟੇਟ ਬੈਂਕ ਆਫ਼ ਪਟਿਆਲਾ ਬ੍ਰਾਂਚ ਸ਼ਾਹਕੋਟ ਦਾ ਏ.ਟੀ.ਐ¤ਮ. ਜਾਂ ਤਾਂ ਖਰਾਬ ਰਹਿੰਦਾ ਹੈ ਜਾਂ ਫਿਰ ਬੈਂਕ ਦਾ ਸ਼ਟਰ ਬੰਦ ਹੁੰਦਿਆਂ ਹੀ ਏ.ਟੀ.ਐ¤ਮ. ਦਾ ਸ਼ਟਰ ਵੀ ਬੰਦ ਹੋ ਜਾਂਦਾ ਹੈ, ਜਿਸ ਕਾਰਣ ਲੋਕਾਂ ਨੂੰ ਪੈਸੇ ਕਢਵਾਉਣ ਵਿੱਚ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਬਹੁਤ ਸਾਰੇ ਨੌਕਰੀਪੇਸ਼ਾ ਮੁਲਾਜ਼ਮਾਂ ਨੇ ਦੱਸਿਆ ਕਿ ਇਸ ਬੈਂਕ ਦਾ ਏ.ਟੀ.ਐ¤ਮ. ਫਰਵਰੀ ਮਹੀਨੇ ਤੋਂ ਲਗਾਤਾਰ ਬੈਂਕ ਦੇ ਸਮੇਂ ਤੋਂ ਬਾਅਦ ਬੰਦ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਸਾਡੇ ਖਾਤੇ ਇਸ ਬੈਂਕ ਵਿੱਚ ਹੋਣ ਕਾਰਣ ਸਾਡੇ ਕੋਲ ਇਸ ਬੈਂਕ ਦਾ ਏ.ਟੀ.ਐ¤ਮ. ਕਾਰਡ ਹੈ ਪਰ ਸ਼ਾਮ ਸਮੇਂ ਅਸੀਂ ਜਦੋਂ ਵੀ ਪੈਸੇ ਕਢਵਾਉਣ ਆਉਂਦੇ ਹਾਂ ਤਾਂ ਏ.ਟੀ.ਐ¤ਮ. ਦਾ ਸ਼ਟਰ ਬੰਦ ਵੇਖ ਸਾਨੂੰ ਬੇਰੰਗ ਪਰਤਣਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸੰਬੰਧੀ ਕਈ ਵਾਰ ਬੈਂਕ ਦੇ ਅਧਿਕਾਰੀਆਂ ਨੂੰ ਮਿਲ ... Read Full Story
|
ਡੀ.ਸੀ. ਮੌਕਾ ਦੇਖ ਕੇ ਚਲੇ ਗਏ, ਨਹੀਂ ਕੀਤੀ ਕੋਈ ਕਾਰਵਾਈ
ਸ਼ਾਹਕੋਟ, 4 ਜੂਨ (ਕੇਵਲ ਮੱਟੂ)-ਸਥਾਨਕ ਮੋਗਾ ਰੋਡ ਮੁੱਖ ਮਾਰਗ ਦੀ ਹਾਲਤ ਦਿਨੋ-ਦਿਨ ਖਸਤਾ ਹੁੰਦੀ ਜਾ ਰਹੀ ਹੈ, ਜਿਸ ਕਾਰਣ ਇਸ ਸੜਕ ’ਤੇ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਬਿਲਕੁਲ ਵੀ ਧਿਆਨ ਨਹੀਂ ਦਿੱਤਾ ਜਾ ਰਿਹਾ। ਥੋੜ੍ਹੀ ਜਿਹੀ ਬਰਸਾਤ ਨਾਲ ਹੀ ਇਹ ਸੜਕ ਛੱਪੜ ਦਾ ਰੂਪ ਧਾਰਣ ਕਰ ਲੈਂਦੀ ਹੈ। ਇਸ ’ਚ ਪਏ ਵੱਡੇ-ਵੱਡੇ ਟੋਏ ਅਕਸਰ ਹੀ ਇੱਥੋਂ ਲੰਘਣ ਵਾਲੇ ਲੋਕਾਂ ਲਈ ਭਾਰੀ ਮੁਸੀਬਤ ਬਣਦੇ ਹਨ। ਪਿਛਲੇ ਸਮੇਂ ਦੌਰਾਨ ਡਿਪਟੀ ਕਮਿਸ਼ਨਰ ਜਲੰਧਰ ਵੱਲੋਂ ਇਸ ਖਸਤਾ ਹਾਲਤ ਸੜਕ ਦਾ ਨਿਰੀਖਣ ਕੀਤਾ ਗਿਆ ਸੀ, ਜਿਸ ਦੌਰਾਨ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਜਲਦੀ ਹੀ ਇਸ ਸੜਕ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ, ਪਰ ਹੁਣ ਤਿੰਨ ਮਹੀਨੇ ਤੋਂ ਵੱਧ ਦਾ ਸਮਾਂ ਬੀਤਣ ਦੇ ਬਾਵਜੂਦ ਵੀ ਪਰਨਾਲਾ ਉਥੇ ਦਾ ਉਥੇ ਹੀ ਹੈ। ਇੱਥੇ ਇਹ ਗੱਲ ਵੀ ... Read Full Story
|
10 ਨੂੰ ਧਰਨਾ ਦੇਣ ਦਾ ਐਲਾਨ
ਸ਼ਾਹਕੋਟ, 4 ਜੂਨ (ਦਲਜੀਤ ਸਿੰਘ ਸਚਦੇਵਾ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਐ¤ਸ.ਡੀ.ਐ¤ਮ. ਸ਼ਾਹਕੋਟ ਦੇ ਰਾਹੀਂ ਆਪਣੀਆਂ ਮੰਗਾਂ ਮੰਨਵਾਉਣ ਲਈ ਮੁੱਖ ਮੰਤਰੀ ਪੰਜਾਬ ਨੂੰ ਆਪਣਾ ਮੰਗ-ਪੱਤਰ ਭੇਜਿਆ ਹੈ। ਇਸ ਸੰਬੰਧੀ ਅਮਨ ਕੁਮਾਰ, ਅੰਕਿਤ ਕੁਮਾਰ, ਵਿਕਰਮ ਮਿੱਤਲ ਅਤੇ ਸੰਦੀਪ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 11 ਨਵੰਬਰ 2010 ਨੂੰ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ, ਮਾਲ ਮੰਤਰੀ ਜਥੇ. ਅਜੀਤ ਸਿੰਘ ਕੋਹਾੜ ਅਤੇ 6 ਮਈ 2011 ਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ, ਪੰਜਾਬ ਸਿਵਲ ਸਪਲਾਈ ਵਿਭਾਗ ਦੇ ਮੰਤਰੀ ਨੂੰ ਆਪਣੀ ਮੰਗ ਮੰਨਵਾਉਣ ਲਈ ਮੰਗ-ਪੱਤਰ ਸੌਂਪੇ ਗਏ ਸਨ। ਉਨ੍ਹਾਂ ਕਿਹਾ ਕਿ ਅਜੇ ਤੱਕ ਪੰਜਾਬ ਸਰਕਾਰ ਵੱਲੋਂ ਸਾਡੀਆਂ ਮੰਗਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਜੇਕਰ ਪੰਜਾਬ ਸਰਕਾਰ ਨੇ ਸਾਡੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਸਮੂਹ ... Read Full Story
|
ਪਰਜੀਆਂ ’ਚ ਮੇਲੇ 7, 8 , 9, 10 ਨੂੰ
ਸ਼ਾਹਕੋਟ , 4 ਜੂਨ(ਕੇਵਲ ਕ੍ਰਿਸ਼ਨ ਮੱਟੂ)- ਪਿੰਡ ਪਰਜੀਆਂ ਖੁਰਦ ਵਿਖੇ ਬਾਬਾ ਅਹਿਮਦ ਸ਼ਾਹ ਜੀ ਦੇ ਦਰਬਾਰ ’ਤੇ ਸਲਾਨਾ ਮੇਲਾ 7-8 ਜੂਨ ਨੂੰ ਕਰਵਾਇਆ ਜਾ ਰਿਹਾ ਹੈ। ਗੱਦੀ ਨਸ਼ੀਨ ਸ਼੍ਰੀ ਸੰਤ ਰਾਮ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 7 ਜੂਨ ਨੂੰ ਝੰਡੇ ਦੀ ਰਸਮ ਤੋਂ ਬਾਅਦ ਧਾਰਮਿਕ ਕਲਾਕਾਰ ਆਪਣੇ ਪ੍ਰੋਗਰਾਮ ਪੇਸ਼ ਕਰਨਗੇ। ਛਿੰਝ ਮੇਲੇ ਵਿੱਚ ਵੱਖ-ਵੱਖ ਨਾਮੀ ਪਹਿਲਵਾਨ ਕੁਸ਼ਤੀ ਦੇ ਦੰਗਲ ਵਿੱਚ ਜ਼ੋਰ ਲਗਾਉਣਗੇ। ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਏਸੇ ਤਰ੍ਹਾਂ ਬਾਬਾ ਮਾਲ੍ਹੇ ਸ਼ਾਹ ਜੀ ਦਾ ਸਲਾਨਾ ਮੇਲਾ ਪਿੰਡ ਪਰਜੀਆਂ ਕਲਾਂ ਵਿਖੇ ਸੇਵਾਦਾਰ ਜੀਤ ਰਾਮ ਦੀ ਰਹਿਨੁਮਾਈ ਹੇਠ 9-10 ਜੂਨ ਨੂੰ ਕਰਵਾਇਆ ਜਾ ਰਿਹਾ ਹੈ। 9 ਜੂਨ ਨੂੰ ਚਾਦਰ ਦੀ ਰਸਮ ਤੋਂ ਬਾਅਦ ਵੱਖ-ਵੱਖ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ। ਇਸ ਮੌਕੇ ਟੂਰਨਾਮੈਂਟ ਅਤੇ ਕੁਸ਼ਤੀਆਂ ਦੇ ਮੁਕਾਬਲੇ ਵੀ ... Read Full Story
|
ਬਾਜਵਾ ਖੁਰਦ ਵਿਖੇ ਸਾਲਾਨਾ ਮੇਲਾ ਕਰਵਾਇਆ
ਸ਼ਾਹਕੋਟ, 1 ਜੂਨ (ਕੇਵਲ ਮੱਟੂ)-ਇੱਥੋਂ ਨਜ਼ਦੀਕ ਪਿੰਡ ਬਾਜਵਾ ਖੁਰਦ ਵਿਖੇ ਧੰਨ-ਧੰਨ ਬਾਬਾ ਯੋਗ ਧਿਆਨ ਜੀ ਦੇ ਪਵਿੱਤਰ ਅਸਥਾਨ ’ਤੇ ਸਾਲਾਨਾ ਮੇਲਾ ਪੂਰੀ ਸ਼ਰਧਾ ਨਾਲ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪਿੰਡ ਬਾਜਵਾ ਖੁਰਦ ਦੇ ਸਰਪੰਚ ਬਲਦੇਵ ਸਿੰਘ ਨੇ ਦੱਸਿਆ ਕਿ ਮੇਲੇ ਦੇ ਪਹਿਲੇ ਦਿਨ ਬਾਬਾ ਜੀ ਦੇ ਪਵਿੱਤਰ ਅਸਥਾਨ ’ਤੇ ਸਵੇਰੇ ਨਿਸ਼ਾਨ ਸਾਹਿਬ ਚੜ੍ਹਾਉਣ ਦੀ ਰਸਮ ਅਦਾ ਕੀਤੀ ਗਈ ਅਤੇ ਸਾਰਾ ਦਿਨ ਗਰੂ ਕਾ ਲੰਗਰ ਵਰਤਾਇਆ ਗਿਆ। ਦੂਸਰੇ ਦਿਨ ਸਵੇਰੇ 55 ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਧਾਰਮਕ ਦੀਵਾਨ ਸਜਾਏ ਗਏ। ਇਸ ਮੌਕੇ ਸ਼ਾਮ ਨੂੰ ਕੁਸ਼ਤੀਆਂ ਵੀ ਕਰਵਾਈਆਂ ਗਈਆਂ। ਇਸ ਦੌਰਾਨ ਸ਼ਾਹਕੋਟ ਦੀ ਉ¤ਘੀ ਸਮਾਜਸੇਵੀ ਸੰਸਥਾ ਹੈਲਪ ਲਾਈਨ ਗਰੁੱਪ ਵੱਲੋਂ ਫ੍ਰੀ ਹੋਮਿਓਪੈਥਿਕ ਕੈਂਪ ਲਗਾਇਆ ਗਿਆ, ਜਿਸ ਵਿੱਚ ਲਗਭਗ 195 ਮਰੀਜ਼ਾਂ ਦੀ ਮੁਫ਼ਤ ਜਾਂਚ ਕਰਕੇ ... Read Full Story
|
ਪੋਸਟਲ ਆਰਡਰ ਨਾ ਮਿਲਣ ਕਾਰਣ ਲੋਕ ਪ੍ਰੇਸ਼ਾਨ
ਸ਼ਾਹਕੋਟ, 30 ਮਈ (ਅਰੁਣ ਚੌਪੜਾ, ਕੇਵਲ ਮੱਟੂ)-ਸਥਾਨਕ ਡਾਕਖਾਨੇ ਵਿੱਚ ਪਿਛਲੇ ਲੰਬੇ ਸਮੇਂ ਤੋਂ 10 ਰੁਪਏ ਦੇ ਪੋਸਟਲ ਅਰਡਰਾਂ ਦੀ ਕਿੱਲਤ ਕਾਰਣ ਸਥਾਨਕ ਲੋਕ ਬਹੁਤ ਪ੍ਰੇਸ਼ਾਨ ਹਨ। ਸਥਾਨਕ ਲੋਕਾਂ ਦੀ ਮੰਗ ਹੈ ਕਿ ਪੋਸਟਲ ਆਰਡਰਾਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਸ਼ਾਹਕੋਟ ਦੇ ਇੱਕ ਸਮਾਜ-ਸੇਵੀ ਨੇ ਦੱਸਿਆ ਕਿ ਉਨ੍ਹਾਂ ਨੂੰ ਆਰ.ਟੀ.ਆਈ. ਤਹਿਤ ਸੂਚਨਾ ਪ੍ਰਾਪਤ ਕਰਨ ਲਈ 10 ਰੁਪਏ ਦੇ ਪੋਸਟਲ ਆਰਡਰ ਦੀ ਜ਼ਰੂਰਤ ਸੀ ਪਰ ਜਦੋਂ ਮੈਂ ਪੋਸਟਲ ਆਰਡਰ ਲੈਣ ਲਈ ਡਾਕਖਾਨੇ ਵਿੱਚ ਪੁੱਜਾ ਤਾਂ ਉਥੇ ਪੋਸਟਲ ਆਰਡਰ ਹੈ ਹੀ ਨਹੀਂ ਸਨ। ਇਸ ਸੰਬੰਧੀ ਜਦ ਡਾਕਘਰ ਦੇ ਪੋਸਟ ਮਾਸਟਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਉਹ 10 ਰੁਪਏ ਵਾਲੇ ਪੋਸਟਲ ਆਰਡਰ ਨਾ ਹੋਣ ਸੰਬੰਧੀ ਉ¤ਚ ਅਧਿਕਾਰੀਆਂ ਨੂੰ ਡਿਮਾਂਡ ਭੇਜ ਚੁੱਕੇ ਹਨ ਤੇ ਜਲਦੀ ਹੀ ਇਸ ਕਿੱਲਤ ਨੂੰ ਦੂਰ ਕਰ ਦਿੱਤਾ ... Read Full Story
|
ਹਮਲਾ ਕਰਕੇ ਗੰਭੀਰ ਜ਼ਖ਼ਮੀ ਕੀਤਾ
ਸ਼ਾਹਕੋਟ, 29 ਮਈ (ਕੇਵਲ ਮੱਟੂ)-ਇੱਥੋਂ ਨਜ਼ਦੀਕੀ ਪਿੰਡ ਮੂਲੇਵਾਲ ਖਹਿਰਾ ’ਚ ਬੀਤੇ ਦਿਨੀਂ ਸ਼ਾਮ ਵੇਲੇ ਕੁਝ ਹਥਿਆਰਬੰਦ ਵਿਅਕਤੀਆਂ ਵੱਲੋਂ ਇੱਕ ਵਿਅਕਤੀ ਨੂੰ ਤੇਜ਼ਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਜ਼ੇਰੇ ਇਲਾਜ ਅਮਰਜੀਤ ਸਿੰਘ ਪੁੱਤਰ ਬਿੱਕਰ ਸਿੰਘ ਵਾਸੀ ਮੂਲੇਵਾਲ ਖਹਿਰਾ ਦੀ ਪਤਨੀ ਗੁਰਬਖਸ਼ ਕੌਰ ਨੇ ਦੱਸਿਆ ਕਿ ਮੇਰੇ ਪਤੀ ਸ਼ਾਮ ਵੇਲੇ ਖੇਤਾਂ ’ਚੋਂ ਕੰਮ ਕਰਕੇ ਘਰ ਵਾਪਸ ਆ ਰਹੇ ਸਨ। ਜਦ ਉਹ ਪਿੰਡ ਦੇ ਰੇਲਵੇ ਸਟੇਸ਼ਨ ਦੇ ਨਜ਼ਦੀਕ ਪਹੁੰਚੇ ਤਾਂ ਉਥੇ ਪਹਿਲਾਂ ਤੋਂ ਹੀ ਖੜ੍ਹੇ ਕੁਝ ਹਥਿਆਰਬੰਦ ਵਿਅਕਤੀਆਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ, ਜਿਸ ਕਾਰਣ ਉਹ ਗੰਭੀਰ ਜ਼ਖ਼ਮੀ ਹੋ ਗਏ। ਉਨ੍ਹਾਂ ਦੱਸਿਆ ਕਿ ਹਮਲਾਵਰ ਹਮਲਾ ਕਰਨ ਤੋਂ ਬਾਅਦ ਉਥੋਂ ਭੱਜ ਗਏ। ਨੇੜਿਓਂ ਲੇਘ ਰਹੇ ਪਿੰਡ ਦੇ ਵਿਅਕਤੀਆਂ ... Read Full Story
|
ਕੋਹਾੜ ਦੇ ਘਰ ਅੱਗੇ ਕਰਮਚਾਰੀਆਂ ਲਾਇਆ ਧਰਨਾ
ਸ਼ਾਹਕੋਟ, 25 ਮਈ (ਕੇਵਲ ਮੱਟੂ)-ਬੀਤੇ ਦਿਨੀਂ ਦਫ਼ਤਰ ਡਿਪਟੀ ਕਮਿਸ਼ਨਰ ਸਰਵਿਸ ਪ੍ਰੋਵਾਈਡਰ ਇੰਪਲਾਈਜ਼ ਯੂਨੀਅਨ ਪੰਜਾਬ (ਦਰਜਾ-3 ਅਤੇ ਦਰਜਾ-4) ਵੱਲੋਂ ਸ. ਅਜੀਤ ਸਿੰਘ ਕੋਹਾੜ, ਮਾਨਯੋਗ ਮਾਲ ਮੰਤਰੀ ਪੰਜਾਬ ਦੇ ਪਿੰਡ ਕੋਹਾੜ ਵਿਖੇ ਰੋਸ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਸੂਬਾ ਪ੍ਰਧਾਨ ਨਿਸ਼ਾਨ ਸਿੰਘ ਵੱਲੋਂ ਕੀਤੀ ਗਈ ਅਤੇ ਜਿਸ ਵਿੱਚ ਤਰਨਤਾਰਨ/ਰੋਪੜ/ਮੁਹਾਲੀ/ਬਰਨਾਲਾ ਦੇ ਡਿਪਟੀ ਕਮਿਸ਼ਨਰ ਦਫ਼ਤਰਾਂ ਵਿੱਚ ਕੰਮ ਕਰ ਰਹੇ ਸਰਵਿਸ ਪ੍ਰੋਵਾਈਡਰ ਕਰਮਚਾਰੀਆਂ ਨੇ ਸ਼ਮੂਲੀਅਤ ਕੀਤੀ।
ਇਸ ਮੌਕੇ ਨਿਸ਼ਾਨ ਸਿੰਘ ਸੂਬਾ ਪ੍ਰਧਾਨ ਨੇ ਸਮੂਹ ਕਰਮਚਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਸਮੂਹ ਕਰਮਚਾਰੀਆਂ ਵੱਲੋਂ ਕਲਮ-ਛੋੜ ਹੜਤਾਲ ਕੀਤੀ ਗਈ ਹੈ। ਪਰ ਸਰਕਾਰ ਵੱਲੋਂ ਕੋਈ ਵੀ ਹਾਂ-ਪੱਖੀ ਹੁੰਗਾਰਾ ਨਹੀਂ ਮਿਲਿਆ, ਜਿਸ ਦੇ ਰੋਸ ਵਜੋਂ ਉਹ ਜਥੇ. ਅਜੀਤ ... Read Full Story
|
ਰਾਹੁਲ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਯੂਥ ਨੂੰ ਅ¤ਗੇ ਆਉਣਾ ਚਾਹੀਦੈ : ਸ਼ੁਕਲਾ
ਸ਼ਾਹਕੋਟ, 21 ਮਈ (ਕੇਵਲ ਮੱਟੂ)-ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵੱਲੋਂ ਭਾਰਤ ਲਈ ਸੰਜੋਏ ਸੁਪਨਿਆਂ ਨੂੰ ਸਾਕਾਰ ਕਰਨ ਲਈ ਯੂਥ ਕਾਂਗਰਸ ਨੂੰ ਅ¤ਗੇ ਆ ਕੇ ਭਾਰਤ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੀਦਾ ਹੈ।। ਉਕਤ ਵਿਚਾਰ ਇਥੇ ਯੂਥ ਵਰਕਰਾਂ ਦੀ ਇਕ ਭਰਵੀਂ ਬੈਠਕ ਦੌਰਾਨ ਇੰਡੀਅਨ ਯੂਥ ਕਾਂਗਰਸ ਲੋਕ ਸਭਾ ਹਲਕਾ ਜਲੰਧਰ ਦੇ ਕੋਆਰਡੀਨੇਟਰ ਅਭਿਸ਼ੇਕ ਸ਼ੁਕਲਾ ਨੇ ਪੇਸ਼ ਕੀਤੇ।।ਉਹ ਇਥੇ ਯੂਥ ਕਾਂਗਰਸ ਦੀ ਹੋ ਰਹੀ ਭਰਤੀ ਦੀ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਨ ਲਈ ਅ¤ਜ ਵਿਧਾਨ ਸਭਾ ਹਲਕਾ ਸ਼ਾਹਕੋਟ ਵਿਚ ਆਏ ਹੋਏ ਸਨ।।ਸ਼ਾਹਕੋਟ ਦੇ ਪਿੰਡ ਢੰਡੋਵਾਲ ਅਤੇ ਮਲਸੀਆਂ ਵਿਚ ਹੋਈ ਯੂਥ ਵਰਕਰਾਂ ਦੀ ਭਰਵੀਂ ਬੈਠਕ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਵਾਰ ਯੂਥ ਕਾਂਗਰਸ ਦੀ ਚੋਣ ਬਹੁਤ ਹੀ ਪਾਰਦਰਸ਼ੀ ਢੰਗ ਨਾਲ ਹੋਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ... Read Full Story
|
ਸ਼ਾਹਕੋਟ-ਮੋਗਾ ਰੋਡ ’ਤੇ ਟਰੱਕ ਪਲਟਿਆ
ਸ਼ਾਹਕੋਟ, 20 ਮਈ (ਕੇਵਲ ਮੱਟੂ)-ਮੋਗਾ ਤੋਂ ਆ ਰਿਹਾ ਸ਼ਾਹਕੋਟ ਹਾਈਵੇ ਰੋਡ ’ਤੇ ਝੋਨੇ ਦੀ ਫੱਕ ਦਾ ਭਰਿਆ ਟਰੱਕ ਪਲਟ ਗਿਆ। ਜ਼ਿਕਰਯੋਗ ਹੈ ਕਿ ਨਗਰ ਪੰਚਾਇਤ ਦੇ ਸੀਵਰੇਜ ਦੇ ਅਧੂਰੇ ਕੰਮ ਕਰਕੇ ਸ਼ਹਿਰ ਦੇ ਗੰਦੇ ਨਾਲੇ ਦਾ ਪਾਣੀ ਸੜਕ ਵਿਚਕਾਰ ਛੱਪੜ ਦਾ ਰੂਪ ਧਾਰਣ ਕਰ ਗਿਆ ਹੈ, ਜਿਸ ਕਰਕੇ ਲੰਬੇ-ਡੂੰਘੇ ਟੋਏ ਸੜਕ ਵਿੱਚ ਬਣ ਗਏ ਹਨ। ਇਸ ਕਾਰਣ ਇੱਥੇ ਬੱਸਾਂ, ਟਰੱਕਾਂ, ਕਾਰਾਂ, ਹੋਰ ਗੱਡੀਆਂ ਅਤੇ ਰਿਕਸ਼ਿਆਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ। ਸੜਕ ਦੀ ਬਹੁਤ ਮਾੜੀ ਹਾਲਤ ਹੋਣ ਕਰਕੇ ਇੱਥੇ ਐਕਸੀਡੈਂਟ ਹੋਣ ਅਤੇ ਗੱਡੀਆਂ ਦੇ ਪਲਟਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਲੋਕਾਂ ਦੀ ਪ੍ਰਸ਼ਾਸਨ ਤੋਂ ਮੰਗ ਹੈ ਕਿ ਸੀਵਰੇਜ ਨੂੰ ਜਲਦੀ ਮੁਕੰਮਲ ਕੀਤਾ ਜਾਵੇ ਅਤੇ ਸੜਕ ਨੂੰ ਠੀਕ ਢੰਗ ਨਾਲ ਬਣਾਇਆ ਜਾਵੇ, ਤਾਂ ਜੋ ਲੋਕਾਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੋਂ ਨਜਾਤ ਮਿਲ ... Read Full Story
|
ਸਿੱਖਿਆ ਵਿਭਾਗ ’ਚ ਭਰਤੀ ਦੀ ਹੱਦ 42 ਸਾਲ ਕਰਨ ਦੀ ਮੰਗ
ਸ਼ਾਹਕੋਟ, 20 ਮਈ (ਕੇਵਲ)-ਬੀਤੇ 7 ਮਈ ਨੂੰ ਸਿੱਖਿਆ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਤ ਅਸਾਮੀਆਂ ਪ੍ਰਕਾਸ਼ਿਤ ਕੀਤੀਆਂ ਗਈਆਂ ਤਾਂ ਇੱਥੇ ਬਹੁਤ ਸਾਰੇ ਬੇਰੋਜ਼ਗਾਰਾਂ ’ਚ ਖੁਸ਼ੀ ਦੀ ਲਹਿਰ ਦੌੜ ਗਈ ਸੀ, ਕਿਉਂਕਿ ਸਰਕਾਰ ਵੱਲੋਂ ਕਈ ਸਾਲਾਂ ਬਾਅਦ ਉਕਤ ਭਰਤੀ ਬਾਰੇ ਇਸ਼ਤਿਹਾਰ ਪ੍ਰਕਾਸ਼ਿਤ ਹੋਇਆ ਸੀ ਪਰ ਉਦੋਂ ਉਨ੍ਹਾਂ ਬੇਰੋਜ਼ਗਾਰਾਂ ਦੀ ਹੈਰਾਨੀ ਦਾ ਕੋਈ ਟਿਕਾਣਾ ਨਾ ਰਿਹਾ, ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਕਤ ਭਰਤੀ ਲਈ ਉਮਰ ਸੀਮਾ 42 ਸਾਲ ਤੋਂ ਘਟਾ ਕੇ 37 ਸਾਲ ਕਰ ਦਿੱਤੀ ਗਈ ਹੈ। ਬੇਰੋਜ਼ਗਾਰ ਉਮਮੀਦਵਾਰਾਂ ਦੀ ਸਿੱਖਿਆ ਮੰਤਰੀ ਪੰਜਾਬ ਤੋਂ ਮੰਗ ਹੈ ਕਿ ਉਕਤ ਅਸਾਮੀਆਂ ਲਈ ਉਮਰ ਦੀ ਹੱਦ 42 ਸਾਲ ਕੀਤੀ ਜਾਵੇ। ... Read Full Story
|
ਹਸਪਤਾਲ ਨੂੰ ਸਾਮਾਨ ਦਾਨ ਕਰਨ ਵਾਲੇ ਪ੍ਰਵਾਸੀ ਭਾਰਤੀ ਦਾ ਸਨਮਾਨ
ਸ਼ਾਹਕੋਟ, 18 ਮਈ (ਕੇਵਲ ਮੱਟੂ)-ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਹਸਪਤਾਲ ਲਈ ਮੈਡੀਕਲ ਯੰਤਰ ਅਤੇ ਕੂਲਰ ਦਾਨ ਕਰਨ ਵਾਲੇ ਪ੍ਰਵਾਸੀ ਭਾਰਤੀ ਨੂੰ ਸਨਮਾਨਿਤ ਕਰਨ ਲਈ ਵਿਸ਼ੇਸ਼ ਸਮਾਗਮ ਕੀਤਾ ਗਿਆ। ਇਸ ਮੌਕੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਫ਼ਸਰ ਡਾ. ਵੀਨਾ ਪਾਲ ਨੇ ਐ¤ਨ.ਆਰ.ਆਈ. ਸ. ਸਵਰਨ ਸਿੰਘ ਵੱਲੋਂ ਹਸਪਤਾਲ ਦੀ ਜ਼ਰੂਰਤ ਦਾ ਸਾਮਾਨ ਦਾਨ ਕਰਨ ਲਈ ਧੰਨਵਾਦ ਕੀਤਾ। ਪ੍ਰਵਾਸੀ ਭਾਰਤੀ ਸ. ਸਵਰਨ ਸਿੰਘ ਨੇ ਹਸਪਤਾਲ ਵਾਸਤੇ ਇੱਕ ਈ.ਸੀ.ਜੀ. ਮਸ਼ੀਨ, ਲੈਬਾਰਟੀ ਵਾਸਤੇ ਇੱਕ ਸੈਂਟਰੀਫਿਉੂਗਲ ਮਸ਼ੀਨ ਅਤੇ 5 ਕੂਲਰ ਦਾਨ ਦਿੱਤੇ ਹਨ। ਇਸ ਮੌਕੇ ਉਨ੍ਹਾਂ ਨੂੰ ਹਸਪਤਾਲ ਦੇ ਸਟਾਫ ਵੱਲੋਂ ਯਾਦਗਾਰੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਸਮਾਗਮ ’ਚ ਹੋਰਨਾਂ ਤੋਂ ਇਲਾਵਾ ਸਾਧੂ ਸਿੰਘ ਬਜਾਜ ਸਾਬਕਾ ਚੇਅਰਮੈਨ, ਤਰਸੇਮ ਦੱਤ ਛੁਰਾ ਸੂਬਾ ਸਕੱਤਰ ਕਾਂਗਰਸ, ਬਿਕਰਮਜੀਤ ਸਿੰਘ ਹੈਪੀ, ... Read Full Story
|
|
|
|
|