|
| Tag Search for "ਫਗਵਾੜਾ" |
| |
ਜਿੱਤਣ ਉਪਰੰਤ ਹਰ ਸਮੇਂ ਜਨਤਾ ਦੀ ਕਚਹਿਰੀ 'ਚ ਹਾਜ਼ਰ ਰਹਾਂਗਾ-ਸੋਮ ਪ੍ਰਕਾਸ਼
ਫਗਵਾੜਾ, 29 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਤੇ ਕੌਸਲਰ ਸ: ਰਣਜੀਤ ਸਿੰਘ ਖੁਰਾਣਾ ਦੇ ਵਾਰਡ 'ਚ ਵਾਹਦ ਸੰਧਰ ਸੂਗਰ ਮਿੱਲਜ ਸਟਾਫ ਕਾਲੋਨੀ ਵਿਖੇ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ਼ ਦੇ ਹੱਕ 'ਚ ਭਰਵੀ ਇਕੱਤਰਤਾ ਹੋਈ। ਇਸ ਇਕੱਤਰਤਾ ਨੂੰ ਸਬੋਧਨ ਕਰਦਿਆ ਗਠਜੋੜ ਉਮੀਦਵਾਰ ਸ਼੍ਰੀ ਸੋਮ ਪ੍ਰਕਾਸ, ਐਡਵੋਕੇਟ ਸ: ਜਰਨੈਲ ਸਿੰਘ ਵਾਹਦ ਚੇਅਰਮੈਨ ਮਾਰਕਫੈਡ ਪੰਜਾਬ, ਜਥੇਦਾਰ ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ , ਰਣਜੀਤ ਸਿੰਘ ਖੁਰਾਣਾ ਜ਼ਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਗੁਰਦੀਪ ਸਿੰਘ ਦੀਪਾ ਭਾਜਪਾ ਆਗੂ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਨੇ ਪੂਰੇ ਪੰਜ ਸਾਲ ਸੂਬੇ ਦਾ ਸਰਵਪੱਖੀ ਵਿਕਾਸ ਕਰਵਾ ਕੇ ਹਰ ਇੱਕ ਦਾ ਮੰਨ ਮੋਹ ਲਿਆ ਹੈ ਜਿਸ ਦੀ ਬਦੋਲਤ ਅਕਾਲੀ ਭਾਜਪਾ ਗਠਜੋੜ ਸਪੱਸ਼ਟ ... Read Full Story
|
ਫਗਵਾੜਾ ਦੇ ਉਮੀਦਵਾਰਾਂ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ 'ਚ ਲਿਆ ਪ੍ਰਣ
ਫਗਵਾੜਾ, 28 ਜਨਵਰੀ (ਟੀ.ਡੀ. ਚਾਵਲਾ)-ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਲੱਡ ਬੈਂਕ ਫਗਵਾੜਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨਾਲ ਹੋਏ ਰੂ-ਬਰੂ ਪ੍ਰਗਰਾਮ ਵਿਚ ਆਉਂਦੀ ਸਰਕਾਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ 1947 ਦੇ ਬਣੇ ਵਾਤਾਵਰਣ ਐਕਟ ਨੂੰ ਲਾਗੂ ਕਰਾਉਣ ਲਈ ਪ੍ਰਤਿਗਿਆ ਪੱਤਰ ਭਰਵਾਏ। ਇਸ ਮੌਕੇ 'ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼, ਕਾਂਗਰਸ ਦੇ ਉਮੀਦਵਾਰ ਸ੍ਰੀ ਬਲਬੀਰ ਰਾਜਾ ਸੋਢੀ ਅਤੇ ਬਸਪਾ ਦੇ ਉਮੀਦਵਾਰ ਸ੍ਰੀ ਜਰਨੈਲ ਸਿੰਘ ਨੰਗਲ ਨੇ ਪ੍ਰਤਿਗਿਆ ਪੱਤਰ ਭਰੇ ਅਤੇ ਆਪਣੇ ਸੰਬੋਧਨਾਂ ਵਿਚ ਵਾਤਾਵਰਣ ਸ਼ੁੱਧ ਕਰਨ ਲਈ ਉਕਤ ਐਕਟ ਨੂੰ ਲਾਗੂ ਕਰਾਉਣ ਲਈ ਪ੍ਰਣ ਲਿਆ ਤੇ ਆਖਿਆ ਕਿ ਨਿੱਜੀ ਜ਼ਿੰਦਗੀ ਵਿਚ ਵੀ ਉਹ ਵਾਤਾਵਰਣ ਸ਼ੁੱਧੀ ਲਈ ਕੰਮ ਕਰਨਗੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਵਾਤਾਵਰਣ ... Read Full Story
|
ਲੜਕੀ ਦੇ ਜਾਅਲੀ ਦਸਤਖ਼ਤ ਕਰਕੇ ਬੈਂਕ ’ਚੋਂ ਸਵਾ ਪੰਜ ਲੱਖ ਰੁਪਏ ਕਢਵਾਉਣ ਵਾਲਾ ਪੁਲਿਸ ਗ੍ਰਿਫ਼ਤ ਤੋਂ ਬਾਹਰ
ਫਗਵਾੜਾ, 11 ਜੂਨ (ਹਰੀਪਾਲ ਸਿੰਘ)-ਫਗਵਾੜਾ ਦੇ ਪਿੰਡ ਸੰਗਤਪੁਰ ਦੀ ਇਕ ਲੜਕੀ ਦੇ ਜਾਅਲੀ ਦਸਤਖ਼ਤ ਕਰਕੇ ਬੈਂਕ ਖਾਤੇ ਦੀ ਚੈ¤ਕਬੁ¤ਕ ਜਾਰੀ ਕਰਵਾ ਕੇ ਉਸਦੇ ਵਿਚੋਂ 5 ਲੱਖ 20 ਹਜ਼ਾਰ ਰੁਪਏ ਕਢਵਾਉਣ ਵਾਲੇ ਕਥਿਤ ਦੋਸ਼ੀ ਦੇ ਖਿਲਾਫ ਇਕ ਸਾਲ ਲੰਬੀ ਚੱਲੀ ਜਾਂਚ ਦੇ ਬਾਅਦ ਮਾਮਲਾ ਤਾਂ ਦਰਜ ਹੋ ਗਿਆ, ਪਰ ਕੇਸ ਦਰਜ ਹੋਣ ਦੇ ਦੋ ਹਫਤੇ ਵਿਚ ਨਾਮਜ਼ਦ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਥਾਣਾ ਸਿਟੀ ਦੇ ਐਸ.ਐਚ.ਓ ਅਮਰੀਕ ਸਿੰਘ ਚਾਹਲ ਨੇ ਦੱਸਿਆ ਕਿ ਕਥਿਤ ਦੋਸ਼ੀ ਦੀ ਗ੍ਰਿਫਤਾਰੀ ਦੇ ਯਤਨ ਕੀਤੇ ਜਾ ਰਹੇ ਹਨ।।ਜ਼ਿਕਰਯੋਗ ਹੈ ਕਿ ਇਹ ਕੇਸ ਰਜਮੀਤ ਕੌਰ ਪੁੱਤਰੀ ਗੁਰਚਰਨ ਸਿੰਘ ਵਾਸੀ ਸੰਗਤਪੁਰ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ।। 23 ਜੁਲਾਈ 2010 ਨੂੰ ਜ਼ਿਲ੍ਹਾ ਪੁਲਿਸ ਕਪਤਾਨ ਕਪੂਰਥਲਾ ਨੂੰ ਆਪਣੀ ਸ਼ਿਕਾਇਤ ਵਿਚ ਰਜਮੀਤ ਕੌਰ ਨੇ ਦੱਸਿਆ ਕਿ ਉਸਦਾ ਆਪਣੀ ਮਾਤਾ ... Read Full Story
|
ਲੁੱਟਾਂ-ਖੋਹਾਂ ਕਰਨ ਵਾਲੇ 5 ਮੈਂਬਰੀ ਗਰੋਹ ਦੇ 4 ਮੈਂਬਰ ਗ੍ਰਿਫ਼ਤਾਰ
ਫਗਵਾੜਾ, 8 ਜੂਨ (ਹਰੀਪਾਲ ਸਿੰਘ)-ਫਗਵਾੜਾ ਪੁਲਿਸ ਨੇ ਸ਼ਹਿਰ ਵਿਚ ਹਥਿਆਰਾਂ ਦੀ ਨੋਕ ’ਤੇ ਲੁੱਟਾਂ-ਖੋਹਾਂ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦਾ ਪਰਦਾਫਸ਼ ਕਰਦੇ ਹੋਏ ਗਿਰੋਹ ਦੇ ਚਾਰ ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿਚੋਂ ਇਕ ਪਿਸਤੌਲ, ਮਾਰੂ ਹਥਿਆਰ ਅਤੇ ਮੋਟਰਸਾਈਕਲ ਬਰਾਮਦ ਕੀਤਾ ਹੈ।।ਐ¤ਸ.ਪੀ ਕਮਲਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਥਾਣਾ ਸਿਟੀ ਦੇ ਐਸ.ਐਚ.ਓ. ਅਮਰੀਕ ਸਿੰਘ ਚਾਹਲ ਦਾ ਅਗਵਾਈ ਵਿੱਚ ਪੁਲਿਸ ਪਾਰਟੀ ਨੇ ਜਦੋਂ ਹਰਗੋਬਿੰਦ ਨਗਰ ਵਿਚ ਨਾਕਾਬੰਦੀ ਕੀਤੀ ਹੋਈ ਸੀ ਤਾਂ ਪੁਲਿਸ ਨੂੰ ਸੂਚਨਾ ਮਿਲੀ ਕਿ ਸਤ ਨਰਾਇਣ ਉਰਫ ਸਤਪਾਲ ਪੁੱਤਰ ਮਿਸਰੀ ਲਾਲ ਵਾਸੀ ਬਿਹਾਰ ਹਾਲ ਵਾਸੀ ਗਲੀ ਨੰਬਰ 6 ਡੱਡਲ ਮੁਹੱਲਾ ਫਗਵਾੜਾ, ਬਿੱਲਾ ਪੁੱਤਰ ਦੌਲਤੀ ਰਾਮ, ਗੁਰਮੁਖ ਸਿੰਘ ਪੁੱਤਰ ਸ਼ਿੰਦਰ ਕੁਮਾਰ ਵਾਸੀਆਨ ਮੇਹਲੀਆਣਾ ਥਾਣਾ ਬਹਿਰਾਮ, ਰੋਹਿਤ ... Read Full Story
|
ਕਰੰਟ ਲੱਗਣ ਨਾਲ ਇੱਕ ਦੀ ਮੌਤ
ਫਗਵਾੜਾ, 8 ਜੂਨ (ਜਲੋਟਾ)-ਪਿੰਡ ਬ੍ਰਹਮਪੁਰ ’ਚ ਬਿਜਲੀ ਦਾ ਕਰੰਟ ਲੱਗਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਹਿਚਾਣ ਜਗਨ ਲਾਲ (33) ਪੁੱਤਰ ਹਰੀ ਕ੍ਰਿਸ਼ਨ ਵਾਸੀ ਪਿੰਡ ਬ੍ਰਹਮਪੁਰ ਦੇ ਰੂਪ ’ਚ ਹੋਈ ਹੈ, ਦੀ ਲਾਸ਼ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਭੇਜ ਦਿੱਤੀ ਹੈ। ਜਾਣਕਾਰੀ ਮੁਤਾਬਕ ਘਟਨਾ ਉਦੋਂ ਵਾਪਰੀ ਜਦੋਂ ਮ੍ਰਿਤਕ ਪਸ਼ੂਆਂ ਨੂੰ ਚਾਰਾ ਕੱਟਣ ਵਾਲੀ ਮਸ਼ੀਨ ’ਤੇ ਚਾਰਾ ਕੱਟਣ ਦਾ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਦਾ ਪੈਰ ਮਸ਼ੀਨ ’ਚ ਲੱਗੀ ਬਿਜਲੀ ਦੀ ਮੋਟਰ ਦੇ ਨਾਲ ਲੱਗ ਗਿਆ, ਜਿਸ ਤੋਂ ਕਰੰਟ ਲੱਗਣ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ... Read Full Story
|
ਕੇਬਲ ਅਪਰੇਟਰ ’ਤੇ ਹਮਲਾ ਕਰਕੇ ਕੀਤਾ ਜ਼ਖ਼ਮੀ
ਫਗਵਾੜਾ, 6 ਜੂਨ (ਵਿ. ਪ੍ਰਤੀਨਿਧ)-ਸਥਾਨਕ ਚਾਚੌਕੀ ਵਿਖੇ ਕੁਝ ਨੌਜਵਾਨਾਂ ਵੱਲੋਂ ਕੇਬਲ ਦਾ ਕੰਮ ਕਰਦੇ ਇੱਕ ਨੌਜਵਾਨ ਦੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਉਕਤ ਨੌਜਵਾਨ ਨੂੰ ਪਹਿਲਾਂ ਸਥਾਨਕ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ, ਪਰ ਬਾਅਦ ਵਿੱਚ ਉਸ ਨੂੰ ਇੱਕ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। ਚਾਚੌਕੀ ਦੇ ਵਸਨੀਕ ਸੁਖਜਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਦੇ ਭਰਾ ਬਲਜੀਤ ਸਿੰਘ ਨੇ ਦੱਸਿਆ ਕਿ ਉਹ ਚਾਚੌਕੀ ਵਿਖੇ ਕੇਬਲ ਅਪਰੇਟਰ ਹੈ। ਉਸ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਵੀ ਉਸ ਦੇ ਭਰਾ ਦੇ ਨਾਲ ਕੁੱਟਮਾਰ ਕੀਤੀ ਗਈ ਸੀ ਅਤੇ ਬੀਤੀ ਰਾਤ ਵੀ ਉਸ ਦੇ ਭਰਾ ਦੇ ਉ¤ਪਰ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਨੇ ਹਮਲਾ ਕਰਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਉਨ੍ਹਾਂ ਦੀਆਂ ਤਾਰਾਂ ਵੀ ਇਸ ਖੇਤਰ ਤੋਂ ਪੁੱਟ ਦਿੱਤੀਆਂ ... Read Full Story
|
ਪੁਲਿਸ ਨੂੰ ਦੱਸੇ ਬਿਨਾ ਭਰੂਣ ਦਬਾਇਆ
ਫਗਵਾੜਾ, 3 ਜੂਨ (ਹਰੀਪਾਲ ਸਿੰਘ)-ਫਗਵਾੜਾ ਦੇ ਥਾਣੇ ਸਤਨਾਮਪੁਰਾ ਖੇਤਰ ਵਿੱਚ ਪੈਂਦੇ ਗੋਬਿੰਦਪੁਰਾ ਮੁਹੱਲੇ ਦੀ ਇੱਕ ਗਲੀ ਵਿੱਚੋਂ ਇੱਕ ਮਨੁੱਖੀ ਮਾਸ ਦਾ ਲੋਥੜਾ ਮਿਲਿਆ ਹੈ, ਜਿਸ ਦੇ ਅਣਵਿਕਸਤ ਭਰੂਣ ਹੋਣ ਦੀ ਚਰਚਾ ਹੈ। ਹੈਰਾਨੀ ਦੀ ਗੱਲ ਹੈ ਕਿ ਬਿਨਾ ਕਿਸੇ ਜਾਂਚ ਕਰਵਾਏ ਹੀ ਪਿੰਡ ਦੀ ਪੰਚਾਇਤ ਦੇ ਮੋਹਤਬਰਾਂ ਨੇ ਉਹ ਲੋਥੜਾ ਦਬਾਅ ਦਿੱਤਾ। ਸਤਨਾਮਪੁਰਾ ਪੁਲਿਸ ਦਾ ਕਹਿਣਾ ਹੈ ਕਿ ਪੰਚਾਇਤ ਨੇ ਕਿਹਾ ਹੈ ਕਿ ਕੋਈ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ, ਇਸ ਲਈ ਉਨ੍ਹਾਂ ਨੇ ਆਪਣੇ ਪੱਧਰ ’ਤੇ ਦਬਾਅ ਦਿੱਤਾ। ਫਗਵਾੜਾ ਦੇ ਐ¤ਸ.ਪੀ. ਕਮਲਜੀਤ ਸਿੰਘ ਢਿੱਲੋਂ ਨੇ ਮਾਮਲੇ ਦੀ ਜਾਂਚ ਕਰਵਾਉਣ ਦੀ ਗੱਲ ਕਹੀ ਹੈ।
ਇਸ ਸੰਬੰਧੀ ਪਿੰਡ ਦੇ ਸਰਪੰਚ ਚਰਨਜੀਤ ਲਾਲ ਤੋਂ ਪੁੱਛਿਆ ਤਾਂ ਉਸ ਨੇ ਦੱਸਿਆ ਕਿ ਮਾਸ ਦਾ ਲੋਥੜਾ ਮਿਲਿਆ ਤਾਂ ਸੀ। ਥਾਣੇ ਵਿੱਚ ਮੌਜੂਦ ਡਿਉੂਟੀ ਅਫ਼ਸਰ ... Read Full Story
|
ਪ੍ਰਵਾਸੀ ਭਾਰਤੀ ਦੀ ਕੋਠੀ ਸੰਭਾਲਦੇ ਬਜ਼ੁਰਗ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ
ਫਗਵਾੜਾ, 1 ਜੂਨ (ਹਰੀਪਾਲ ਸਿੰਘ)-ਫਗਵਾੜਾ ਦੇ ਪਿੰਡ ਰਾਮਗੜ੍ਹ ਵਿਖੇ ਖੇਤਾਂ ਵਿੱਚ ਬਣੀ ਪ੍ਰਵਾਸੀ ਭਾਰਤੀ ਦੀ ਕੋਠੀ ਵਿੱਚ ਦੇਖਭਾਲ ਲਈ ਰਹਿੰਦੇ ਉਸ ਦੇ ਬਜ਼ੁਰਗ ਤੇ ਰਿਸ਼ਤੇਦਾਰ ਦਾ ਬੀਤੀ ਰਾਤ ਅਣਪਛਾਤੇ ਵਿਅਕਤੀਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ।। ਜਾਣਕਾਰੀ ਅਨੁਸਾਰ ਪਿੰਡ ਰਾਮਗੜ੍ਹ ਵਿੱਚ ਪਿੰਡ ਦੇ ਬਾਹਰ-ਬਾਹਰ ਖੇਤਾਂ ਵਿੱਚ ਇੰਗਲੈਂਡ ਨਿਵਾਸੀ ਤਰਸੇਮ ਸਿੰਘ ਦੀ ਕੋਠੀ ਹੈ।।ਦੱਸਿਆ ਜਾਂਦਾ ਹੈ ਕਿ ਕਰੀਬ 4-5 ਮਹੀਨੇ ਪਹਿਲਾਂ ਉਸ ਦੀ ਪਤਨੀ ਤਰਸੇਮ ਕੌਰ ਜਦੋਂ ਭਾਰਤ ਆਈ ਹੋਈ ਸੀ ਤਾਂ ਉਸ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ 4-5 ਮਾਰਚ ਨੂੰ ਉਸ ਦੀ ਮੌਤ ਹੋ ਗਈ ਸੀ,।ਜਿਸ ’ਤੇ ਤਰਸੇਮ ਸਿੰਘ ਵੀ ਉਸ ਦੀ ਮੌਤ ਕਰਕੇ ਵਾਪਸ ਆ ਗਿਆ। ਜਦੋਂ ਉਸ ਨੂੰ ਏਅਰਪੋਰਟ ਤੋਂ ਲੈ ਕੇ ਘਰ ਆ ਰਹੇ ਸਨ ਤਾਂ ਰਸਤੇ ਵਿੱਚ ਉਸ ਦੀ ਗੱਡੀ ਪਲਟ ਗਈ ਅਤੇ ਉਸ ਨੂੰ ਕਾਫ਼ੀ ਸੱਟਾਂ ... Read Full Story
|
ਗੰਦਾ ਪਾਣੀ ਪੀਣ ਲਈ ਮਜਬੂਰ ਕਰ ਰਹੀ ਹੈ ਨਗਰ ਕੌਂਸਲ
ਫਗਵਾੜਾ, 25 ਮਈ (ਅਸ਼ੋਕ ਕੁਮਾਰ ਵਾਲੀਆ)-ਸਥਾਨਕ ਅਦਰਸ਼ ਨਗਰ ਨਿਵਾਸੀਆਂ ਨੂੰ ਗੰਦਾ ਪਾਣੀ ਘਰ-ਘਰ ਪਹੁੰਚਾਉਣ ਲਈ ਪਹਿਲ ਕਦਮੀ ਦਿਖਾ ਰਹੀ ਹੈ ਫਗਵਾੜਾ ਨਗਰ ਕੌਂਸਲ ਅਤੇ ਅਧਿਕਾਰੀ। ਪਿਛਲੇ ਦੋ ਹਫਤਿਆਂ ਤੋਂ ਇਸ ਮੁਹੱਲੇ ਦੇ ਲੀਕਜ ਹੋ ਰਹੇ ਪਾਣੀ ਵ¤ਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ।। ਇ¤ਕ ਪਾਸੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਲੋਕਾਂ ਨੂੰ ਸ਼ੁ¤ਧ ਪਾਣੀ ਪਹੁੰਚਾਉਣ ਲਈ ਧੜਾ-ਧੜ ਬਿਆਨਬਾਜ਼ੀ ਕਰ ਰਹੀ ਹੈ ਪਰ ਦੂਜੇ ਪਾਸੇ ਫਗਵਾੜਾ ਸ਼ਹਿਰ ਦੀ ਪੌਸ਼ ਕਾਲੋਨੀ, ਅਦਰਸ਼ ਨਗਰ ਵਿਖੇ ਜਿੱਥੇ ਕਿ ਵੱਖ-ਵੱਖ ਅਹੁਦਿਆਂ ’ਤੇ ਵਿਰਾਜਮਾਨ ਉ¤ਚ ਅਧਿਕਾਰੀ ਰਹਿੰਦੇ ਹਨ, ਵੀ ਨਗਰ ਕੌਂਸਲ ਵੱਲੋਂ ਭੇਜਿਆ ਜਾ ਰਿਹਾ ਗੰਦਾ ਪਾਣੀ ਪੀ ਕੇ ਜੀਵਣ ਬਤੀਤ ਕਰ ਰਹੇ ਹਨ। ਮੁਹ¤ਲਾ ਨਿਵਾਸੀ ਟੈਲੀਫੋਨ ਅਤੇ ਲਿਖਤੀ ਕਈ ਵਾਰ ਪ੍ਰਧਾਨ ਅਤੇ ਕਾਰਜਸਾਧਕ ਅਫ਼ਸਰ ਦੇ ਨਾਂਅ ... Read Full Story
|
ਬਿਜਲੀ ਘਰ ਦੇ ਨੇੜੇ ਝਾੜੀਆਂ ਨੂੰ ਲੱਗੀ ਅੱਗ-ਨੁਕਸਾਨ ਹੋਣੋ ਬਚਿਆ
ਫਗਵਾੜਾ, 20 ਮਈ (ਹਰੀਪਾਲ ਸਿੰਘ)-ਅੱਜ ਬਾਅਦ ਦੁਪਹਿਰ ਬੰਗਾ ਰੋਡ ’ਤੇ ਸਥਿਤ ਬਿਜਲੀ ਘਰ ਦੇ ਬਾਹਰ ਝਾੜੀਆਂ ਵਿਚ ਅਚਾਨਕ ਅੱਗ ਲੱਗਣ ਨਾਲ ਹਫੜਾ ਤਫਰੀ ਮ¤ਚ ਗਈ। ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ’ਤੇ ਪਹੁੰਚ ਕਿ ਅ¤ਗ ’ਤੇ ਕਾਬੂ ਪਾ ਲਿਆ।।ਇਸ ਅੱਗ ਦੇ ਨਾਲ ਬਿਜਲੀ ਉਪਕਰਣਾਂ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆਂ। ਬੰਗਾਂ ਰੋਡ ’ਤੇ ਸਥਿਤ ਬਿਜਲੀ ਘਰ ਦੇ ਬਾਹਰ ਝਾੜੀਆਂ ਉ¤ਗੀਆਂ ਹੋਈਆਂ ਹਨ, ਜਿਨ੍ਹਾਂ ਨੂੰ ਅੱਜ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਇਹ ਕਾਫੀ ਖੇਤਰ ਵਿਚ ਫੈਲ ਗਈ, ਲੇਕਿਨ ਕਾਬੂ ਵਿਚ ਰਹੀ।ਪਾਵਰਕਾਮ ਦੇ ਮੁਲਾਜ਼ਮ ਫੌਰਨ ਮੌਕੇ ’ਤੇ ਪਹੁੰਚੇ ਅਤੇ ਉਨ੍ਹਾਂ ਨੇ ਸਥਿਤੀ ਨੂੰ ਦੇਖਦੇ ਹੋਏ ਸਾਰੇ ਸ਼ਹਿਰ ਦੀ ਬਿਜਲੀ ਸਪਲਾਈ ਬੰਦ ਕਰ ਦਿੱਤੀ।।ਜਾਣਕਾਰੀ ਦੇ ਅਨੁਸਾਰ ਫਾਇਰ ਬ੍ਰਿਗੇਡ ਦੀਆਂ ਦੋ ਗ¤ਡੀਆਂ ਨੇ ਸੁਲਗਦੀ ਅੱਗ ਨੂੰ ਬੁਝਾਇਆ।। ਪੱਤਾ ਲ¤ਗਾ ... Read Full Story
|
ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਹੁਕਮ ਜਾਰੀ
ਫਗਵਾੜਾ, 20 ਮਈ (ਰਮੇਸ਼)-ਸ਼੍ਰੀ ਅਮਰਜੀਤ ਪਾਲ ਉਪ ਮੰਡਲ ਮੈਜਿਸਟਰੇਟ ਨੇ ਜ਼ਾਬਤਾ ਫੌਜਦਾਰੀ 1973 ਦੀ ਧਾਰਾ 144 ਅਧੀਨ ਮਿਲੇ ਅਧਿ-ਕਾਰਾਂ ਦੀ ਵਰਤੋਂ ਕਰਦਿਆਂ ਫਗਵਾੜਾ ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਹੁਕਮ ਜਾਰੀ ਕੀਤੇ ਹਨ, ਕਿਉਂਕਿ ਫਗਵਾੜਾ ਸ਼ਹਿਰ ਨੈਸ਼ਨਲ ਹਾਈਵੇ ’ਤੇ ਸਥਿਤ ਹੈ, ਬਹੁਤ ਸਾਰੇ ਲੋਕ ਇੱਥੇ ਸੜਕ ਉ¤ਪਰ ਪੋਸਟਰ, ਬੈਨਰਜ਼ ਅਤੇ ਹੋਲਡਿੰਗ ਲਗਾ ਦਿੰਦੇ ਹਨ, ਜਿਸ ਨਾਲ ਰਾਹ-ਗੀਰਾਂ ਅਤੇ ਵਾਹਨ-ਚਾਲਕਾਂ ਦਾ ਧਿਆਨ ਭਟਕ ਜਾਂਦਾ ਹੈ ਤੇ ਕਈ ਐਕਸੀਡੈਂਟ ਹੋ ਜਾਂਦੇ ਹਨ। ਇਸ ਲਈ ਆਮ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਨੈਸ਼ਨਲ ਹਾਈਵੇ ’ਤੇ ਈ.ਓ.ਐ¤ਮ.ਸੀ. ਅਤੇ ਤਹਿਸੀਲਦਾਰ ਫਗਵਾੜਾ ਦੀ ਇਜਾਜ਼ਤ ਤੋਂ ਬਿਨਾ ਪੋਸਟਰ, ਹੋਰਡਿੰਗ ਤੇ ਬੈਨਰ ਆਦਿ ਲਾਉਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 16 ਮਈ 2011 ਤੋਂ 15 ਜੁਲਾਈ 2011 ਤੱਕ ਲਾਗੂ ... Read Full Story
|
ਹਮਲੇ ’ਚ ਇੱਕ ਜ਼ਖ਼ਮੀ
ਫਗਵਾੜਾ, 20 ਮਈ (ਗੁਰਜੀਤ)-ਪੈਸਿਆਂ ਦੇ ਲੈਣ-ਦੇਣ ਦੇ ਮਾਮਲੇ ’ਚ ਇੱਕ ਵਿਅਕਤੀ ’ਤੇ ਹਮਲਾ ਹੋਣ ਦੀ ਸੂਚਨਾ ਮਿਲੀ ਹੈ। ਮਿਲੀ ਜਾਣਕਾਰੀ ਅਨੁਸਾਰ ਜ਼ਖ਼ਮੀ ਵਿਅਕਤੀ ਦੀ ਪਹਿਚਾਣ ਮਨਮੋਹਨ ਸਿੰਘ (52) ਪੁੱਤਰ ਰਤਨ ਸਿੰਘ ਵਾਸੀ ਗੁਰੂ ਨਾਨਕਪੁਰਾ ਫਗਵਾੜਾ ਦੇ ਰੂਪ ’ਚ ਹੋਈ ਹੈ। ਜ਼ਖ਼ਮੀ ਵਿਅਕਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਫਗਵਾੜਾ ਵਿਖੇ ਭਰਤੀ ਕਰਵਾਇਆ ਗਿਆ ਹੈ। ... Read Full Story
|
ਫਗਵਾੜਾ ਹੈਰੀਟੇਜ ਫੈਸਟੀਵਲ ਸੰਬੰਧੀ ਐਸ.ਡੀ.ਐਮ. ਦੀ ਪ੍ਰਧਾਨਗੀ ’ਚ ਮੀਟਿੰਗ ਹੋਈ
ਫਗਵਾੜਾ, 8 ਫਰਵਰੀ (ਹਰੀਪਾਲ ਸਿੰਘ, ਚਾਵਲਾ)-ਸਥਾਨਕ ਐਸ.ਡੀ.ਐਮ. ਸ੍ਰੀ ਅਮਰਜੀਤ ਪਾਲ ਨੇ ਦੱ੍ਯਸਿਆ ਕਿ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੰਗੀਤ ਦਿਵਾਕਰ ਮਾਸਟਰ ਰਤਨ ਸੰਗੀਤ ਮਹਾਂਸਭਾ ਫਗਵਾੜਾ ਵੱਲੋਂ ਤੀਸਰਾ ‘ਫਗਵਾੜਾ ਹੈਰੀਟੇਜ ਫੈਸਟੀਵਲ’ ਜੋ ਕਿ 26 ਤੇ 27 ਫਰਵਰੀ ਨੂੰ ਸਥਾਨਕ ਪੀ. ਡਬਲਊ. ਡੀ. ਰੈਸਟ ਹਾਊਸ, ਜੀ. ਟੀ. ਰੋਡ, ਫਗਵਾੜਾ ਦੇ ਪਾਰਕ ਵਿਚ ਕਰਵਾਇਆ ਜਾ ਰਿਹਾ ਹੈ, ਜਿਸ ਦੇ ਸਬੰਧ ਵਿਚ ਇਕ ਅਹਿਮ ਮੀਟਿੰਗ ਅੱਜ ਐਸ.ਡੀ.ਐਮ ਦਫ਼ਤਰ ਫਗਵਾੜਾ ਵਿਖੇ ਹੋਈ। ਮੀਟਿੰਗ ਦੌਰਾਨ ਉਨ੍ਹਾਂ ਦੱਸਿਆ ਕਿ ਉਕਤ ਦੋ ਦਿਨਾ ਫੈਸਟੀਵਲ ਦੌਰਾਨ ਸੁਗੰਧਾ ਮਿਸ਼ਰਾ (ਸਾ-ਰੇ-ਗਾ-ਮਾ-ਫੇਮ) ਮੁੰਬਈ, ਪੰਡਿਤ ਰੋਨੂ ਮਜੂਮਦਾਰ (ਬੰਸਰੀਵਾਦਕ) ਮੁੰਬਈ, ਪੰਡਿਤ ਰਾਜਨ ਕੁਲਕਰਨੀ (ਸਰੋਦਵਾਦਕ) ਪੂਨੇ, ਕਲਾਪਨੀ ਕੋਮਕਲੀ (ਪੁੱਤਰੀ ਪੰਡਿਤ ਕੁਮਾਰ ਗੰਧਰਵ (ਮੱਧ ਪ੍ਰਦੇਸ਼), ਜੈ ਦੇਵ ਅਤੇ ਮੋਹਨ ... Read Full Story
|
ਡੀ.ਸੀ. ਵੱਲੋਂ ਫਗਵਾੜਾ ਦੇ ਸਰਕਾਰੀ ਦਫਤਰਾਂ ਦਾ ਅਚਨਚੇਤ ਨਿਰੀਖਣ
ਕਪੂਰਥਲਾ/ਫਗਵਾੜਾ, 23 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਸਰਕਾਰੀ ਦਫ਼ਤਰਾਂ ਵਿਚ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਨਾਉਣ ਲਈ ਬੀਤੇ ਦੁਪਹਿਰ ਬਾਅਦ 4 ਤੋਂ 5 ਵਜੇ ਦੌਰਾਨ ਡਿਪਟੀ ਕਮਿਸ਼ਨਰ ਕਪੂਰਥਲਾ ਕਵਿਤਾ ਸਿੰਘ ਨੇ ਸਿਵਲ ਹਸਪਤਾਲ ਫਗਵਾੜਾ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਫਗਵਾੜਾ, ਐਸ.ਡੀ.ਓ. ਪੰਚਾਇਤੀ ਰਾਜ, ਤਹਿਸੀਲ ਦਫ਼ਤਰ, ਸੁਵਿਧਾ ਕੇਂਦਰ ਅਤੇ ਐਸ.ਡੀ.ਐਮ. ਦਫਤਰ ਫਗਵਾੜਾ ਤੇ ਤਹਿਸੀਲਦਾਰ ਦਫ਼ਤਰ ਦਾ ਅਚਨਚੇਤ ਨਿਰੀਖਣ ਕੀਤਾ। ਨਿਰੀਖਣ ਦੌਰਾਨ ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ ਦੇ ਦਫ਼ਤਰ ਦੇ ਜੇ.ਈ. ਕੁਲਵਿੰਦਰ ਸਿੰਘ ਗੈਰ ਹਾਜ਼ਰ ਪਾਏ ਗਏ, ਜਦਕਿ ਬਾਕੀ ਸਟਾਫ ਡਿਊਟੀ ’ਤੇ ਹਾਜ਼ਰ ਸੀ। ਇਸ ਪਿੱਛੋਂ ਉਨ੍ਹਾਂ ਪੰਚਾਇਤੀ ਰਾਜ ਦਫ਼ਤਰ ਫਗਵਾੜਾ ਦਾ ਵੀ ਨਿਰੀਖਣ ਕੀਤਾ ਤੇ ਇਸ ਦਫ਼ਤਰ ਵਿਚ ਤਰਸੇਮ ਲਾਲ ਐਸ.ਡੀ.ਓ., ਹਰੀਸ਼ ਵਰਧਨ ਜੇ.ਈ., ਸਰੋਜ ਬਾਲਾ ਕਲਰਕ ਗੈਰ ਹਾਜ਼ਰ ਸਨ। ਡਿਪਟੀ ... Read Full Story
|
ਸਰਕਾਰ ਕਿਸਾਨਾਂ ਨੂੰ ਹਰ ਸਹੂਲਤ ਦੇਣ ਲਈ ਪਹਿਲਕਦਮੀ ਕਰ ਰਹੀ ਹੈ-ਕੁਲਾਰ
ਫਗਵਾੜਾ, 18 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਦੇ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਵੱਲੋਂ ਸਾਲ 2009-2010 ਵਿਚ ਝੋਨੇ ਦੀ ਫ਼ਸਲ ਦਾ ਸੂਬੇ ਦੇ ਕਿਸਾਨਾਂ ਨੂੰ 300 ਕਰੋੜ ਰੁਪਏ ਰਾਹਤ ਬੋਨਸ ਦੇਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਦਾ ਫਗਵਾੜਾ ਮਾਰਕੀਟ ਕਮੇਟੀ ਅਧੀਨ ਕਿਸਾਨਾਂ ਦਾ ਲਗਭਗ 1 ਕਰੋੜ ਰੁਪਏ ਬਣਦਾ ਹੈ, ਜਿਸ ਦੀ ਪਹਿਲੀ ਕਿਸ਼ਤ ਪੰਜਾਬ ਸਰਕਾਰ ਦੀ ਖਰੀਦ ਏਜੰਸੀ ਪਨਗਰੇਨ ਵੱਲੋਂ 25 ਲੱਖ 35 ਹਜ਼ਾਰ ਦੇ 3765 ਚੈ¤ਕ ਕਿਸਾਨਾਂ ਨੂੰ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਵਿਖੇ ਸ: ਸਰਵਣ ਸਿੰਘ ਕੁਲਾਰ ਚੇਅਰਮੈਨ ਮਾਰਕੀਟ ਕਮੇਟੀ ਫਗਵਾੜਾ ਵੱਲੋਂ ਵੰਡੇ ਗਏ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਹਰ ਸਹੂਲਤ ਦੇਣ ਲਈ ਪਹਿਲਕਦਮੀ ਕਰ ਰਹੀ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਫਗਵਾੜਾ ਮਾਰਕੀਟ ਕਮੇਟੀ ਅਧੀਨ 5 ਖਰੀਦ ਏਜੰਸੀਆ ਹਨ। ਜਿਨ੍ਹਾਂ ਵਿਚ ਪਨਸਪ ਵੱਲੋਂ ਵੀ ਸਿੱਧੇ ... Read Full Story
|
49 ਪਿੰਡਾਂ ਦੀ ਜਮ੍ਹਾਂਬੰਦੀ ਦੇ ਰਿਕਾਰਡ ਦਾ ਕੰਪਿਊਟਰੀਕਰਨ ਹੋ ਚੁੱਕਾ-ਐਸ. ਡੀ. ਐਮ.
ਫਗਵਾੜਾ, 12 ਜਨਵਰੀ (ਅਸ਼ੋਕ ਕੁਮਾਰ ਵਾਲੀਆ)-ਹਲਕਾ ਫਗਵਾੜਾ ਦੀਆਂ ਜਮ੍ਹਾਬੰਦੀਆਂ ਦੇ ਰਿਕਾਰਡ ਦੇ ਕੰਪਿਊਟਰੀਕਰਨ ਸਬੰਧੀ ਸ੍ਰੀ ਅਮਰਜੀਤਪਾਲ ਐਸ. ਡੀ. ਐਮ. ਫਗਵਾੜਾ ਵੱਲੋਂ ਤਹਿਸੀਲਦਾਰ, ਹਲਕਾ ਕਾਨੂੰਗੋ ਅਤੇ ਪਟਵਾਰੀਆਂ ਨਾਲ ਮੀਟਿੰਗ ਕਰਨ ਉਪਰੰਤ ਦੱਸਿਆ ਕਿ ਹੁਣ ਤੱਕ ਜਮ੍ਹਾਂਬੰਦੀਆਂ ਸਬੰਧੀ 49 ਪਿੰਡਾਂ ਦਾ ਕੰਪਿਊਟਰੀਕਰਨ ਹੋ ਚੁੱਕਾ ਹੈ। ਜਿਨ੍ਹਾਂ ਵਿਚ ਹਲਕਾ ਕਾਨੂੰਗੋ ਰਾਣੀਪੁਰ ਦੇ ਜਮ੍ਹਾਬੰਦੀ ਸਾਲ 2005-2006, 2006-2007, 2008-2009 ਸਬੰਧੀ ਪਿੰਡ ਰਾਣੀਪੁਰ ਰਾਜਪੂਤਾ, ਭਾਖੜੀਆਣਾ, ਹਰਦਾਸ ਪੁਰ, ਦੁੱਗ, ਜਗਪਾਲ ਪੁਰ, ਖਾਟੀ, ਢੱਕ ਖਾਟੀ, ਬੀੜ ਢੰਡੋਲੀ, ਰਾਵਲਪਿੰਡੀ, ਢੱਡੇ, ਗੁਲਾਬਗੜ੍ਹ ਜਗੀਰ, ਵਰਿਆਹ, ਸੰਗਤਪੁਰ, ਖਲਵਾੜਾ, ਬਿਸ਼ਨਪੁਰ, ਬਜੀਦੋਵਾਲ, ਢੱਕ ਪੰਡੋਰੀ, ਪੰਡੋਰੀ, ਬਰਨ, ਢੱਕ ਬਰਨ, ਚੱਕ ਪ੍ਰੇਮਾ, ਕਾਨੂੰਗੋ ਹਲਕਾ ਰਿਹਾਣਾ ਜੱਟਾਂ ਦੇ ਸਾਲ 2005-2006, 2006-2007, 2008-2009 ... Read Full Story
|
ਛੁੱਟੀਆਂ ਨਾ ਹੋਣ ਕਾਰਨ ਠਰੂ ਠਰੂ ਕਰਦੇ ਆਂਗਣਵਾੜੀ ਸੈਟਰਾਂ ਦੇ ਛੋਟੇ ਬੱਚੇ
ਫਗਵਾੜਾ, 11 ਜਨਵਰੀ (ਵਾਲੀਆ)-ਅੱਤ ਦੀ ਸਰਦੀ ਕਾਰਨ ਪੰਜਾਬ ਦੀ ਅਕਾਲੀ ਭਾਜਪਾ ਸਰਕਾਰ ਦੁਆਰਾ ਸੂਬੇ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ 10 ਜਨਵਰੀ ਤੱਕ ਛੁੱਟੀਆਂ ਕਰਨਾ ਅਤੇ ਪੰਜਾਬ ਸਰਕਾਰ ਦੇ ਚੱਲ ਰਹੇ ਆਂਗਣਵਾੜੀ ਸੈਟਰਾਂ ਵਿਚ ਛੋਟੀ ਉਮਰ ਦੇ 3 ਤੋਂ 6 ਸਾਲ ਦੇ ਬੱਚਿਆਂ ਨੂੰ ਛੁੱਟੀਆਂ ਨਾ ਕਰਕੇ ਮਤਰੇਈ ਮਾਂ ਵਾਲਾ ਸਲੂਕ ਕਰਨਾ, ਇਨ੍ਹਾਂ ਬੱਚਿਆਂ ਦੇ ਮਾਪਿਆਂ ਅਤੇ ਪਿੰਡਾਂ ਦੇ ਸਰਪੰਚਾਂ ਪੰਚਾਂ ਵੱਲੋਂ ਇਸ ਫੈਸਲੇ ਕਾਰਨ ਭਾਰੀ ਰੋਸ ਪ੍ਰਗਟਾਇਆ ਜਾ ਰਿਹਾ ਹੈ। ਫਗਵਾੜਾ ਹਲਕੇ ਵਿਚ 180 ਆਂਗਣਵਾੜੀ ਸੈਂਟਰ ਹਨ ਅਤੇ 3000 ਤੋਂ ਜਿਆਦਾ ਬੱਚੇ ਇਨ੍ਹਾਂ ਸੈਟਰਾਂ ਵਿਚ ਆ ਰਹੇ ਹਨ , ਫਗਵਾੜਾ ਹਲਕੇ ਦੇ ਵਿਧਾਇਕ ਚੌਧਰੀ ਸਵਰਨਾ ਰਾਮ ਜਿਨ੍ਹਾਂ ਦੇ ਕੋਲ ਇਹ ਮਹਿਕਮਾ ਹੈ ਅਤੇ ਉਨ੍ਹਾਂ ਨੇ ਵੀ ਇਸ ਅੱਤ ਦੀ ਸਰਦੀ ਕਾਰਨ ਆਂਗਣਵਾੜੀ ਸੈਟਰਾਂ ਵਿਚ ਛੋਟੇ ਛੋਟੇ ਬੱਚਿਆਂ ਵੱਲ ਵੀ ... Read Full Story
|
ਪਤੀ-ਪਤਨੀ ਨੂੰ ਕੈਨੇਡਾ ਭੇਜਣ ਦੀ ਆੜ ’ਚ ਜਾਅਲੀ ਵੀਜ਼ੇ ਲਗਾ ਕੇ 22 ਲੱਖ ਠੱਗੇ
ਫਗਵਾੜਾ, 19 ਦਸੰਬਰ (ਹਰੀਪਾਲ ਸਿੰਘ)-ਫਗਵਾੜਾ ਸਦਰ ਪੁਲਿਸ ਨੇ ਪਿੰਡ ਢੱਕ ਪੰਡੋਰੀ ਦੇ ਇਕ ਵਿਅਕਤੀ ਦੀ ਸ਼ਿਕਾਇਤ ’ਤੇ ਉਸਦੇ ਨੂੰਹ ਪੁੱਤਰ ਦਾ ਪੱਕੇ ਤੌਰ ’ਤੇ ਕੈਨੇਡਾ ਭੇਜਣ ਦਾ ਝਾਂਸਾ ਦੇ ਕਿ ਜ਼ਾਅਲੀ ਵੀਜ਼ਾ ਦਿਖਾ ਕਿ 22 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਦੋ ਕਥਿਤ ਟਰੈਵਲ ਏਜੰਟਾਂ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ। ਨਜ਼ਦੀਕੀ ਪਿੰਡ ਢੱਕ ਪੰਡੋਰੀ ਦੇ ਵਸਨੀਕ ਕਸ਼ਮੀਰ ਸਿੰਘ ਪੁੱਤਰ ਅਨੋਖ ਸਿੰਘ ਨੇ ਫਗਵਾੜਾ ਦੇ ਐਸ.ਪੀ ਕਮਲਜੀਤ ਸਿੰਘ ਢਿਲੋਂ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਲੜਕੇ ਗੁਰਸਿਮਰਨ ਸਿੰਘ ਦਾ ਵਿਆਹ ਰਾਜਵਿੰਦਰ ਕੌਰ ਦੇ ਨਾਲ 2006 ਵਿੱਚ ਹੋਇਆ ਸੀ। ਉਸਨੇ ਦੱਸਿਆ ਕਿ ਉਸਦੀ ਨੂੰਹ ਦੇ ਇਕ ਰਿਸ਼ਤੇਦਾਰ ਦੀ ਮਾਰਫਤ ਮਨਿੰਦਰ ਸਿੰਘ ਪੁੱਤਰ ਸਰਵਨ ਸਿੰਘ ਵਾਸੀ ਗੁਰੂ ਨਾਨਕ ਪੂਰਾ ਅਜਨਾਲਾ ਰੋਡ ਅੰਮ੍ਰਿਤਸਰ ਅਤੇ ਉਸਦੇ ਇਕ ਸਾਥੀ ਰਾਜਾ ... Read Full Story
|
ਝੋਨੇ ਦੀ ਚੁਕਾਈ ਨੂੰ ਲੈ ਕੇ ਸ਼ੈਲਰ ਮਾਲਕ ਕਰ ਰਹੇ ਹਨ ਆੜ੍ਹਤੀਆਂ ਦਾ ਸ਼ੋਸ਼ਣ
ਫਗਵਾੜਾ, 16 ਦਸੰਬਰ (ਹਰੀਪਾਲ ਸਿੰਘ)-ਝੋਨੇ ਦੇ ਸੀਜਨ ਦੇ ਚੱਲਦੇ ਪੈਡੀ ਦੀ ਖਰੀਦ ਦਾ ਕੰਮ ਕਰੀਬ ਪੰਜ ਹਫਤੇ ਪਹਿਲਾਂ ਹੀ ਲਗਭਗ ਖ਼ਤਮ ਹੋ ਚੁੱਕਾ ਹੈ, ਪਰ ਮੰਡੀਆਂ ਚੋਂ ਚੁੱਕ ਨਾ ਹੋਣ ਕਾਰਨ ਕਰੀਬ ਤਿੰਨ ਲੱਖ ਝੋਨੇ ਦੀਆਂ ਬੋਰੀਆਂ ਫਗਵਾੜਾ ਮੰਡੀ ਵਿਚ ਪਈਆਂ ਹਨ।
ਇਸਦੇ ਪਿੱਛੇ ਸ਼ੈਲਰ ਮਾਲਕਾਂ ਵੱਲੋਂ ਚੁੱਕਾਈ ਦੇ ਮਾਮਲੇ ਵਿਚ ਵਰਤੀ ਜਾ ਰਹੀ ਢਿੱਲ ਨੂੰ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਸੂਤਰਾਂ ਦੇ ਅਨੁਸਾਰ ਚੁੱਕਾਈ ਵਿਚ ਦੇਰੀ ਦੇ ਪਿੱਛੇ ਕਥਿਤ ਤੌਰ ’ਤੇ ਸ਼ੈਲਰ ਮਾਲਕਾਂ ਦਾ ਸ਼ੋਸ਼ਨ ਕਰਨ ਦਾ ਯਤਨ ਹੈ। ਦੱਸਿਆ ਜਾਂਦਾ ਹੈ ਕਿ ਸ਼ੈਲਰ ਮਾਲਕ ਅੜ੍ਹਾਤੀਆਂ ਤੋਂ ਮਿਲਿੰਗ ਵਿਚ ਨਮੀ ਤੋਂ ਘੱਟ ਹੋਣ ਵਾਲੇ ਵਜ਼ਨ ਦੀ ਪੂਰਤੀ ਦੇ ਰੂਪ ਵਿਚ ਲਏ ਜਾਣ ਵਾਲੇ ਤਿੰਨ ਫੀਸਦੀ ਝੋਨੇ ਤੋਂ ਇਲਾਵਾ ਤਿੰਨ ਤੋਂ ਪੰਜ ਫੀਸਦੀ ਵਾਧੂ ਪੈਡੀ ਦੀ ਜ਼ਬਰੀ ਮੰਗ ਕੀਤੀ ਜਾ ਰਹੀ ਹੈ। ਜਿਸਦੇ ... Read Full Story
|
ਦੋ ਲੜਕਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਵਾਲਿਆਂ ਵਿਰੁੱਧ ਪੁਲਿਸ ਨੂੰ ਸ਼ਿਕਾਇਤ
ਫਗਵਾੜਾ, 16 ਦਸੰਬਰ (ਹਰੀਪਾਲ ਸਿੰਘ)-ਨਜ਼ਦੀਕੀ ਪਿੰਡ ਡੁਮੇਲੀ ਵਿਖੇ ਕੁੱਝ ਵਿਅਕਤੀਆਂ ਵੱਲੋਂ ਦੋ ਲੜਕਿਆਂ ਨਾਲ ਅਸ਼ਲੀਲ ਹਰਕਤਾਂ ਕਰਨ ਅਤੇ ਇਕ ਲੜਕੇ ਨਾਲ ਬਦਫੈਲੀ ਕਰਨ ਅਤੇ ਉਨ੍ਹਾਂ ਨੂੰ ਧਮਕਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਸੰਬੰਧੀ ਪੀੜਤ ਇਕ ਬੱਚੇ ਦੀ ਮਾਤਾ ਨੇ ਇਸ ਮਾਮਲੇ ਸੰਬੰਧੀ ਥਾਣਾ ਰਾਵਲਪਿੰਡੀ ਨੂੰ ਸ਼ਿਕਾਇਤ ਕੀਤੀ ਹੈ। ਡੁਮੇਲੀ ਦੀ ਵਸਨੀਕ ਇਕ ਔਰਤ ਗੁਰਦੀਪ ਕੌਰ ਨੇ ਹਲਫੀਆ ਬਿਆਨ ਜਾਰੀ ਕਰਦੇ ਹੋਏ ਦੱਸਿਆ ਕਿ ਪਿਛਲੇ ਦਿਨੀ ਉਨ੍ਹਾਂ ਦੇ ਪਿੰਡ ਵਿਚ ਕੀਰਤਨ ਦਰਬਾਰ ਸੀ, ਜਿਸਦੇ ਵਿਚ ਉਸਦਾ ਲੜਕਾ ਅਤੇ ਉਸਦਾ ਇਕ ਹੋਰ ਸਾਥੀ ਰਾਤ ਸਮੇਂ ਗਏ। ਉਸਨੇ ਦੱਸਿਆ ਕਿ ਰਾਤ ਸਮੇਂ ਉਸਦਾ ਲੜਕਾ ਆਪਣੇ ਸਾਥੀ ਨਾਲ ਘਰ ਨੂੰ ਸਵੈਟਰ ਲੈਣ ਆ ਰਹੇ ਸਨ ਤਾਂ ਰਾਸਤੇ ਵਿਚ ਕੁੱਝ ਵਿਅਕਤੀਆਂ ਨੇ ਉਨ੍ਹਾਂ ਨੂੰ ਘੇਰ ਲਿਆ। ਉਕਤ ਵਿਅਕਤੀਆਂ ਨੇ ਦੋਹਾਂ ਨੂੰ ... Read Full Story
|
|
|
|
|