ਚੋਣ ਅਮਲ ਦੌਰਾਨ ਜ਼ਿਲ੍ਹੇ 'ਚੋਂ ਡੇਢ ਕਰੋੜ ਦੀ ਨਕਦੀ ਅਤੇ ਭਾਰੀ ਮਾਤਰਾ 'ਚ ਨਸ਼ੀਲੇ ਪਦਾਰਥ ਬਰਾਮਦ
ਜਲੰਧਰ. ਗੁਰਪ੍ਰੀਤ ਸਿੰਘ ਸੰਧੂ 28 ਜਨਵਰੀ ૿%ਪੰਜਾਬ ਵਿਧਾਨ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ ਜ਼ਿਲ੍ਹੇ ਅੰਦਰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਗੈਰ ਕਾਨੂੰਨੀ ਵਰਤੋਂ, ਵਿਕਰੀ, ਵੰਡ ਅਤੇ ਸਟੋਰ ਕਰਨ ਨੂੰ ਰੋਕਣ ਲਈ ਕੀਤੇ ਗਏ ਸਖ਼ਤ ਪ੍ਰਬੰਧਾਂ ਅਧੀਨ ਡੇਢ ਕਰੋੜ ਦੇ ਕਰੀਬ ਨਕਦੀ ਅਤੇ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਜਾਣਕਾਰੀ ਦਿੰਦੇ ਹੋਏ ਸ੍ਰੀ ਪ੍ਰਿਯਾਂਕ ਭਾਰਤੀ ਡਿਪਟੀ ਕਮਿਸਨਰ ਕਮ ਜ਼ਿਲ੍ਹਾ ਚੋਣ ਅਫਸਰ ਜਲੰਧਰ ਨੇ ਦੱਸਿਆ ਕਿ ਜ਼ਿਲ੍ਹੇ ਅੰਦਰ ਚੋਣਾਂ ਦੌਰਾਨ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਫਲਾਇੰਗ ਸਕੂਐਡ, ਲਿਕੁਅਰ ਮੋਨੀਟਰਿੰਗ ਅਤੇ ਆਬਕਾਰੀ ਵਿਭਾਗ ਦੀਆਂ ਟੀਮਾਂ ਦੇ ਗਠਨ ਤੋਂ ਇਲਾਵਾ ਸੈਕਟਰ ਅਫਸਰਾਂ ਨੂੰ ਵੀ ਆਦੇਸ਼ ਦਿੱਤੇ ਗਏ ਹਨ ਕਿ ਉਹ ਠੇਕਿਆਂ ਤੇ ਸ਼ਰਾਬ ਦੀ ਵਿਕਰੀ 'ਤੇ ਸਖ਼ਤੀ ਨਾਲ ਨਜ਼ਰ ਰੱਖਣ ਅਤੇ ਉਸ ਦੀ ... Read Full Story
|
ਰਾਜ ਪੱਧਰ 'ਤੇ ਮੁੱਦੇ ਤੇ ਹਵਾ ਤੋਂ ਸੱਖਣੀਆਂ ਨੇ ਚੋਣਾਂ
ਜਲੰਧਰ, 28 ਜਨਵਰੀ ਮੇਜਰ ਸਿੰਘ -ਪੰਜਾਬ ਵਿਧਾਨ ਸਭਾ ਲਈ ਵੋਟਾਂ ਪੈਣ ਵਿਚ ਸਿਰਫ਼ 48 ਘੰਟੇ ਦਾ ਸਮਾਂ ਰਹਿ ਗਿਆ ਹੈ ਤੇ ਚੋਣ ਪ੍ਰਚਾਰ ਅੱਜ ਸ਼ਾਮ ਹੀ ਬੰਦ ਹੋ ਜਾਣਾ ਹੈ, ਪਰ ਰਾਜ ਪੱਧਰ 'ਤੇ ਰਾਜਸੀ ਪਾਰਟੀਆਂ ਵਿਚਕਾਰ ਕਤਾਰਬੰਦੀ ਜਾਂ ਉਭਾਰ ਵਾਲੀ ਗੱਲ ਕਿਧਰੇ ਨਜ਼ਰ ਨਹੀ ਆ ਰਹੀ, ਸਗੋਂ ਚੋਣ ਅੰਦਾਜ਼ੇ ਤੇ ਜਿੱਤ-ਹਾਰ ਲਈ ਹਲਕਾਵਾਰ ਗਿਣਤੀ-ਮਿਣਤੀ ਨੂੰ ਵਧੇਰੇ ਤਰਜੀਹ ਦਿੱਤੀ ਜਾ ਰਹੀ ਹੈ। ਰਾਜਸੀ ਲੋਕ ਹੀ ਨਹੀਂ, ਸਗੋਂ ਚੋਣ ਸਰਗਰਮੀ ਨਾਲ ਜੁੜੇ ਆਮ ਲੋਕ ਵੀ ਇਸ ਗੱਲ ਨੂੰ ਅਨੁਭਵ ਕਰ ਰਹੇ ਹਨ ਕਿ ਇਸ ਵਾਰ ਰਾਜ ਪੱਧਰ ਉਪਰ ਕਿਸੇ ਧਿਰ ਦੇ ਹੱਕ ਵਿਚ ਹਵਾ ਨਹੀਂ ਅਤੇ ਨਾ ਹੀ ਕੋਈ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਲੈ ਕੇ ਵੋਟਰ ਵਧੇਰੇ ਉਤੇਜਿਤ ਹੋਣ। ਰਾਜਸੀ ਪਾਰਟੀਆਂ ਖੁਦ ਵੀ ਇਸ ਰੁਝਾਨ ਤੋਂ ਚਿੰਤਤ ਹਨ ਕਿ ਵੋਟਰ ਉਨ੍ਹਾਂ ਨੂੰ ਸੂਬਾਈ ਪੱਧਰ ਉੱਪਰ ਕੋਈ ਖਾਸ ਹੁੰਗਾਰਾ ਨਹੀਂ ... Read Full Story
|
ਟ੍ਰੈਫਿਕ ਨਿਯਮਾਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ
ਜਲੰਧਰ. ਜਸਪਾਲ ਸਿੰਘ 25 ਜਨਵਰੀ ૿ ਗੌਰਮ ਯਾਦਵ ਪੁਲਿਸ ਕਮਿਸ਼ਨਰ ਜਲੰਧਰ ਅਤੇ ਏ. ਡੀ. ਸੀ. ਪੀ. ਟਰੈਫਿਕ ਸ: ਸੁਖਦੇਵ ਸਿੰਘ ਦੀਆਂ ਹਦਾਇਤਾਂ ਅਨੁਸਾਰ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਪ੍ਰੀਤ ਨਗਰ ਜਲੰਧਰ ਵਿਖੇ ਟਰੈਫਿਕ ਐਜੂਕੇਸ਼ਨ ਸੈੱਲ ਟਰੈਫਿਕ ਪੁਲਿਸ ਜਲੰਧਰ ਵਲੋਂ ਇਕ ਸੈਮੀਨਾਰ ਕੀਤਾ ਗਿਆ, ਜਿਸ ਦੌਰਾਨ ਹੈੱਡ ਕਾਂਸਟੇਬਲ ਸ਼ਮਸੇਰ ਸਿੰਘ ਨੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਅਤੇ ਰੋਡ ਲਾਈਨਾਂ ਬਾਰੇ ਜਾਣਕਾਰੀ ਦਿੱਤੀ ਤਾਂ ਜੋ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਨੂੰ ਬਚਾਇਆ ਜਾ ਸਕੇ ਅਤੇ ਬੱਚਿਆਂ ਨੇ ਟਰੈਫਿਕ ਨਿਯਮਾਂ ਦੀ ਪਾਲਣਾ ਕਰਨ ਦਾ ਪ੍ਰਣ ਲਿਆ। ਅੰਤ ਵਿਚ ਪ੍ਰਿੰਸੀਪਲ ਸ: ਗੁਰਨਾਮ ਸਿੰਘ ਨੇ ਟਰੈਫਿਕ ਐਜੂਕੇਸ਼ਨ ਸੈੱਲ ਦੀ ਟੀਮ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਆਪਣੇ ਬੱਚਿਆਂ ਨੂੰ ਸਵੇਰੇ ਅਸੰਬਲੀ ਵਿਚ ਵਾਰ-ਵਾਰ ਟਰੈਫਿਕ ... Read Full Story
|
ਪ੍ਰਗਟ ਸਿੰਘ ਦੀਆਂ ਮੀਟਿੰਗਾਂ ਨੇ ਰੈਲੀਆਂ ਦਾ ਰੂਪ ਧਾਰਿਆ
ਜਲੰਧਰ ਛਾਉਣੀ. ਪਵਨ ਖਰਬੰਦਾ 25 ਜਨਵਰੀ ૿ ਹਲਕਾ ਜਲੰਧਰ ਛਾਉਣੀ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੇ ਸਾਂਝੇ ਉਮੀਦਵਾਰ ਸ: ਪ੍ਰਗਟ ਸਿੰਘ ਦੀ ਚੋਣ ਮੁਹਿੰਮ ਰੋਜ਼ਾਨਾ ਭਖਦੀ ਜਾ ਰਹੀ ਹੈ ਤੇ ਉਨ੍ਹਾਂ ਦੀਆਂ ਮੀਟਿੰਗਾਂ ਦੌਰਾਨ ਹੋ ਰਿਹਾ ਇੱਕਠ ਰੈਲੀਆਂ ਦਾ ਰੂਪ ਧਾਰਨ ਲੱਗ ਪਿਆ ਹੈ। ਇਸ ਤਰ੍ਹਾਂ ਹੀ ਸ: ਪ੍ਰਗਟ ਸਿੰਘ ਨੇ ਆਪਣੀ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਅੱਜ ਹਲਕੇ ਦੇ ਦਰਜਨਾਂ ਪਿੰਡਾਂ 'ਚ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦੇ ਹੋਏ ਸਹਿਯੋਗ ਦੀ ਮੰਗ ਕੀਤੀ, ਜਿਸ ਦੌਰਾਨ ਵੱਡੀ ਗਿਣਤੀ 'ਚ ਪਹੁੰਚੇ ਲੋਕਾਂ ਵੱਲੋਂ ਵੀ ਉਨ੍ਹਾਂ ਨੂੰ ਭਰਵਾਂ ਹੁੰਗਾਰਾ ਦਿੰਦੇ ਹੋਏ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਿੱਤਾ ਗਿਆ। ਇਸ ਤਰ੍ਹਾਂ ਹੀ ਸ: ਪ੍ਰਗਟ ਸਿੰਘ ਨੇ ਹਲਕੇ ਦੇ ਅਧੀਨ ਆਉਂਦੇ ਪਿੰਡ ਫੋਲੜੀਵਾਲ ਵਿਖੇ ਇਕ ਭਰਵੀਂ ਮੀਟਿੰਗ ਨੂੰ ... Read Full Story
|
ਰਾਜਸੀ ਪਾਰਟੀਆਂ ਪੰਜਾਬੀ ਬੋਲੀ ਸਬੰਧੀ ਬਾਰੇ ਪ੍ਰਤੀਬੱਧਤਾ ਦਾ ਪ੍ਰਗਟਾਵਾ ਕਰਨ
ਜਲੰਧਰ, 25 ਜਨਵਰੀ (ਜਸਪਾਲ ਸਿੰਘ)-ਪੰਜਾਬ 'ਚ ਪੰਜਾਬੀ ਜ਼ੁਬਾਨ ਤੇ ਸੱਭਿਆਚਾਰ ਨੂੰ ਉਸ ਦਾ ਬਣਦਾ ਯੋਗ ਸਥਾਨ ਦਿਵਾਉਣ ਲਈ ਪਿਛਲੇ ਲੰਬੇ ਸਮੇਂ ਤੋਂ ਸੰਘਰਸ਼ ਕਰਦੀਆਂ ਆ ਰਹੀਆਂ ਜਥੇਬੰਦੀਆਂ ਪੰਜਾਬ ਜਾਗ੍ਰਿਤੀ ਮੰਚ ਅਤੇ ਭਾਸ਼ਾ ਅਕਾਦਮੀ ਜਲੰਧਰ ਦੇ ਆਗੂਆਂ ਪ੍ਰੋ: ਪਿਆਰਾ ਸਿੰਘ ਭੋਗਲ, ਡਾ: ਜੋਗਿੰਦਰ ਸਿੰਘ ਪਵਾਰ, ਡਾ: ਸੁਖਵਿੰਦਰ ਸਿੰਘ ਸੰਘਾ, ਡਾ: ਵੇਦ ਅਗਨੀਹੋਤਰੀ, ਸੀਨੀਅਰ ਪੱਤਰਕਾਰ ਸ੍ਰੀ ਸਤਨਾਮ ਸਿੰਘ ਮਾਣਕ ਤੇ ਸ੍ਰੀ ਦੀਪਕ ਬਾਲੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਹੈ ਕਿ ਪੰਜਾਬ ਦੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਦੇ ਚੋਣ ਮਨੋਰਥ ਪੱਤਰਾਂ ਦਾ ਅਧਿਐਨ ਕਰਨ ਤੋਂ ਬਾਅਦ ਇਹ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਇਹ ਸਿਆਸੀ ਪਾਰਟੀਆਂ ਪੰਜਾਬੀ ਕੌਮਪ੍ਰਸਤੀ ਦੀ ਚੇਤਨਾ ਤੋਂ ਲਗਭਗ ਸੱਖਣੀਆਂ ਹਨ। ਇਹ ਪੰਜਾਬ 'ਤੇ ਰਾਜ ਕਰਨ ਲਈ ਤਾਂ ਤਤਪਰ ਹਨ ਪਰ ਪੰਜਾਬੀ ... Read Full Story
|
ਰਾੜ ਨੇ ਜਲੰਧਰ ਛਾਉਣੀ ਤੋਂ ਕਾਂਗਰਸ ਵੱਲੋਂ ਕਾਗਜ਼ ਦਾਖ਼ਲ ਕਰਵਾਏ
ਜਲੰਧਰ. ਮੇਜਰ ਸਿੰਘ 13 ਜਨਵਰੀ ૿ ਜਲੰਧਰ ਛਾਉਣੀ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਸ: ਜਗਬੀਰ ਸਿੰਘ ਬਰਾੜ ਨੇ ਵੱਡੇ ਕਾਫਲੇ ਨਾਲ ਕਾਗਜ਼ ਦਾਖਲ ਕਰਵਾਏ, ਜਦਕਿ ਜਲੰਧਰ ਉੱਤਰੀ ਤੋਂ ਕਾਂਗਰਸ ਦੇ ਨੌਜਵਾਨ ਆਗੂ ਦਿਨੇਸ਼ ਢੱਲ ਕਾਲੀ ਨੇ ਆਜ਼ਾਦ ਉਮੀਦਵਾਰ ਵਜੋਂ ਕਾਗਜ਼ ਦਾਖਲ ਕਰਵਾਏ ਹਨ। ਸ: ਜਗਬੀਰ ਸਿੰਘ ਬਰਾੜ ਦੇ ਗ੍ਰਹਿ ਵਿਖੇ ਕਾਂਗਰਸ ਆਗੂ ਤੇ ਵਰਕਰ ਇਕੱਤਰ ਹੋਏ ਤੇ ਉਥੋਂ ਕਾਫਲੇ ਦੇ ਰੂਪ ਵਿਚ ਆ ਕੇ ਕਾਗਜ਼ ਦਾਖਲ ਕਰਵਾਏ। ਸ: ਬਰਾੜ ਦੇ ਨਾਲ ਉਨ੍ਹਾਂ ਦੀ ਧਰਮਪਤਨੀ ਤੇ ਪਰਿਵਾਰਕ ਮੈਂਬਰ ਵੀ ਹਾਜ਼ਰ ਸਨ। ૿'ਤੇ ਪਰ ਕਾਂਗਰਸ ਦਾ ਕੋਈ ਵੀ ਅਹਿਮ ਆਗੂ ਕਾਗਜ਼ ਦਾਖਲ ਕਰਵਾਉਣ ਸਮੇਂ ਹਾਜ਼ਰ ਨਹੀਂ ਸੀ। ਸ੍ਰੀ ਐਸ. ਐਸ. ਦੂਹੜੇ ਨੇ ਵਿਧਾਨ ਸਭਾ ਹਲਕਾ ਆਦਮਪੁਰ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ। ਉਹ ਸ੍ਰੀ ਸਤਨਾਮ ਸਿੰਘ ਕੈਂਥ ਨੂੰ ਟਿਕਟ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ... Read Full Story
|
ਕਾਂਗਰਸ ਦੇ 42 ਉਮੀਦਵਾਰਾਂ ਵਿਰੁੱਧ ਉੱਠੀ ਬਗਾਵਤ
ਜਲੰਧਰ, 9 ਜਨਵਰੀ (ਮੇਜਰ ਸਿੰਘ)-ਪੰਜਾਬ ਦੇ ਚੋਣ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਾਂਗਰਸ ਵੱਲੋਂ ਐਲਾਨੇ 114 ਹਲਕਿਆਂ ਦੇ ਉਮੀਦਵਾਰਾਂ ਵਿਚੋਂ 42 ਹਲਕਿਆਂ ਤੋਂ ਬਗਾਵਤ ਦੇ ਐਲਾਨ ਹੋ ਚੁੱਕੇ ਹਨ, ਪਰ ਕਾਂਗਰਸ ਲੀਡਰਸ਼ਿਪ ਬਗਾਵਤ ਦੇ ਉਠੇ ਏਨੇ ਵਿਆਪਕ ਵਿਦਰੋਹ ਨੂੰ ਠੱਲ੍ਹ ਪਾਉਣ ਲਈ ਅਜੇ ਤੱਕ ਕੋਈ ਨਾ ਤਾਂ ਰਣਨੀਤੀ ਬਣਾ ਸਕੀ ਹੈ ਤੇ ਨਾ ਹੀ ਰੁੱਸਿਆਂ ਨੂੰ ਮਨਾਉਣ ਦੇ ਯਤਨ ਹੀ ਸਾਹਮਣੇ ਆ ਰਹੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਕ-ਦੂਜੇ ਥਾਂ ਹੋਈ ਬਗਾਵਤ ਨੂੰ ਦੇਖ ਕੇ ਬਗਾਵਤ ਦਾ ਰੁਝਾਨ ਵਧਦਾ ਹੀ ਜਾ ਰਿਹਾ ਹੈ। 42 ਹਲਕਿਆਂ ਵਿਚ ਕਾਂਗਰਸ ਆਗੂਆਂ ਨੇ ਪਾਰਟੀ ਜ਼ਾਬਤੇ ਦੀਆਂ ਧੱਜੀਆਂ ਉਡਾਉਂਦਿਆਂ ਵੱਡੇ-ਵੱਡੇ ਇਕੱਠ ਕਰਕੇ ਐਲਾਨੇ ਉਮੀਦਵਾਰ ਵਾਪਸ ਲੈਣ ਜਾਂ ਬਗਾਵਤ ਦਾ ਸੇਕ ਝੱਲਣ ਲਈ ਤਿਆਰ ਰਹਿਣ ਦੇ ਐਲਾਨ ਕੀਤੇ ਹਨ। ਕਈ ਹਲਕਿਆਂ ਵਿਚ ਤਾਂ ਆਗੂਆਂ ਨੇ ... Read Full Story
|
ਕਾਲਜ-ਸਕੂਲ ਬੰਕ ਕਰ ਕੇ ਲਗਾਉਂਦੇ ਹਨ ਰੋਮਾਂਸ ਦੀਆਂ ਕਲਾਸਾਂ
ਜਲੰਧਰ,1ਜਨਵਰੀ (ਲਖਬੀਰ)-ਇੰਟਰਨੈੱਟ ਦੀ ਦੁਨੀਆ ਨੇ ਲੋਕਾਂ ਨੂੰ ਵਿਸ਼ਵ ਦੀ ਲਗਭਗ ਹਰ ਜਾਣਕਾਰੀ ਇਕ ਸਕਰੀਨ 'ਤੇ ਦੇ ਦਿਤੀ ਹੈ। ਇਸ ਦੇ ਸਭ ਤੋਂ ਜ਼ਿਆਦਾ ਯੂਜ਼ਰਜ਼ ਯੂਥ ਵਰਗ ਹੈ, ਜਿਨ੍ਹਾਂ ਨੂੰ ਲੁਭਾਉਣ ਲਈ ਸ਼ਹਿਰਾਂ ਦੀ ਲਗਭਗ ਹਰ ਛੋਟੀ-ਵੱਡੀ ਮਾਰਕੀਟ ਵਿਚ ਇੰਟਰਨੈੱਟ ਕੈਫੇਜ਼ ਧੜਾਧੜ ਖੁਲ੍ਹ ਰਹੇ ਹਨ ਪਰ ਹੁਣ ਯੂਥ ਵਰਗ ਨੇ ਇੰਟਰਨੈੱਟ ਕੈਫੇਜ਼ ਆਪਣੀ ਕਥਿਤ ਮੌਜ-ਮਸਤੀ ਦੇ ਸੁਰੱਖਿਅਤ ਅੱਡੇ ਬਣਾ ਲਏ ਹਨ। ਹਾਲਾਂਕਿ ਇਨ੍ਹਾਂ ਇੰਟਰਨੈੱਟ ਕੈਫੇਜ਼ ਦਾ ਮਕਸਦ ਤਾਂ ਸੀ ਉਨ੍ਹਾਂ ਲੋਕਾਂ ਨੂੰ ਇੰਟਰਨੈੱਟ ਸੁਵਿਧਾ ਉਪਲਬਧ ਕਰਵਾਉਣਾ, ਜਿਨ੍ਹਾਂ ਕੋਲ ਕੰਪਿਊਟਰ ਨਹੀਂ ਸੀ ਜਾਂ ਫਿਰ ਇੰਟਰਨੈੱਟ ਕੁਨੈਕਸ਼ਨ ਨਹੀਂ ਸਨ ਪਰ ਹੁਣ ਇਨ੍ਹਾਂ ਕੈਫੇਜ਼ 'ਤੇ ਕਬਜ਼ਾ ਜਮਾ ਲਿਆ ਕਥਿਤ ਮੌਜ-ਮਸਤੀ ਕਰਨ ਵਾਲੇ ਵਿਗੜੈਲ ਅਮੀਰਜ਼ਾਦਿਆਂ ਨੇ। ਜ਼ਿਆਦਾਤਰ ਕਾਲਜਾਂ ਅਤੇ ਸਕੂਲਾਂ ਦੇ ਸਟੂਡੈਂਟ ਜੋ ... Read Full Story
|
ਅਕਾਲੀ ਸਰਕਾਰ ਨੇ ਸਿਆਸੀ ਵਿਰੋਧੀਆਂ 'ਤੇ ਬਦਲੇ ਦੀ ਭਾਵਨਾ ਨਾਲ ਕੇਸ ਦਰਜ ਕੀਤੇ : ਅਮਰਿੰਦਰ
ਜਲੰਧਰ,1ਜਨਵਰੀ(ਧਵਨ)¸ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਪੰਜਾਬੀਆਂ ਲਈ ਹੁਣ ਮਾੜਾ ਸਮਾਂ ਖਤਮ ਹੋ ਗਿਆ ਹੈ ਅਤੇ ਸਾਲ 2012 ਉਨ੍ਹਾਂ ਲਈ ਚੰਗੇ ਸਮੇਂ ਦੀ ਸ਼ੁਰੂਆਤ ਸਮਝਿਆ ਜਾਵੇਗਾ। ਕੈਪਟਨ ਅਮਰਿੰਦਰ ਸਿੰਘ ਨੇ ਇਕ ਬਿਆਨ ਵਿਚ ਕਿਹਾ ਕਿ ਪੰਜਾਬ ਸ਼ਾਂਤੀ, ਖੁਸ਼ਹਾਲੀ ਤੇ ਤਰੱਕੀ ਦੀ ਰਾਹ 'ਤੇ ਆਉਣ ਵਾਲੇ ਸਾਲਾਂ ਵਿਚ ਅੱਗੇ ਵਧੇਗਾ। ਨਵੇਂ ਸਾਲ ਵਿਚ ਪੰਜਾਬ ਤੇ ਪੰਜਾਬੀਆਂ ਨੂੰ ਭ੍ਰਿਸ਼ਟ ਤੇ ਸਿਆਸੀ ਮੰਦਭਾਵਨਾ ਨਾਲ ਕੰਮ ਕਰਨ ਵਾਲੀ ਅਕਾਲੀ-ਭਾਜਪਾ ਸਰਕਾਰ ਤੋਂ ਮੁਕਤੀ ਮਿਲ ਜਾਵੇਗੀ ਜਿਸ ਨੇ ਬੀਤੇ ਲਗਭਗ 5 ਸਾਲ ਲੋਕਾਂ ਨਾਲ ਧੋਖਾ ਕੀਤਾ।
ਉਨ੍ਹਾਂ ਕਿਹਾ ਕਿ 2012 ਵਿਚ ਪੰਜਾਬ ਵਿਚ ਕਾਂਗਰਸ ਸਰਕਾਰ ਸੱਤਾ ਵਿਚ ਆਏਗੀ ਅਤੇ ਉਹ ਗਠਜੋੜ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਤੋਂ ਆਮ ਲੋਕਾਂ ਨੂੰ ਰਾਹਤ ਦਿਵਾਏਗੀ। ਉਨ੍ਹਾਂ ਦੋਸ਼ ... Read Full Story
|
ਆਟਾ ਚੱਕੀ ਤੇ ਕਰਿਆਨੇ ਦੀ ਦੁਕਾਨ 'ਚ ਲੱਗੀ ਅੱਗ
ਜਲੰਧਰ 1ਜਨਵਰੀ (ਮਹੇਸ਼)- ਛਾਉਣੀ ਦੇ ਮੁਹੱਲਾ ਨੰ. 28 ਵਿਚ ਸਥਿਤ ਆਟਾ ਚੱਕੀ ਤੇ ਕਰਿਆਨੇ ਦੀ ਦੁਕਾਨ ਵਿਚ ਅੱਗ ਲੱਗਣ ਨਾਲ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ। ਦੁਕਾਨ ਦੇ ਮਾਲਕ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਸ਼ੁੱਕਰਵਾਰ ਰਾਤ ਨੂੰ ਦੁਕਾਨ ਬੰਦ ਕਰਕੇ ਘਰ ਗਏ ਸਨ। ਦੇਰ ਰਾਤ ਕਰੀਬ 3 ਵਜੇ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ 'ਤੇ ਅੱਗ ਲੱਗ ਗਈ ਹੈ। ਮੌਕੇ 'ਤੇ ਪਹੁੰਚ ਕੇ ਦੇਖਿਆ ਕਿ ਲੱਖਾਂ ਦਾ ਸਾਮਾਨ ਸੜ ਕੇ ਸੁਆਹ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਫਾਇਰ ਬ੍ਰਿਗੇਡ ਤੇ ਛਾਉਣੀ ਪੁਲਸ ਨੂੰ ਸੂਚਿਤ ਕੀਤਾ ਪਰ ਪੂਰਾ ਸਾਮਾਨ ਸੜ ਕੇ ਸੁਆਹ ਹੋ ਗਿਆ ਸੀ। ਕਿਹਾ ਜਾ ਰਿਹਾ ਹੈ ਕਿ ਬਿਜਲੀ ਦੇ ਸ਼ਾਰਟ ਹੋਣ ਨਾਲ ਹੀ ਅੱਗ ਲੱਗੀ ... Read Full Story
|
ਸ਼ਰਾਬ ਪੀ ਕੇ ਮੋਟਰਸਾਈਕਲ ਚਲਾਉਣ 'ਤੇ ਨਹੀਂ ਹੋਵੇਗੀ ਪੁਲਸ ਕਾਰਵਾਈ
ਜਲੰਧਰ 1ਜਨਵਰੀ (ਸ਼ੋਰੀ)¸ਪੰਜਾਬ ਪੁਲਸ ਨੇ ਨਵੇਂ ਸਾਲ ਦੇ ਮੌਕੇ 'ਤੇ ਸ਼ਹਿਰ ਵਾਸੀਆਂ ਨੂੰ ਇਕ ਛੋਟ ਦੇ ਦਿਤੀ ਹੈ, ਜਿਸ ਦੇ ਚਲਦੇ ਸ਼ਰਾਬ ਪੀਣ ਦੇ ਬਾਅਦ ਸ਼ਰਾਬੀ ਮੋਟਰਸਾਈਕਲ ਚਲਾ ਕੇ ਹਾਦਸੇ ਕਰਨ ਦੇ ਨਾਲ ਹੰਗਾਮਾ ਵੀ ਕਰ ਸਕਦਾ ਹੈ। ਇਹ ਗੱਲ ਸੁਣ ਕੇ ਤੁਸੀਂ ਹੈਰਾਨ ਹੋ ਗਏ ਹੋਵੋਗੇ, ਪਰ ਇਹ ਗੱਲ ਥਾਣਾ ਨੰ.1 ਦੀ ਪੁਲਸ ਨੇ ਸਾਬਤ ਕਰ ਦਿਤੀ ਹੈ। ਜਾਣਕਾਰੀ ਮੁਤਾਬਕ ਕਪੂਰਥਲਾ ਰੋਡ ਕੋਲ ਸ਼ਰਾਬ ਦੇ ਨਸ਼ੇ ਵਿਚ ਮੋਟਰਸਾਈਕਲ ਚਲਾ ਰਹੇ ਇਕ ਨੌਜਵਾਨ ਨੇ ਮੋਟਰਸਾਈਕਲ ਡਿਵਾਈਡਰ 'ਚ ਮਾਰ ਦਿਤਾ। ਇਸ ਦੇ ਬਾਅਦ ਦੋਵੇਂ ਨੌਜਵਾਨਾਂ ਨੂੰ ਸੱਟਾਂ ਵੀ ਲੱਗੀਆਂ। ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਦੀ ਟੀਮ ਨੇ ਜਦ ਜ਼ਖਮੀਆਂ ਨੂੰ ਉਠਾਇਆ ਤਾਂ ਉਹ ਪੁਲਸ ਵਾਲਿਆਂ ਨਾਲ ਬਦਤਮੀਜ਼ੀ ਕਰਨ ਲੱਗੇ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਨੰ. 2 ਦੇ ਏ. ਐੱਸ. ਆਈ. ਸੁਖਦੇਵ ਸਿੰਘ ਨੇ ਮੌਕੇ 'ਤੇ ਪਹੁੰਚ ਕੇ ... Read Full Story
|
ਜਦ ਵਾੜ ਹੀ ਖੇਤ ਨੂੰ ਖਾਣ ਲੱਗੇ...!
ਜਲੰਧਰ ਛਾਉਣੀ, 8 ਜੂਨ (ਪਵਨ ਖਰਬੰਦਾ)-ਥਾਣਾ ਛਾਉਣੀ ਦੇ ਅਧੀਨ ਆਉਂਦੇ ਰਾਮਾ ਮੰਡੀ ਪੁਲ ਹੇਠਾਂ ਬੀਤੇ ਕੁਝ ਸਮੇਂ ਤੋਂ ਚੱਲ ਰਹੇ ਇਕ ਨਾਜਾਇਜ਼ ਲਾਟਰੀ ਸਟਾਲ ’ਤੇ ਉਕਤ ਥਾਣੇ ਦੀ ਪੁਲਿਸ ਅਤੇ 24 ਘੰਟੇ ਖੇਤਰ ’ਚ ਗਸ਼ਤ ਕਰਨ ਵਾਲੀ ਪੀ. ਸੀ. ਆਰ. ਟੀਮ ਦੇ ਕਰਮਚਾਰੀ ਕਾਰਵਾਈ ਕਰਨ ਤੋਂ ਪਰਹੇਜ਼ ਕਰ ਰਹੇ ਹਨ ਕਿਉਂਕਿ ਉਕਤ ਲਾਟਰੀ ਦਾ ਸਟਾਲ ਦਾ ਮਾਲਕ ਇਕ ਪੁਲਿਸ ਕਰਮਚਾਰੀ ਹੈ, ਜੋ ਕਿ ਆਪਣੇ ਸਾਥੀਆਂ ਦੀ ਮਦਦ ਨਾਲ ਇਸ ਨੂੰ ਸ਼ਰੇਆਮ ਚਲਾ ਰਿਹਾ ਹੈ।।
ਜਾਣਕਾਰੀ ਅਨੁਸਾਰ ਉਕਤ ਲਾਟਰੀ ਸਟਾਲ ਨੂੰ ਕੁਝ ਸਿਆਸੀ ਅਤੇ ਪੁਲਿਸ ਅਧਿਕਾਰੀਆਂ ਦੀ ਵੀ ਸ਼ਹਿ ਹੈ, ਜਿਸ ਕਾਰਨ ਥਾਣਾ ਛਾਉਣੀ ਦੇ ਪੁਲਿਸ ਕਰਮਚਾਰੀ ਇਸ ਲਾਟਰੀ ਸਟਾਲ ’ਤੇ ਕੋਈ ਕਾਰਵਾਈ ਨਹੀਂ ਕਰ ਰਹੇ ਹਨ।। ਆਸ-ਪਾਸ ਦੇ ਲੋਕਾਂ ਨੇ ਆਪਣਾ ਨਾਂਅ ਨਾ ਛਾਪਣ ਦੀ ਸ਼ਰਤ ’ਤੇ ਪੁਲਿਸ ਦੇ ਉ¤ਚ ਅਧਿਕਾਰੀਆਂ ਪਾਸੋਂ ਮੰਗ ਕੀਤੀ ਹੈ ਕਿ ਇਸ ... Read Full Story
|
ਰਾਤ ਨੂੰ ਪੈਟਰੋਲ ਪੰਪ ਬੰਦ ਰੱਖਣ ਦੇ ਨਿਰਦੇਸ਼
ਜਲੰਧਰ, 8 ਜੂਨ (ਸ਼ਿਵ)-ਰਾਜ ’ਚ ਅੱਠ ਪੈਟਰੋਲ ਪੰਪਾਂ ’ਤੇ ਹੋਈਆਂ ਲੁੱਟ ਦੀਆਂ ਵਾਰਦਾਤਾਂ ਤੋਂ ਬਾਅਦ ਪੰਜਾਬ ਪੈਟਰੋਲ ਪੰਪ ਮਾਲਕ ਐਸੋਸੀ-ਏਸ਼ਨ ਦੇ ਮੈਂਬਰਾਂ ਨੂੰ ਕਿਹਾ ਗਿਆ ਹੈ ਕਿ ਉਹ ਰਾਤ ਨੂੰ ਪੰਪ ਬੰਦ ਕਰ ਦੇਣ ਤੇ ਜੇਕਰ ਕੋਈ ਆਪਣੀ ਜ਼ਿੰਮੇਵਾਰੀ ’ਤੇ ਪੰਪ ਖੋਲ੍ਹਣਾ ਚਾਹੁੰਦਾ ਹੈ ਤਾਂ ਉਸ ’ਤੇ ਕੋਈ ਇਤਰਾਜ਼ ਨਹੀਂ ਹੋਵੇਗਾ। ਪੰਜਾਬ ਪੰਪ ਮਾਲਕ ਐਸੋਸੀਏਸ਼ਨ ਦੇ ਪ੍ਰਧਾਨ ਸ਼੍ਰੀ ਜੇ.ਪੀ. ਖੰਨਾ ਨੇ ਕਿਹਾ ਕਿ ਬੀਤੇ ਦਿਨ ਰਾਜ ਵਿੱਚ 8 ਪੈਟਰੋਲ ਪੰਪਾਂ ’ਤੇ ਲੁੱਟਮਾਰ ਹੋਈ ਅਤੇ ੳਥੇੁੇ ਕੰਮ ਕਰਦੇ ਮੁਲਾਜ਼ਮਾਂ ਦੀ ਵੀ ਕੁੱਟਮਾਰ ਕੀਤੀ ਗਈ ਹੈ।
ਸ਼੍ਰੀ ਖੰਨਾ ਨੇ ਕਿਹਾ ਕਿ ਉਨ੍ਹਾਂ ਨੇ ਐਸੋਸੀਏਸ਼ਨ ਮੈਂਬਰਾਂ ਨੂੰ ਸਪੱਸ਼ਟ ਕਿਹਾ ਹੈ ਕਿ ਉਹ ਸਵੇਰੇ 5 ਵਜੇ ਤੋਂ ਲੈ ਕੇ ਰਾਤ 10 ਵਜੇ ਤੱਕ ਪੰਪ ਖੋਲ੍ਹ ਸਕਦੇ ਹਨ ਅਤੇ ਦਿਹਾਤੀ ਇਲਾਕਿਆਂ ਵਿੱਚ ਭਾਵੇਂ ਸ਼ਾਮ ਨੂੰ 7 ਵਜੇ ਪੰਪ ਬੰਦ ... Read Full Story
|
ਬਲਾਕ ਨਕੋਦਰ ਦੇ ਘਰਾਂ ’ਚ ਨੰਬਰ ਪਲੇਟਾਂ ਲਾਉਣ ਦੇ ਮਾਮਲੇ ਦੀ ਜਾਂਚ ਸ਼ੁਰੂ
ਜਲੰਧਰ, 8 ਜੂਨ (ਗੁਰਪ੍ਰੀਤ ਸਿੰਘ ਸੰਧੂ)-ਡਿਪਟੀ ਕਮਿਸ਼ਨਰ ਜਲੰਧਰ ਸ੍ਰੀ ਪ੍ਰਿਯਾਂਕ ਭਾਰਤੀ ਦੇ ਆਦੇਸ਼ਾਂ ’ਤੇ ਬਲਾਕ ਵਿਕਾਸ ਅਧਿਕਾਰੀ ਨਕੋਦਰ ਨੇ ਕੁਝ ਲੋਕਾਂ ਵਲੋਂ ਪਿੰਡਾਂ ਵਿਚ ਜਾ ਕੇ ਜਨਗਣਨਾ ਦੇ ਆਧਾਰ ’ਤੇ ਘਰਾਂ ਦੇ ਬਾਹਰ ਨੰਬਰ ਪਲੇਟਾਂ ਲਾਉਣ ਦੇ ਹੁਕਮਾਂ ਨੂੰ ਰ¤ਦ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਦੂਜੇ ਪਾਸੇ ਹਾਲੇ ਵੀ ਕੁਝ ਲੋਕ ਬਲਾਕ ਸ਼ਾਹਕੋਟ ਦੇ ਪਿੰਡਾਂ ਵਿਚਲੇ ਘਰਾਂ ਵਿਖੇ ਨੰਬਰ ਪਲੇਟਾਂ ਲਾ ਕੇ ਲੱਖਾਂ ਰੁਪਏ ਇਕੱਠੇ ਕਰ ਰਹੇ ਹਨ। ਸ਼ਹੀਦ ਏ ਆਜ਼ਮ ਭਗਤ ਸਿੰਘ ਸਪੋਰਟਸ ਕਲੱਬ ਅਤੇ ਵੈਲਫੇਅਰ ਸੁਸਾਇਟੀ ਨਕੋਦਰ ਦੇ ਪ੍ਰਧਾਨ ਗੌਰਵ ਨਾਗਰਾਜ, ਸਾਬੀ ਧਾਰੀਵਾਲ ਮਹੇੜੂ, ਸਰਬਜੀਤ ਥਿੰਦ, ਹਰਪ੍ਰੀਤ ਸਿੰਘ ਲਿ¤ਤਰਾਂ, ਹਰਕਮਲ ਸਿੰਘ ਭੋਡ ਪੁਰ, ਅਮਰ ਸਿੰਘ ਅਤੇ ਮੰਗਜੀਤ ਸਿੰਘ ਨੇ ਦੱਸਿਆ ਕਿ ਕਲੱਬ ਦੇ ਅਹੁਦੇਦਾਰਾਂ ਵਲੋਂ ਮੋਹਤਬਰਾਂ ... Read Full Story
|
ਨਿਗਮ ਦੇ ਖਰਚੇ ’ਤੇ ਨਾਲੇ ਦੇ ਆਸਪਾਸ ਤੋਂ ਚੁਕਾਈ ਜਾਵੇਗੀ ਗਾਰ
ਜਲੰਧਰ, 8 ਜੂਨ (ਸ਼ਿਵ)-ਨਾਲੇ ਨੂੰ ਪ੍ਰਦੂਸ਼ਿਤ ਹੋਣ ਤੋਂ ਰੋਕਣ ਲਈ ਪ੍ਰਸ਼ਾਸਨ ਨੇ ਅਗਲੀ ਕਾਰਵਾਈ ਕਰਦੇ ਹੋਏ ਸਿੰਚਾਈ ਵਿਭਾਗ ਤੇ ਨਿਗਮ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਨਾਲੇ ਦੇ ਆਲੇ-ਦੁਆਲੇ ਸੁੱਟੀ ਜਾ ਰਹੀ ਗਾਰ ਨੂੰ ਫੌਰਨ ਚੁਕਾਇਆ ਜਾਵੇ। ਗਾਰ ਚੁਕਾਉਣ ਲਈ ਫੰਡ ਨਿਗਮ ਨੂੰ ਜਾਰੀ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਜਲੰਧਰ ਮੰਡਲ ਦੇ ਕਮਿਸ਼ਨਰ ਸ਼੍ਰੀ ਐ¤ਸ.ਆਰ.ਲੱਧੜ ਨੇ ਦੱਸਿਆ ਕਿ ਉਨ੍ਹਾਂ ਨੇ ਬੀਤੇ ਦਿਨੀਂ ਡੀ.ਸੀ., ਨਿਗਮ ਕਮਿਸ਼ਨਰ ਤੋਂ ਇਲਾਵਾ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਮਾਮਲੇ ’ਤੇ ਸੱਦਿਆ ਸੀ ਤੇ ਸਿੰਚਾਈ ਵਿਭਾਗ ਨੂੰ ਨਾਲੇ ਦੇ ਆਲੇ-ਦੁਆਲੇ ਪਈ ਗਾਰ ਨੂੰ ਫੌਰਨ ਚੁੱਕਣ ਲਈ ਕਿਹਾ ਤੇ ਕਮਿਸ਼ਨਰ ਨੇਂੇ ਭਰੋਸਾ ਦਿੱਤਾ ਕਿ ਉਹ ਗਾਰ ਚੁਕਾਉਣ ਲਈ ਬਣਦਾ ਫੰਡ ਜਲਦੀ ਜਾਰੀ ਕਰ ਦੇਣਗੇ।
ਸ਼੍ਰੀ ਲੱਧੜ ਵੱਲੋਂ ਨਿਗਮ ਨੂੰ ਇਹ ਵੀ ਕਿਹਾ ਗਿਆ ਹੈ ਕਿ ਉਹ ... Read Full Story
|
ਪ੍ਰਦੂਸ਼ਣ ਵਿਰੁੱਧ ਲੋਕ ਚੇਤਨਾ ਪੈਦਾ ਕਰਨ ਦੀ ਲੋੜ-ਬਾਬਾ ਸੀਚੇਵਾਲ
ਜਲੰਧਰ, 7 ਜੂਨ (ਜਸਪਾਲ ਸਿੰਘ)-ਸੰਤ ਬਲਬੀਰ ਸਿੰਘ ਜੀ ਸੀਚੇਵਾਲ ਨੇ ਪ੍ਰਦੂਸ਼ਣ ਨੂੰ ਸਮੁੱਚੀ ਦੁਨੀਆ ਦੇ ਸਾਹਮਣੇ ਵੱਡੀ ਚੁਣੌਤੀ ਦੱਸਦੇ ਹੋਏ ਕਿਹਾ ਕਿ ਜੇਕਰ ਇਸ ਨੂੰ ਸਮਾਂ ਰਹਿੰਦੇ ਨਾ ਰੋਕਿਆ ਗਿਆ ਤਾਂ ਆਉਣ ਵਾਲਾ ਭਵਿੱਖ ਬੜਾ ਹੀ ਦਰਦਨਾਕ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਸੁਚੇਤ ਨਾ ਹੋਣ ਕਾਰਣ ਉਹ ਇਸ ਮਸਲੇ ਦੀ ਗੰਭੀਰਤਾ ਨੂੰ ਸਮਝ ਨਹੀਂ ਰਹੇ। ਇਸ ਲਈ ਲੋੜ ਲੋਕਾਂ ’ਚ ਚੇਤਨਾ ਪੈਦਾ ਕਰਕੇ ਵਾਤਾਵਰਣ ਬਚਾਉਣ ਲਈ ਗੰਭੀਰ ਉਪਰਾਲੇ ਕਰਨ ਦੀ ਹੈ। ਸੰਤ ਸੀਚੇਵਾਲ ਨੇ ਵੱਧ ਤੋਂ ਵੱਧ ਰੁੱਖ ਲਗਾਉਣ, ਮੀਂਹ ਦੇ ਪਾਣੀ ਨੂੰ ਬਚਾਉਣ, ਕੁਦਰਤੀ ਸੋਮਿਆਂ ਦੀ ਸੰਭਾਲ ਤੇ ਖੇਤੀ ਜ਼ਹਿਰਾਂ ਦੀ ਵਰਤੋਂ ਨੂੰ ਰੋਕਣ ਲਈ ਇੱਕ ਮੁਹਿੰਮ ਵਿੱਢਣ ਦੀ ਲੋੜ ’ਤੇ ਜ਼ੋਰ ਦਿੱਤਾ। ... Read Full Story
|
ਨਰਸਿੰਗ ਆਰਮੀ ਕਾਲਜ ਵੱਲੋਂ ਛੇਵਾਂ ਸਾਲਾਨਾ ਦਿਵਸ ਮਨਾਇਆ ਗਿਆ
ਜਲੰਧਰ, 7 ਜੂਨ (ਪੀ. ਆਈ. ਬੀ.)- ਜਲੰਧਰ ਛਾਉਣੀ ਵਿਖੇ ਸਥਿਤ ਨਰਸਿੰਗ ਆਰਮੀ ਕਾਲਜ ਵੱਲੋਂ ਛੇਵਾਂ ਸਾਲਾਨਾ ਦਿਵਸ ਮਨਾਇਆ ਗਿਆ। ਵਜਰਾ ਸੈਨਿਕ ਇੰਸਟੀਚਿਊਟ ਵਿੱਚ ਮਨਾਏ ਗਏ ਇਸ ਸਮਾਗਮ ਵਿੱਚ ਵਜਰਾ ਕੋਰ ਦੇ ਜੀ.ਓ.ਸੀ. ਲੈਫਟੀਨੈਂਟ ਜਨਰਲ ਮੁਨੀਸ਼ ਸਿੱਬਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਨਰਸਿੰਗ ਆਰਮੀ ਕਾਲਜ ਅਗਸਤ 2005 ਵਿੱਚ ਸਥਾਪਿਤ ਕੀਤਾ ਗਿਆ ਸੀ ਤੇ ਇਸ ਵਿੱਚ ਫੌਜੀਆਂ ਤੇ ਸਾਬਕਾ ਫੌਜੀਆਂ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਮਿਆਰੀ ਨਰਸਿੰਗ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ। ਸਾਲਾਨਾ ਦਿਵਸ ਦੇ ਮੌਕੇ ’ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ। ਫੈਮਿਲੀ ਵੈਲਫੇਅਰ ਸੰਸਥਾ ਦੀ ਚੇਅਰਪਰਸਨ ਸ਼੍ਰੀਮਤੀ ਸ਼ੱਸ਼ੀ ਸਿੱਬਲ ਨੇ ਹੋਣਹਾਰ ਵਿਦਿਆਰਥਣਾਂ ਨੂੰ ਇਨਾਮ ਵੰਡੇ। ... Read Full Story
|
ਕੇਂਦਰ ਨੇ ਪੰਜਾਬ ਦਾ ਤੇਲ ਦਾ ਕੋਟਾ ਘਟਾਇਆ
ਜਲੰਧਰ, 7 ਜੂਨ (ਸ਼ਿਵ)-ਕੇਂਦਰ ਸਰਕਾਰ ਨੇ ਇਕ ਵਾਰ ਫਿਰ ਪੰਜਾਬ ਨੂੰ ਕੋਟੇ ਤਹਿਤ ਮਿਲਣ ਵਾਲਾ ਮਿੱਟੀ ਦਾ ਤੇਲ (ਸਸਤਾ ਨੀਲੇ ਰੰਗ ਦਾ ਤੇਲ) ਦਾ ਕੋਟਾ ਘਟਾ ਦਿੱਤਾ ਹੈ ਤੇ ਇਸ ਨਾਲ ਹੁਣ ਰਾਸ਼ਨ ਡਿਪੂਆਂ ’ਤੇ ਆਮ ਲੋਕਾਂ ਨੂੰ ਮਿਲਣ ਵਾਲੇ ਤੇਲ ਵਿਚ ਹੋਰ ਵੀ ਕਟੌਤੀ ਕਰ ਦਿੱਤੀ ਜਾਵੇਗੀ।।ਤੇਲ ਕਾਰੋਬਾਰੀ ਸੂਤਰਾਂ ਮੁਤਾਬਿਕ ਹਰ ਮਹੀਨੇ ਪਹਿਲਾਂ ਕੇਂਦਰ ਵੱਲੋਂ 23700 ਲੀਟਰ ਮਿੱਟੀ ਦਾ ਤੇਲ ਪੰਜਾਬ ਦੇ ਕੈਰੋਸੀਨ ਡੀਲਰਾਂ ਨੂੰ ਸਪਲਾਈ ਕੀਤਾ ਜਾਂਦਾ ਸੀ, ਜੋ ਅੱਗੇ ਰਾਸ਼ਨ ਡਿਪੂਆਂ ਨੂੰ ਸਪਲਾਈ ਕਰਦੇ ਸਨ।। ਕੇਂਦਰ ਨੇ ਹੁਣ 5 ਫੀਸਦੀ ਕੋਟੇ ’ਤੇ ਕੱਟ ਲਗਾਉਂਦੇ ਹੋਏ 1280 ਲੀਟਰ ਤੇਲ ਘਟਾ ਦਿੱਤਾ ਹੈ।। ਤੇਲ ਕੰਪਨੀਆਂ ਪਹਿਲਾਂ ਇਹ ਸਫਾਈ ਦੇ ਰਹੀਆਂ ਹਨ ਕਿ ਮਿੱਟੀ ਦੇ ਤੇਲ ਦੇ ਮਾਮਲੇ ’ਚ ਉਨ੍ਹਾਂ ਨੂੰ ਸਬਸਿਡੀ ਦਾ ਕਾਫੀ ਘਾਟਾ ਪੈ ਰਿਹਾ ਹੈ ਤੇ ਸਰਕਾਰ ਦੀ ਯੋਜਨਾ ਵੀ ਹੈ ਕਿ 2012 ... Read Full Story
|
ਪਤਨੀ ਨਾਲ ਕੁੱਟਮਾਰ ਦੇ ਦੋਸ਼ ’ਚ ਪਤੀ ਗ੍ਰਿਫ਼ਤਾਰ
ਜਲੰਧਰ, 5 ਜੂਨ (ਮਨਜੀਤ ਸਿੰਘ ਗਿੱਲ)-ਮਹਿਲਾ ਥਾਣੇ ਦੀ ਪੁਲਿਸ ਨੇ ਪਤਨੀ ਨਾਲ ਕੁੱਟਮਾਰ ਕਰਨ ਦੇ ਦੋਸ਼ ਚ ਉਸ ਦੇ ਪਤੀ ਅਤੇ ਸ¤ਸ ਵਿਰੁੱਧ ਮਾਮਲਾ ਦਰਜ ਕਰਕੇ ਉਸ ਦੇ ਪਤੀ ਨੂੰ ਗ੍ਰਿਫਤਾਰ ਕਰ ਲਿਆ, ਜਦਕਿ ਉਸ ਦੀ ਸ¤ਸ ਦੀ ਜਮਾਨਤ ਹੋ ਚੁੱਕੀ ਹੈ।। ਉਕਤ ਮਾਮਲੇ ਦੀ ਜਾਂਚ ਕਰ ਰਹੀ ਮਹਿਲਾ ਥਾਣੇ ’ਚ ਤਾਇਨਾਤ ਐਸ.ਆਈ. ਬਲਵਿੰਦਰ ਕੌਰ ਮੁਲਤਾਨੀ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਮਹਿਲਾ ਰਾਜਵਿੰਦਰ ਕੌਰ ਨੂੰ ਉਸ ਦੇ ਪਤੀ ਬਲਦੇਵ ਸਿੰਘ ਅਤੇ ਸ¤ਸ ਜਸਬੀਰ ਕੌਰ ਨੇ ਦਾਜ ਲਈ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿ¤ਤਾ ਸੀ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।।ਜ਼ੇਰੇ ਇਲਾਜ ਰਾਜਵਿੰਦਰ ਕੌਰ ਨੇ ਆਪਣੇ ਪਤੀ ਅਤੇ ਸ¤ਸ ਵਿਰੁੱਧ ਸ਼ਿਕਾਇਤ ਕੀਤੀ, ਜਿਸ ਦੀ ਜਾਂਚ ਕਰਨ ਉਪਰੰਤ ਪੁਲਿਸ ਨੇ ਦੋਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਅਤੇ ਅੱਜ ਪੁਲਿਸ ਨੇ ਮਹਿਲਾ ਦੇ ਪਤੀ ... Read Full Story
|
ਸੀ.ਟੀ. ਗਰੁੱਪ ਨੇ ਕੀਤੀ ‘ਮਨਜੀਤ ਕੌਰ’ ਸਕਾਲਰਸ਼ਿਪ ਦੀ ਸ਼ੁਰੂਆਤ
ਜਲੰਧਰ, 5 ਜੂਨ (ਦੋਆਬਾ ਨਿਉੂਜ਼ ਸਰਵਿਸ)-ਸੀ.ਟੀ. ਗਰੁੱਪ ਆਫ਼ ਇੰਸਟੀਚਿਉੂਸ਼ਨਜ਼ ਦੇ ਪ੍ਰਬੰਧਕਾਂ ਵੱਲੋਂ ਐ¤ਮ.ਬੀ.ਏ. ਅਤੇ ਬੀ.ਟੇਕ. ਦੇ ਵਿਦਿਆਰਥੀਆਂ ਲਈ ‘ਮਨਜੀਤ ਕੌਰ ਮੈਮੋਰੀਅਲ ਸਕਾਲਰਸ਼ਿਪ’ ਸ਼ੁਰੂ ਕੀਤੀ ਹੈ। ਇਹ ਸਕਾਲਰਸ਼ਿਪ ਐ¤ਮ.ਬੀ.ਏ. ਅਤੇ ਬੀ.ਟੇਕ. ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਦਿੱਤੀ ਜਾਵੇਗੀ। ਉਕਤ ਜਾਣਕਾਰੀ ਸੀ.ਟੀ. ਐਜੂਕੇਸ਼ਨਲ ਗਰੁੱਪ ਦੇ ਚੇਅਰਮੈਨ ਸ. ਚਰਨਜੀਤ ਸਿੰਘ ਚੰਨੀ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸਕਾਲਰਸ਼ਿਪ ਲਈ ਤਿੰਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ। ਸਕੀਮ ਏ ਤਹਿਤ ਏਆਈਈਈਈ ਅਤੇ 12ਵੀਂ ਦੀ ਮੈਰਿਟ ਦੀ ਫੀਸਦੀ ਨੂੰ ਦੇਖਦੇ ਹੋਏ ਸਕਾਲਰਸ਼ਿਪ ਦਿੱਤੀ ਜਾਵੇਗੀ। ਸਕੀਮ ਬੀ ਵਿੱਚ ਦਾਖਲੇ ਦੇ ਆਧਾਰ ’ਤੇ ਲੈਪਟਾਪ ਦਿੱਤੇ ਜਾਣਗੇ ਅਤੇ ਸਕੀਮ ਸੀ ਵਿੱਚ ਪੀ.ਟੀ.ਯੂ. ਦੀਆਂ ਪ੍ਰੀਖਿਆਵਾਂ ਦੇ ਆਧਾਰ ... Read Full Story
|