ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ 234 ਮਾਈਕਰੋ ਅਬਜ਼ਰਵਰ ਲਾਏ ਜਾਣਗੇ-ਡੀ. ਸੀ.
ਕਪੂਰਥਲਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ)-ਜ਼ਿਲ੍ਹੇ ਦਾ ਚਾਰ ਵਿਧਾਨ ਸਭਾ ਹਲਕਿਆਂ ਵਿਚ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ 'ਤੇ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਲਈ 234 ਮਾਈਕਰੋ ਅਬਜ਼ਰਵਰ ਲਾਏ ਜਾ ਰਹੇ ਹਨ ਜੋ ਸਿੱਧੇ ਜਰਨਲ ਅਬਜ਼ਰਵਰ ਦੇ ਕੰਟਰੋਲ ਹੇਠ ਕੰਮ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਕਪੂਰਥਲਾ-ਕਮ-ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਸਥਾਨਕ ਵਿਰਸਾ ਵਿਹਾਰ ਵਿਖੇ ਵਿਧਾਨ ਸਭਾ ਚੋਣਾਂ ਦੌਰਾਨ ਜ਼ਿਲ੍ਹੇ ਦੇ ਚਾਰ ਵਿਧਾਨ ਸਭਾ ਹਲਕਿਆਂ ਵਿੱਚ ਲਗਾਏ ਜਾਣ ਵਾਲੇ ਮਾਈਕਰੋ ਅਬਜ਼ਰਬਰਾਂ ਦੀ ਇਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਹੀ। ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਭੁਲੱਥ ਵਿਚ 63, ਕਪੂਰਥਲਾ ਵਿੱਚ 32, ਸੁਲਤਾਨਪੁਰ ਵਿਚ 81 ਅਤੇ ਹਲਕਾ ਫਗਵਾੜਾ ਵਿਚ 58 ਮਾਈਕਰੋ ਅਬਜ਼ਰਬਰ ਲਗਾਏ ਜਾ ਰਹੇ ਹਨ, ਜਿਨ੍ਹਾਂ ਨੂੰ ਪੋਲਿੰਗ ਸ਼ਟੇਸ਼ਨਾਂ ਦੀ ਜਾਣਕਾਰੀ 29 ... Read Full Story
|
ਪੰਜਾਬ ਵਿਧਾਨ ਸਭਾ ਚੋਣਾਂ ਲਈ ਚੋਣ ਪ੍ਰਚਾਰ ਬੰਦ
ਕਪੂਰਥਲਾ, 29 ਜਨਵਰੀ (ਅਮਰਜੀਤ ਕੋਮਲ)-ਪੰਜਾਬ ਵਿਧਾਨ ਸਭਾ ਦੀਆਂ 30 ਜਨਵਰੀ ਨੂੰ ਹੋਣ ਵਾਲੀਆਂ ਚੋਣਾਂ ਲਈ ਚੋਣ ਪ੍ਰਚਾਰ ਅੱਜ ਸ਼ਾਮ 5 ਵਜੇ ਬੰਦ ਹੋ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨ ਕਪੂਰਥਲਾ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਚੋਣ ਪ੍ਰਚਾਰ ਬੰਦ ਹੋਣ ਉਪਰੰਤ ਚੋਣ ਕਮਿਸ਼ਨ ਦੇ ਹੁਕਮ ਮੁਤਾਬਕ ਹਲਕੇ ਤੋਂ ਕੋਈ ਵੀ ਬਾਹਰਲਾ ਵਿਅਕਤੀ ਹਲਕੇ ਵਿਚ ਨਹੀਂ ਰਹਿ ਸਕੇਗਾ, ਕਿਉਂਕਿ ਚੋਣਾਂ ਦੌਰਾਨ ਬਾਹਰਲੇ ਵਿਅਕਤੀਆਂ ਵੱਲੋਂ ਮਾਹੌਲ ਖ਼ਰਾਬ ਕੀਤੇ ਜਾਣ ਦਾ ਖ਼ਦਸ਼ਾ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਦੱਸਿਆ ਕਿ ਪੁਲਿਸ ਤੇ ਅਰਧ ਸੈਨਿਕ ਬੱਲ ਇਹ ਗੱਲ ਯਕੀਨੀ ਬਣਾਉਣਗੇ ਕਿ ਚੋਣਾਂ ਦੌਰਾਨ ਕੋਈ ਵੀ ਬਾਹਰਲਾ ਵਿਅਕਤੀ ਹਲਕੇ ਵਿਚ ਮੌਜੂਦ ਨਾ ਰਹੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਨੇ ਪਹਿਲਾਂ ਪੋਲਿੰਗਾਂ ਬੂਥਾਂ ਦੇ ਬਾਹਰ ਬੂਥ ਲਗਾਉਣ ਦੀ ... Read Full Story
|
ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਵੱਲੋਂ ਸ਼ਹਿਰ ਵਿਚ ਕੱਢਿਆ ਸ਼ਾਂਤੀ ਮਾਰਚ
ਕਪੂਰਥਲਾ, 29 ਜਨਵਰੀ (ਵਿਸ਼ੇਸ਼ ਪ੍ਰਤੀਨਿਧ, ਅਜੀਤ ਪ੍ਰਤੀਨਿਧ)-ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਕਾਂਗਰਸੀ ਉਮੀਦਵਾਰ ਰਾਣਾ ਗੁਰਜੀਤ ਸਿੰਘ ਨੇ ਅੱਜ ਮਣੀ ਮਹੇਸ਼ ਮੰਦਿਰ ਤੋਂ ਸ਼ਾਂਤੀ ਮਾਰਚ ਕੱਢਿਆ ਤਾਂ ਜੋ ਪਿਛਲੇ ਦਿਨੀਂ ਸ਼ਹਿਰ ਵਾਸੀਆਂ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਕਾਰਨ ਪਾਈ ਜਾ ਰਹੀ ਦਹਿਸ਼ਤ ਨੂੰ ਦੂਰ ਕੀਤਾ ਜਾ ਸਕੇ। ਸ਼ਾਂਤੀ ਮਾਰਚ ਦੁਪਹਿਰ 12 ਵਜੇ ਮਾਲ ਰੋਡ 'ਤੇ ਸਥਿਤ ਮਣੀ ਮਹੇਸ਼ ਮੰਦਿਰ ਤੋਂ ਸ਼ੁਰੂ ਹੋਇਆ ਤੇ ਜ਼ਿਲ੍ਹਾ ਕਚਿਹਰੀਆਂ ਤੇ ਸਦਰ ਬਜ਼ਾਰ ਹੁੰਦਾ ਹੋਇਆ ਜਲੌਖਾਨਾ ਚੌਂਕ ਵਿਚ ਸਮਾਪਤ ਹੋਇਆ। ਸ਼ਾਂਤੀ ਮਾਰਚ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੇ ਰਾਣਾ ਗੁਰਜੀਤ ਸਿੰਘ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਪੂਰੇ ਸਮਰਥਨ ਦਾ ਭਰੋਸਾ ਦਿਵਾਇਆ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਅਕਾਲੀ ਭਾਜਪਾ ... Read Full Story
|
ਗੱਠਜੋੜ ਉਮੀਦਵਾਰ ਦੇ ਸਮਰਥਕਾਂ ਦੀ ਗੱਡੀ ਵਿਚੋਂ ਤੇਜ਼ਧਾਰ ਹਥਿਆਰ ਤੇ ਚੋਣ ਸਮੱਗਰੀ ਬਰਾਮਦ- 4 ਗ੍ਰਿਫਤਾਰ
ਕਪੂਰਥਲਾ, 28 ਜਨਵਰੀ (ਸਡਾਨਾ)-ਬੀਤੀ ਦੇਰ ਰਾਤ ਥਾਣਾ ਸਿਟੀ ਪੁਲਿਸ ਨੇ ਸੈਨਿਕ ਸਕੂਲ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਗੱਠਜੋੜ ਦੇ ਉਮੀਦਵਾਰ ਸ: ਸਰਬਜੀਤ ਸਿੰਘ ਮੱਕੜ ਦੇ ਸਮਰਥਕਾਂ ਦੀ ਇਕ ਗੱਡੀ ਨੂੰ ਕਾਬੂ ਕਰਕੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਵਿਚ ਗੱਡੀ ਅੰਦਰੋਂ ਤੇਜ਼ਧਾਰ ਹਥਿਆਰ ਤੇ ਸ: ਮੱਕੜ ਦੇ ਇਸ਼ਤਿਹਾਰ, ਝੰਡੀਆਂ, ਸਟਿਕਰ ਤੇ ਬੂਥ ਪਰਚੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਬਡਵੀਜਨ ਸ੍ਰੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਸਿਟੀ ਪੁਲਿਸ ਨੇ ਪੈਰਾਮਿਲਟਰੀ ਫੋਰਸ ਦੇ ਨਾਲ ਸੈਨਿਕ ਸਕੂਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਗੱਡੀ ਨੰਬਰ ਪੀ.ਬੀ08 ਟੀ.ਸੀ7022 ਨੂੰ ਰੋਕ ਕੇ ਉਸਦੀ ਜਾਂਚ ਕੀਤੀ ਤਾਂ ਗੱਡੀ ਅੰਦਰੋਂ ਪੰਜ ਵੱਡੇ ਤੇਜ਼ਧਾਰ ਦਾਤਰ, ਦੋ ਬੇਸਬਾਲ ਬੇਟ ਅਤੇ ... Read Full Story
|
65 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਭਰੇ
ਕਪੂਰਥਲਾ, 13 ਜਨਵਰੀ (ਅਮਰਜੀਤ ਕੋਮਲ)-ਪੰਜਾਬ ਵਿਧਾਨ ਸਭਾ ਚੋਣਾਂ ਲਈ ਨਾਮਜ਼ਦਗੀਆਂ ਦੇ ਆਖ਼ਰੀ ਦਿਨ ਤੱਕ ਜ਼ਿਲ੍ਹਾ ਕਪੂਰਥਲਾ ਦੇ ਚਾਰ ਵਿਧਾਨ ਸਭਾ ਹਲਕਿਆਂ ਕਪੂਰਥਲਾ, ਸੁਲਤਾਨਪੁਰ ਲੋਧੀ, ਭੁਲੱਥ ਤੇ ਫਗਵਾੜਾ ਤੋਂ ਕਾਂਗਰਸ, ਅਕਾਲੀ ਭਾਜਪਾ ਗੱਠਜੋੜ, ਬਸਪਾ, ਬਸਪਾ(ਅ) , ਪੀਪਲਜ਼ ਪਾਰਟੀ, ਡੈਮੋਕਰੈਟਿਕ ਪਾਰਟੀ, ਅਕਾਲੀ ਦਲ ਅੰਮ੍ਰਿਤਸਰ ਦੇ ਉਮੀਦਵਾਰਾਂ ਤੋਂ ਇਲਾਵਾ ਆਜ਼ਾਦ ਉਮੀਦਵਾਰਾਂ ਸਮੇਤ 65 ਉਮੀਦਵਾਰਾਂ ਨੇ ਨਾਮਜ਼ਦਗੀ ਪਰਚੇ ਦਾਖਲ ਕੀਤੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫ਼ਸਰ ਸ੍ਰੀ ਪਰਮਜੀਤ ਸਿੰਘ ਨੇ ਦੱਸਿਆ ਕਿ ਨਾਮਜ਼ਦਗੀਆਂ 'ਚ ਕਪੂਰਥਲਾ ਤੋਂ ਕੁੱਲ 11, ਹਲਕਾ ਫਗਵਾੜਾ ਤੋਂ 19, ਹਲਕਾ ਭੁਲੱਥ ਤੋਂ 15 ਤੇ ਹਲਕਾ ਸੁਲਤਾਨਪੁਰ ਲੋਧੀ ਤੋਂ ਕੁੱਲ 20 ਉਮੀਦਵਾਰਾਂ ਵੱਲੋਂ ਆਪਣੇ ਨਾਮਜ਼ਦਗੀ ਭਰੇ ਗਏ ਹਨ। ਅੱਜ ਜ਼ਿਲ੍ਹੇ ਵਿਚ 16 ... Read Full Story
|
ਮੰਗਾਂ ਨਾ ਮੰਨੀਆਂ ਗਈਆਂ ਤਾਂ ਸੁਵਿਧਾ ਕਰਮਚਾਰੀ ਯੂਨੀਅਨ 10 ਜੂਨ ਨੂੰ ਚੰਡੀਗੜ੍ਹ ’ਚ ਦੇਵੇਗੀ ਧਰਨਾ
ਕਪੂਰਥਲਾ, 8 ਜੂਨ (ਅਮਰਜੀਤ ਕੋਮਲ)-ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਨੇ ਅੱਜ ਸ: ਗੁਰਨਾਮ ਸਿੰਘ ਵਧੀਕ ਡਿਪਟੀ ਕਮਿਸ਼ਨਰ ਕਪੂਰਥਲਾ ਨੂੰ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਸੁਵਿਧਾ ਕਰਮਚਾਰੀਆਂ ਨੂੰ ਹੋਰ ਮੁਲਾਜ਼ਮਾਂ ਵਾਂਗ ਰੈਗੂਲਰ ਤਨਖਾਹ ਸਕੇਲ ਦੇ ਕੇ ਉਨ੍ਹਾਂ ਦੀਆਂ ਸੇਵਾਵਾਂ ਰੈਗੂਲਰ ਕੀਤੀਆਂ ਜਾਣ, ਸੁਵਿਧਾ ਕੇਂਦਰਾਂ ਵਿਚ ਕੰਮ ਕਰਦੇ ਮੁਲਾਜ਼ਮਾਂ ਨੂੰ ਮੈਡੀਕਲ, ਮੈਟਰਨਿਟੀ/ ਪੈਟਰਨਿਟੀ ਛੁੱਟੀ ਰੈਗੂਲਰ ਮੁਲਾਜ਼ਮਾਂ ਵਾਂਗ ਦਿੱਤੀ ਜਾਵੇ ਤੇ ਸੁਖਮਨੀ ਸੁਸਾਇਟੀਆਂ ਨੂੰ ਪੂਰਨ ਤੌਰ ’ਤੇ ਸਰਕਾਰ ਵੱਲੋਂ ਸਥਾਪਤ ਕੀਤੀ ਗਈ। ਪੰਜਾਬ ਗਵਰਨੈਂਸ ਈ ਗਵਰਨੈਂਸ ਸੁਸਾਇਟੀ ਅਧੀਨ ਲਿਆਂਦਾ ਜਾਵੇ।।ਪੰਜਾਬ ਸਟੇਟ ਸੁਵਿਧਾ ਕਰਮਚਾਰੀ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸ: ਸੁਖਜਿੰਦਰ ਸਿੰਘ ਤੇ ਜਨਰਲ ਸਕੱਤਰ ਸ: ਹਰਮੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ... Read Full Story
|
ਬੀਮਾਰੀ ਲੱਗੇ ਖਰਬੂਜ਼ੇ ਵੇਚਣ ’ਤੇ ਰੋਕ
ਕਪੂਰਥਲਾ, 6 ਜੂਨ (ਵਿ.ਪ੍ਰ.)-ਮੰਡੀਆਂ ਵਿੱਚ ਵਿਕ ਰਹੇ ਬੀਮਾਰ ਖਰਬੂਜ਼ੇ ਨੂੰ ਵੇਖਦਿਆਂ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਧਾਰਾ 144 ਤਹਿਤ ਬੀਮਾਰ ਖਰਬੂਜ਼ੇ ਵੇਚਣ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ 30 ਜੂਨ ਤੱਕ ਲਾਗੂ ਰਹਿਣਗੇ। ਉਨ੍ਹਾਂ ਨੇ ਇਸ ਸੰਬੰਧੀ ਲੋਕਾਂ ਨੂੰ ਵੀ ਜਾਗਰੂਕ ਕਰਨ ਵਾਸਤੇ ਡਾਕਟਰਾਂ ਦੀ ਟੀਮ ਦਾ ਗਠਨ ਕੀਤਾ ਹੈ, ਜਿਸ ਵਿੱਚ ਡਾ. ਸ਼੍ਰੀ ਰਾਜ ਕੁਮਾਰ, ਖੇਤਾਬਾੜੀ ਅਫ਼ਸਰ ਬਲਵਿੰਦਰ ਸਿੰਘ ਅਤੇ ਬਾਗਬਾਨੀ ਅਫ਼ਸਰ ਕੁਲਵੰਤ ਸਿੰਘ ਨੂੰ ਬਤੌਰ ਮੈਂਬਰ ਲਿਆ ਗਿਆ ਹੈ। ਡਾਕਟਰਾਂ ਦੀ ਇਹ ਟੀਮ ਮੰਡੀਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸੜਕ ਕੰਢੇ ਟਰਾਲੀਆਂ ਅਤੇ ਵਹੀਕਲਾਂ ਵਿੱਚ ਖਰਬੂਜ਼ੇ ਜਾਂ ਤਰਬੂਜ਼ ਰੱਖ ਕੇ ਵੇਚਣ ’ਤੇ ਰੋਕ ਲਗਾ ਦਿੱਤੀ ਹੈ। ... Read Full Story
|
ਲੁੱਟਾਂ ਖੋਹਾਂ ਕਰਨ ਵਾਲੇ ਗਿਰੋਹ ਦੇ ਪੰਜ ਮੈਂਬਰ ਕਾਬੂ
ਕਪੂਰਥਲਾ, 4 ਜੂਨ (ਸਡਾਨਾ)-ਸ਼ਹਿਰ ਅੰਦਰ ਵੱਧ ਰਹੀਆਂ ਖੋਹ ਦੀਆਂ ਘਟਨਾਵਾਂ ’ਤੇ ਕਾਬੂ ਪਾਉਂਦਿਆਂ ਥਾਣਾ ਸਿਟੀ ਪੁਲਿਸ ਨੇ 5 ਨੌਜਵਾਨਾਂ ਨੂੰ ਕਾਬੂ ਕਰਨ ਵਿਚ ਸਫ਼ਲਤਾ ਹਾਸਿਲ ਕੀਤੀ ਹੇ। ਪਰ ਖ਼ਬਰ ਲਿਖੇ ਜਾਣ ਤ¤ਕ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਸਿਟੀ ਪੁਲਿਸ ਨੇ ਬੀਤੇ ਦਿਨ ਇਕ ਔਰਤ ਦੀ ਚੈਨੀ ਖੋਹਣ ਦੇ ਮਾਮਲੇ ਉਪਰੰਤ ਛਾਪਾਮਾਰੀ ਕਰਕੇ ਵ¤ਖ-ਵ¤ਖ ਥਾਵਾਂ ਤੋਂ 4 ਨੌਜਵਾਨਾਂ ਨੂੰ ਇਕ ਮੋਟਰਸਾਈਕਲ ’ਤੇ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ ਕੀਤਾ ਅਤੇ ਇਨ੍ਹਾਂ ਦੀ ਨਿਸ਼ਾਨਦੇਹੀ ’ਤੇ ਇਕ ਸੁਨਿਆਰੇ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਕਾਬੂ ਕੀਤੇ ਗਏ ਦੋਸ਼ੀਆਂ ਪਾਸੋਂ ਪੁੱਛ ਗਿੱਛ ਦੌਰਾਨ ਕਈ ਵਾਰਦਾਤਾਂ ਸੁਲਝਣ ਤੇ ਗਹਿਣੇ ਬਰਾਮਦ ਹੋਣ ਦੇ ਆਸਾਰ ... Read Full Story
|
ਪ੍ਰੈ¤ਸ ’ਤੇ ਆਏ ਦਿਨ ਹੋ ਰਹੇ ਨੇ ਹਮਲੇ, ਇਹ ਚੰਗੀ ਸਰਕਾਰ ਦੇ ਸਬੂਤ ਨਹੀਂ
ਕਪੂਰਥਲਾ, 20 ਮਈ (ਗੁਰਦੇਵ ਸਿੰਘ ਭੱਟੀ)-ਪ੍ਰੈ¤ਸ ਇੱਕ ਆਜ਼ਾਦ ਪੰਛੀ ਵਾਂਗ ਹੈ, ਜੋ ਕਿ ਖੁੱਲ੍ਹੇ ਆਸਮਾਨ ਵਿੱਚ ਉ¤ਡਣਾ ਪਸੰਦ ਕਰਦਾ ਹੈ। ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਤਾਕਤ ਰੱਖਦਾ ਹੈ। ਆਏ ਦਿਨ ਪ੍ਰੈ¤ਸ ’ਤੇ ਹਮਲੇ ਹੁੰਦੇ ਹਨ। ਇਹ ਇੱਕ ਚੰਗੀ ਗੱਲ ਨਹੀਂ, ਕਿਉਂਕਿ ਪ੍ਰੈ¤ਸ ਤਾਂ ਸਰਕਾਰ ਤੇ ਸਮਾਜ ਦਾ ਚੌਥਾ ਥੰਮ੍ਹ ਹੈ, ਜਿਸ ਨੂੰ ਪੂਰੀ ਖੁੱਲ੍ਹ ਹੋਣੀ ਚਾਹੀਦੀ ਹੈ। ਸਮਾਜ ਵਿੱਚ ਆਏ ਦਿਨ ਹੁੰਦੇ ਜ਼ੁਲਮ ਤੇ ਕਈ ਹੋਰ ਸ਼ਰਾਰਤੀ ਅਨਸਰਾਂ ਦੀਆਂ ਘਟਨਾਵਾਂ ਨੂੰ ਆਮ ਲੋਕਾਂ ਤੱਕ ਪਹੁੰਚਾਉਣਾ, ਪਰ ਏਥੇ ਤਾਂ ਹਰ ਕੋਈ ਆਪਣੀ ਕਾਰ, ਮੋਟਰਸਾਈਕਲ ਤੇ ਸਕੂਟਰਾਂ ’ਤੇ ਪ੍ਰੈ¤ਸ ਸ਼ਬਦ ਲਿਖਵਾਈ ਫਿਰਦਾ ਹੈ, ਜਿਸ ਦੀ ਆੜ ’ਚ ਕਈ ਸ਼ਰਾਰਤੀ ਲੋਕ ਗੈਰ-ਕਾਨੂੰਨੀ ਕੰਮ ਕਰਦੇ ਹਨ। ਜਦੋਂ ਇਨ੍ਹਾਂ ਲੋਕਾਂ ਦਾ ਪਰਦਾ ਫਾਸ਼ ਹੁੰਦਾ ਹੈ ਤਾਂ ਪ੍ਰੈ¤ਸ ਮੀਡੀਆ ਨੂੰ ਲੋਕ ਸ਼ੱਕ ਦੀ ਨਜ਼ਰ ... Read Full Story
|
ਏ.ਐਨ.ਐਮ. ਨਾਲ ਦੁਰਵਿਵਹਾਰ ਦੇ ਰੋਸ ਵਜੋਂ ਸਿਵਲ ਸਰਜਨ ਦਫ਼ਤਰ ਮੂਹਰੇ ਧਰਨਾ
ਕਪੂਰਥਲਾ, 18 ਮਈ (ਵਿਸ਼ੇਸ਼ ਪ੍ਰਤੀਨਿਧ)-ਪੈਰਾ ਮੈਡੀਕਲ ਯੂਨੀਅਨ ਏ.ਐਨ.ਐਮ. ਵ¤ਲੋਂ ਤਰਨਤਾਰਨ ਜ਼ਿਲ੍ਹੇ ਦੇ ਸਿਹਤ ਵਿਭਾਗ ਦੇ ਸਬ ਸੈਂਟਰ ਛੀਨਾ ਬਿਧੀਚੰਦ ਦੀ ਏ.ਐਨ.ਐਮ. ਕੁਲਵੀਰ ਕੌਰ ਨਾਲ ਪਿੰਡ ਦੀ ਸਰਪੰਚ ਬਲਜੀਤ ਕੌਰ ਤੇ ਉਸ ਦੇ ਪਤੀ ਵ¤ਲੋਂ ਕਥਿਤ ਤੌਰ ’ਤੇ ਦੁਰਵਿਵਹਾਰ ਕਰਨ, ਉਸ ਨੂੰ ਜਾਨਂੋ ਮਾਰਨ ਤੇ ਬਦਲੀ ਕਰਾਉਣ ਸਿਵਲ ਸਰਜਨ ਕਪੂਰਥਲਾ ਦੇ ਮੂਹਰੇ ਧਰਨਾ ਦਿੱਤਾ।। ਧਰਨਾਕਾਰੀ ਏ.ਐਨ.ਐਮ. ਨੇ ਸਰਕਾਰ ਤੋਂ ਮੰਗ ਕੀਤੀ ਕਿ ਸਰਪੰਚ ਗੁਰਜੀਤ ਕੌਰ ਤੇ ਉਸ ਦੇ ਪਤੀ ਵਿਰੁ¤ਧ ਕੇਸ ਦਰਜ ਕਰਕੇ ਉਨ੍ਹਾਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।। ਏ.ਐਨ.ਐਮ. ਮੁਲਾਜ਼ਮਾਂ ਦੀ ਸੁਰ¤ਖਿਆ ਪਿੰਡਾਂ ਵਿਚ ਯਕੀਨੀ ਬਣਾਈ ਜਾਵੇ।। ਪਿੰਡਾਂ ਦੀਆਂ ਪੇਂਡੂ ਸਿਹਤ ਅਤੇ ਸਫਾਈ ਕਮੇਟੀਆਂ ਦੇ ਖਾਤੇ ਸਿਰਫ ਏ.ਐਨ.ਐਮ. ਦੇ ਨਾਂਅ ਕੀਤੇ ਜਾਣ ਤੇ ਜੁਆਇੰਟ ਅਕਾਉਂਟ ਬੰਦ ਕਰਕੇ ਸਰਪੰਚਾਂ ਦੀ ... Read Full Story
|
ਗਲਤ ਦਵਾਈ ਖਾਣ ਨਾਲ ਵਿਅਕਤੀ ਦੀ ਮੌਤ
ਕਪੂਰਥਲਾ, 17 ਮਈ (ਪ.ਪ.)-ਥਾਣਾ ਕੋਤਵਾਲੀ ਅਧੀਨ ਆਉਂਦੇ ਪਿੰਡ ਬਿਸ਼ਨਪੁਰ ਜੱਟਾਂ ਵਿਖੇ ਇੱਕ ਵਿਅਕਤੀ ਵੱਲੋਂ ਗਲਤ ਦਵਾਈ ਖਾ ਲੈਣ ਕਾਰਣ ਉਸ ਦੀ ਮੌਤ ਹੋ ਗਈ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਗੁਰਦੀਪ ਸਿੰਘ ਦੀ ਪਤਨੀ ਕੇਸ਼ੋ ਨੇ ਦੱਸਿਆ ਕਿ ਉਸ ਦਾ ਪਤੀ ਕੁਝ ਬੀਮਾਰ ਰਹਿੰਦਾ ਸੀ ਤੇ ਗਲਤ ਦਵਾਈ ਖਾ ਲੈਣ ਕਾਰਣ ਉਸ ਦੀ ਮੌਤ ਹੋ ਗਈ। ਥਾਣਾ ਕੋਤਵਾਲੀ ਦੇ ਏ.ਐ¤ਸ.ਆਈ. ਬਲਵਿੰਦਰ ਸਿੰਘ ਨੇ ਮ੍ਰਿਤਕ ਦੀ ਪਤਨੀ ਦੇ ਬਿਆਨਾਂ ਤਹਿਤ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ... Read Full Story
|
ਮਾਨਵਤਾ ਦੀ ਸੇਵਾ ਹੀ ਸਭ ਤੋਂ ਉ¤ਤਮ ਧਰਮ-ਡਾ. ਹਰਕੇਸ਼ ਸਿੰਘ ਸਿੱਧੂ
ਕਪੂਰਥਲਾ, 17 ਮਈ (ਸਡਾਨਾ)-ਇੰਡੀਅਨ ਰੈਡ ਕਰਾਸ ਸੁਸਾਇਟੀ ਕਪੂਰਥਲਾ ਵੱਲੋਂ ਵਿਸ਼ਵ ਰੈਡ ਕਰਾਸ ਦਿਹਾੜੇ ਸੰਬੰਧੀ ਸਥਾਨਕ ਰੈਡ ਕਰਾਸ ਭਵਨ ਵਿਖੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਕਪੂਰਥਲਾ ਡਾ. ਹਰਕੇਸ਼ ਸਿੰਘ ਸਿੱਧੂ ਨੇ ਕੀਤੀ। ਇਸ ਮੌਕੇ ਖੂਨਦਾਨ ਕੈਂਪ ਵੀ ਲਗਾਇਆ ਗਿਆ, ਜਿਸ ਦਾ ਉਦਘਾਟਨ ਰੈਡ ਕਰਾਸ ਦੀ ਚੇਅਰਪਰਸਨ ਸ਼੍ਰੀਮਤੀ ਜੁਗਿੰਦਰ ਕੌਰ ਸਿੱਧੂ ਨੇ ਕੀਤਾ। ਇਸ ਮੌਕੇ ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੂੰ ਪ੍ਰਮਾਣ ਪੱਤਰ ਵੀ ਵੰਡੇ। ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਡਾ. ਹਰਕੇਸ਼ ਸਿੰਘ ਸਿੱਧੂ ਨੇ ਕਿਹਾ ਕਿ ਇਨਸਾਨ ਦੇ ਅੰਦਰ ਸੇਵਾ-ਭਾਵਨਾ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਨੁੱਖ ਨੂੰ ਨਿਰੰਤਰ ਚੰਗੇ ਕੰਮ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਹਰ ਮਨੁੱਖ ਵਿੱਚ ਦੇਵਤਾ ਤੇ ਰਾਖਸ਼ਸ਼ ਦੋ ... Read Full Story
|
ਸੋਨੇ ਦੀ ਵਾਲ਼ੀ ਝਪਟੀ
ਕਪੂਰਥਲਾ, 16 ਮਈ (ਮਲਹੋਤਰਾ)-ਘਰੋਂ ਸਬਜ਼ੀ ਲੈਣ ਜਾ ਰਹੀ ਇੱਕ ਔਰਤ ਦੀ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਵੱਲੋਂ ਸੋਨੇ ਦੀ ਵਾਲ਼ੀ ਖੋਹਣ ਦਾ ਸਮਾਚਾਰ ਮਿਲਿਆ ਹੈ। ਘਬਰਾਈ ਹੋਈ ਔਰਤ ਨੇ ਰੌਲਾ ਪਾਉਣ ਤੋਂ ਬਾਅਦ ਇਲਾਕਾ ਨਿਵਾਸੀਆਂ ਦੀ ਮਦਦ ਨਾਲ ਲੁਟੇਰਿਆਂ ਦਾ ਪਿੱਛਾ ਕੀਤਾ ਅਤੇ ਪੁਲਿਸ ਨੂੰ ਇਸ ਦੀ ਸੂਚਨਾ ਦਿੱਤੀ। ਮਿਲੀ ਜਾਣਕਾਰੀ ਮੁਤਾਬਿਕ ਸੰਤੋਸ਼ ਕੁਮਾਰੀ ਪਤਨੀ ਪਿਆਰਾ ਲਾਲ ਵਾਸੀ ਮੁਹੱਲਾ ਕਸਾਬਾ ਨੇ ਪੁਲਸ ਨੂੰ ਦੱਸਿਆ ਕਿ ਉਹ ਜਦੋਂ ਘਰੋਂ ਸਬਜ਼ੀ ਲੈਣ ਜਾ ਰਹੀ ਸੀ ਕਿ ਰਸਤੇ ’ਚ ਪਿੱਛੋਂ ਆਏ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਲੁਟੇਰਿਆਂ ਨੇ ਉਸ ਦੇ ਕੰਨ ’ਚੋਂ ਵਾਲ਼ੀ ਝਪਟ ਲਈ ਤੇ ਰੌਲਾ ਪਾਉਣ ਤੋਂ ਬਾਅਦ ਦੋਵੇਂ ਨੌਜਵਾਨ ਦੇਖਦੇ ਹੀ ਦੇਖਦੇ ਫਰਾਰ ਹੋ ... Read Full Story
|
ਜਨਰੇਟਰ ਦੀ ਮੋਟਰ ਚੋਰੀ
ਕਪੂਰਥਲਾ, 16 ਮਈ (ਮਲਹੋਤਰਾ)-ਅਣਪਛਾਤੇ ਚੋਰਾਂ ਵੱਲੋਂ ਬੀਤੀ ਰਾਤ ਮਾਲ ਰੋਡ ’ਤੇ ਦੁਕਾਨ ਦੇ ਬਾਹਰ ਰੱਖੇ ਇਕ ਜਨਰੇਟਰ ਦੀ ਮੋਟਰ ਚੋਰੀ ਕਰਨ ਦਾ ਸਮਾਚਾਰ ਮਿਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਮਾਲਕ ਸੋਹਣ ਸਿੰਘ ਨੇ ਦੱਸਿਆ ਕਿ ਉਹ ਰਾਤ ਨੂੰ ਕਰੀਬ 11 ਵਜੇ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ, ਜਦ ਉਹ ਸਵੇਰੇ 6 ਵਜੇ ਆਪਣੀ ਦੁਕਾਨ ਖੋਲ੍ਹਣ ਲਈ ਆਇਆ ਤਾਂ ਉਸ ਨੇ ਦੇਖਿਆ ਕਿ ਬਾਹਰ ਪਏ ਜਨਰੇਟਰ ਦੀ ਮੋਟਰ ਖੋਲ੍ਹ ਕੇ ਅਣਪਛਾਤੇ ਚੋਰਾਂ ਵੱਲੋਂ ਚੋਰੀ ਕਰ ਲਈ ਲਈ ਸੀ। ਪੀੜਤ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਥਾਣਾ ਸਿਟੀ ਪੁਲਿਸ ’ਚ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ। ... Read Full Story
|
ਧਾਰਾ 144 ਲਾਗੂ
ਕਪੂਰਥਲਾ, 14 ਮਈ (ਸਚਦੇਵਾ)- ਡਾ. ਹਰਕੇਸ਼ ਸਿੰਘ ਸਿੱਧੂ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਨੇ ਫੌਜਦਾਰੀ ਜਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਜ਼ਿਲ੍ਹਾ ਕਪੂਰਥਲਾ ਦੀ ਹਦੂਦ ਅੰਦਰ ਵਿੱਦਿਅਕ ਸੰਸਥਾਵਾਂ ਦੇ ਦੁਆਲੇ 100 ਮੀਟਰ ਦੇ ਘੇਰੇ ਅੰਦਰ ਤੰਬਾਕੂ ਰੱਖਣ ਅਤੇ 18 ਸਾਲ ਤੋਂ ਘਙੱਟ ਉਮਰ ਵਾਲੇ ਵਿਅਕਤੀ ਨੂੰ ਵੇਚਣ ਅਤੇ ਵਰਤੋਂ ਕਰਨ ’ਤੇ ਮੁਕੰਮਲ ਪਾਬੰਦੀ ਲਗਾ ਦਿੱਤੀ ਹੈ। ਨਿਯਮਾਂ ਅਨੁਸਾਰ ਡਰੱਗ ਇੰਸਪੈਕਟਰ ਅਤੇ ਪੁਲਿਸ ਅਫਸਰ ਜੋ ਸਬ-ਇੰਸਪੈਕਟਰ ਦੇ ਅਹੁਦੇ ਤੋਂ ਘੱਟ ਨਾ ਹੋਵੇ ਇਸ ਦੀ ਉਲੰਘਣਾ ਕਰਨ ਵਾਲੇ ਵਿਰੁੱਧ ਕਾਰਵਾਈ ਕਰ ਸਕਦਾ ... Read Full Story
|
ਦੌੜਾਂ ਕਰਾਈਆਂ
ਕਪੂਰਥਲਾ, 30 ਅਪ੍ਰੈਲ (ਦੋਆਬਾ ਨਿਉੂਜ਼ ਸਰਵਿਸ)-ਪਿਛਲੇ ਦਿਨੀਂ ਕਪੂਰਥਲਾ ਦੇ ਸੀਨੀਅਰ ਸਿਟੀਜਨ ਕਲੱਬ ਵੱਲੋਂ ਬਜ਼ੁਰਗਾਂ ਦੀਆਂ ਦੌੜਾਂ ਕਰਵਾਈਆਂ ਗਈਆਂ, ਜਿਸ ਵਿੱਚ ਨਕੋਦਰ ਦੇ ਸ਼੍ਰੀ ਕੇ.ਕੇ. ਭਨੋਟ ਪਹਿਲੇ ਸਥਾਨ ’ਤੇ ਰਹੇ। ਸ਼੍ਰੀ ਭਨੋਟ ਨੇ ਨਕੋਦਰ ਦਾ ਨਾਂਅ ਉ¤ਚਾ ਕਰ ਦਿੱਤਾ ਹੈ। ਉਹ ਹਮੇਸ਼ਾ ਹੀ ਦੂਰ-ਦੂਰ ਜਾ ਕੇ ਦੌੜਾਂ ’ਚ ਹਿੱਸਾ ਲੈਂਦੇ ਹਨ। ਉਨ੍ਹਾਂ ਦਾ ਨਕੋਦਰ ਮਿੰਨੀ ਮੈਰਾਥਨ ’ਚ ਵੀ ਬਹੁਤ ਯੋਗਦਾਨ ਹੁੰਦਾ ਹੈ। ਅਸੀਂ ਉਨ੍ਹਾਂ ਦੀ ਸਿਹਤ ਲਈ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਪ੍ਰਮਾਤਮਾ ਉਨ੍ਹਾਂ ਨੂੰ ਤੰਦਰੁਸਤੀ ਦੇਵੇ ਅਤੇ ਉਹ ਇਵੇਂ ਹੀ ਮੱਲਾਂ ਮਾਰਦੇ ਰਹਿਣ। ... Read Full Story
|
ਨਕੋਦਰ ਤੋਂ ਸਵੇਰੇ 6 ਵਜੇ ਬੱਸ ਦੀ ਸਰਵਿਸ ਚਾਲੂ
ਮੱਲ੍ਹੀਆਂ ਕਲਾਂ, 26 ਅਪ੍ਰੈਲ (ਮਨਜੀਤ ਮਾਨ)-ਇੱਥੇ ਕੇਵਲ ਸਿੰਘ ਚੈਕਰ ਡੀਲਕਸ ਨੇ ਦੱਸਿਆ ਕਿ ਨਕੋਦਰ ਤੋਂ ਕਪੂਰਥਲਾ ਵਾਸਤੇ ਸਵਾਰੀਆਂ ਦੀ ਮੁਸ਼ਕਲ ਨੂੰ ਦੇਖਦੇ ਹੋਏ ਨਕੋਦਰ ਤੋਂ ਸਵੇਰੇ 6 ਵਜੇ ਬੱਸ ਸਰਵਿਸ ਚਾਲੂ ਕੀਤੀ ਗਈ ... Read Full Story
|
ਸੇਫਟੀ ਤਾਲਿਆਂ ਕਾਰਣ ਬਚਿਆ ਲੱਖਾਂ ਦਾ ਸਾਮਾਨ
ਕਪੂਰਥਲਾ, 26 ਅਪ੍ਰੈਲ (ਮਲਹੋਤਰਾ)-ਇੱਕ ਦੁਕਾਨ ’ਤੇ ਲੱਗੇ ਸੇਫਟੀ ਤਾਲਿਆਂ ਦੇ ਚਲਦੇ ਦੁਕਾਨ ’ਤੇ ਚੋਰੀ ਕਰਨ ਆਏ ਅਣਪਛਾਤੇ ਚੋਰਾਂ ਨੂੰ ਮਾਯੂਸ ਵਾਪਸ ਪਰਤਣਾ ਪਿਆ, ਜਿਸ ਨਾਲ ਦੁਕਾਨ-ਦਾਰ ਦਾ ਲੱਖਾਂ ਦਾ ਨੁਕਸਾਨ ਹੁੰਦੇ ਬਚ ਗਿਆ। ਮਿਲੀ ਜਾਣਕਾਰੀ ਅਨੁਸਾਰ ਕਾਂਜਲੀ ਰੋਡ ’ਤੇ ਸਥਿਤ ਜੇ.ਐਸ.ਵੁੱਡ ਟੱਚ ਐਲੂਮੀਨੀਅਮ ਦੁਕਾਨ ਦੇ ਮਾਲਕ ਦਲਜੀਤ ਸਿੰਘ ਬਿੱਟੂ ਨੇ ਦੱਸਿਆ ਕਿ ਜਦੋਂ ਉਹ ਸਵੇਰੇ ਦੁਕਾਨ ਖੋਲ੍ਹਣ ਆਇਆ, ਤਾਂ ਚੋਰਾਂ ਨੇ ਦੁਕਾਨ ’ਤੇ ਲੱਗੇ ਤਿੰਨ ਤਾਲਿਆਂ ਨੂੰ ਤੋੜ ਦਿੱਤਾ ਪਰ ਦੁਕਾਨ ਦੇ ਅੰਦਰ ਬਾਹਰ ਲੱਗੇ ਸੇਫਟੀ ਲਾਕ ਚੋਰਾਂ ਤੋਂ ਨਹੀਂ ਟੁੱਟੇ, ਜਿਸ ਨਾਲ ਦੁਕਾਨ ਅੰਦਰ ਪਿਆ ਲੱਖਾਂ ਦਾ ਸਾਮਾਨ ਚੋਰੀ ਹੋਣ ਤੋਂ ਬਚ ਗਿਆ। ਬਿੱਟੂ ਨੇ ਦੱਸਿਆ ਕਿ ਕੁਝ ਮਹੀਨੇ ਪਹਿਲਾਂ ਅਣਪਛਾਤੇ ਚੋਰਾਂ ਵੱਲੋਂ ਦੁਕਾਨ ਵਿੱਚ ਵੜ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਚੋਰੀ ਕਰ ... Read Full Story
|
ਚੈਕਿੰਗ ਦੌਰਾਨ ਚਲਾਨ ਕੱਟੇ
ਕਪੂਰਥਲਾ, 26 ਅਪ੍ਰੈਲ (ਮਲਹੋਤਰਾ)-ਐਸ.ਐਸ.ਪੀ. ਸੁਖਮਿੰਦਰ ਸਿੰਘ ਮਾਨ ਦੇ ਆਦੇਸ਼ਾਂ ’ਤੇ ਐਸ.ਪੀ. ਟ੍ਰੈਫਿਕ ਐਸ.ਕੇ. ਅਗਨੀਹੋਤਰੀ ਦੀ ਅਗਵਾਈ ਵਿੱਚ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਵਿਰੁੱਧ ਚਲਾਈ ਗਈ ਮੁਹਿੰਮ ਤਹਿਤ ਟ੍ਰੈਫਿਕ ਪੁਲਿਸ ਦੇ ਇੰਚਾਰਜ ਪ੍ਰੇਮ ਚੰਦ ਸ਼ਰਮਾ, ਕੁਲਵਿੰਦਰ ਸਿੰਘ ਅਤੇ ਜੋਗਿੰਦਰ ਪਾਲ ਨੇ ਆਪਣੀਆਂ ਟੀਮਾਂ ਸਮੇਤ ਵੱਖ-ਵੱਖ ਥਾਵਾਂ ’ਤੇ ਕੀਤੀ ਗਈ ਨਾਕਾਬੰਦੀ ਦੌਰਾਨ ਬਿਨਾ ਕਾਗਜ਼ਾਤ ਦੇ ਵਾਹਨ ਚਾਲਕਾਂ ਦੇ ਚਲਾਨ ਕੱਟੇ।
ਮਿਲੀ ਜਾਣਕਾਰੀ ਅਨੁਸਾਰ ਟ੍ਰੈਫਿਕ ਪੁਲਿਸ ਦੇ ਇੰਚਾਰਜ ਪ੍ਰੇਮ ਚੰਦ ਸ਼ਰਮਾ ਨੇ ਟੀਮਾਂ ਬਣਾ ਕੇ ਮਾਲ ਰੋਡ, ਬੱਸ ਸਟੈਂਡ ਰੋਡ, ਕੋਤਵਾਲੀ ਬਾਜ਼ਾਰ, ਮਾਡਲ ਟਾਉੂਨ, ਡੀ.ਸੀ. ਚੌਂਕ, ਚਾਰਬੱਤੀ ਚੌਂਕ, ਗਰਾਰੀ ਚੌਂਕ ਅਤੇ ਭਗਤ ਸਿੰਘ ਚੌਂਕ ਆਦਿ ਇਲਾਕਿਆਂ ਵਿੱਚ ਕੀਤੀ ਗਈ ਨਾਕੇਬੰਦੀ ਦੌਰਾਨ ਬਿਨਾ ... Read Full Story
|
ਜਲੰਧਰ ਵਾਂਗ ਕਪੂਰਥਲਾ ਦੇ ਸਿਵਲ ਹਸਪਤਾਲ ’ਚ ਵੀ ਹਾਲ ਬੁਰੇ
ਕਪੂਰਥਲਾ, 24 ਅਪ੍ਰੈਲ (ਮਲਹੋਤਰਾ)-ਕਪੂਰਥਲਾ ਦੇ ਸਿਵਲ ਹਸਪਤਾਲ ਵਿੱਚ ਬਿਜਲੀ ਗੁੱਲ, ਪਾਣੀ ਗਾਇਬ ਹੋਣ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸੰਬੰਧਿਤ ਵਿਭਾਗ ਵੱਲੋਂ ਮਰੀਜ਼ਾਂ ਦੀਆਂ ਪ੍ਰੇਸ਼ਾਨੀਆਂ ਨੂੰ ਦੇਖਦੇ ਹੋਏ ਹਸਪਤਾਲ ਵਿੱਚ ਪਾਣੀ ਦਾ ਟੈਂਕਰ ਲਿਆ ਖੜ੍ਹਾ ਕੀਤਾ। ਸਾਰਾ ਦਿਨ ਲੋਕਾਂ ਨੂੰ ਟੈਂਕਰ ਵਾਲਾ ਪਾਣੀ ਪੀਣਾ ਪਿਆ। ਮਿਲੀ ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਵਿਹੜੇ ਵਿੱਚ ਬੀਤੇ ਦਿਨੀਂ ਸਵੇਰੇ ਬਿਜਲੀ ਗੁੱਲ ਹੋਣ ਨਾਲ ਪਾਣੀ ਦੀ ਸਪਲਾਈ ਇਕਦਮ ਬੰਦ ਹੋ ਗਈ। ਦੱਸਿਆ ਜਾਂਦਾ ਹੈ ਕਿ ਜਦੋਂ ਕੁਝ ਸਮੇਂ ਬਾਅਦ ਬਿਜਲੀ ਦੀ ਸਪਲਾਈ ਦੁਬਾਰਾ ਸ਼ੁਰੂ ਹੋਈ ਤਾਂ ਪਾਣੀ ਵਾਲੀ ਮੋਟਰ ਖਰਾਬ ਹੋ ਗਈ, ਜਿਸ ਨਾਲ ਬਿਜਲੀ ਅਤੇ ਪਾਣੀ ਦੀ ਸਪਲਾਈ ਬਿਲਕੁਲ ਬੰਦ ਹੋ ਗਈ। ... Read Full Story
|