Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਗੁਜਰਾਤ ਦੇ ਜਾਮਨਗਰ 'ਚ ਮਿਗ-21 ਲੜਾਕੂ ਜਹਾਜ਼ ਹੋਇਆ ਹਾਦਸਾਗ੍ਰਸਤ  ¤ ਵੱਖ-ਵੱਖ ਘਟਨਾਵਾਂ 'ਚ ਚਾਰ ਵਿਅਕਤੀਆਂ ਦੀ ਮੌਤ  ¤ ਵੱਖ-ਵੱਖ ਘਟਨਾਵਾਂ 'ਚ ਚਾਰ ਵਿਅਕਤੀਆਂ ਦੀ ਮੌਤ  ¤ ਸਿਲਵਰ ਆਰਕ ਮੈਰਿਜ ਪੈਲੇਸ ਬਣਿਆ ਲੜਾਈ ਦਾ ਅਖਾੜਾ  ¤ ਪੁਲਿਸ ਦਾ ਕੰਮਕਾਜ ਦੇਖਣ ਲਈ 32 ਜੱਜ ਲੁਧਿਆਣਾ ਪਹੁੰਚੇ  ¤ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ 'ਚ ਰੋਸ ਪ੍ਰਦਰਸ਼ਨ  ¤ ਮਰੀਜ਼ ਦੇ ਰਿਸ਼ਤੇਦਾਰਾਂ ਵੱਲੋਂ ਹਸਪਤਾਲ 'ਚ ਰੋਸ ਪ੍ਰਦਰਸ਼ਨ  ¤ ਲੇਬਰ ਕਾਲੋਨੀ ਤੇ ਜਮਨਾ ਕਾਲੋਨੀ ਝੁੱਗੀ ਵਾਸੀਆਂ ਨੂੰ ਫਲੈਟਾਂ 'ਚ ਸ਼ਿਫਟ ਕਰਨ ਦੀ ਕਾਰਵਾਈ ਤੇਜ਼  ¤ ਏ. ਟੀ. ਐਮ. ਲੁੱਟਣ ਦੀ ਕੋਸ਼ਿਸ਼ ਅਸਫ਼ਲ  ¤ ਖਤਰਨਾਕ ਲੁਟੇਰਾ ਗਰੋਹ ਦੇ 2 ਮੈਂਬਰ ਕਾਬੂ  ¤ ਘਰ ਵਾਲੇ ਘਰ ਨਹੀਂ ਸਾਨੂੰ... ਮੇਅਰ ਤੇ ਕਮਿਸ਼ਨਰ ਮੌਜੂਦ ਨਾ ਹੋਣ ਕਾਰਨ ਕਰਮਚਾਰੀ ਨਹੀਂ ਬੈਠਦੇ ਦਫ਼ਤਰਾਂ 'ਚ  ¤ ਖੁੱਲੇ ਅਤੇ ਖਸਤਾ ਹਾਲਤ ਮੀਟਰਾਂ ਵਾਲੇ ਪਿੱਲਰ ਬਾਕਸਾਂ ਦੀ ਬਿਜਲੀ ਮਹਿਕਮਾ ਕਦੋਂ ਸਾਰ ਲਉ  ¤ ਈ-ਟਰਿੱਪ ਖ਼ਤਮ ਹੋਣ ਤੋਂ ਬਾਅਦ ਵੀ ਵਿਭਾਗ ਨੂੰ ਆਏਗਾ ਵਾਧੂ 250 ਕਰੋੜ ਸਰਚਾਰਜ ਸਮੇਤ 1.30 ਫ਼ੀਸਦੀ ਵੈਟ ਵਧਣ ਨਾਲ ਸਾਈਕਲਾਂ, ਸਿਲਾਈ ਮਸ਼ੀਨਾਂ, ਨਟ ਬੋਲਟ ਹੋਣਗੇ ਮਹਿੰਗੇ ਕਾਰੋਬਾਰੀਆਂ ਦੇ ਨਾਲ-ਨਾਲ ਭਾਜਪਾ ਦੀ ਕੀਤੀ ਜਾ ਰਹੀ ਨਾਰਾਜ਼ਗੀ ਦੂਰ  ¤ ਭਿ੍ਸ਼ਟਾਚਾਰ ਤੇ ਨਸ਼ੇ ਰੋਕਣ ਲਈ ਲੋਕਾਂ ਦਾ ਸਹਿਯੋਗ ਜ਼ਰੂਰੀ-ਸੁੱਖੀ  ¤ ਖਟਕੜ ਕਲਾਂ 'ਚ 'ਆਜਾ ਮੇਰਾ ਪਿੰਡ ਦੇਖ ਲੈ' ਦੀ ਸ਼ੂਟਿੰਗ 7 ਨੂੰ  ¤ 50 ਪੇਟੀਆਂ ਨਜਾਇਜ਼ ਸ਼ਰਾਬ ਸਮੇਤ ਸਕਾਰਪੀਓ ਗੱਡੀ ਕਾਬੂ-ਡਰਾਈਵਰ ਫ਼ਰਾਰ  ¤ ਜ਼ਿਲ੍ਹੇ 'ਚ ਸਵਾਈਨ ਫ਼ਲੂ ਦਾ ਕੇਸ ਮਿਲਿਆ  ¤ ਡੀ. ਸੀ. ਵੱਲੋਂ ਸ਼ੋਰ ਪ੍ਰਦੂਸ਼ਣ ਰੋਕਣ ਸਬੰਧੀ ਆਦੇਸ਼  ¤ ਸੜਕ ਹਾਦਸੇ 'ਚ ਨੌਜਵਾਨ ਦੀ ਮੌਤ  ¤ ਚੰਡੀਗੜ੍ਹ ਚੌ ਾਕ ਦਾ ਸਵਾਰਿਆ ਜਾ ਰਿਹੈ ਮੂੰਹ-ਮੱਥਾ-ਡੀ. ਸੀ.  ¤ . 
Category

ਇੰਗਲੈਂਡ ਦੇ ਸਿੱਖਾਂ ਵੱਲੋਂ ਡੇਰਾ ਮੁਖੀ ਸੌਦਾ ਸਾਧ ਦੀ ਗ੍ਰਿਫਤਾਰੀ ਦੀ ਮੰਗ- ਦਲ ਸਿੰਘ ਢੇਸੀ

Date: Aug 14, 2009

ਬਰਮਿੰਘਮ (ਦੋਆਬਾ ਨਿਊਜ਼ ਸਰਵਿਸ) ਇਥੇ ਸਿੱਖ ਕਮਿਉਨਟੀ ਦੇ ਡਰੈਕਟਰ, ਲੇਬਰ ਪਾਰਟੀ ਮੈਂਬਰ, (ਮੈਂਬਰ ਆਫ ਪੁਲਿਸ ਕੋਨਸਾਉਟਟਿਵ ਫੋਰਮ), (ਆਲ ਪਾਰਟੀ ਪਾਰਲੀਮੈਂਟਰੀ ਗਰੁੱਪ ਯੂ. ਕੇ.) ਸ. ਦਲ ਸਿੰਘ ਢੇਸੀ ਨੇ ਕਿਹਾ ਕਿ ਸਿੱਖ ਧਰਮ ਨਾਲ ਛੇੜਖਾਨੀ ਅਤੇ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਵਾਲਾ ਦੋਸ਼ੀ ਡੇਰੇ ਵਾਲਾ ਸੌਦਾ ਸਾਧ ਨੂੰ ਅਜੇ ਤੱਕ ਗ੍ਰਿਫਤਾਰ ਕਿਉਂ ਨਹੀਂ ਕੀਤਾ ਗਿਆ ਜਦੋਂ ਕਿ ਇਸਦਾ ਹੀ ਸਾਬਕਾ ਖਜਾਨਚੀ ਬੇਅੰਤ ਸਿੰਘ ਅਤੇ ਇਸਦਾ ਸਾਬਕਾ ਡਰਾਈਵਰ ਖੱਟਾ ਸਿੰਘ ਨੇ ਇਸਦੇ ਕਾਲੇ ਕਾਰਨਾਮਿਆਂ ਦਾ ਪਰਦਾ ਫਾਸ਼ ਕੀਤਾ ਸੀ। ਹੁਣ ਤਾਂ ਇੰਡੀਆ ਦੀ ਪੁਲਿਸ ਤੇ ਗੌਰਮਿੰਟ ਨੂੰ ਵੀ ਪਤਾ ਹੈ ਕਿ ਡੇਰਾ ਮੁਖੀ ਸੌਦਾ ਸਾਧ ਨੇ ਨਬਾਲ੍ਹਗ ਕੁੜੀ ਗੁਰਜੋਤ ਕੌਰ, ਰਿਸ਼ੂ ਆਦਿ ਅਤੇ ਹੋਰ ਵੀ ਕਈ ਕੁੜੀਆਂ ਨਾਲ ਬਲਾਤਕਾਰ ਅਤੇ ਬਦਤਮੀਜੀਆਂ ਕੀਤੀਆਂ ਹਨ, ਫਿਰ ਕਿਉਂ ਨਹੀਂ ਸਿ ਨੂੰ ਗ੍ਰਿਫਤਾਰ ਕੀਤਾ ਗਿਆ। ਇਸ ਤੋਂ ਹੋਰ ਇਸ ਨੇ ਕਈ ਕਤਲ ਵੀ ਕੀਤੇ ਤੇ ਕਰਵਾਏ ਹਨ, ਪੁਲਿਸ ਜਾਂ ਗੌਰਮਿੰਟ ਇਸ ਨੂੰ ਗ੍ਰਿਫਤਾਰ ਕਿਉਂ ਨਹੀਂ ਕਰਦੀ ਜੇਕਰ ਇੰਡੀਆ ਦਾ ਕਨੂੰਨ ਸਾਰਿਆਂ ਲਈ ਇੱਕ ਹੈ ਤਾਂ ਚਾਹੀਦਾ ਹੈ ਕਿ ਇਸ ਜੁਰਮ ਕਰਨ ਵਾਲੇ ਨੂੰ ਗ੍ਰਿਫਤਾਰ ਕਰੇ ਜਾਂ ਫਿਰ ਉਹਨਾਂ ਸਾਰੇ ਹਵਾਲਾਤੀ ਜਿੰਨਾਂ ਇਸ ਪਖੰਡੀ ਸਾਧ ਦੇ ਜੁਰਮ ਦੇ ਬਰਾਬਰ ਜਾਂ ਛੋਟੇ ਜੁਰਮ ਕੀਤਿਆਂ ਵਾਲੇ ਹਨ ਉਹਨਾਂ ਸਾਰਿਆਂ ਨੂੰ ਵੀ ਰਿਹਾ ਕਰੇ। ਪੁਲਿਸ ਜਾਂ ਗੌਰਮਿੰਟ ਅਜਿਹਾ ਕੀ ਸੋਚਦੀ ਹੈ ਜੋ ਕਿ ਇਸ ਨੂੰ ਗ੍ਰਿਫਤਾਰ ਹੀ ਨਹੀਂ ਕਰਦੀ ਜਾਂ ਫਿਰ ਕੋਈ ਵੋਟਾਂ ਦਾ ਮਸਲਾ ਹੋ ਸਕਦਾ ਹੈ। ਇੰਝ ਨਹੀਂ ਕਰਨਾ ਚਾਹੀਦਾ, ਇਸ ਨਾਲ ਇੰਡੀਆ ਦਾ ਅਮਨ ਕਨੂੰਨ ਭੰਗ ਹੁੰਦਾ ਹੈ। ਰਾਮ ਰਹੀਮ ਸਿੰਘ ਨੇ ਫਕੀਰ ਚੰਦ, ਲਛਮਨ ਦਾਸ ਆਦਿ ਹੋਰਾਂ ਦਾ ਵੀ ਕਤਲ ਕੀਤਾ ਹੈ ਫਿਰ ਵੀ ਇਸਨੂੰ ਜੈ¤ਡ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ ਜਦੋਂ ਕਿ ਇੰਡੀਅਨ ਪੈਨਲ ਕੋਡ ਧਾਰਾ 302, 376, 120 ਬੀ ਦੇ ਆਧਾਰ ਤੇ ਇਸਦੇ ਖਿਲਾਫ ਕੇਸ ਰਜਿੱਸਟਿਡ ਹਨ। ਇਸਦੇ ਅਨੁਸਾਰ ਇਸਨੂੰ ਤਰੁੰਤ ਗਿਰਫਤਾਰ ਕਰਨਾ ਚਾਹੀਦਾ ਸੀ। ਜਿੰਨਾਂ ਤੇ ਇਹ ਧਾਰਾ ਲਾਗੂ ਹੁੰਦੀਆਂ ਹਨ ਉਹਨਾਂ ਦੀ ਤਾਂ ਤਿੰਨ ਮਹੀਨਿਆਂ ਤੋਂ ਪਹਿਲਾਂ ਜਮਾਨਤ ਅਸੰਭਵ ਹੁੰਦੀ ਹੈ ਸਵਾਲ ਉਠਦਾ ਹੈ ਕਿ ਇਸ ਦੀ ਗ੍ਰਿਫਤਾਰੀ ਕਿਉਂ ਨਹੀਂ ਹੋਈ।

ਸ. ਦਲ ਸਿੰਘ ਢੇਸੀ ਨੇ ਕਿਹਾ ਕਿ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਸਾਬਕਾ ਖਜਾਨਚੀ ਬੇਅੰਤ ਸਿੰਘ ਨੂੰ ਡੇਰੇ ਤੋਂ ਲਗਾਤਾਰ ਧਮਕੀਆਂ ਮਿਲਣ ਤੇ ਇੰਡੀਆ ਦੀ ਅਥੋਰਟੀ ਨੂੰ ਪਤਾ ਹੋਣ ਦੇ ਬਾਵਜੂਦ ਵੀ ਬੇਅੰਤ ਸਿੰਘ ਦੀ ਮਾਤਾ ਨਸੀਬ ਕੌਰ ਨੂੰ ਅਜੇ ਤੱਕ ਡੇਰੇ ਵਾਲਿਆਂ ਵੱਲੋਂ ਜੋ ਬੰਦੀ ਬਨਾ ਕੇ ਰੱਖਿਆ ਹੈ, ਆਜ਼ਾਦ ਨਹੀਂ ਕਰਵਾ ਸਕੀ। ਇੰਡੀਅਨ ਅਥੋਰਿਟੀ ਉਹਨਾਂ ਲੋਕਾਂ ਨੂੰ ਸੁਰੱਖਿਆਂ ਨਹੀਂ ਦਿੰਦੀ ਜਿਹੜੇ ਲੋਕ ਡੇਰਾ ਮੁਖੀ ਤੋਂ ਤੰਗ ਹਨ ਜਿਵੇਂ ਕਿ ਬੇਅੰਤ ਸਿੰਘ ਨੂੰ ਇਹ ਲੋਕ ਪਿਛਲੇ ਦੋ ਸਾਲਾਂ ਤੋਂ ਮਾਰਨ ਨੂੰ ਫਿਰਦੇ ਹਨ। ਇੰਡੀਅਨ ਅਥੋਰਟੀ ਨੇ ਤਾਂ ਹਮੇਸ਼ ਬੇਅੰਤ ਸਿੰਘ ਨੂੰ ਸੁਰੱਖਿਅਤਾ ਦੇਣ ਤੋਂ ਟਾਲ ਮਟੋਲ ਹੀ ਕੀਤਾ ਹੈ। ਭਾਰਤ ਸਰਕਾਰ ਨੂੰ ਡੇਰਾ ਮੁਖੀ ਦੀ ਮੱਦਦ ਨਹੀਂ ਕਰਨੀ ਚਾਹੀਦੀ ਸਗੋਂ ਇਸਨੂੰ ਇਸਦੇ ਜੁਰਮਾਂ ਦੀ ਸਜਾ ਕਰਵਾਉਣੀ ਚਾਹੀਦੀ ਹੈ।

ਡੇਰੇ ਵਾਲਿਆਂ ਨੇ ਤਾਂ ਇਹ ਕਿਹਾ ਕਿ ਇਹਨਾਂ ਦਾ ਕੋਈ ਧਰਮ ਹੀ ਨਹੀਂ ਹੈ। ਗੁਪਤ ਸੂਚਨਾ ਦੇ ਆਧਾਰ ਤੇ ਰਾਮ ਰਹੀਮ ਇਕ ਅਜਿਹੀ ਫੌਜ ਬਣਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਆਪਣੀ ਅਲੱਗ ਹੀ ਪਾਰਟੀ ਬਣਾਵੇਗਾ ਜਿਹੜੀ ਪਾਰਟੀ ਇਸ ਨੂੰ ਹੁਣ ਸਪੋਰਟ ਕਰਦੀ ਹੈ ਇਹ ਉਸ ਤੋਂ ਵੀ ਅਲੱਗ ਹੋ ਜਾਵੇਗਾ। ਇਸ ਦੀ ਫੌਜ ਦਾ ਨਾਮ ਗਰੀਨ ਐ¤ਸ ਫੋਰਸ ਹੈ, ਗਰੀਨ ਐ¤ਸ ਫੋਰਸ ਵਿੱਚ ਔਰਤਾਂ ਵੀ ਸ਼ਾਮਿਲ ਹਨ।

ਇੱਕ ਪਾਸੇ ਲੋਕਾਂ ਵਿੱਚ ਨਵੀਂ ਪਹਿਚਾਣ ਬਣਾਉਂਦਾ ਹੈ ਕਿ ਇਹ ਚੜਾਵਾ ਨਹੀਂ ਲੈਂਦਾ ਪਰ ਇਹ ਚੜਾਵਾ ਆਪਣੇ ਹੋਰ ਤਰੀਕਿਆਂ ਨਾਲ ਲੈਂਦਾ ਹੈ। ਆਪਣੇ ਸ਼ਰਧਾਲੂਆਂ ਨੂੰ ਪੈਸੇ ਇਕੱਠੇ ਕਰਨ ਲਈ ਕਹਿੰਦਾ ਰਹਿੰਦਾ ਹੈ ਕਿ ਇਹ ਪੈਸਾ ਲੋਕ ਭਲਾਈ ਵਾਸਤੇ ਇਕੱਠੇ ਕਰ ਰਹੇ ਹਨ ਪਰ ਉਹ ਪੈਸਾ ਆਪਣੇ ਹੀ ਪੁੱਤਰ ਜਸਮੀਤ ਸਿੰਘ ਅਤੇ ਆਪਣੀ ਧੀ ਚਰਨਜੀਤ ਕੌਰ ਦੇ ਖਾਤਿਆਂ ਵਿੱਚ ਜਮ੍ਹਾਂ ਕਰਵਾਉਦਾ ਹੈ। ਭੋਲੇਭਾਲੇ ਲੋਕਾਂ ਦਾ ਬਰੇਨ ਵਾਸ਼ ਕਰਕੇ ਉਹਨਾਂ ਤੋਂ ਮੁਫਤ ਕੰਮ ਲੈਂਦਾ ਹੈ ਜਿਸ ਨੂੰ ਇਹ ਸੇਵਾ ਕਹਾਉਦਾ ਹੈ ਪਰ ਸੱਚ ਤਾਂ ਇਹ ਹੈ ਕਿ ਇਹ ਇੱਕ ਬਿਜਨੈਸ ਮਾਂਈਡੈਡ ਹੈ ਇਹ ਉਹਨਾਂ ਤੋਂ ਮੁਫਤ ਕੰਮ ਲੈਂਦਾ ਤੇ ਚਾਹ ਅਤੇ ਖਾਣਾ ਉਹਨਾਂ ਨੂੰ ਮੁੱਲ ਖਾਣਾ ਪੈਂਦਾ ਹੈ। ਡੇਰੇ ਵਿੱਚ ਜੇਕਰ ਇਹ ਧਾਰਮਿਕ ਹਨ ਤਾਂ ਇਹਨਾਂ ਨੇ ਬਿਉਟੀ ਪਾਰਲਰ ਕਿਉਂ ਖੋਲਿਆ ਹੈ ਕਿਉਂਕਿ ਇਹ ਸਭ ਗੁਰਮੀਤ ਰਾਮ ਰਹੀਮ ਦੇ ਸ਼ੌਂਕ ਹਨ। ਡੇਰੇ ਦੇ ਵਿੱਚ ਸਕਿਨ ਚਾਈਟ ਅੰਡਰਵੀਅਰ ਪਾ ਕੇ ਕੁੜੀਆਂ ਨਾਲ ਬੈਡਮੈਂਟਨ ਖੇਲਨਾ ਵੀ ਇਸ ਦਾ ਸ਼ੌਂਕ ਹੈ। ਇਹ ਸਭ ਫੋਟੋਆਂ ਇਸ ਦੀ ਸੱਚੀ ਸਿਖਸ਼ਾ ਕਿਤਾਬ ਵਿੱਚ ਮੌਜੂਦ ਹਨ। ਢੇਸੀ ਨੇ ਕਿਹਾ ਕਿ ਇੰਡੀਆ ਵਿੱਚ ਡੇਰਾਵਾਦ ਬਹੁਤ ਫੈਲ ਚੁੱਕਾ ਹੈ ਤਾਂ ਦੋ ਮੌਜੂਦਾ ਸਰਕਾਰ ਨੂੰ ਇੱਕ ਅਲੱਗ ‘‘ਐਂਟੀ ਡੇਰਾਵਾਦ ਸੈ¤ਲ’’ ਬਣਾਉਣਾ ਚਾਹੀਦਾ ਹੈ ਜਿਹੜੇ ਡੇਰੇ ਮੁਲਖ ਦੀ ਅਮਨ ਸ਼ਾਂਤੀ ਅਤੇ ਸਿੱਖ ਧਰਮ ਨੂੰ ਭੰਗ ਕਰਦੇ ਹਨ ਉਹਨਾਂ ਤੇ ਸਖਤ ਕਾਰਵਾਈ ਕਰਕੇ ਬੰਦ ਕਰਵਾ ਦੇਣਾ ਚਾਹੀਦੇ ਹਨ, ਜਿਵੇਂ ਕਿ ਅਮਰੀਕਾ ਵਿੱਚ ਸਰਕਾਰ ਡੇਰਾਵਾਦੀਆਂ ਤੇ ਸਖਤ ਐਕਸ਼ਨ ਕਰਦੀ ਹੈ ਜਿਹੜੇ ਡੇਰਾਵਾਦੀ ਕਮਿਉਨਿਟੀਆਂ ਦੇ ਕੰਮ ਖਰਾਬ ਕਰਦੇ ਹਨ। ਢੇਸੀ ਨੇ ਇਹ ਵੀ ਕਿਹਾ ਡੇਰਾ ਮੁਖੀ ਤੇ ਇਹ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਿ ਇਸ ਨੇ ਇੰਡੀਆਂ ਮੈਰਿਜ ਐਕਟ ਨਾਲ ਵੀ ਛੇੜਕਾਨੀ ਕੀਤੀ ਹੈ ਕਿ ਆਪਣੇ ਨਾਬਾਲਗ ਬੇਟੇ ਦੀ ਸ਼ਾਦੀ ਕੀਤੀ ਹੈ। ਇਹ ਸਰਾਸਰ ਕਨੂੰਨ ਦੇ ਖਿਲਾਫ ਹੈ।





© 2015 doabaheadlines.co.in
eXTReMe Tracker
Developed & Hosted by Arash Info Corporation