Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੈਂਸਰ ਤੇ ਏਡਜ਼ ਪੀੜਤ ਪਰਿਵਾਰਾਂ ਨੂੰ ਰਾਹਤ  ¤ ਅੱਜ ਜੋ ਕੁੱਝ ਹਾਂ ਪਿਤਾ ਦੀ ਬਦੌਲਤ ਹਾਂ : ਆਰੀਆ  ¤ ਨਸ਼ਾ ਛੁਡਾਓ ਕੇਂਦਰ 'ਚ ਬੰਦ ਨੌਜਵਾਨ ਨੂੰ ਛੁਡਵਾਇਆ  ¤ ਨਸ਼ਾ ਛੁਡਾਓ ਕੇਂਦਰ 'ਚ ਬੰਦ ਨੌਜਵਾਨ ਨੂੰ ਛੁਡਵਾਇਆ  ¤ ਸਰੋਜ ਖਾਨ 15 ਮਿੰਟ ਤੱਕ ਬਾਥਰੂਮ 'ਚ ਫਸੀ ਰਹੀ  ¤ ਸਰੋਜ ਖਾਨ 15 ਮਿੰਟ ਤੱਕ ਬਾਥਰੂਮ 'ਚ ਫਸੀ ਰਹੀ  ¤ ਲੋਕ ਸ਼ਾਂਤੀ ਚਾਹੁੰਦੇ ਹਨ ਪਰ ਕਾਂਗਰਸੀ ਭਾਂਬੜ ਲਾਉਣ 'ਤੇ ਉਤਾਰੂ: ਬਾਦਲ  ¤ ਫੰਡਾਂ ਦੀ ਕੋਈ ਘਾਟ ਨਹੀਂ : ਚੂਨੀ ਲਾਲ  ¤ ਚਕਲਾ ਬੇਨਕਾਬ ; ਲੜਕੀ ਸਣੇ 3 ਗ੍ਰਿਫਤਾਰ  ¤ ਚਕਲਾ ਬੇਨਕਾਬ ; ਲੜਕੀ ਸਣੇ 3 ਗ੍ਰਿਫਤਾਰ  ¤ ਸੜਕ ਹਾਦਸੇ 'ਚ 2 ਨੌਜਵਾਨ ਹਲਾਕ ; 4 ਜ਼ਖਮੀ  ¤ 60 ਬੋਤਲਾਂ ਲਾਹਣ ਸਣੇ ਅੜਿੱਕੇ  ¤ 60 ਬੋਤਲਾਂ ਲਾਹਣ ਸਣੇ ਅੜਿੱਕੇ  ¤ ਵੋਟਾਂ ਦੀ ਗਿਣਤੀ ਦੌਰਾਨ 3 ਮੋਬਾਈਲ ਚੋਰੀ  ¤ ਗਾਲੀ-ਗਲੋਚ ਤੇ ਧਮਕੀਆਂ ਦੇਣ 'ਤੇ ਮਾਮਲਾ ਦਰਜ  ¤ ਗਾਲੀ-ਗਲੋਚ ਤੇ ਧਮਕੀਆਂ ਦੇਣ 'ਤੇ ਮਾਮਲਾ ਦਰਜ  ¤ ਸਿਤਾਰਾ ਹੋਟਲਾਂ 'ਚ ਬੁਕੀਜ਼ ਨੇ ਵਿਛਾਇਆ ਮੱਕੜਜਾਲ  ¤ ੁਲਸ ਨੇ ਬਲਾਤਕਾਰ ਦੇ ਝੂਠੇ ਮਾਮਲੇ 'ਚ ਨੌਜਵਾਨ ਨੂੰ ਅੰਦਰ ਡੱਕਿਆ  ¤ ਇੱਟਾਂ ਮਾਰ ਕੇ ਕੀਤਾ ਕਤਲ  ¤ ਗੁਰਦਾਸ ਮਾਨ ਦਾ ਸਮਰਥਕ ਬੈਠਾ ਭੁੱਖ ਹੜਤਾਲ 'ਤੇ  ¤ . 
Category

‘ਦੋਆਬਾ ਹੈ¤ਡਲਾਈਨਜ਼’ ਦੀ 11ਵੀਂ ਵਰ੍ਹੇਗੰਢ ਸ਼ਾਨੋ-ਸੌਕਤ ਨਾਲ ਸੰਪੰਨ


Date: Apr 29, 2012
Print This Story. Mail this to friend.

ਨਕੋਦਰ, 30 ਅਪ੍ਰੈਲ (ਧੀਮਾਨ/ਰਜ਼ਨੀਸ਼/ਤਰਲੋਕ) ‘ਦੇਸ਼ ’ਚ ਲੋਕਤੰਤਰ ਦੀ ਸਫ਼ਲਤਾ ’ਚ ਪ੍ਰੈਸ ਦਾ ਮਹ¤ਤਵਪੂਰਨ ਯੋਗਦਾਨ ਹੈ ਜੋ ਸਾਰੇ ਪ¤ਖਾਂ ਨੂੰ ਪੂਰੀ ਮਜਬੂਤੀ ਨਾਲ ਉਜਾਗਰ ਕਰਦਾ ਹੈ। ਪਰ ਇਹ ਵੀ ਦੇਖਣ ’ਚ ਆਉਂਦਾ ਹੈ ਕਿ ਲੋਕ ਸਭਾ, ਰਾਜ ਸਭਾ ਜਾਂ ਵਿਧਾਨ ਸਭਾਵਾਂ ਜੋ ਸਿਰਫ ਆਪਣੀ ਹਾਜ਼ਰੀ ਦਰਜ ਕਰਵਾਉਣ ਲਈ ਸ਼ੋਰ ਸ਼ਰਾਬਾ ਕਰਦਾ ਹੈ, ਕਾਰਵਾਈ ਵਿਚ ਵਿਘਨ ਪਾਉਂਦਾ, ਉਹ ਪਿੰ੍ਰਟ ਮੀਡੀਆ ’ਚ ਅਗਲੇ ਦਿਨ ਹੈਡਲਾਇਨਾਂ ’ਚ ਹੁੰਦਾ ਹੈ, ਇਲੈਕਟਰੋਨਿਕ ਮੀਡੀਆ ’ਚ ਵੀ ਉਸ ਨੂੰ ਵਾਰ ਵਾਰ ਦਿਖਾਇਆ ਜਾਂਦਾ ਹੈ, ਪਰ ਜੋ ਮੈਂਬਰ ਮਿਹਨਤ ਨਾਲ ਆਪਣੇ ਖੇਤਰ, ਹਲਕੇ ਦੀ ਪ੍ਰਦੇਸ਼-ਦੇਸ਼, ਲੋਕ ਹਿ¤ਤ ਦੀ ਗੱਲ ਵਿਧਾਨ ਸਭਾ, ਸੰਸਦ ’ਚ ਰੱਖਦਾ ਹੈ, ਉਸ ਨੂੰ ਮੀਡੀਆ ਯੋਗ ਸਥਾਨ ਨਹੀਂ ਦਿੰਦਾ, ਇਸ ਵੱਲ ਵੀ ਮੀਡੀਆ ਨੂੰ ਧਿਆਨ ਦੇਣ ਦੀ ਲੋੜ ਹੈ। ਇਹ ਦੇਸ਼ ਦੀ ਤਰੱਕੀ, ਸਫਲਤਾ ਲਈ ਜਰੂਰੀ ਹੈ।’ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ਼੍ਰੀ ਚਰਨਜੀਤ ਸਿੰਘ ਅਟਵਾਲ ਨੇ ਸਥਾਨਕ ‘ਦੋਆਬਾ ਹੈਡਲਾਇਨਜ਼’ ਦੇ ਸਾਲਾਨਾ ਸਮਾਗਮ ਦੇ ਸਬੰਧ ਵਿੱਚ ਹੋਏ ਸਮਾਰੋਹ ’ਚ ਪ੍ਰਗਟਾਏ। ਇਸ ਮੌਕੇ ’ਤੇ ਮੰਚ ’ਤੇ ਬਾਬਾ ਪ੍ਰਗਟ ਨਾਥ, ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਕ ਸੰਤ ਸੁਖਜੀਤ ਸਿੰਘ ਸੀਚੇਵਾਲ, ਵਿਧਾਇਕ ਸ. ਗੁਰਪ੍ਰਤਾਪ ਸਿੰਘ ਵਡਾਲਾ, ਪਰਨੀਤ ਸਿੰਘ ਪਾਸਪੋਰਟ ਅਫਸਰ ਜਲੰਧਰ, ਸਾਬਕਾ ਕੈਬਨਿਟ ਮੰਤਰੀ ਸ਼੍ਰੀ ਅਮਰਜੀਤ ਸਿੰਘ ਸਮਰਾ, ਐਸ. ਐਸ. ਪੀ. ਯੁਰਿੰਦਰ ਸਿੰਘ, ਰਜਿੰਦਰ ਸਿੰਘ ਐਸ.ਪੀ.(ਓ), ਹਰਮੀਤ ਸਿੰਘ ਹੁੰਦਲ ਡੀ. ਐਸ. ਪੀ., ਜਸਵੀਰ ਸਿੰਘ ਉ¤ਪਲ, ਸ਼੍ਰੀ ਸ਼ਿਵ ਰਾਮ ਜ਼ਿਲ੍ਹਾ ਫੂਡ ਸਪਲਾਈ ਅਫ਼ਸਰ, ਬਲਵੀਰ ਸਿੰਘ ਚੀਮਾ, ਤਰਲੋਕ ਔਲਖ ਤੇ ਹੋਰ ਮੈਂਬਰਜ਼ ਵੀ ਹਾਜਰ ਸਨ। ਇਸ ਸਮਾਗਮ ਮੌਕੇ ਕਰਵਾਏ ਗਏ ਭਾਸ਼ਣ ਮੁਕਾਬਲਿਆਂ ’ਚ ਨਿਊ ਜਨਤਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ, ਭਾਰਤੀਆ ਗੋਪਾਲ ਮਾਡਲ ਹਾਈ ਸਕੂਲ ਨਕੋਦਰ, ਸੰਤ ਅਵਤਾਰ ਸਿੰਘ ਸੀਨੀਅਰ ਸੈਕੰਡਰੀ ਸਕੂਲ ਸੀਚੇਵਾਲ, ਇੰਡੋ ਸਵਿਸ ਇੰਟਰਨੈਸ਼ਨਲ ਕਾਨਵੈਨਟ ਸਕੂਲ ਨਕੋਦਰ, ਅਪੈਕਸ ਇੰਟਰਨੈਸ਼ਨਲ ਪਬਲਿਕ ਸਕੂਲ ਨਕੋਦਰ, ਮਦਰਜ਼ ਪਰਾਈਡ ਇੰਟਰਨੈਸ਼ਨਲ ਪਬਲਿਕ ਸਕੂਲ ਮਲਸੀਆਂ, ਗੁਰੂ ਨਾਨਕ ਨੈਸ਼ਨਲ ਪਬਲਿਕ ਸਕੂਲ ਨਕੋਦਰ, ਸਾਹਿਬਜ਼ਾਦਾ ਅਜ਼ੀਤ ਸਿੰਘ ਪਬਲਿਕ ਸਕੂਲ ਸਰਹਾਲੀ, ਸਟੇਟ ਪਬਲਿਕ ਸਕੂਲ ਨਕੋਦਰ, ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਮਹਿਤਪੁਰ, ਟੈਗੋਰ ਮਾਡਲ ਸੀਨੀਅਰ ਸੈਕੰਡਰੀ ਸਕੂਲ ਨਕੋਦਰ, ਦੇ ਵਿਦਿਆਰਥੀਆਂ ਨੇ ਹਿ¤ਸਾ ਲੈ ਕੇ ਸਮਾਜ ਦੀਆਂ ਸਮਸਿਆਵਾਂ ਤੇ ਵਿਸ਼ੇ ਭਰੂਣ ਹੱਤਿਆ, ਵਾਤਾਵਰਣ, ਪ੍ਰੈਸ ਆਦਿ ’ਤੇ ਆਪਣੇ-ਆਪਣੇ ਵਿਚਾਰ ਪ੍ਰਗਟਾਏ ਅਤੇ ਗਿ¤ਧਾ ਮੁਕਾਬਲੇ ’ਚ ਮਹਿਮਾਨਾਂ ਨੂੰ ਆਪਣੇ ਸਭਿਆਚਾਰ ਨਾਲ ਜੋੜਿਆ। ਮੁੱਖ ਮਹਿਮਾਨ ਸ. ਅਟਵਾਲ ਨੇ ਪ੍ਰਬੰਧਕਾਂ ਵਲੋਂ ਸਹਿਯੋਗੀਆਂ ਨੂੰ ਸਨਮਾਨਿਤ ਕੀਤਾ। ਐਗਜ਼ੇਕਟਿਵ ਕਮੇਟੀ ਵਲੋਂ ਮੁ¤ਖ ਮਹਿਮਾਨ ਸ਼੍ਰੀ ਅਟਵਾਲ ਤੇ ਹੋਰ ਵਿਸ਼ੇਸ਼ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਵੱਖ ਵੱਖ ਮੁਕਾਬਲਿਆਂ ਦੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ। ਮੁਕਾਬਲਿਆਂ ਦੌਰਾਨ ਜੱਜਾਂ ਦੀ ਭੂਮਿਕਾ ਇੰਜ. ਨੀਤਿਕਾ ਪੁਰੀ, ਸ਼੍ਰੀਮਤੀ ਰੂਮੀਕਾ ਵਧਵਾ ਅਤੇ ਸ਼੍ਰੀ ਦੀਪਕ ਚੋਪੜਾ ਵਲੋਂ ਅਦਾ ਕੀਤੀ ਗਈ, ਜਦਕਿ ਸਮੇਂ ਦੀ ਮੈਨੇਜਮੈਂਟ ਮੈਡਮ ਮਨਿੰਦਰ ਕੌਰ ਹੁਰਾਂ ਨਿਭਾਈ। ਪ੍ਰਬੰਧਕਾਂ ਵਲੋਂ ਆਏ ਮਹਿਮਾਨਾਂ ਨੂੰ ਯਾਦ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਦਿੱਤਯਾ ਭਟਾਰਾ, ਗੁਰਵੀਰ ਸਿੰਘ ਬੜੈਚ ਥਾਣਾ ਮੁਖੀ, ਜੋਗਿੰਦਰ ਸਿੰਘ ਗਿੱਲ ਕੌਂਸਲਰ, ਰੋਸ਼ਨ ਲਾਲ ਚੀਮਾ ਮੁਖ ਸਲਾਹਕਾਰ, ਰਾਕੇਸ਼ ਸ਼ਰਮਾ ਸਕੱਤਰ, ਡਾ. ਆਰ. ਕੇ. ਮਹੇ, ਸਰਬਜੀਤ ਸਿੰਘ ਧੀਮਾਨ, ਭਗਵਾਨ ਸਿੰਘ ਪਰੂਥੀ ਕੌਂਸਲਰ, ਕੇਵਲ ਸਿੰਘ ਤੱਖਰ, ਪ੍ਰੀਤਮ ਸਿੰਘ ਅਰੋੜਾ, ਸੁਰੇਸ਼ ਪਰਾਸ਼ਰ ਐਡਵੋਕੇਟ, ਲਸ਼ਕਰ ਸਿੰਘ ਰਹੀਮਪੁਰ, ਪਿੰ੍ਰਸੀਪਲ ਅਮਰਚੰਦ, ਕਮਲ ਟੰਡਨ, ਜਸਵੀਰ ਸੰਘੇੜਾ, ਹਰਪ੍ਰੀਤ ਸਿੰਘ ਪੀਤਾ, ਰਮੇਸ਼ ਸੌਂਧੀ, ਅਮਰਜੀਤ ਈਦਾ, ਤਰਲੋਕ ਭਟਾਰਾ, ਹਰਿੰਦਰ ਸਿੰਘ ਸਰੀਂਹ, ਅਨੁਰਾਜ ਕੁਮਾਰ, ਸੁਖਦੇਵ ਸਿੰਘ ਸੰਧੂ, ਡਾ. ਜੁਗਿੰਦਰ ਸਿੰਘ ਭੰਮਰਾ, ਹੀਰਾ ਲਾਲ ਨਾਹਰ ਯੂ. ਕੇ., ਮਨਦੀਪ ਕੁਮਾਰ ਨੂਰਮਹਿਲ, ਐਨ. ਐਸ. ਬਰਾੜ, ਸੁਭਾਸ਼ ਗੁਪਤਾ, ਸ਼੍ਰੀਮਤੀ ਸੁਮਨ ਪਾਠਕ ਪ੍ਰਿੰਸੀਪਲ, ਸ਼੍ਰੀਮਤੀ ਵੰਦਨਾ ਸ਼ਰਮਾ ਪ੍ਰਿੰਸੀਪਲ, ਅਨਿਲ ਸ਼ਰਮਾ, ਸੁਰਿੰਦਰ ਸਿੱਧਵਾਂ ਵਾਲਾ, ਦਲਜੀਤ ਸ਼ਰਮਾ ਸੀਨੀਅਰ ਪੱਤਰਕਾਰ ਸਮੇਤ ਅਨੇਕਾਂ ਪਤਵੰਤੇ, ਮੀਡੀਆ ਨਾਲ ਜੁੜੇ ਹਾਜ਼ਰ ਸਨ।



To Download repated Pics, visit http://www.facebook.com/DoabaHeadlines


doaba-headlines doaba-headlines-nakodar doaba-headlines-annual-ceremony




© 2013 doabaheadlines.co.in
eXTReMe Tracker
Developed & Hosted by Arash Info Corporation