![]() |
||
|
||
|
ਅਗਨੀ ਦੇ ਜਵਾਬ ’ਚ ਪਾਕਿਸਤਾਨ ਨੇ ਛੱਡੀ ਹਤਫ-4Date: Apr 25, 2012 ਇਸਲਾਮਾਬਾਦ, 25 ਅਪ੍ਰੈਲ (ਦੋਆਬਾ ਨਿਊਜ਼ ਸਰਵਿਸ)- ਪਾਕਿਸਤਾਨ ਨੇ ਬੁੱਧਵਾਰ ਨੂੰ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਪਰਮਾਣੂ ਸਮਰੱਥਾ ਵਾਲੀ ਮਿਜ਼ਾਇਲ ਦਾ ਸਫ਼ਲ ਪ੍ਰੀਖਣ ਕੀਤਾ। ਭਾਰਤ ਵਲੋਂ 5,000 ਕਿਲੋਮੀਟਰ ਦੀ ਮਾਰ ਕਰਨ ਦੀ ਸਮਰੱਥਾ ਵਾਲੀ ਪਰਮਾਣੂ-ਸਕਸ਼ਮ ਅਗਨੀ-5 ਮਿਸਾਇਲ ਦੇ ਸਫ਼ਲ ਪ੍ਰੀਖਣ ਤੋਂ ਕਰੀਬ ਇੱਕ ਹਫ਼ਤਾ ਬਾਅਦ ਪਾਕਿਸਤਾਨ ਨੇ ਇਹ ਪ੍ਰੀਖਣ ਕੀਤਾ ਹੈ। ਬੁੱਧਵਾਰ ਨੂੰ ਸੈਨਾ ਨੇ ਜਾਰੀ ਬਿਆਨ ’ਚ ਕਿਹਾ ਕਿ ਪਾਕਿਸਤਾਨ ਨੇ ਅੱਜ ਮੱਧਮ ਦੂਰੀ ਤੱਕ ਮਾਰ ਕਰਨ ਵਾਲੀ ਬੈਲਸਟਿਕ ਮਿਜ਼ਾਇਲ ਹਤਫ-4 ਸ਼ਾਹੀਨ-1ਏ ਹਥਿਆਰ ਪ੍ਰਣਾਲੀ ਦਾ ਸਫਲ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਇਹ ਮਿਜ਼ਾਇਲ ਸ਼ਾਹੀਨ-1 ਦਾ ਸੁਧਰਿਆ ਰੂਪ ਹੈ। ਇਸ ਦੇ ਮਾਰਕ ਸਮਰੱਥਾ ਅਤੇ ਤਕਨੀਕੀ ਪੱਧਰਾਂ ਵਿੱਚ ਸੁਧਾਰ ਕੀਤਾ ਗਿਆ ਹੈ। islamabad halaf_4 agni_5 |
|
© 2013 doabaheadlines.co.in |
Developed & Hosted by Arash Info Corporation |