|
ਸੀ.ਟੀ. ਗਰੁੱਪ ਨੇ ਯੂਨੀਵਰਸਿਟੀ ਆਫ਼ ਡਰਬੀ ਨਾਲ ਐ¤ਮ.ਓ.ਯੂ. ਕੀਤਾ
Date: Apr 23, 2012
ਜਲੰਧਰ, 23 ਅਪ੍ਰੈਲ (ਦੋਆਬਾ ਨਿਉੂਜ਼ ਸਰਵਿਸ)-ਮਜਬੂਤ ਅੰਤਰਰਾਸ਼ਟਰੀ ਨੀਤੀ ਤਹਿਤ ਸੀ.ਟੀ. ਗਰੁੱਪ ਆਫ਼ ਇੰਸਟੀਚਿਉੂਸ਼ਨਜ਼ ਨੇ ਯੂਨੀਵਰਸਿਟੀ ਆਫ਼ ਡਰਬੀ ਦੇ ਨਾਲ ਗਲੋਬਲ ਭਾਗੀਦਾਰੀ ਲਈ ਐ¤ਮ.ਓ.ਯੂ. ਕੀਤਾ, ਜਿਸ ਵਿੱਚ ਫੈਕਲਟੀ ਵਟਾਂਦਰਾ ਪ੍ਰੋਗਰਾਮ, ਵਿਦਿਆਰਥੀ ਵਟਾਂਦਰਾ ਪ੍ਰੋਗਰਾਮ, ਸੋਧ ਕਾਰਜ ਵਿੱਚ ਸਾਂਝਾ ਸਹਿਯੋਗ, ਅੰਤਰਰਾਸ਼ਟਰੀ ਸਤਰ ਦੇ ਪਾਠਕ੍ਰਮ ਦੇ ਵਿਕਾਸ ’ਤੇ ਜ਼ੋਰ, ਆਪਸੀ ਭਾਸ਼ਾ ਵਿਕਾਸ ਪ੍ਰੋਗਰਾਮ ਦਾ ਵਿਕਾਸ, ਸਾਂਝੀ ਪਰਿਯੋਜਨਾ ਦੇ ਪਰਸਾਰ ਲਈ ਗੋਸ਼ਟੀ, ਸੰਮੇਲਨਾਂ ਅਤੇ ਸੈਮੀਨਾਰਾਂ ਦਾ ਆਯੋਜਨ, ਵਿਸਤਾਰ ਅਤੇ ਹੋਰ ਪ੍ਰੋਗਰਾਮਾਂ ਤਹਿਤ ਨਵੀਆਂ ਤਕਨੀਕਾਂ ਅਤੇ ਪ੍ਰਬੰਧਨ ਦੇ ਤਰੀਕਿਆਂ ਨੂੰ ਸਾਂਝਾ ਕਰਨਾ, ਸ਼ਾਮਿਲ ਹਨ।
ਸੀ.ਟੀ. ਦੇ ਬੁਨਿਆਦੀ ਢਾਂਚੇ ਨੂੰ ਦੇਖਦੇ ਹੋਏ ਬੈਰੀ ਬਲੇਖਮ (ਡਰਬੀ ਯੂਨੀਵਰਸਿਟੀ ਦੇ ਪਾਠਕ੍ਰਮ ਅਤੇ ਵਿਦਿਆਰਥੀ ਅਨੁਭਵ ਪ੍ਰਮੁੱਖ) ਅਤੇ ਮਿ. ਰਫੀਕ ਐ¤ਸ. ਫਾਰ ਗੰਦੋਰਾ (ਸੀਨੀਅਰ ਅੰਤਰਰਾਸ਼ਟਰੀ ਸਲਾਹਕਾਰ, ਡਰਬੀ ਯੂਨੀਵਰਸਿਟੀ) ਨੇ ਖੁਸ਼ੀ ਨਾਲ ਕਿਹਾ ਕਿ ਸੀ.ਟੀ. ਅਤੇ ਡਰਬੀ ਦੋਵੇਂ ਹੀ ਨਵਾਚਾਰ, ਸਿਰਜਨਸ਼ੀਲਤਾ ਅਤੇ ਪਾਠਕ੍ਰਮ ਦੇ ਮਾਨਕ ਨੂੰ ਉ¤ਚਾ ਰੱਖਣ ਵਿੱਚ ਵਿਸ਼ਵਾਸ ਰੱਖਦੇ ਹਨ। ਇਸ ਨਾਲ ਸਿੱਖਣ ਦੀ ਅਵਸਥਾ ਵਿੱਚ ਨਵਾਂ ਮੋੜ ਆਵੇਗਾ। ਵਿਦਿਆਰਥੀਆਂ ਅਤੇ ਫੈਕਲਟੀ ਨੂੰ ਸਾਂਝਾ ਅਨੁਸੰਧਾਨ ਪ੍ਰੋਗਰਾਮਾਂ ਲਈ ਵਧੀਆ ਮੌਕੇ ਮਿਲਣਗੇ।
ਸ. ਚਰਨਜੀਤ ਸਿੰਘ ਚੰਨੀ, ਚੇਅਰਮੈਨ ਸੀ.ਟੀ. ਗਰੁੱਪ ਨੇ ਡਰਬੀ ਯੂਨੀਵਰਸਿਟੀ ਦੇ ਪ੍ਰਤੀਨਿਧੀਆਂ ਨਾਲ ਗੱਲ ਕਰਦੇ ਹੋਏ ਕਿਹਾ ਕਿ ਸੀ.ਟੀ. ਗਰੁੱਪ ਕੋਲ ਗਲੋਬਲ ਪ੍ਰਤੀਯੋਗਤਾਵਾਂ ਨੂੰ ਪੂਰਾ ਕਰਨ ਲਈ ਚੰਗੀਆਂ ਬੁਨਿਆਦੀ ਸਹੂਲਤਾਂ, ਚੰਗੀ ਸਿੱਖਿਅਕ ਅਤੇ ਪ੍ਰਸ਼ਾਸਨਿਕ ਟੀਮ ਹੈ।
ਸੀ.ਟੀ. ਗਰੁੱਪ ਅਤੇ ਡਰਬੀ ਯੂਨੀਵਰਸਿਟੀ ਸਿੱਖਣ ਅਤੇ ਵਿਸ਼ਵ ਸਤਰੀ ਸਿੱਖਿਆ ਪ੍ਰਦਾਨ ਕਰਨ ਲਈ ਗਲੋਬਲ ਮਾਹੌਲ ਬਣਾਉਣਗੇ। ਉਨ੍ਹਾਂ ਨੇ ਡਰਬੀ ਯੀੂਨੀਵਰਸਿਟੀ ਦੀ ਇਸ ਕੋਸ਼ਿਸ਼ ਦੀ ਸਰਾਹਨਾ ਕੀਤੀ ਅਤੇ ਕਿਹਾ ਕਿ ਇਹ ਸਮਝੌਤਾ ਸਾਡੇ ਵਿਦਿਆਰਥੀਆਂ ਨੂੰ ਗਲੋਬਲ ਸਿੱਖਿਆ ਪ੍ਰਦਾਨ ਕਰਨ ਦੇ ਸੁਪਨੇ ਨੂੰ ਸਾਕਾਰ ਕਰੇਗਾ। ਉਨ੍ਹਾਂ ਨੇ ਹੋਰ ਕਿਹਾ ਕਿ ਇਹ ਸੀ.ਟੀ. ਦੇ ਪ੍ਰਗਤੀਸ਼ੀਲ ਵਿਕਾਸ ਵਿੱਚ ਮੀਲ ਪੱਥਰ ਸਿੱਧ ਹੋਵੇਗਾ ਅਤੇ ਸੀ. ਟੀ. ਗਰੁੱਪ, ਡਰਬੀ ਯੂਨੀਵਰਸਿਟੀ ਨਾਲ ਰਲ ਕੇ ਸਿੱਖਿਆ ਦੇ ਖੇਤਰ ਵਿੱਚ ਚਮਕੇਗਾ।
ct-campus ct-group-of-institutions ct-group-jalandhar global-fair charanjit-singh-channi university-of-durbey
|
|