|
ਮਹਿੰਗੀਆਂ ਤੇ ਸਸਤੀਆਂ ਚੀਜ਼ਾਂ
Date: Mar 16, 2012
ਨਵੀਂ ਦਿੱਲੀ, 16 ਮਾਰਚ (ਦੋਆਬਾ ਨਿਊਜ਼ ਸਰਵਿਸ)- ਵਿ¤ਤ ਮੰਤਰੀ ਪ੍ਰਣਵ ਮੁਖਰਜੀ ਦੁਆਰਾ ਆਮ ਬਜਟ ਪੇਸ਼ ਕਰ ਦਿ¤ਤਾ ਗਿਆ ਹੈ ਜਿਸ ’ਚ ਬਹੁਤ ਸਾਰੀਆਂ ਚੀਜ਼ਾਂ ’ਤੇ ਮਹਿੰਗਾਈ ਦੀ ਮਾਰ ਵੀ ਪਈ ਹੈ ਅਤੇ ਕੁ¤ਝ ਚੀਜ਼ਾਂ ਸਸਤੀਆਂ ਹੋਣ ਕਰ ਕੇ ਆਮ ਆਦਮੀ ਨੂੰ ਰਾਹਤ ਵੀ ਮਿਲੀ ਹੈ।।
ਮਹਿੰਗੀਆਂ ਚੀਜ਼ਾਂ-ਬੈਂਕ, ਡ੍ਰਾਫਟ, ਸੋਨਾ, ਫ੍ਰਿਜ, ਏ.ਸੀ. ਮਹਿੰਗਾ ਹੋਇਆ। ਫੋਨ, ਫੋਨ ਬਿ¤ਲ, ਵ¤ਡੀਆਂ ਕਾਰਾਂ ਮਹਿੰਗੀਆਂ ਹੋਈਆਂ। ਲਗਜ਼ਰੀ ਸਮਾਨ, ਬਾਹਰ ਖਾਣਾ, ਹਵਾਈ ਯਾਤਰਾ ਮਹਿੰਗੀ ਹੋਈ। ਸਿਗਰਟ, ਤੰਬਾਕੂ, ਗੁਟਖਾ ਮਹਿੰਗਾ ਹੋਇਆ। ਬ੍ਰਾਂਡਿਡ ਕ¤ਪੜੇ ਮਹਿੰਗੇ ਹੋਏ। ਸਰਵਿਸ ਟੈਕਸ 10 ਤੋਂ 12 ਫ਼ੀਸਦੀ ਹੋਵੇਗਾ। ਕੁ¤ਝ ਸੇਵਾਵਾਂ ਨੂੰ ਛ¤ਡ ਕੇ ਸਾਰੀਆਂ ਸੇਵਾਵਾਂ ’ਤੇ ਸਰਵਿਸ ਟੈਕਸ ਲ¤ਗੇਗਾ। ਸੀਮੇਂਟ ਮਹਿੰਗਾ ਹੋਵੇਗਾ। ਪੈਟਰੋਲ ਦੇ ਵੀ ਮਹਿੰਗਾ ਹੋਣ ਦੀ ਸੰਭਾਵਨਾ। ਐਕਸਾਈਜ ਡਿਊਟੀ ’ਚ 2 ਫੀਸਦੀ ਦਾ ਵਾਧਾ।
ਸਸਤੀਆਂ ਚੀਜ਼ਾਂ-ਮੋਬਾਈਲ, ਗਹਿਣੇ ਦੀਆਂ ਕੀਮਤਾਂ ਨਹੀਂ ਵਧਣਗੀਆਂ। ਐ¤ਲ.ਈ.ਡੀ., ਐ¤ਲ.ਸੀ.ਡੀ. ਸਸਤੀਆਂ। ਸੂਰਜੀ ਊਰਜਾ ਲੈਂਪ, ਮਾਚਿਸ ਸਸਤੇ। ਏਡਜ਼, ਕੈਂਸਰ ਦੀਆਂ ਦਵਾਈਆਂ ਸਸਤੀਆਂ। ਨਮਕ, ਸੋਇਆ ਸਸਤੇ ਹੋਣਗੇ। ਇੰਨਫ੍ਰਾਸਟਰੱਕਚਰ ਬਾਂਡ ਟੈਕਸ ਫ੍ਰੀ ਹੋਣਗੇ।।
union-budget-2012-2013 pranab-mukherjee india's-union-budget
|
|