Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: info@doabaheadlines.co.in
 ¤ ‘ਦੋਆਬਾ ਹੈ¤ਡਲਾਈਨਜ਼’ ਵਲੋਂ ਕੱਢੀ ਚੇਤਨਾ ਮਾਰਚ ’ਚ ਸਕੂਲੀ ਬੱਚਿਆਂ ਨੇ ਦਿੱਤੇ ਸ਼ਹਿਰ ਵਾਸੀਆਂ ਨੂੰ ਸੰਦੇਸ਼  ¤ ਦੋਆਬਾ ਹੈ¤ਡਲਾਈਨਜ਼’ ਵਲੋਂ ਚੇਤਨਾ ਮਾਰਚ 18 ਨੂੰ  ¤ ਜਿਸਟਰੀਆਂ ਤੋਂ ਸਾਲ 2012-13 ਦੌਰਾਨ 70 ਕਰੋੜ ਦੀ ਆਮਦਨ ਦਾ ਟੀਚਾ-ਡੀ.ਸੀ.  ¤ ਅਰਥਵਿਵਸਥਾ ਕਾਬੂ ’ਚ ਚਿੰਤਾ ਦੀ ਕੋਈ ਗੱਲ ਨਹੀਂ  ¤ ਸਿਹਤ ਸੇਵਾਵਾਂ ਵਿ¤ਚ ਨਿਘਾਰ ਦਾ ਮੁ¤ਦਾ  ¤ ਵਤਨ ਕਾ ਕਿਆ ਹੋਗਾ ਅੰਜਾਮ  ¤ ਪੰਜਾਬ ਦੀ ਸਿਆਸਤ ’ਚ ਵਾਪਰੀਆਂ ਅਹਿਮ ਘਟਨਾਵਾਂ  ¤ ਸ਼ੰਕਰ ਸਕੂਲ ਦੇ ਵਿਦਿਆਰਥੀਆਂ ਦੀ ਚੜ੍ਹਤ  ¤ ਇਸ ਲਈ ਆਮਿਰ ਨੂੰ ਕਹਿੰਦੇ ਹਨ ਮਿਸਟਰ ਪਰਫੈਕਟ : ਕੈਟ  ¤ ਅਸਮਾਜਿਕ ਤੱਤਾਂ ਨੂੰ ਬਖਸ਼ਿਆ ਨਹੀਂ ਜਾਵੇਗਾ-ਗੁਰਮੀਤ ਸਿੰਘ  ¤ ਪੰਜਾਬ ਦੀ 14 ਹਜ਼ਾਰ ਕਰੋੜ ਰੁਪਏ ਦੀ ਸਾਲਾਨਾ ਯੋਜਨਾ ਨੂੰ ਮਨਜ਼ੂਰੀ  ¤ ਸੀਵਰੇਜ ਜਾਮ ਨਾ ਖੁੱਲ੍ਹਣ ਕਾਰਨ ਪ੍ਰੇਸ਼ਾਨ ਹੋਏ ਮੁਹੱਲਾ ਵਾਸੀਆਂ ਨੇ ਕੰਮ ਰੁਕਵਾਇਆ  ¤ ਲੋਕਪਾਲ ਬਿੱਲ ਪਾਸ ਕਰਵਾਓ  ¤ ਨੇਪਾਲ ’ਚ ਹਵਾਈ ਹਾਦਸੇ ’ਚ 13 ਭਾਰਤੀਆਂ ਸਣੇ 15 ਦੀ ਮੌਤ  ¤ Parliament turns 60, MPs urged to introspect  ¤ ਹਜ਼ਾਰੇ ਦੀ ਜ਼ਮੀਨੀ ਫੌਜ ਮੁਖੀ ਨੂੰ ਪੇਸ਼ਕਸ਼  ¤ ਇੱਧਰ-ਉੱਧਰ ਥੁੱਕੋਗੇ ਤਾਂ ਨਾਮ ਪਏਗਾ 'ਥੂਕੋ ਅੰਕਲ'  ¤ 'ਨਵਜੰਮੇ ਬੱਚਿਆਂ ਨੂੰ ਲਾਵਾਰਸ ਨਾ ਛੱਡੋ, ਸਰਕਾਰ ਨੂੰ ਸੌਂਪ ਦਿਓ'  ¤ Bonanza year for wheat farmers  ¤ ਕਾਰਟੂਨ ਮਾਮਲਾ - ਦੋਸ਼ੀਆਂ ’ਤੇ ਹੋਵੇਗੀ ਕਾਰਵਾਈ  ¤ . 
Category

ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ


Date: Feb 22, 2012
Print This Story. Mail this to friend.

ਕਾਬੁਲ, 22 ਫਰਵਰੀ (ਦੋਆਬਾ ਨਿਊਜ਼ ਸਰਵਿਸ)-ਨਾਟੋ ਸੈਨਿਕਾ ਵਲੋਂ ਪਵਿੱਤਰ ਕੁਰਾਨ ਦੀਆਂ ਕਾਪੀਆਂ ਕਥਿਤ ਤੌਰ ’ਤੇ ਸਾੜਨ ਦੇ ਖਿਲਾਫ਼ ਅਫਗਾਨਿਸਤਨ ਵਿੱਚ ਕਈ ਜਗ੍ਹਾ ’ਤੇ ਲੋਕਾਂ ਵਲੋਂ ਹਿੰਸਕ ਪ੍ਰਦਰਸ਼ਨ ਕੀਤਾ ਗਿਆ ਅਤੇ ਇਸ ਦੌਰਾਨ ਅਮਰੀਕਾ ਵਿਰੋਧੀ ਨਾਅਰੇ ਵੀ ਲਗਾਏ। ਕਾਬੁਲ ਸਥਿਤ ਅਮਰੀਕਾ ਦੇ ਮਿਲਟਰੀ ਕੈਂਪ ’ਤੇ ਕਰੀਬ 500 ਪ੍ਰਦਰਸ਼ਨਕਾਰੀਆਂ ਨੇ ਪਥਰਾਅ ਕੀਤਾ। ਪੂਰਵੀ ਸ਼ਹਿਰ ਜਲਾਲਾਬਾਦ ਵਿੱਚ ਵੀ 1000 ਤੋਂ ਵੱਧ ਲੋਕਾਂ ਨੇ ਰਾਜਮਾਰਗ ਜਾਮ ਕਰ ਦਿੱਤਾ ਅਤੇ ‘ਅਮਰੀਕਾ ਮੁਰਦਾਬਾਦ, ਓਬਾਮਾ ਮੁਰਦਾਬਾਦ’ ਦੇ ਨਾਅਰੇ ਲਗਾਏ। ਕਾਬੁਲ ਵਿੱਚ ਲੋਕਾਂ ਨੇ ਦੰਗਾ ਵਿਰੋਧੀ ਪੁਲਿਸ ’ਤੇ ਹਮਲਾ ਕੀਤਾ ਅਤੇ ਇਸ ’ਤੇ ਸੁਰੱਖਿਆ ਬਲਾਂ ਵਲੋਂ ਵੀ ਬਲ ਪ੍ਰਯੋਗ ਕੀਤਾ ਗਿਆ। ਇਸ ਦੌਰਾਨ ਇੱਕ ਪ੍ਰਦਰਸ਼ਨਕਾਰੀ ਦੇ ਗੋਲੀ ਲੱਗਣ ਦੀ ਵੀ ਖ਼ਬਰ ਹੈ। ਅਮਰੀਕਾ ਦੇ ਮਿਲਟਰੀ ‘ਕੈਂਪ ਫੋਨਿਕਸ’ ’ਤੇ ਪਥਰਾਅ ਦੌਰਾਨ ਸੁਰੱਖਿਆ ਬਲਾਂ ਨੇ ਹਵਾ ਵਿੱਚ ਗੋਲੀਆਂ ਚਲਾਈਆਂ। ਪ੍ਰਦਰਸ਼ਨਕਾਰੀਆਂ ਨੇ ਟਾਇਰ ਵੀ ਸਾੜੇ। ਅਫਗਾਨਿਸਤਾਨ ਵਿੱਚ ਇਸ ਮਾਮਲੇ ਸਬੰਧੀ ਬੀਤੇ ਦੋ ਦਿਨਾਂ ਤੋਂ ਪ੍ਰਦਰਸ਼ਨ ਹੋ ਰਹੇ ਹਨ। ਜਲਾਲਾਬਾਦ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਇਨ੍ਹਾਂ ਨੇ ਓਬਾਮਾ ਦਾ ਪੁਤਲਾ ਵੀ ਜਲਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਅਸੀਂ ਇਸਲਾਮ ਵਰਗੇ ਪਾਕ ਮਜ਼ਹਬ ਦੀ ਬੇਇੱਜ਼ਤੀ ਬਰਦਾਸ਼ਤ ਨਹੀਂ ਕਰ ਸਕਦੇ। ਸ਼ਹਿਰ ਨੂੰ ਕਾਬੁਲ ਨਾਲ ਜੋੜਨ ਵਾਲੇ ਪ੍ਰਮੁੱਖ ਰਾਜਮਾਰਗ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਬੰਦ ਕਰ ਦਿੱਤਾ। ਮੰਗਲਵਾਰ ਨੂੰ ਵੀ ਪ੍ਰਦਰਸ਼ਨਕਾਰੀਆਂ ਨੇ ਕਾਬੁਲ ਅਤੇ ਹੋਰ ਕੁਝ ਸ਼ਹਿਰਾਂ ਵਿੱਚ ਪ੍ਰਦਰਸ਼ਨ ਕੀਤੇ ਸਨ। ਕਾਬੁਲ ਦੇ ਉ¤ਤਰੀ ਹਿੱਸੇ ਵਿੱਚ ਨਾਟੋ ਸੈਨਿਕਾਂ ਵਲੋਂ ਵੀ ਕੁਰਾਨ ਦੀਆਂ ਕਾਪੀਆਂ ਸਾੜਨ ਦੀਆਂ ਖ਼ਬਰਾਂ ਮਿਲੀਆਂ ਸਨ। ਅਫ਼ਗਾਨਿਸਤਾਨ ਵਿੱਚ ਅਮਰੀਕਾ ਦੇ ਕਮਾਂਡਰ ਜਨਰਲ ਜਾਨ ਐਲਨ ਨੇ ਇਸ ਮਾਮਲੇ ’ਤੇ ਮੁਆਫੀ ਮੰਗਦੇ ਹੋਏ ਘਟਨਾ ਦੀ ਜਾਂਚ ਦਾ ਹੁਕਮ ਦਿੱਤਾ ਹੈ।


quran-sharif afghanistan




© 2012 doabaheadlines.co.in
eXTReMe Tracker
Developed & Hosted by Arash Info Corporation