![]() |
||
|
||
|
ਜ਼ੀਰਾ ਹਲਕੇ 'ਚ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਵਿਚਕਾਰDate: Jan 28, 2012 ਮਖੂ, 28 ਜਨਵਰੀ (ਮੇਜਰ ਸਿੰਘ ਥਿੰਦ)-ਪੰਜਾਬ ਵਿਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਜ਼ੀਰਾ ਹਲਕੇ ਤੋਂ ਮੁੱਖ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਜਥੇ: ਹਰੀ ਸਿੰਘ ਜ਼ੀਰਾ ਸਾਬਕਾ ਮੰਤਰੀ ਪੰਜਾਬ ਤੇ ਕਾਂਗਰਸ ਆਈ ਦੇ ਉਮੀਦਵਾਰ ਨਰੇਸ਼ ਕਟਾਰੀਆ ਵਿਚ ਹੈ। ਜ਼ੀਰਾ ਹਲਕੇ ਤੋਂ ਭਾਵੇਂ ਹੋਰ ਕਈ ਸਿਆਸੀ ਪਾਰਟੀਆਂ ਦੇ ਉਮੀਦਵਾਰ ਚੋਣ ਮੈਦਾਨ ਵਿਚ ਨਿਤਰੇ ਹਨ, ਪਰ ਕਿਸੇ ਦਾ ਵੀ ਕੋਈ ਖਾਸ ਅਧਾਰ ਦਿਖਾਈ ਨਹੀਂ ਦੇ ਰਿਹਾ। ਚੋਣ ਕਮਿਸ਼ਨਰ ਦੀਆਂ ਸਖ਼ਤ ਹਦਾਇਤਾਂ ਕਾਰਨ ਪਿਛਲੇ ਸਮੇਂ ਵਾਂਗ ਸੜਕਾਂ 'ਤੇ ਕਾਰਾਂ, ਜੀਪਾਂ ਅਤੇ ਘਰਾਂ 'ਤੇ ਪੋਸਟਰ 'ਤੇ ਝੰਡੀਆਂ ਤੇ ਵੱਡੇ ਬੈਨਰ ਕਿਧਰੇ ਵੀ ਦਿਖਾਈ ਨਹੀਂ ਦੇ ਰਹੇ। ਇਸ ਵਾਰ ਬਜ਼ਾਰਾਂ ਵਿਚ ਉਮੀਦਵਾਰ ਵੱਲੋਂ ਸਪੀਕਰਾਂ ਰਾਹੀਂ ਵੋਟਾਂ ਮੰਗਣ ਦੀਆਂ ਅਵਾਜ਼ਾਂ ਵੀ ਸੁਣਾਈ ਦੇ ਰਹੀਆਂ। ਪਿਛਲੇ ਸਮੇਂ ਚੋਣਾਂ ਵਿਚ ਮੇਲੇ ਵਰਗਾ ਮਾਹੌਲ ਦਿਸਦਾ ਹੁੰਦਾ ਸੀ ਤੇ ਉਲਟ ਇਸ ਵਾਰ ਇਲਾਕੇ ਵਿਚ ਚੁੱਪ ਹੀ ਛਾਈ ਹੋਈ ਹੈ ਤੇ ਸ਼ਾਂਤੀ ਵਾਲਾ ਮਾਹੌਲ ਹੀ ਬਣਿਆ ਹੋਇਆ ਹੈ। zira-assembly-constituency hari-singh-zira naresh-kataria |
|
© 2012 doabaheadlines.co.in |
Developed & Hosted by Arash Info Corporation |