![]() |
||
|
||
|
110 ਕਿੱਲੋ ਲਾਹਣ ਅਤੇ 30 ਬੋਤਲਾਂ ਦੇਸੀ ਸ਼ਰਾਬ ਬਰਾਮਦ, ਮਾਮਲਾ ਦਰਜDate: Jan 28, 2012 ਜਲਾਲਾਬਾਦ, 28 ਜਨਵਰੀ (ਟੀਨੂ ਮਦਾਨ)-ਵਿਧਾਨ ਸਭਾ ਚੋਣਾਂ ਦੌਰਾਨ ਵੋਟਰਾਂ 'ਚ ਸ਼ਰਾਬ ਦੀ ਵਰਤੋਂ ਨੂੰ ਰੋਕਣ ਦੇ ਲਈ ਮੁੱਖ ਚੋਣ ਕਮਿਸ਼ਨ ਵੱਲੋਂ ਕੀਤੀ ਗਈ ਸਖ਼ਤੀ ਦੇ ਚੱਲਦੇ ਆਬਕਾਰੀ ਵਿਭਾਗ ਨੇ ਬੀਤੇ 10 ਦਿਨਾਂ ਦੌਰਾਨ ਇਲਾਕੇ ਤੋਂ ਵੱਡੀ ਮਾਤਰਾ 'ਚ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਹੈ। ਬੀਤੇ ਕੱਲ੍ਹ ਵੀ ਆਬਕਾਰੀ ਵਿਭਾਗ ਦੀ ਟੀਮ ਨੇ ਪਿੰਡ ਚੱਕ ਦੁਮਾਲ ਕੇ ਟਿੰਡਾਂ ਵਾਲਾ 'ਚ ਸੂਚਨਾ ਦੇ ਆਧਾਰ ਤੇ ਇਕ ਘਰ 'ਚ ਛਾਪਾਮਾਰੀ ਕਰ ਕੇ ਉੱਥੋਂ ਨਜਾਇਜ਼ ਸ਼ਰਾਬ ਅਤੇ ਲਾਹਣ ਬਰਾਮਦ ਕੀਤੀ। ਜਾਣਕਾਰੀ ਦਿੰਦੇ ਹੋਏ ਸਹਾਇਕ ਆਬਕਾਰੀ ਕਮਿਸ਼ਨਰ ਐੱਸ.ਪੀ.ਐੱਸ. ਗਰੇਵਾਲ, ਈ.ਟੀ.ੳ. ਬਲਵਿੰਦਰ ਸਿੰਘ, ਇੰਸਪੈਕਟਰ ਹਰਜੀਤ ਸਿੰਘ, ਅਮਰੀਕ ਸਿੰਘ, ਰੇਸ਼ਮ ਸਿੰਘ, ਰਜਨੀਸ਼ ਬਤਰਾ, ਵਿਸ਼ਾਲ ਸ਼ਰਮਾ, ਸਬ ਇੰਸਪੈਕਟਰ ਜੁਗਰਾਜ ਸਿੰਘ, ਏ.ਐੱਸ.ਆਈ. ਦਰਸ਼ਨ ਰਾਮ ਅਤੇ ਬੀ.ਐੱਸ.ਐਫ. ਅਤੇ ਆਬਕਾਰੀ ਪੁਲਸ ਸਟਾਫ਼ ਨੇ ਪਿੰਡ 'ਚ ਛਾਪਾਮਾਰੀ ਦੌਰਾਨ ਪਿੱਪਲ ਸਿੰਘ ਨਾਮਕ ਵਿਅਕਤੀ ਦੇ ਘਰ ਤੋਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ। ਆਬਕਾਰੀ ਵਿਭਾਗ ਦੀ ਟੀਮ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਵਿਭਾਗ ਦੀ ਟੀਮ ਨੇ ਪਿੰਡ ਟਿੰਡਾਂ ਵਾਲਾ 'ਚ ਉਕਤ ਦੋਸ਼ੀ ਦੇ ਘਰ ਤੋਂ 110 ਕਿੱਲੋ ਲਾਹਣ ਅਤੇ ਕਰੀਬ 30 ਬੋਤਲਾਂ ਦੇਸੀ ਸ਼ਰਾਬ ਬਰਾਮਦ ਕੀਤੀਆਂ ਹਨ। ਮਾਮਲੇ ਦੇ ਸਬੰਧ 'ਚ ਦੋਸ਼ੀ ਪਿੱਪਲ ਸਿੰਘ ਦੇ ਵਿਰੁੱਧ ਆਬਕਾਰੀ ਐਕਟ ਦੇ ਅਧੀਨ ਮਾਮਲਾ ਦਰਜ਼ ਕਰ ਲਿਆ ਗਿਆ ਹੈ ਜਦੋਂ ਕਿ ਪਿੱਪਲ ਸਿੰਘ ਮੌਕੇ ਤੋਂ ਫ਼ਰਾਰ ਹੋਣ 'ਚ ਕਾਮਯਾਬ ਹੋ ਗਿਆ ਜਿਸ ਦੀ ਭਾਲ 'ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਸੀ। jalalabad-news jalalabad-police |
|
© 2012 doabaheadlines.co.in |
Developed & Hosted by Arash Info Corporation |