Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਖੁਸ਼ਹਾਲੀ ਲਈ ਕਾਂਗਰਸ ਸਰਕਾਰ ਲਿਆਉਣਾ ਜ਼ਰੂਰੀ-ਰਾਹੁਲ


Date: Jan 28, 2012
Print This Story. Mail this to friend.

ਫਤਹਿਗੜ੍ਹ ਸਾਹਿਬ, 28 ਜਨਵਰੀ (ਰਣਜੋਧ ਸਿੰਘ ਔਜਲਾ, ਭੂਸ਼ਨ ਸੂਦ)-ਕਾਂਗਰਸ ਦੇ ਜਨਰਲ ਸਕੱਤਰ ਸ੍ਰੀ ਰਾਹੁਲ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪੰਜਾਬ ਦੀ ਤਰੱਕੀ, ਵਿਕਾਸ ਅਤੇ ਖੁਸ਼ਹਾਲੀ ਲਈ ਕਾਂਗਰਸ ਸਰਕਾਰ ਲਿਆਉਣ। ਸ੍ਰੀ ਗਾਂਧੀ ਅੱਜ ਅਨਾਜ ਮੰਡੀ ਸਰਹਿੰਦ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਨਾਗਰਾ (ਫਤਹਿਗੜ੍ਹ ਸਾਹਿਬ), ਕਾਕਾ ਰਣਦੀਪ ਸਿੰਘ (ਅਮਲੋਹ) ਤੇ ਹਰਦਿਆਲ ਸਿੰਘ ਕੰਬੋਜ਼ (ਰਾਜਪੁਰਾ) ਦੇ ਹੱਕ ਵਿਚ ਰੈਲੀ ਨੂੰ ਸੰਬੋਧਨ ਕਰ ਰਹੇ ਸਨ। ਸ੍ਰੀ ਰਾਹੁਲ ਗਾਂਧੀ ਨੇ ਅਕਾਲੀ-ਭਾਜਪਾ ਗਠਜੋੜ ਅਤੇ ਵਿਰੋਧੀ ਪਾਰਟੀਆਂ ਦੀ ਤਿੱਖੀ ਆਲੋਚਨਾ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਭ੍ਰਿਸ਼ਟਾਚਾਰ ਖ਼ਤਮ ਕਰਨ ਲਈ ਮਜ਼ਬੂਤ ਲੋਕਪਾਲ ਲਿਆਉਣਾ ਚਾਹੁੰਦੀ ਸੀ ਪਰ ਵਿਰੋਧੀ ਪਾਰਟੀਆਂ ਨੇ ਇਸ ਦੀ ਮੁਖ਼ਾਲਫਤ ਕੀਤੀ, ਜਿਸ ਤੋਂ ਇਨ੍ਹਾਂ ਪਾਰਟੀਆਂ ਦੀ ਅਸਲ ਤਸਵੀਰ ਲੋਕਾਂ ਦੇ ਸਾਹਮਣੇ ਆ ਗਈ ਹੈ। ਉਨ੍ਹਾਂ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਦਿਆ ਕਿਹਾ ਕਿ ਪੰਜਾਬ ਨੂੰ ਕੈਲਫੋਰਨੀਆ ਬਣਾਉਣ ਦੀ ਗੱਲ ਆਖਣ ਵਾਲਿਆਂ ਨੇ ਪੰਜਾਬ ਦੀ ਤਰੱਕੀ ਦੀ ਥਾਂ ਆਪਣੀ ਤਰੱਕੀ ਕੀਤੀ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਮ ਆਦਮੀ ਨੂੰ ਆਰਥਿਕ ਤੌਰ 'ਤੇ ਮਜ਼ਬੂਤ ਕਰਨ ਲਈ ਅਤੇ ਪਿੰਡਾਂ ਦੇ ਵਿਕਾਸ ਲਈ ਮਨਰੇਗਾ ਵਰਗੀਆਂ ਸਕੀਮਾਂ ਦਿੱਤੀਆ। ਉਨ੍ਹਾਂ ਦੋਸ਼ ਲਗਾਇਆ ਕਿ ਮਨਰੇਗਾ ਸਕੀਮ ਰਾਹੀਂ 5 ਹਜ਼ਾਰ ਕਰੋੜ ਰੁਪਏ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਨੂੰ ਭੇਜੇ, ਜਿਨ੍ਹਾਂ ਵਿਚੋਂ ਮਨਰੇਗਾ ਸਕੀਮ ਦੇ ਕਰੀਬ 35 ਸੌ ਕਰੇੜ ਰੁਪਏ ਖਰਚ ਨਾ ਕੀਤੇ ਜਾਣ ਕਾਰਨ ਵਾਪਸ ਚਲੇ ਗਏ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਿਸੇ ਵੀ ਸੂਬੇ ਨਾਲ ਪੱਖਪਾਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਦੇ ਨੇਤਾ ਯਾਤਰਾਵਾਂ ਕਰਨ ਅਤੇ ਝੂਠੇ ਵਾਅਦੇ ਕਰਨ ਵਿੱਚ ਵਿਸ਼ਵਾਸ ਕਰਦੇ ਹਨ ਜਦਕਿ ਕਾਂਗਰਸ ਨੇ ਹਮੇਸ਼ਾ ਕੰਮ ਕਰਕੇ ਵਿਖਾਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਾਂਗਰਸ ਸਰਕਾਰ ਬਣਨ 'ਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਸਾਡੀ ਕੇਂਦਰ ਸਰਕਾਰ ਨੇ ਪੰਜਾਬ ਦੇ ਹਰ ਵਰਗ ਨੂੰ ਹੇਠਲੇ ਪੱਧਰ ਤੱਕ ਰਿਆਇਤਾਂ ਦਿੱਤੀਆਂ ਹਨ। ਉਨ੍ਹਾਂ ਅਮਲੋਹ ਹਲਕੇ ਤੋਂ ਕਾਕਾ ਰਣਦੀਪ ਸਿੰਘ ਅਤੇ ਰਾਜਪੁਰਾ ਹਲਕੇ ਤੋਂ ਹਰਦਿਆਲ ਸਿੰਘ ਕੰਬੋਜ਼ ਨੂੰ ਕਾਮਯਾਬ ਕਰਨ ਦੀ ਅਪੀਲ ਕੀਤੀ। ਇਸ ਮੌਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਗੁਲਚੈਨ ਸਿੰਘ ਚੜਕ ਨੇ ਸ੍ਰੀ ਰਾਹੁਲ ਗਾਂਧੀ ਨੂੰ ਜੀ ਆਇਆਂ ਆਖਿਆ। ਫਤਹਿਗੜ੍ਹ ਸਾਹਿਬ ਹਲਕੇ ਤੋਂ ਉਮੀਦਵਾਰ ਸ੍ਰੀ ਨਾਗਰਾ, ਅਮਲੋਹ ਤੋਂ ਕਾਕਾ ਰਣਦੀਪ ਸਿੰਘ ਅਤੇ ਰਾਜਪੁਰਾ ਤੋਂ ਸ੍ਰੀ ਕੰਬੋਜ਼ ਨੇ ਇਸ ਮੌਕੇ ਬੋਲਦਿਆਂ ਕਾਂਗਰਸ ਦਾ ਸਾਥ ਦੇਣ ਦੀ ਅਪੀਲ ਕੀਤੀ। ਰੈਲੀ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਗੈਰ-ਹਾਜ਼ਰ ਰਹੇ। ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਹਰਿੰਦਰ ਸਿੰਘ ਭਾਂਬਰੀ ਨੇ ਸਭ ਦਾ ਧੰਨਵਾਦ ਕੀਤਾ। ਇਸ ਮੌਕੇ ਕੁਲਹਿੰਦ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ ਹਰੀ ਪ੍ਰਸ਼ਾਦ, ਜੈਅੰਤੀ ਨਟਰਾਜਨ, ਹਰਿਆਣਾ ਦੇ ਮੰਤਰੀ ਰਣਦੀਪ ਸਿੰਘ ਸੂਰਜੇਵਾਲਾ, ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ, ਯੂਥ ਕਾਂਗਰਸ ਦੇ ਪ੍ਰਧਾਨ ਚੌਧਰੀ ਬਿਕਰਮਜੀਤ ਸਿੰਘ, ਨਰਿੰਦਰ ਸਿੰਘ ਸੇਖੋ, ਗੁਰਦੱਮਣ ਸਿੰਘ ਸੌਢਾ, ਭੁਪਿੰਦਰ ਸਿੰਘ ਬਧੌਛੀ, ਸਾਧੂ ਰਾਮ ਭੱਟਮਾਜਰਾ, ਗੁਰਸਤਿੰਦਰ ਸਿੰਘ ਜੱਲ੍ਹਾ, ਸੁਖਦੇਵ ਸਿੰਘ ਪੰਜੋਲੀ, ਪਰਮਪਾਲ ਸਿੰਘ ਚਨਾਰਥਲ ਆਦਿ ਨੇ ਸ਼ਿਰਕਤ ਕੀਤੀ।




© 2012 doabaheadlines.co.in
eXTReMe Tracker
Developed & Hosted by Arash Info Corporation