Doaba Headlines
HOME E-Paper Photo Gallery
Chief Editor: Ram Singh Aulakh, Tel.: 01821-320433, Fax: 01821-503944, Email: doabaheadlines@yahoo.co.in
 ¤ ਕੁਰਾਨ ਦੀਆਂ ਕਾਪੀਆਂ ਸਾੜਨ ’ਤੇ ਅਫਗਾਨਿਸਤਾਨ ’ਚ ਹਿੰਸਕ ਪ੍ਰਦਰਸ਼ਨ  ¤ ਅੱਤਵਾਦੀਆਂ ਦੀ ਗੱਲਬਾਤ ਦਾ ਬਿਓਰਾ ਸੁਣੇਗੀ ਸੁਪਰੀਮ ਕੋਰਟ  ¤ ਪੂਨਮ ਅਤੇ ਸ਼ਰਲਿਨ ਤੋਂ ਬਾਅਦ ਹੁਣ ਸਾਕਸ਼ੀ ਦਿਖਾ ਰਹੀ ਹੈ ਆਪਣਾ ਜਿਸਮ  ¤ ਸੈਫ ਅਲੀ ਖਾਨ ਵਿਰੁੱਧ ਮਾਰ-ਕੁੱਟ ਕਰਨ ਦਾ ਕੇਸ ਦਰਜ  ¤ ਅੱਖਾਂ ਦਾ ਮੁਫ਼ਤ ਆਪ੍ਰੇਸ਼ਨ ਕੈਂਪ 26 ਨੂੰ  ¤ ਨਕੋਦਰ ਵਿੱਚ ਅੱਖਾਂ ਦਾ ਮੁਫ਼ਤ ਕੈਂਪ 26 ਨੂੰ  ¤ ਡੀ.ਐ¤ਸ.ਪੀ. ਕਤਲ ਕਾਂਡ ਦੀਆਂ ਤੰਦਾਂ ਜਗਰਾਓਂ ’ਚ  ¤ ਪ੍ਰੇਮੀ ਜੋੜੇ ਦੀ ਲੜਕੀ ਦੇ ਮਾਪਿਆਂ ਵਲੋਂ ਕੁੱਟਮਾਰ  ¤ ਮਾਂ-ਬੋਲੀ ਦਿਵਸ ’ਤੇ ਜਲੰਧਰ ’ਚ ਵਿਸ਼ਾਲ ਮਾਰਚ  ¤ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਅਰਦਾਸਾਂ ਦਾ ਸਿਲਸਿਲਾ ਜਾਰੀ  ¤ ਘਰ ਦੇ ਤਾਲੇ ਤੋੜ ਕੇ ਨਕਦੀ ਤੇ ਹੋਰ ਸਾਮਾਨ ਚੋਰੀ  ¤ ਇੱਕ, ਦੋ, ਪੰਜ, ਦਸ, ਵੀਹ ਤੇ ਪੰਜਾਹ ਦੇ ਨੋਟ ਹੋ ਰਹੇ ਅਲੋਪ  ¤ ਪੰਜ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਕਰਵਾਏ  ¤ ਔਰਤ ਦਾ ਕਾਤਲ ਭਾਣਜਾ ਨਿਕਲਿਆ  ¤ ਚੋਰੀ ਦੇ ਸਾਮਾਨ ਸਮੇਤ ਇਕ ਅੜਿੱਕੇ  ¤ ਸਿਲੰਡਰ ਨਾ ਮਿਲਣ ’ਤੇ ਗੈਸ ਏਜੰਸੀ ਖਿਲਾਫ਼ ਮੁਜ਼ਾਹਰਾ  ¤ ਚੋਰੀ ਦੇ ਦੋ ਮੋਟਰ ਸਾਈਕਲਾਂ, ਨਸ਼ੀਲੇ ਪਾਊਡਰ ਸਣੇ ਪੰਜ ਕਾਬੂ  ¤ ਹਾਦਸਿਆਂ ਨੂੰ ਸ¤ਦਾ ਦੇ ਰਿਹੈ ਸੜਕ ਦਾ ਛੋਟਾ ਜਿਹਾ ਹਿ¤ਸਾ  ¤ ਸਹਿਕਾਰੀ ਬੈਂਕ ਵਲੋਂ ਗਾਹਕ ਮਿਲਣੀ  ¤ ਕੈਨੇਡਾ ਦੇ ਸੰਸਦ ਮੈਂਬਰਾਂ ਨੇ ਸ੍ਰੀ ਹਰਿਮੰਦਰ ਸਾਹਿਬ ਮ¤ਥਾ ਟੇਕਿਆ  ¤ . 
Category

ਫਗਵਾੜਾ ਦੇ ਉਮੀਦਵਾਰਾਂ ਨੇ ਵਾਤਾਵਰਨ ਨੂੰ ਸ਼ੁੱਧ ਕਰਨ ਲਈ ਸੰਤ ਸੀਚੇਵਾਲ ਦੀ ਅਗਵਾਈ 'ਚ ਲਿਆ ਪ੍ਰਣ


Date: Jan 28, 2012
Print This Story. Mail this to friend.

ਫਗਵਾੜਾ, 28 ਜਨਵਰੀ (ਟੀ.ਡੀ. ਚਾਵਲਾ)-ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਬਲੱਡ ਬੈਂਕ ਫਗਵਾੜਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਉਮੀਦਵਾਰਾਂ ਨਾਲ ਹੋਏ ਰੂ-ਬਰੂ ਪ੍ਰਗਰਾਮ ਵਿਚ ਆਉਂਦੀ ਸਰਕਾਰ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ 1947 ਦੇ ਬਣੇ ਵਾਤਾਵਰਣ ਐਕਟ ਨੂੰ ਲਾਗੂ ਕਰਾਉਣ ਲਈ ਪ੍ਰਤਿਗਿਆ ਪੱਤਰ ਭਰਵਾਏ। ਇਸ ਮੌਕੇ 'ਤੇ ਅਕਾਲੀ-ਭਾਜਪਾ ਦੇ ਉਮੀਦਵਾਰ ਸ੍ਰੀ ਸੋਮ ਪ੍ਰਕਾਸ਼, ਕਾਂਗਰਸ ਦੇ ਉਮੀਦਵਾਰ ਸ੍ਰੀ ਬਲਬੀਰ ਰਾਜਾ ਸੋਢੀ ਅਤੇ ਬਸਪਾ ਦੇ ਉਮੀਦਵਾਰ ਸ੍ਰੀ ਜਰਨੈਲ ਸਿੰਘ ਨੰਗਲ ਨੇ ਪ੍ਰਤਿਗਿਆ ਪੱਤਰ ਭਰੇ ਅਤੇ ਆਪਣੇ ਸੰਬੋਧਨਾਂ ਵਿਚ ਵਾਤਾਵਰਣ ਸ਼ੁੱਧ ਕਰਨ ਲਈ ਉਕਤ ਐਕਟ ਨੂੰ ਲਾਗੂ ਕਰਾਉਣ ਲਈ ਪ੍ਰਣ ਲਿਆ ਤੇ ਆਖਿਆ ਕਿ ਨਿੱਜੀ ਜ਼ਿੰਦਗੀ ਵਿਚ ਵੀ ਉਹ ਵਾਤਾਵਰਣ ਸ਼ੁੱਧੀ ਲਈ ਕੰਮ ਕਰਨਗੇ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਆ ਕਿ ਵਾਤਾਵਰਣ ਵਿਸ਼ਵ ਦਾ ਅਹਿਮ ਮੁੱਦਾ ਹੈ ਅਤੇ ਵਿਕਸਤ ਦੇਸ਼ ਸਹਿਯੋਗ ਕਰਨ ਤੋਂ ਗੁਰੇਜ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਚੋਣਾਂ ਵਿਚ ਰਵਾਇਤੀ ਮੁੱਦੇ ਬਥੇਰੇ ਹੁੰਦੇ ਹਨ, ਪਰ ਮਨੁੱਖਤਾ ਨੂੰ ਜਿਉਂਦਿਆਂ ਰੱਖਣ ਲਈ ਵਾਤਾਵਰਣ ਦਾ ਮੁੱਦਾ ਹਰ ਵਿਅਕਤੀ ਤਾਂਈ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਰਾਜਸੀ ਪਾਰਟੀਆਂ ਤੋਂ ਆਸ ਪ੍ਰਗਟਾਈ ਕਿ ਸਨਅਤਾਂ ਨੂੰ ਜਿਉਂਦਿਆਂ ਰੱਖਣ ਵਾਲੇ ਵਾਤਾਵਰਣ ਵਰਗੇ ਮੁੱਦੇ ਚੋਣ ਮੈਨੀਫੈਸਟੋ ਦਾ ਹਿੱਸਾ ਬਣਨੇ ਚਾਹੀਦੇ ਹਨ। ਵਾਤਾਵਰਣ ਐਸੋਸੀਏਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ, ਮੀਤ ਪ੍ਰਧਾਨ ਡਾ: ਅਮਰਜੀਤ ਚੋਸਰ ਅਤੇ ਸ੍ਰੀ ਗੁਰਮੀਤ ਪਲਾਹੀ ਦੀ ਅਗਵਾਈ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਸਭ ਰਾਜਸੀ ਪਾਰਟੀਆਂ ਦੇ ਮੁੱਖ ਆਗੂਆਂ ਤੋਂ ਇਲਾਵਾ ਕੌਂਸਲਰ ਇਕਬਾਲ ਸਿੰਘ ਕੁੰਦੀ, ਅਕਾਲੀ ਆਗੂ ਪਤਵਿੰਦਰ ਸਿੰਘ, ਛਾਬੜਾ, ਰਣਜੀਤ ਸਿੰਘ ਖੁਰਾਨਾ, ਡਾ: ਐਸ. ਐਸ. ਘੁਮਣ, ਕੌਂਸਲਰ, ਰਾਮ ਪਾਲ ਉਪਲ, ਹਰਬੰਸ ਲਾਲ, ਡਾ: ਐਸ.ਪੀ. ਐਸ ਸੂਚ, ਸ: ਫਤਹਿ ਸਿੰਘ, ਪ੍ਰਧਾਨ ਜਨਰਲ ਸਮਾਜ ਪੰਜਾਬ, ਐਨ.ਕੇ. ਚੋਪੜਾ, ਲੁਕੇਸ਼ ਨਾਰੰਗ ਅਤੇ ਸੰਤ ਸੀਚੇਵਾਲ ਦੇ ਦਰਜਣ ਦੇ ਕਰੀਬੀ ਸਹਿਯੋਗੀ ਸ਼ਾਮਿਲ ਸਨ। ਸ੍ਰੀ ਮਲਕੀਅਤ ਸਿੰਘ ਰਘਬੋਤਰਾ, ਗੁਰਮੀਤ ਪਲਾਹੀ, ਸੁਖਿੰਦਰ ਸਿੰਘ ਸਾਬਕਾ ਪ੍ਰਧਾਨ ਇੰਡੀਅਨ ਜੇਸੀਜ ਅਤੇ ਐਸ.ਐਸ. ਚੋਪੜਾ ਨੇ ਵੀ ਸੰਬੋਧਨ ਕੀਤਾ।


ਫਗਵਾੜਾ



© 2012 doabaheadlines.co.in
eXTReMe Tracker
Developed & Hosted by Arash Info Corporation