![]() |
||
|
||
|
ਗੱਠਜੋੜ ਉਮੀਦਵਾਰ ਦੇ ਸਮਰਥਕਾਂ ਦੀ ਗੱਡੀ ਵਿਚੋਂ ਤੇਜ਼ਧਾਰ ਹਥਿਆਰ ਤੇ ਚੋਣ ਸਮੱਗਰੀ ਬਰਾਮਦ- 4 ਗ੍ਰਿਫਤਾਰDate: Jan 28, 2012 ਕਪੂਰਥਲਾ, 28 ਜਨਵਰੀ (ਸਡਾਨਾ)-ਬੀਤੀ ਦੇਰ ਰਾਤ ਥਾਣਾ ਸਿਟੀ ਪੁਲਿਸ ਨੇ ਸੈਨਿਕ ਸਕੂਲ ਵਿਖੇ ਕੀਤੀ ਗਈ ਨਾਕਾਬੰਦੀ ਦੌਰਾਨ ਗੱਠਜੋੜ ਦੇ ਉਮੀਦਵਾਰ ਸ: ਸਰਬਜੀਤ ਸਿੰਘ ਮੱਕੜ ਦੇ ਸਮਰਥਕਾਂ ਦੀ ਇਕ ਗੱਡੀ ਨੂੰ ਕਾਬੂ ਕਰਕੇ ਚਾਰ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਉਪਰੰਤ ਨਾਇਬ ਤਹਿਸੀਲਦਾਰ ਦੀ ਮੌਜੂਦਗੀ ਵਿਚ ਗੱਡੀ ਅੰਦਰੋਂ ਤੇਜ਼ਧਾਰ ਹਥਿਆਰ ਤੇ ਸ: ਮੱਕੜ ਦੇ ਇਸ਼ਤਿਹਾਰ, ਝੰਡੀਆਂ, ਸਟਿਕਰ ਤੇ ਬੂਥ ਪਰਚੀਆਂ ਬਰਾਮਦ ਕੀਤੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਸਬਡਵੀਜਨ ਸ੍ਰੀ ਸੰਦੀਪ ਸ਼ਰਮਾ ਨੇ ਦੱਸਿਆ ਕਿ ਬੀਤੀ ਰਾਤ ਸਿਟੀ ਪੁਲਿਸ ਨੇ ਪੈਰਾਮਿਲਟਰੀ ਫੋਰਸ ਦੇ ਨਾਲ ਸੈਨਿਕ ਸਕੂਲ ਵਿਖੇ ਨਾਕਾਬੰਦੀ ਕੀਤੀ ਹੋਈ ਸੀ, ਜਦੋਂ ਗੱਡੀ ਨੰਬਰ ਪੀ.ਬੀ08 ਟੀ.ਸੀ7022 ਨੂੰ ਰੋਕ ਕੇ ਉਸਦੀ ਜਾਂਚ ਕੀਤੀ ਤਾਂ ਗੱਡੀ ਅੰਦਰੋਂ ਪੰਜ ਵੱਡੇ ਤੇਜ਼ਧਾਰ ਦਾਤਰ, ਦੋ ਬੇਸਬਾਲ ਬੇਟ ਅਤੇ ਪੰਜ ਕਿਰਪਾਨਾ ਦੇ ਮਿਆਨਾਂ ਸਮੇਤ ਇਸ਼ਤਿਹਾਰ, ਝੰਡੀਆਂ ਤੇ ਸਟਿਕਰ ਆਦਿ ਬਰਾਮਦ ਹੋਏ। ਉਨ੍ਹਾਂ ਦੱਸਿਆ ਕਿ ਨਾਇਬ ਤਹਿਸਲਦਾਰ ਸ: ਮਨਬੀਰ ਸਿੰਘ ਢਿੱਲੋਂ ਦੀ ਦੇਖ ਰੇਖ ਹੇਠ ਗੱਡੀ ਦੀ ਪੂਰੀ ਵੀਡਿਓਗ੍ਰਾਫ਼ੀ ਕਰਵਾਈ ਗਈ ਅਤੇ ਗ੍ਰਿਫਤਾਰ ਕੀਤੇ ਗਏ ਚਾਰ ਕਥਿਤ ਦੋਸ਼ੀਆਂ ਜੋ ਕਿ ਬਾਹਰਲੇ ਜ਼ਿਲ੍ਹਿਆ ਨਾਲ ਸਬੰਧਿਤ ਹਨ, ਵਿਰੁੱਧ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਸਿਟੀ ਪੁਲਿਸ ਨੇ ਗੁਰਵਿੰਦਰ ਸਿੰਘ ਵਾਸੀ ਪਿੰਡ ਘੱਲਖੁਰਦ (ਫਿਰੋਜ਼ਪੁਰ), ਰਵਿੰਦਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਗੁਰਦਾਸਪੁਰ, ਅਵਤਾਰ ਕੁਮਾਰ ਪੁੱਤਰ ਚਰਨਜੀਤ ਵਾਸੀ ਜਲੰਧਰ ਤੇ ਮਹੇਸ਼ ਕੁਮਾਰ ਪੁੱਤਰ ਹਰਬਲਾਸ ਵਾਸੀ ਸੰਤੋਖਪੁਰਾ ਜਲੰਧਰ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ। ਜਿਥੇ ਅਦਾਲਤ ਨੇ ਇਨ੍ਹਾਂ ਨੂੰ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ। ਅੱਜ ਦਿੱਤੇ ਗਏ ਰੋਸ ਧਰਨੇ ਮੌਕੇ ਰਾਣਾ ਗੁਰਜੀਤ ਸਿੰਘ ਨੇ ਪੁਲਿਸ 'ਤੇ ਪੱਖਪਾਤੀ ਕਾਰਵਾਈ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਫੜੀ ਗਈ ਗੱਡੀ ਵਿਚੋਂ ਸਰਬਜੀਤ ਸਿੰਘ ਮੱਕੜ ਦੀ ਚੋਣ ਸਮੱਗਰੀ ਬਰਾਮਦ ਹੋਣ ਤੋਂ ਬਾਅਦ ਵੀ ਪੁਲਿਸ ਨੇ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤਾ। ਉਨ੍ਹਾਂ ਅਕਾਲੀ ਆਗੂ ਸੁਖਦੇਵ ਸਿੰਘ ਸੁੱਖਾ ਕਾਦੂਪੁਰ 'ਤੇ ਦੋਸ਼ ਲਗਾਇਆ ਕਿ ਉਸਨੇ ਆਪਣੇ ਸਮਰਥਕਾਂ ਨੂੰ ਨਾਲ ਲੈ ਕੇ ਸੈਨਿਕ ਸਕੂਲ ਚੌਂਕ ਵਿਚ ਮੌਜੂਦ ਗੱਡੀ ਵਿਚੋਂ ਅਸਲ ਦੋਸ਼ੀਆਂ ਨੂੰ ਭਜਾਅ ਦਿੱਤਾ। ਉਨ੍ਹਾਂ ਪੁਲਿਸ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਨਿਰਪੱਖ ਤਰੀਕੇ ਨਾਲ ਕਾਨੂੰਨੀ ਕਾਰਵਾਈ ਨੂੰ ਅਮਲ ਵਿਚ ਲਿਆਉਣ ਤੇ ਇਕ ਪਾਸੜ ਕਾਰਵਾਈ ਤੋਂ ਗੁਰੇਜ ਕਰਨ। ਕਪੂਰਥਲਾ |
|
© 2012 doabaheadlines.co.in |
Developed & Hosted by Arash Info Corporation |