|
ਭ੍ਰਿਸ਼ਟਾਚਾਰ ਦਾ ਕਿਲਾ ਢਹੇਗਾ ਤੇ ਇਮਾਨਦਾਰੀ ਦੀ ਇਮਾਰਤ ਉਸਰੇਗੀ-ਜਗਤਾਰ ਜੱਗੀ
Date: Jan 28, 2012
ਸ਼ਾਹਕੋਟ, 28 ਜਨਵਰੀ (ਬਾਂਸਲ,ਕੇਵਲ ਮੱਟ, ਲਵਲੀ)-ਹਲਕਾ ਸ਼ਾਹਕੋਟ ਵਿਚ ਪਿਛਲੇ 15 ਸਾਲਾਂ ਦੇ ਭ੍ਰਿਸ਼ਟਾਚਾਰ ਦਾ ਕਿਲ੍ਹਾ ਢਹਿ-ਢੇਰੀ ਹੋ ਜਾਵੇਗਾ ਅਤੇ ਇਮਾਨਦਾਰੀ ਦੀ ਨਵੀਂ ਇਮਾਰਤ ਉਸਰੇਗੀ। ਇਹ ਵਿਚਾਰ ਪ੍ਰਸਿੱਧ ਕਮੇਡੀ ਕਲਾਕਾਰ ਜਗਤਾਰ ਸਿੰਘ ਜੱਗੀ ਨੇ ਹਲਕਾ ਸ਼ਾਹਕੋਟ 'ਚ ਸਾਂਝੇ ਮੋਰਚੇ ਦੇ ਉਮੀਦਵਾਰ ਡਾ. ਨਵਜੋਤ ਸਿੰਘ ਦਾਹੀਆ ਦੇ ਹੱਕ 'ਚ ਹਲਕੇ ਦਾ ਦੌਰਾ ਕਰਨ ਉਪਰੰਤ ਪੱਤਰਕਾਰਾਂ ਨੂ ੰਸੰਬੋਧਨ ਕਰਦਿਆਂ ਪ੍ਰਗਟਾਏ।
ਸ੍ਰੀ ਜੱਗੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਹਲਕੇ ਦੇ ਪਿੰਡਾਂ ਮਹਿਤਪੁਰ, ਬੀੜ ਬਾਲੋਕੀ, ਬਾਲੋਕੀ, ਪੰਡੋਰੀ, ਖੁਰਸ਼ੈਦਪੁਰ, ਸੰਢਾਵਾਲ, ਮੇਦਾ ਵਿਚ ਚੋਣ ਮੀਟਿੰਗਾਂ ਕੀਤੀਆਂ ਗਈਆਂ ਹਨ ਤੇ ਇਨ੍ਹਾਂ ਮੀਟਿੰਗਾਂ 'ਚ ਆਪ-ਮੁਹਾਰੇ ਜੁੜੇ ਇਕੱਠਾਂ ਨੂੰ ਦੇਖ ਕੇ ਜਾਪਦਾ ਹੈ ਕਿ ਲੋਕ ਸ. ਮਨਪ੍ਰੀਤ ਸਿੰਘ ਬਾਦਲ ਦੀ ਸੋਚ ਨੂੰ ਅਪਣਾ ਚੁੱਕੇ ਹਨ ਤੇ ਇਸ ਵਾਰ ਬਦਲਾਅ ਦੇ ਮੂਡ 'ਚ ਹਨ। ਪੰਜਾਬ 'ਚ ਵੀ ਧਨਾਢ ਅਕਾਲੀ-ਭਾਜਪਾ ਤੇ ਕਾਂਗਰਸ ਪਾਰਟੀ ਦੇ ਭ੍ਰਿਸਟਾਚਾਰ ਤੇ ਜ਼ੁਲਮ ਦੀ ਅੱਤ ਹੋ ਚੁੱਕੀ ਹੈ ਤੇ ਹੁਣ ਲੋਕ ਇਨ੍ਹਾਂ ਪਾਰਟੀਆਂ ਦਾ ਅੰਤ ਕਰ ਦੇਣਗੇ। ਉਨ੍ਹਾਂ ਕਿਹਾ ਕਿ ਪੀਪਲਜ਼ ਪਾਰਟੀ ਆਫ਼ ਪੰਜਾਬ ਦੇ ਆਗੂ ਆਮ ਲੋਕਾਂ ਵਿਚੋਂ ਹਨ ਤੇ ਇਹ ਧਰਤੀ ਨਾਲ ਜੁੜੇ ਹੋਏ ਹਨ। ਇਸ ਮੌਕੇ ਸ੍ਰੀ ਜਗਤਾਰ ਜੱਗੀ, ਜੋ ਪੀ.ਪੀ.ਪੀ. ਦੇ ਸਟਾਰ ਚੋਣ ਪ੍ਰਚਾਰਕ ਵੀ ਹਨ, ਨੇ ਸ਼ਾਹਕੋਟ ਦੇ ਮੋਗਾ ਰੋਡ, ਮੇਨ ਬਾਜ਼ਾਰ, ਗੁਰਦੁਆਰਾ ਰੋਡ ਆਦਿ 'ਤੇ ਸਥਿਤ ਦੁਕਾਨਦਾਰਾਂ ਪਾਸ ਜਾ ਕੇ ਉਹਨਾਂ ਨੂੰ ਸਾਂਝੇ ਮੋਰਚੇ ਦੀਆਂ ਨੀਤੀਆਂ ਤੋਂ ਜਾਣੂ ਕਰਵਾਉਣ ਦੇ ਨਾਲ-ਨਾਲ ਮੋਰਚੇ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਬਾਪੂ ਕਰਮ ਸਿੰਘ ਘਾਰੂ, ਬਲਵਿੰਦਰ ਸਿੰਘ ਰੈਸਲਰ, ਅਮਨਦੀਪ ਸਿੰਘ, ਵਿਜੇ ਕੁਮਾਰ, ਬਲਵਿੰਦਰ ਸਿੰਘ, ਪ੍ਰੇਮ ਕੁਮਾਰ ਆਦਿ ਵੀ ਹਾਜ਼ਰ ਸਨ।
ਸ਼ਾਹਕੋਟ
|
|