ਗਰੀਬ ਅੰਗਹੀਣ ਵਿਅਕਤੀ ਦਾ ਘਰ ਸੜ ਕੇ ਸੁਆਹ

Gurjeet Singh

5

January

2011

ਜੈਤੋ, 5 ਜਨਵਰੀ (ਭੋਲਾ ਸ਼ਰਮਾ)-ਪਿੰਡ ਬਿਸ਼ਨੰਦੀ ’ਚ ਬਿਜਲੀ ਹਾਦਸੇ ਕਾਰਨ ਬੀਤੀ ਰਾਤ ਗਰੀਬ ਅੰਗਹੀਣ ਵਿਅਕਤੀ ਦਾ ਘਰ ਸੜ ਕੇ ਸੁਆਹ ਹੋਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਅਨੁਸਾਰ ਅਚਾਨਕ ਅੱਗ ਲੱਗਣ ਨਾਲ ਫ਼ਰਿਆਂ ਦੀ ਛੱਤ ਵਾਲੇ ਇਕ ਕਮਰੇ ਦੇ ਘਰ ਵਿਚਲਾ ਸਾਰਾ ਘਰੇਲੂ ਸਾਮਾਨ ਅਤੇ ਜ਼ਰੂਰੀ ਕਾਗਜ਼-ਪੱਤਰ ਸੜ ਗਏ। ਘਰ ਦੇ ਮਾਲਕ ਪ੍ਰਗਟ ਸਿੰਘ ਪੁੱਤਰ ਬਲੀ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਦੇ ਕੋਲੋਂ ਲੰਘਦੀ ਬਿਜਲੀ ਦੀ ਤਾਰ ’ਚ ਅਚਾਨਕ ਆਈ ਕਿਸੇ ਖ਼ਰਾਬੀ ਕਾਰਨ ਉਸ ਦੇ ਘਰ ਨੂੰ ਅਚਾਨਕ ਅੱਗ ਗਈ। ਪਿੰਡ ਦੇ ਗੁਰਦੁਆਰਾ ਸਾਹਿਬ ’ਚੋਂ ਅੱਗ ਲੱਗਣ ਦੀ ਸੂਚਨਾ ਮਿਲਣ ’ਤੇ ਪਿੰਡ ਵਾਸੀਆਂ ਨੇ ਕਾਫ਼ੀ ਜਦੋ-ਜਹਿਦ ਪਿੱਛੋਂ ਅੱਗ ’ਤੇ ਕਾਬੂ ਪਾਇਆ ਪਰ ਤਦ ਤੱਕ ਉਸ ਦਾ ਘਰੇਲੂ ਸਾਮਾਨ ਮੰਜੇ-ਬਿਸਤਰੇ, ਪੱਖੇ, ਪੇਟੀ ਅਤੇ ਅੰਗਹੀਣਤਾ ਸਰਟੀਫ਼ਿਕੇਟ, ਪੈਨਸ਼ਨ ਕਾਰਡ ਅਤੇ ਜਾਤੀ ਸਰਟੀਫ਼ਿਕੇਟ ਵੀ ਇਸ ਘਟਨਾ ਵਿਚ ਸੜ ਗਏ। ਉਸ ਨੇ ਦੱਸਿਆ ਕਿ ਅੰਗਹੀਣ ਹੋਣ ਕਰਕੇ ਉਸ ਕੋਲ ਰੁਜ਼ਗਾਰ ਦਾ ਕੋਈ ਵੀ ਸਾਧਨ ਨਹੀਂ ਹੈ ਤੇ ਉਹ ਕੇਵਲ ਪੈਨਸ਼ਨ ਆਸਰੇ ਹੀ ਆਪਣਾ ਜੀਵਨ ਬਸਰ ਕਰ ਰਿਹਾ ਹੈ।
Tags: ਅੰਗਹੀਣ

More Leatest Stories