ਭਾਰਤ ਵਿਚ ਸਾਖਰ ਹੋਣ ਦੀ ਵਧਦੀ ਧਾਰਨਾ

Gurjeet Singh

19

May

2009

ਹਰ ਵਰ੍ਹੇ ਵਿਸ਼ਵ ਸਾਖਰਤਾ ਦਿਵਸ ਮੌਕੇ ਯੂਨੈਸਕੋ ਵੱਲੋਂ ਵਿਸ਼ਵ-ਵਿਆਪੀ ਸਾਖਰਤਾ ਦੀ ਤਾਜ਼ਾ ਸਥਿਤੀ ਬਾਰੇ ਕੌਮਾਂਤਰੀ ਭਾਈਚਾਰੇ ਨੂੰ ਜਾਣਕਾਰੀ ਦਿ¤ਤੀ ਜਾਂਦੀ ਹੈ। ਭਾਰਤ ਵੀ ਇਸ ਦਿਨ ਸਾਖਰਤਾ ਪ੍ਰਤੀ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਸਮਾਗਮ ਆਯੋਜਤ ਕਰਦਾ ਹੈ ਤਾਂ ਜੋ ਲੋਕਾਂ ਨੂੰ ਸਾਖਰ ਕਰਨ ਦੇ ਪ੍ਰੋਗਰਾਮਾਂ ਨੂੰ ਹੁੰਗਾਰਾ ਦਿ¤ਤਾ ਜਾ ਸਕੇ ਅਤੇ ਇਹ ਦ¤ਸਿਆ ਜਾ ਸਕੇ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਲਈ ਸਾਖਰ ਹੋਣਾ ਕਿੰਨਾ ਮਹ¤ਤਵਪੂਰਨ ਹੈ। ਇਹ ਦਿਨ ਭਾਰਤ ਦੇ ਸਾਖਰਤਾ ਦਰਜੇ ਨੂੰ ਪ੍ਰਗਟਾਉਂਦਾ ਹੈ। ਕੋਈ ਛੇ ਦਹਾਕੇ ਪਹਿਲਾਂ ਤਰ¤ਕੀ ਕਰਦੇ ਭਾਰਤ ਨੂੰ ਦਰਸਾਉਂਦਾ ਰਾਸ਼ਟਰੀ ਵਿਕਾਸ ਦਾ ਇਹ ਪ੍ਰੋਗਰਾਮ ਪੂਰੇ ਉਤਸ਼ਾਹ ਨਾਲ ਸ਼ੁਰੂ ਕੀਤਾ ਗਿਆ ਸੀ। ਇਹ ਮਹਿਸੂਸ ਕਰਦਿਆਂ ਕਿ ਕੀ ਸਾਖਰਤਾ ਦੇਸ਼ ਦੇ ਵਿਕਾਸ ਲਈ ਇ¤ਕ ਸ਼ਕਤੀਸ਼ਾਲੀ ਮਾਧਿਅਮ ਹੈ ਅਤੇ ਸਮਾਜਕ ਪ੍ਰਗਤੀ ਨੂੰ ਤੇਜ਼ੀ ਨਾਲ ਬਦਲਣ ਵਾਲਾ ਸਾਧਨ ਵੀ ਹੈ, ਸਰਕਾਰ ਨੇ ਸੰਨ 1950 ਵਿ¤ਚ ਦੇਸ਼ ਨੂੰ ਗਣਰਾਜ ਕਰਾਰ ਦਿ¤ਤੇ ਜਾਣ ਮਗਰੋਂ ਦੇਸ਼ ਨੂੰ ਅਗਲੇ ਇ¤ਕ ਦਹਾਕੇ ਅੰਦਰ ਪੂਰੀ ਤਰ੍ਹਾਂ ਸਾਖਰ ਕਰਨ ਦੀ ਤਜਵੀਜ਼ ਕੀਤੀ। ਸਰਕਾਰ ਨੇ ਸੰਵਿਧਾਨ ਦੀ ਧਾਰਾ 45 ਅਧੀਨ ਕੀਤੇ ਗਏ ਐਲਾਨ ਅਨੁਸਾਰ ਆਪਣੇ ਨਾਗਰਿਕਾਂ ਨਾਲ ਇਹ ਵਾਅਦਾ ਕੀਤਾ ਕਿ ਸੰਵਿਧਾਨ ਦੇ ਲਾਗੂ ਹੋਣ ਦੇ 10 ਵਰ੍ਹਿਆਂ ਵਿ¤ਚ ਦੇਸ਼ ਦੇ ਸਾਰੇ ਹੀ ਬ¤ਚਿਆਂ 14 ਸਾਲ ਦੀ ਉਮਰ ਹਾਸਲ ਕਰਨ ਤ¤ਕ ਮੁਫਤ ਅਤੇ ਲਾਜ਼ਮੀ ਸਿ¤ਖਿਆ ਮੁਹ¤ਈਆ ਕਰਵਾਈ ਜਾਵੇਗੀ। ਉਦੋਂ ਤੋਂ ਲੈ ਕੇ ਹੁਣ ਤ¤ਕ ਸਰਕਾਰ ਵੱਲੋਂ ਇਸ ਦਿਸ਼ਾ-ਨਿਰਦੇਸ਼ਕ ਸਿਧਾਂਤ ਨੂੰ ਹਾਸਲ ਕਰਨ ਲਈ ਪ¤ਕੇ ਇਰਾਦੇ ਨਾਲ ਯਤਨ ਕੀਤੇ ਜਾ ਸਕਦੇ ਹਨ। ਨਵੇਂ ਸਕੂਲ ਖੋਲ੍ਹੇ ਗਏ ਹਨ ਅਤੇ ਬ¤ਚਿਆਂ ਨੂੰ ਸਕੂਲਾਂ ਵਿ¤ਚ ਲਿਆਉਣ ਲਈ ਵ¤ਡੀ ਪ¤ਧਰ ’ਤੇ ਪ੍ਰੋਗਰਾਮ ਆਰੰਭੇ ਗਏ ਹਨ। ਇਸ ਸਮੇਂ ਸਾਖਰਤਾ ਦਾ ਅਰਥ ਤਕਰੀਬਨ ਉਹ ਹੀ ਹੈ, ਜੋ ਕਿ ਯੂਨੈਸਕੋ ਵੱਲੋਂ 1958 ਵਿ¤ਚ ਕੀਤੀਆਂ ਗਈਆਂ ਸਿਫਾਰਸ਼ਾਂ ਅਨੁਸਾਰ ਦਿ¤ਤੀ ਗਈ ਪ੍ਰੀਭਾਸ਼ਾ ’ਤੇ ਕੌਮਾਂਤਰੀ ਭਾਈਚਾਰੇ ਨੇ ਆਪਣੀ ਮੋਹਰ ਲਗਾਈ ਸੀ। ਇਸ ਵਿ¤ਚ ਕਿਹਾ ਹੈ ਕਿ ਇ¤ਕ ਸਾਖਰ ਵਿਅਕਤੀ ਉਹ ਹੈ, ਜੋ ਆਪਣੀ ਜ਼ਿੰਦਗੀ ਦੇ ਰੋਜ਼ਾਨਾ ਕੰਮਾਂ ਬਾਰੇ ਇ¤ਕ ਛੋਟੀ ਤੇ ਸਾਧਾਰਨ ਇਬਾਰਤ ਲਿਖ ਅਤੇ ਪੜ੍ਹ ਸਕਦਾ ਹੈ ਅਤੇ ਉਸ ਨੂੰ ਸਮਝ ਸਕਦਾ ਹੈ। ਇਸ ਪ੍ਰੀਭਾਸ਼ਾ ਵਿ¤ਚ ਅੰਕ ਗਣਿਤ ਦਾ ਹੁਨਰ ਵੀ ਸ਼ਾਮਲ ਹੈ। ਇਸ ਲਈ ਸਾਰੇ ਹੀ ਅਮਲੀ ਮੰਤਵਾਂ ਲਈ ਸਿ¤ਖਿਆ ਦਾ ਵਧੇਰੇ ਅਰਥ ਤਿੰਨ ਚੀਜ਼ਾਂ ਨੂੰ ਹਾਸਲ ਕਰਨਾ ਹੈ, ਜਿਨ੍ਹਾਂ ਵਿ¤ਚ ਪੜ੍ਹਨਾ, ਲਿਖਣਾ ਅਤੇ ਅੰਕ ਗਿਣਤ ਦੇ ਹੁਨਰ ਸ਼ਾਮਲ ਹਨ। ਸੰਨ 1976 ਤ¤ਕ ਸਿ¤ਖਿਆ ਲਾਜ਼ਮੀ ਤੌਰ ’ਤੇ ਰਾਜਾਂ ਦੀ ਜ਼ਿੰਮੇਵਾਰੀ ਰਹੀ ਹੈ। ਇਸ ਦਾ ਮੰਤਵ ਇਹ ਸੀ ਕਿ ਸਿ¤ਖਿਆ ਲਈ ਸਹੂਲਤਾਂ ਅਤੇ ਸੋਮਿਆਂ ਦੀ ਉਪਲ¤ਬਧਤਾ ਵਾਸਤੇ ਰਾਸ਼ਟਰ ਦੀ ਵਚਨਬ¤ਧਤਾ ’ਤੇ ਹੀ ਪੂਰੀ ਤਰ੍ਹਾਂ ਨਾਲ ਨਿਰਭਰ ਨਾ ਰਿਹਾ ਜਾਵੇ, ਬਲਕਿ ਸਿ¤ਖਿਆ ਲਈ ਰਾਜਾਂ ਨੂੰ ਅਲਾਟ ਕੀਤੇ ਗਏ ਸਰੋਤਾਂ ਨੂੰ ਵੀ ਵਰਤੋਂ ਵਿ¤ਚ ਲਿਆਂਦਾ ਜਾਵੇ। ਰਾਜ ਸਰਕਾਰਾਂ ਨੇ ਭਾਵੇਂ ਸਕੂਲਾਂ ਵਿ¤ਚ ਬ¤ਚਿਆਂ ਦੀ ਗਿਣਤੀ ਵਿ¤ਚ ਵਾਧਾ ਕਰਨ ਦੇ ਕੰਮਾਂ ਵਿ¤ਚ ਕਾਮਯਾਬੀ ਹਾਸਲ ਕੀਤੀ, ਪਰ ਨਾਲ ਹੀ ਲਿੰਗ ਅਨੁਪਾਤ ਵਿ¤ਚ ਵਧਦੇ ਪਾੜੇ ਦਾ ਇ¤ਕ ਦ੍ਰਿਸ਼ ਵੀ ਪੇਸ਼ ਕੀਤਾ। ਰਾਜਾਂ ਅਤੇ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਵਿ¤ਚ ਸਿ¤ਖਿਆ ਦੇ ਵ¤ਖ-ਵ¤ਖ ਪ¤ਧਰਾਂ ’ਤੇ ਕਾਰਗੁਜ਼ਾਰੀ ਸਮਾਨ ਨਹੀਂ ਸੀ, ਇਸ ਤੋਂ ਵੀ ਵ¤ਧ ਕੀਮਤਾਂ ਦੀ ਗ¤ਲ ਇਹ ਸੀ ਕਿ ਮੁ¤ਢਲੀ ਸਿ¤ਖਿਆ ਵਿ¤ਚ ਸ਼ੁਰੂਆਤੀ ਦੌਰ ’ਤੇ ਪ੍ਰਗਤੀ ਦਰਜ ਕੀਤੀ ਗਈ ਪਰ ਛੇਤੀ ਹੀ ਇਸ ਦਾ ਰੁਝਾਨ ਹੇਠਾਂ ਡਿ¤ਗਣਾ ਸ਼ੁਰੂ ਹੋ ਗਿਆ। ਸਕੂਲਾਂ ਵਿ¤ਚ ਬ¤ਚਿਆਂ ਦੀ ਗਿਣਤੀ ਘਟਨੀ ਸ਼ੁਰੂ ਹੋ ਗਈ ਜਿਸ ਨਾਲ ਨਿਰ¤ਖਤਾ ਦਰ ਵਿ¤ਚ ਵਾਧਾ ਹੋਇਆ ਜਿਸ ਨੇ ਦੇਸ਼ ਦੇ ਨਿਰਖ¤ਕ ਲੋਕਾਂ ਦੀ ਗਿਣਤੀ ਵਿ¤ਚ ਚੋਖਾ ਵਾਧਾ ਕਰ ਦਿ¤ਤਾ। ਸੰਗਠਤ ਸਕੂਲ ਪ੍ਰਣਾਲੀ ਦੀ ਇਹ ਸਥਿਤੀ 15 ਤੋਂ 35 ਵਰ੍ਹੇ ਦੇ ਕਾਰਜ ਬ¤ਲ ਦੀ ਸੀ ਜਿਸ ਲਈ ਸਾਖਰ ਹੋਣ ਦੇ ਕੋਈ ਮੌਕੇ ਨਹੀਂ ਸਨ ਅਤੇ ਇਹ ਸਥਿਤੀ ਇ¤ਕ ਗੈਰ-ਰਸਮੀ ਜਾਂ ਬਾਲਗ ਸਿ¤ਖਿਆ ਦੇ ਉਪਲ¤ਬਧ ਨਾ ਹੋਣ ਕਾਰਨ ਪੈਦਾ ਹੋਈ ਸੀ। ਸਿ¤ਖਿਆ ਪ੍ਰਤੀ ਇਹ ਅਣਦੇਖੀ ਸਿ¤ਖਣ ਵਾਲੇ ਵਿਅਕਤੀਆਂ ਦੀਆਂ ਲੋੜਾਂ ਪ੍ਰਤੀ ਢੁ¤ਕਵੀਂ ਨਹੀਂ ਸੀ ਅਤੇ ਸੋਮਿਆਂ ਦੀ ਘਾਟ ਨੇ ਸਰਕਾਰ ਨੂੰ ਸਿ¤ਖਿਆ ਪ੍ਰਤੀ ਵਿਸ਼ੇਸ਼ ਤੌਰ ’ਤੇ ਸਾਖਰਤਾ ਲਈ ਇ¤ਕ ਨਵੀਂ ਪਹੁੰਚ ਅਪਣਾਉਣ ਬਾਰੇ ਸੋਚਣ ’ਤੇ ਮਜਬੂਰ ਕਰ ਦਿ¤ਤਾ। ਇਸੇ ਦੌਰਾਨ 1965 ਵਿ¤ਚ ਯੂਨੈਸਕੋ ਵੱਲੋਂ ਤਹਿਰਾਨ ਵਿ¤ਚ ਆਯੋਜਿਤ ਕੀਤੀ ਗਈ ਨਿਰ¤ਖਤਾ ਦੇ ਖਾਤਮੇ ਬਾਰੇ ਸਿ¤ਖਿਆ ਮੰਤਰੀਆਂ ਦੀ ਇ¤ਕ ਵਿਸ਼ਵ ਕਾਨਫਰੰਸ ਵਿ¤ਚ ਸਾਖਰਤਾ ਨੂੰ ਹੁਲਾਰਾ ਦੇਣ ਦਾ ਪ੍ਰੋਗਰਾਮ ਮਿ¤ਥਿਆ ਗਿਆ ਅਤੇ ਇਹ ਕਿਹਾ ਗਿਆ ਕਿ ਸਾਖਰਤਾ ਇ¤ਕ ਵਿਅਕਤੀ ਨੂੰ ਸਮਾਜਕ, ਨਾਗਰਿਕ ਅਤੇ ਆਰਥਿਕ ਭੂਮਿਕਾ ਨਿਭਾਉਣ ਲਈ ਤਿਆਰ ਕਰਦੀ ਹੈ। ਜੋ ਪੜ੍ਹਨ ਅਤੇ ਲਿਖਣ ਤ¤ਕ ਦੀ ਸਾਖਰਤਾ ਤੋਂ ਵਧੇਰੇ ਪਰ੍ਹੇ ਹੈ। ਇਸੇ ਹੀ ਪਰਿਭਾਸ਼ਾ ਨਾਲ ਸਹਿਮਤ ਹੁੰਦਿਆਂ ਡੀ ਐ¤ਸ ਕੋਠਾਰੀ ਦੀ ਪ੍ਰਧਾਨਗੀ ਹੇਠ ਨਿਯੁਕਤ ਕੀਤੇ ਗਏ ਸਿ¤ਖਿਆ ਕਮਿਸ਼ਨ (1964-1966) ਨੇ ਇਹ ਕਿਹਾ ਕਿ ਕਮਿਸ਼ਨ ਸਾਖਰਤਾ ਨੂੰ ਸਿਰਫ ਪੜ੍ਹਨ ਅਤੇ ਲਿਖਣ ਤ¤ਕ ਹੀ ਯੋਗਤਾ ਨਾਲ ਹੀ ਨਹੀਂ ਤੋਲ ਸਕਦਾ। ਜੋ ਸਾਖਰਤਾ ਨੂੰ ਵਧੇਰੇ ਕਾਰਗਰ ਬਣਾਉਣਾ ਹੈ ਤਾਂ ਇਸ ਨੂੰ ਕੰਮਕਾਜੀ ਬਣਾਉਣਾ ਹੋਵੇਗਾ। ਇ¤ਕ ਕੰਮਕਾਜੀ ਸਾਖਰ ਵਿਅਕਤੀ ਨੂੰ ਸਾਖਰਤਾ ਦੇ ਮਾਧਿਅਮ ’ਤੇ ਪੂਰਾ ਤਜਰਬਾ ਹਾਸਲ ਹੁੰਦਾ ਹੈ ਅਤੇ ਉਹ ਅਜਿਹਾ ਢ¤ੁਕਵਾਂ ਗਿਆਨ ਹਾਸਲ ਕਰਦਾ ਹੈ, ਜੋ ਆਪਣੀ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਗੁਜ਼ਾਰਨ ਦੇ ਕਾਬਲ ਬਣਾਉਂਦਾ ਹੈ। ਸਾਖਰਤਾ ਪ੍ਰੋਗਰਾਮਾਂ ਦੇ ਘੇਰੇ ਨੂੰ ਹੋਰ ਵਿਸਥਾਰਤ ਕਰਦਿਆਂ ਇਸ ਦੇ ਤਿੰਨ ਜ਼ਰੂਰੀ ਅੰਗ ਮਿ¤ਥੇ ਗਏ ਹਨ। ਪਹਿਲਾ ਇਹ ਹੀ ਆਪਣੇ ਕੰਮ ਨੂੰ ਚੰਗੇ ਤਰੀਕੇ ਨਾਲ ਕੀਤਾ ਜਾਵੇ। ਇਹ ਜ਼ਰੂਰੀ ਤੌਰ ’ਤੇ ਕਾਰਜ ਅਧਾਰਤ ਉਦੇਸ਼ ਵਾਲਾ ਹੋਣਾ ਚਾਹੀਦਾ ਹੈ, ਜਿਸ ਨਾਲ ਨਵੇਂ ਰੁਝਾਨ ਅਤੇ ਰੁਚੀਆਂ ਪੈਦਾ ਹੋਣ। ਲੋਕਾਂ ਨੂੰ ਹੁਨਰ ਸਿਖਾਇਆ ਜਾਵੇ ਅਤੇ ਅਜਿਹੀ ਸੂਚਨਾ ਮੁਹ¤ਈਆ ਕਰਵਾਈ ਜਾਵੇ, ਜੋ ਇ¤ਕ ਵਿਅਕਤੀ ਨੂੰ ਆਪਣੇ ਕੰਮ ਨੂੰ ਪੂਰੀ ਸਮਰ¤ਥਾ ਨਾਲ ਕਰਨ ਵਿ¤ਚ ਮਦਦ ਦੇਵੇ। ਦੂਜਾ ਇਹ ਕਿ ਉਹ ਇ¤ਕ ਨਾਗਰਿਕ ਦੇ ਤੌਰ ’ਤੇ ਆਪਣੀ ਭੂਮਿਕਾ ਚੰਗੇ ਤੌਰ ’ਤੇ ਨਿਭਾ ਸਕੇ। ਉਸ ਨੂੰ ਦੇਸ਼ ਦੀਆਂ ਸਮ¤ਸਿਆਵਾਂ ਸਮਝਣ ਦੀ ਕਾਬਲੀਅਤ ਹੋਵੇ ਅਤੇ ਉਹ ਦੇਸ਼ ਦੀ ਸਿਆਸੀ ਅਤੇ ਸਮਾਜਕ ਪ੍ਰਣਾਲੀ ਵਿ¤ਚ ਪ੍ਰਭਾਵਸ਼ਾਲੀ ਢੰਗ ਨਾਲ ਹਿ¤ਸਾ ਲੈ ਸਕੇ। ਤੀਜਾ ਇਹ ਕਿ ਉਹ ਆਪਣੀ ਪ¤ਧਰ ’ਤੇ ਜਾਂ ਫੇਰ ਗੈਰ-ਰਸਮੀ ਸਿ¤ਖਿਆ ਦੇ ਅਦਾਰਿਆਂ ਵਿ¤ਚ ਉਪਲ¤ਬਧ ਮਾਧਿਅਮਾਂ ਤੋਂ ਆਪਣੀ ਹੁਨਰਮੰਦੀ ਅਤੇ ਸਿ¤ਖਿਆ ਵਿ¤ਚ ਵਾਧਾ ਕਰੇ। ਕਮਿਸ਼ਨ ਨੇ ਇਹ ਗ¤ਲ ਵੀ ਨੋਟ ਕੀਤੀ ਕਿ ਇ¤ਕ ਦੇਸ਼ ਲਈ ਜੋ ਰਸਮੀ ਸਮਾਜ ਤੋਂ ਆਧੁਨਿਕ ਸਮਾਜ ਵ¤ਲ ਵਧਣਾ ਚਾਹੁੰਦਾ ਹੈ, ਉਸ ਨੂੰ ਸਿ¤ਖਿਆ ਅਤੇ ਸ¤ਭਿਆਚਾਰ ਦੇ ਮੁ¤ਢਲੇ ਕੰਪੋਨੈਂਟ ਬਣਾਉਣੇ ਹੋਣਗੇ। ਇਸ ਲਈ ਉਦੇਸ਼ ਪੂਰਨ ਸਿ¤ਖਿਆ ਚਾਰ ਮੁ¤ਢਲੇ ਤ¤ਤਾਂ ’ਤੇ ਆਧਾਰਤ ਹੈ ਜਾਂ ਇੰਞ ਕਹਿ ਲਵੋ ਕਿ ਸਾਖਰਤਾ ਅੰਕ ਗਣਿਤ, ਕੰਮ ਦਾ ਤਜਰਬਾ ਅਤੇ ਸਮਾਜ ਸੇਵਾ ਇਸ ਦੇ ਮੁ¤ਖ ਕੰਪੋਨੈਂਟ ਹਨ। ਸਰਕਾਰ ਨੇ ਸਿ¤ਖਿਆ ਕਮਿਸ਼ਨ ਦੀਆਂ ਬਹੁਤ ਸਾਰੀਆਂ ਸਿਫਾਰਸ਼ਾਂ ਨੂੰ ਮਨਜ਼ੂਰ ਕਰ ਲਿਆ ਹੈ ਅਤੇ 1968 ਵਿ¤ਚ ਰਾਸ਼ਟਰੀ ਸਿ¤ਖਿਆ ਨੀਤੀ ਬਣਾਈ, ਜਿਸ ਅਧੀਨ ਲੜਕੀਆਂ ਅਤੇ ਲੜਕਿਆਂ ਦੀ ਪੜ੍ਹਾਈ ਲਈ ਇ¤ਕ ਸਾਂਝੀ ਯੋਜਨਾ ਤੋਂ ਇਲਾਵਾ ਸਕੂਲੀ ਪਾਠਕ੍ਰਮ ਤਿਆਰ ਕੀਤਾ ਗਿਆ। ਵਿਗਿਆਨ ਅਤੇ ਹਿਸਾਬ ਦੇ ਵਿਸ਼ਿਆਂ ਨੂੰ ਲਾਜ਼ਮੀ ਵਿਸ਼ੇ ਬਣਾਇਆ ਗਿਆ ਅਤੇ ਕੰਮ ਦੇ ਤਜਰਬੇ ਨੂੰ ਮਹ¤ਤਵਪੂਰਨ ਥਾਂ ਦਿ¤ਤੀ ਗਈ। ਵਿਗਿਆਨਕ ਸਾਖਰਤਾ ਦਾ ਮੁ¤ਖ ਉਦੇਸ਼ ਵਿਦਿਆਰਥੀਆਂ ਨੂੰ ਵਿਗਿਆਨ ਨਾਲ ਸਿਹਤ, ਖੇਤੀ, ਸਨਅਤ ਅਤੇ ਰੋਜ਼ਾਨਾ ਜ਼ਿੰਦਗੀ ਦੇ ਹੋਰ ਪਹਿਲੂਆਂ ਨਾਲ ਰਿਸ਼ਤੇ ਦੀ ਖੋਜ ਕਰਨ ਦੇ ਕਾਬਲ ਬਣਾਉਣਾ ਸੀ। ਇਸ ਦਾ ਮਕਸਦ ਬ¤ਚਿਆਂ ਵਿ¤ਚ ਕਿਸੇ ਵੀ ਚੀਜ਼ ਬਾਰੇ ਜਾਣਨ ਦੀ ਉਤਸੁਕਤਾ ਪੈਦਾ ਕਰਨਾ, ਸਿਰਜਣਾ ਅਤੇ ਹਕੀਕਤ ਨਾਲ ਮੇਲ-ਜੋਲ ਕਰਾਉਣਾ ਸੀ। ਇਸ ਤੋਂ ਇਲਾਵਾ ਇਹਨਾਂ ਵਿ¤ਚ ਸਵਾਲ ਕਰਨ ਦੀ ਹਿੰਮਤ ਅਤੇ ਸੰਵੇਦਨਸ਼ੀਲਤਾ ਪੈਦਾ ਕਰਨੀ ਇਸ ਵਿਗਿਆਨਕ ਸਾਖਰਤਾ ਦਾ ਇ¤ਕ ਹੋਰ ਉਦੇਸ਼ ਸੀ। ਸੰਖੇਪ ਵਿ¤ਚ ਵਿਗਿਆਨਕ ਸਾਖਰਤਾ ਦਾ ਮਕਸਦ ਬ¤ਚਿਆਂ ਵਿ¤ਚ ਵਿਗਿਆਨਕ ਭਾਵਨਾ ਕਾਇਮ ਕਰਨਾ ਸੀ। ਪਰ 1998 ਵਿ¤ਚ ਬਣਾਈ ਗਈ ਇਸ ਨੀਤੀ ਨੂੰ ਕਈ ਕਾਰਨਾਂ ਕਰਕੇ ਲਾਗੂ ਨਹੀਂ ਕੀਤਾ ਜਾ ਸਕਿਆ ਅਤੇ 1986 ਵਿ¤ਚ ਨਵੀਂ ਸਿ¤ਖਿਆ ਨੀਤੀ ਬਣਾਈ ਗਈ ਅਤੇ ਇਸ ਦਾ ਉਦੇਸ਼ ਸਕੂਲਾਂ ਵਿ¤ਚ ਬ¤ਚਿਆਂ ਦੀ ਗਿਣਤੀ ਨੂੰ ਵਧਾਉਣ ਅਤੇ ਕਾਇਮ ਰ¤ਖਣ ਦਾ ਨਿਰਧਾਰਤ ਕੀਤਾ ਗਿਆ। ਸਕੂਲ ਪ੍ਰਣਾਲੀ ਤੋਂ ਬਾਹਰ ਰਹਿਣ ਵਾਲੇ ਲੋਕਾਂ ਲਈ 5 ਮਈ, 1988 ਨੂੰ ਇ¤ਕ ਸਮਾਜਕ ਅਤੇ ਤਕਨੀਕੀ ਮਿਸ਼ਨ ਵਜੋਂ ਕੌਮੀ ਸਾਖਰਤਾ ਮਿਸ਼ਨ ਹੋਂਦ ਵਿ¤ਚ ਲਿਆਂਦਾ ਗਿਆ, ਜਿਸ ਦਾ ਉਦੇਸ਼ 1995 ਤ¤ਕ ਦੇਸ਼ ਦੇ 8 ਕਰੋੜ ਨਿਰ¤ਖਤ ਬਾਲਗਾਂ ਨੂੰ ਕੰਮਕਾਜੀ ਤੌਰ ’ਤੇ ਸਾਖਰ ਬਣਾਉਣਾ ਸੀ। ਇਸ ਮਿਸ਼ਨ ਅਧੀਨ ਨਿਰ¤ਖਰ ਬਾਲਗ "ਰਤਾਂ ਅਤੇ ਮਰਦਾਂ ਨੂੰ ਕੌਮੀ ਏਕਤਾ ਅਤੇ ਅਖੰਡਤਾ, ਵਾਤਾਵਰਣ ਦੀ ਸੁਰ¤ਖਿਆ, "ਰਤਾਂ ਦੀ ਬਰਾਬਰੀ ਦੇ ਅਧਿਕਾਰ ਅਤੇ ਛੋਟੇ ਪਰਵਾਰਾਂ ਦੇ ਨਿਯਮਾਂ ਬਾਰੇ ਸਿ¤ਖਿਆ ਮੁਹ¤ਈਆ ਕਰਵਾਉਣ ਦੇ ਉਪਰਾਲੇ ਕੀਤੇ ਗਏ। ਮਿਸ਼ਨ ਵੱਲੋਂ ਸ਼ੁਰੂ ਕੀਤੇ ਗਏ ਯਤਨਾਂ ਨੂੰ ਦੇਸ਼ ਭਰ ਵਿ¤ਚ ਵਧੇਰੇ ਸਲਾਹਿਆ ਗਿਆ। ਸੰਨ 2000 ਤ¤ਕ ਇਸ ਮਿਸ਼ਨ ਅਧੀਨ ਦੇਸ਼ ਦੇ 559 ਜ਼ਿਲ੍ਹਿਆਂ ਦੇ ਕੋਈ ਸਵਾ 15 ਕਰੋੜ ਲੋਕਾਂ ਨੂੰ ਮੁ¤ਢਲੀ ਹੁਨਰਮੰਦੀ ਦੀ ਸਿਖਲਾਈ ਦਿ¤ਤੀ ਗਈ। ਮਿਸ਼ਨ ਨੇ ਆਪਣੀ ਚੰਗੀ ਕਾਰਗੁਜ਼ਾਰੀ ਸਦਕਾ ਸੰਨ 1999 ਵਿ¤ਚ ਯੂਨੈਸਕੋ-ਨੌਮਾਂ ਪੁਰਸਕਾਰ ਵੀ ਜਿ¤ਤਿਆ। ਪਿਛਲੀ ਸਦੀ ਦੇ ਖਤਮ ਹੋਣ ਤ¤ਕ ਦੇਸ਼ ਉਦਾਰਵਾਦੀ ਅਤੇ ਵਿਸ਼ਵੀਕਰਨ ਦੇ ਯੁ¤ਗ ਵਿ¤ਚ ਚੰਗੀ ਤਰ¤ਕੀ ਕਰ ਚੁ¤ਕਿਆ ਸੀ। ਸੂਚਨਾ ਤਕਨਾਲੋਜੀ, ਬਾਇ" ਤਕਨਾਲੋਜੀ ਤੇ ਨੈਨੋਤਕਨਾਲੋਜੀ ਵਰਗੀਆਂ ਨਵੀਂਆਂ ਤਕਨੀਕਾਂ ਨਾਲ ਭਾਰਤ ਵ¤ਡੀ ਪ¤ਧਰ ’ਤੇ ਸਰਕਾਰੀ ਬੈਂਕਿੰਗ ਸੰਸਥਾਵਾਂ, ਸਨਅਤਾਂ, ਵਪਾਰ ਅਤੇ ਵਣਜ ਦੇ ਖੇਤਰਾਂ ਵਿ¤ਚ ਦਾਖਲ ਹੋਇਆ। ਇਹਨਾਂ ਤਕਨੀਕਾਂ ਸਦਕਾ ਪੂਰਾ ਕੰਮਕਾਜੀ ਵਾਤਾਵਰਣ ਹੀ ਤੇਜ਼ੀ ਨਾਲ ਬਦਲ ਰਿਹਾ ਹੈ। ਗਿਆਨ ਸਮਾਜ ਦੀਆਂ ਲੋੜਾਂ ਲਈ ਸਾਖਰਤਾ, ਸੂਚਨਾ ਸਾਖਰਤਾ ਅਤੇ ਹੁਨਰਮੰਦ ਸਾਖਰਤਾ ਵਰਗੀਆਂ ਮੰਗਾਂ ਨੂੰ ਨਵੇਂ ਅਤੇ ਵਿਸ਼ਾਲ ਅਯਾਮ ਦਿ¤ਤੇ ਹਨ। ਇਹ ਮੰਗਾਂ ਸਾਡੇ ਮਨੁ¤ਖੀ ਸੋਮਿਆਂ ਦੀਆਂ ਸਮ¤ਰਥਾਵਾਂ ਨੂੰ ਵਧਾਉਣ ਵਿ¤ਚ ਮਦਦ ਕਰ ਸਕਦੀਆਂ ਹਨ। ਇਸ ਤੋਂ ਇਲਾਵਾ ਸਾਨੂੰ ਉਹਨਾਂ ਵਿਅਕਤੀਆਂ ਨੂੰ ਮੁ¤ਢਲੀ ਸਾਖਰਤਾ ਹੁਨਰਮੰਦੀ ਮੁਹ¤ਈਆ ਕਰਵਾਉਣ ਦੇ ਕੰਮਾਂ ਵਿ¤ਚ ਮਦਦ ਕਰਨੀ ਹੋਵੇਗੀ ਜਿਨ੍ਹਾਂ ਕੋਲ ਅਜਿਹਾ ਹੁਨਰ ਨਹੀਂ ਹੈ, ਜੋ ਉਹ ਸੂਚਨਾ ਸਾਖਰਤਾ ਦਾ ਭਰਵਾਂ ਲਾਭ ਉਠਾ ਸਕਣ, ਨਹੀਂ ਤਾਂ ਕੰਮਕਾਜ ਮੌਕਿਆਂ ਦੀ ਸਮਾਨਤਾ ਅਤੇ ਸਮਾਜਕ ਨਿਆਂ ਆਮ ਤੌਰ ’ਤੇ ਨਾਅਰਿਆਂ ਤ¤ਕ ਹੀ ਸੀਮਤ ਰਹਿ ਜਾਵੇਗਾ। -ਏ ਵਸੰਥਾ

More Leatest Stories

Powered by Arash Info Corpopration