ਲੁੱਟਾਂ-ਖੋਹਾਂ ਕਰਨ ਵਾਲੇ ਗੈਂਗ ਦੇ 5 ਮੈਂਬਰ ਗਿ੍ਫ਼ਤਾਰ, ਹਥਿਆਰ ਬਰਾਮਦ

Gurjeet Singh

4

January

2017

ਜਲੰਧਰ, 4 ਜਨਵਰੀ (ਐੱਮ. ਐੱਸ. ਲੋਹੀਆ) - ਜਲੰਧਰ ਦਿਹਾਤੀ ਪੁਲਿਸ ਦੇ ਸੀ. ਆਈ. ਏ. ਸਟਾਫ਼ ਵੱਲੋਂ ਕੀਤੀ ਕਾਰਵਾਈ ਦੌਰਾਨ ਲੁੱਟਾਂ ਖੱਹਾਂ ਕਰਨ ਵਾਲੇ ਗੈਂਗ ਦੇ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕਰ ਲਿਆ ਗਿਆ ਹੈ | ਐੱਸ. ਪੀ. (ਡੀ) ਵਜੀਰ ਸਿੰਘ ਖਹਿਰਾ ਅਤੇ ਡੀ. ਐੱਸ. ਪੀ. (ਡੀ) ਸੁਰਿੰਦਰ ਮੋਹਨ ਨੇ ਜਾਣਕਾਰੀ ਦਿੱਤੀ ਕਿ ਸੀ. ਆਈ. ਏ. ਮੁਖੀ ਇੰਸਪੈਕਟਰ ਹਰਿੰਦਰ ਸਿੰਘ ਗਿੱਲ ਦੀ ਨਿਗਰਾਨੀ ਹੇਠ ਏ. ਐੱਸ. ਆਈ. ਨਿਰਮਲ ਸਿੰਘ ਵੱਲੋਂ ਸਮੇਤ ਪੁਲਿਸ ਪਾਰਟੀ ਪਿੰਡ ਨਵਾਂ ਕਿਲ੍ਹਾ, ਸ਼ਾਹਕੋਟ ਨੇੜੇ ਕਾਰਵਾਈ ਕਰਦੇ ਹੋਏ ਦੋਸ਼ੀ ਬਨਾਰਸੀ ਦਾਸ ਪੁੱਤਰ ਯਸ਼ਪਾਲ ਵਾਸੀ ਪਿੰਡ ਨਰੰਗਪੁਰ, ਮਹਿਤਪੁਰ, ਜਗਪ੍ਰੀਤ ਉਰਫ਼ ਜੱਗੀ ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਕੋਹਾੜ ਕਲਾਂ, ਸ਼ਾਹਕੋਟ, ਅਮਰਜੀਤ ਸਿੰਘ ਉਰਫ਼ ਅੰਬਾ ਪੁੱਤਰ ਚਰਨ ਸਿੰਘ ਵਾਸੀ ਪਿੰਡ ਸਾਲਾ ਨਗਰ ਮਲਸੀਆਂ, ਰਮਨਦੀਪ ਉਰਫ਼ ਮਨੀ ਪੁੱਤਰ ਤਰਸੇਮ ਲਾਲ ਵਾਸੀ ਪਿੰਡ ਰੋਤਾ, ਸ਼ਾਹਕੋਟ ਅਤੇ ਅੰਗਰੇਜ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਨਰੰਗਪੁਰ, ਮਹਿਤਪੁਰ ਨੂੰ ਗਿ੍ਫ਼ਤਾਰ ਕੀਤਾ ਹੈ | ਇਸ ਕਾਰਵਾਈ ਦੌਰਾਨ ਇਨ੍ਹਾਂ ਦੇ ਤਿੰਨ ਸਾਥੀ ਗੌਰੀ ਪੁੱਤਰ ਜੋਗਿੰਦਰ ਸਿੰਘ ਵਾਸੀ ਰੌਾਤਾ, ਸ਼ਾਹਕੋਟ, ਜੱਸਪ੍ਰੀਤ ਉਰਫ਼ ਕਾਲੂ ਪੁੱਤਰ ਬਲਕਾਰ ਸਿੰਘ ਵਾਸੀ ਉਧੋਵਾਲ, ਮਹਿਤਪੁਰ ਅਤੇ ਗੁਰਪ੍ਰੀਤ ਉਰਫ਼ ਕਾਕਾ ਪੁੱਤਰ ਸਵਰਨ ਉਰਫ਼ ਨਿੱਕਾ ਵਾਸੀ ਉੱਧੋਵਾਲ ਫਰਾਰ ਹੋਣ 'ਚ ਕਾਮਯਾਬ ਹੋ ਗਏ | ਪੁਲਿਸ ਪਾਰਟੀ ਨੇ ਦੋਸ਼ੀਆਂ ਕੋਲੋਂ ਇਕ ਪਿਸਤੌਲ 7.65 ਸਮੇਤ 2 ਰੋਂਦ ਜ਼ਿੰਦਾ, ਇਕ ਪਿਤੌਲ ਖਿਡੋਣਾ, ਦੋ ਦਾਤਰ, ਇਕ ਬੇਸਬਾਲ ਬੈਟ ਅਤੇ 2 ਮੋਟਰਸਾਈਕਲ ਬਰਾਮਦ ਕੀਤੇ ਹਨ | ਦੌਰਾਨ ਤਫ਼ਤੀਸ਼ ਦੋਸ਼ੀਆਂ ਨੇ ਲੁੱਟ ਦੀਆਂ ਕਈ ਵਾਰਦਾਤਾਂ ਕਬੂਲੀਆਂ ਹਨ | ਪੁਲਿਸ ਜਾਂਚ 'ਚ ਇਹ ਵੀ ਸਾਹਮਣੇ ਆਇਆ ਹੈ ਕਿ ਸਾਰੇ ਹੀ ਦੋਸ਼ੀ ਕੋਈ ਕਾਰੋਬਾਰ ਨਹੀਂ ਕਰਦੇ ਅਤੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਲੁੱਟਾਂ ਖੋਹਾਂ ਕਰਦੇ ਹਨ | ਇਸ ਲਈ ਉਨ੍ਹਾਂ ਨੇ ਇਕ ਪਿਸਤੌਲ ਰੱਖੀ ਹੋਈ ਸੀ ਅਤੇ ਡਰਾਉਣ ਲਈ ਇਕ ਹੋਰ ਖਿਡੋਣਾ ਪਿਸਤੌਲ ਵੀ ਹਮੇਸ਼ਾਂ ਨਾਲ ਰੱਖਦੇ ਸਨ | ਦੋਸ਼ੀਆਂ ਨੂੰ ਰਿਮਾਂਡ 'ਤੇ ਲੈ ਕੇ ਹੋਰ ਜਾਣਕਾਰੀ ਲਈ ਜਾ ਰਹੀ ਹੈ |
Tags:

More Leatest Stories