ਵਰਿਆਣਾ ਪਲਾਂਟ 'ਚ ਕੂੜੇ ਤੋਂ ਖਾਦ ਬਣਨ ਦਾ ਕੰਮ ਸ਼ੁਰੂ

Gurjeet Singh

5

January

2017

ਜਲੰਧਰ, 5 ਜਨਵਰੀ (ਸ਼ਿਵ)- 13 ਸਾਲ ਬਾਅਦ ਵਰਿਆਣਾ ਦੇ ਪਲਾਂਟ ਤੋਂ ਕੂੜੇ ਤੋਂ ਖਾਦ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਸ਼ਹਿਰ ਵਿਚ ਵੱਧ ਰਹੇ ਕੂੜੇ ਦੇ ਢੇਰਾਂ ਤੋਂ ਪੇ੍ਰਸ਼ਾਨ ਅਤੇ ਜਗਾ ਨਾ ਹੋਣ ਕਰਕੇ ਨਿਗਮ ਨੇ ਹੁਣ ਕੂੜੇ ਤੋਂ ਖਾਦ ਬਣਾਉਣ ਦੀ ਪ੍ਰਕਿਰਿਆ ਆਪ ਸ਼ੁਰੂ ਕਰਵਾਈ ਹੈ | ਵਰਿਆਣਾ ਵਿਚ ਲੱਗਾ ਕੂੜੇ ਤੋਂ ਖਾਦ ਬਣਾਉਣ ਦਾ ਕਾਰਖ਼ਾਨਾ ਕਈ ਸਾਲ ਤੋਂ ਬੰਦ ਸੀ ਤੇ ਇੱਥੇ ਤਿਆਰ ਖਾਦ ਦੀ ਵਿੱਕਰੀ ਸਰਕਾਰੀ ਵਿਭਾਗ ਤੋਂ ਵਤੀਰੇ ਕਰਕੇ ਜ਼ਿਆਦਾ ਨਹੀਂ ਵਿਕ ਰਹੀ ਸੀ ਜਿਸ ਕਰਕੇ ਖਾਦ ਤਿਆਰ ਕਰਨ ਦਾ ਕੰਮ ਲਗਭਗ ਬੰਦ ਪਿਆ ਸੀ | ਜਮਸ਼ੇਰ ਵਿਚ ਵਿਗਿਆਨਕ ਤਰੀਕੇ ਨਾਲ ਕੂੜੇ ਤੋਂ ਖਾਦ ਬਣਾਉਣ ਦਾ ਕੰਮ ਦਾ ਪ੍ਰਾਜੈਕਟ 'ਤੇ ਕੰਮ ਰੁਕ ਗਿਆ ਹੈ ਜਿਸ ਕਰਕੇ ਹੁਣ ਨਿਗਮ ਨੇ ਵਰਿਆਣਾ ਦੇ ਪਲਾਂਟ ਨੂੰ ਸਹੀ ਤਰੀਕੇ ਨਾਲ ਚਲਾਉਣ ਦਾ ਫ਼ੈਸਲਾ ਕੀਤਾ ਹੈ | ਸਫ਼ਾਈ ਵਿਭਾਗ ਦੇ ਇੰਚਾਰਜ ਡਾ: ਸ੍ਰੀ ਕ੍ਰਿਸ਼ਨਾ ਨੇ ਕਿਹਾ ਕਿ ਕਈ ਸਾਲਾਂ ਤੋਂ ਬਾਅਦ ਇਸ ਪਲਾਂਟ ਵਿਚ ਕੂੜੇ ਤੋਂ ਖਾਦ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਨਾਲ ਕੂੜੇ ਦੇ ਢੇਰਾਂ ਵਿਚ ਕਮੀ ਆਵੇਗੀ | ਪਲਾਂਟ ਵਿਚ ਪਲਾਸਟਿਕ ਤੇ ਹੋਰ ਕੂੜੇ ਨੂੰ ਅਲੱਗ ਕੀਤਾ ਜਾਂਦਾ ਹੈ | ਇਸ ਵੇਲੇ ਰੋਜ਼ਾਨਾ ਸ਼ਹਿਰ ਤੋਂ 500 ਟਨ ਦੇ ਕਰੀਬ ਕੂੜਾ ਨਿਕਲ ਰਿਹਾ ਹੈ ਤੇ ਹੁਣ 150 ਟਨ ਦੇ ਕਰੀਬ ਕੂੜੇ ਤੋਂ ਖਾਦ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ | ਕਾਰਖ਼ਾਨੇ ਵਾਲੀ ਜਗਾ 'ਤੇ ਸੀਮੈਂਟ ਦੇ ਬੇਸ ਬਣਾਇਆ ਗਿਆ ਹੈ ਤੇ ਗੰਦਾ ਨਿਕਲਦਾ ਪਾਣੀ ਵੀ ਸੀਵਰੇਜ ਵਿਚ ਪਾਉਣ ਲਈ ਕਾਰਵਾਈ ਸ਼ੁਰੂ ਕੀਤੀ ਗਈ ਹੈ | ਉਧਰ ਨਿਗਮ ਦਾ ਕਹਿਣਾ ਹੈ ਕਿ ਜੇਕਰ ਕਾਫ਼ੀ ਕੂੜੇ ਤੋਂ ਖਾਦ ਬਣਨ ਦਾ ਕੰਮ ਵਿਚ ਵਾਧਾ ਹੁੰਦਾ ਹੈ ਤਾਂ ਨਿਗਮ ਵੱਲੋਂ ਖਾਦ ਦੀ ਸਪਲਾਈ ਮੁਫ਼ਤ ਕੀਤੇ ਜਾਣ ਨਾਲ ਕੂੜੇ ਦੇ ਢੇਰਾਂ ਤੋਂ ਰਾਹਤ ਮਿਲਣ ਦੀ ਸੰਭਾਵਨਾ ਹੈ |
Tags:

More Leatest Stories