ਪੰਜਾਬ ਸਮੇਤ 5 ਰਾਜਾਂ 'ਚ ਚੋਣਾਂ ਦਾ ਐਲਾਨ

Gurjeet Singh

5

January

2017

ਨਵੀਂ ਦਿੱਲੀ, 4 ਜਨਵਰੀ-ਪੰਜਾਬ 'ਚ ਸਿਆਸੀ ਸਰਗਰਮੀਆਂ ਨੂੰ ਹੋਰ ਵਧਾਉਣ ਦੇ ਖੁੱਲ੍ਹੇ ਸੰਕੇਤ ਦਿੰਦਿਆਂ ਵਿਧਾਨ ਸਭਾ ਚੋਣਾਂ ਦਾ ਬਿਗਲ ਆਖਿਰਕਾਰ ਵੱਜ ਗਿਆ ਹੈ। ਇਕ ਪੜਾਅ 'ਚ ਚੋਣਾਂ 4 ਫਰਵਰੀ ਨੂੰ ਹੋਣਗੀਆਂ, ਜਦਕਿ ਇਸ ਦੇ ਨਤੀਜੇ 11 ਮਾਰਚ ਨੂੰ ਐਲਾਨੇ ਜਾਣਗੇ। ਵਿਧਾਨ ਸਭਾ ਚੋਣਾਂ ਦੇ ਐਲਾਨ ਨੂੰ ਉਡੀਕ ਰਹੇ ਪੰਜਾਬ ਸਮੇਤ ਹੋਰ 5 ਰਾਜਾਂ ਉੱਤਰ ਪ੍ਰਦੇਸ਼, ਮਨੀਪੁਰ, ਉੱਤਰਾਖੰਡ ਅਤੇ ਗੋਆ ਦੀ ਅਨਿਸਚਿਤਤਾ ਨੂੰ ਖ਼ਤਮ ਕਰਦਿਆਂ ਮੁੱਖ ਚੋਣ ਕਮਿਸ਼ਨਰ ਡਾ: ਨਸੀਮ ਜੈਦੀ ਨੇ ਇਨ੍ਹਾਂ ਰਾਜਾਂ 'ਚ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਹੈ। ਪੰਜਾਬ, ਗੋਆ ਅਤੇ ਉੱਤਰਾਖੰਡ 'ਚ ਇਕ ਪੜਾਅ 'ਚ, ਮਨੀਪੁਰ 'ਚ ਦੋ ਪੜਾਵਾਂ 'ਚ ਅਤੇ ਉੱਤਰ ਪ੍ਰਦੇਸ਼ 'ਚ 7 ਪੜਾਵਾਂ 'ਚ ਚੋਣਾਂ ਹੋਣਗੀਆਂ। ਪੰਜਾਬ ਅਤੇ ਗੋਆ 'ਚ ਇਕੋ ਤਰੀਕ 4 ਫਰਵਰੀ ਨੂੰ ਚੋਣਾਂ ਹੋਣਗੀਆਂ, ਜਦਕਿ ਉੱਤਰਾਖੰਡ 'ਚ 15 ਫਰਵਰੀ ਨੂੰ। ਮਨੀਪੁਰ 'ਚ 38 ਵਿਧਾਨ ਸਭਾ ਹਲਕਿਆਂ ਲਈ 4 ਮਾਰਚ ਨੂੰ, ਜਦਕਿ 22 ਵਿਧਾਨ ਸਭਾ ਹਲਕਿਆਂ ਲਈ 8 ਮਾਰਚ ਨੂੰ ਚੋਣਾਂ ਹੋਣਗੀਆਂ। ਭਾਰਤ ਦੀ ਸਭ ਤੋਂ ਵੱਧ ਆਬਾਦੀ ਵਾਲੇ ਰਾਜ ਉੱਤਰ ਪ੍ਰਦੇਸ਼ ਦੀਆਂ 7 ਪੜਾਵੀ ਚੋਣਾਂ 11 ਫਰਵਰੀ ਤੋਂ ਲੈ ਕੇ 8 ਮਾਰਚ ਤੱਕ ਹੋਣਗੀਆਂ, ਜਦਕਿ ਪੰਜ ਰਾਜਾਂ 'ਚ ਵੋਟਾਂ ਦੀ ਗਿਣਤੀ ਇਕੱਠੇ ਹੀ 11 ਮਾਰਚ ਨੂੰ ਕੀਤੀ ਜਾਵੇਗੀ। ਦਿੱਲੀ ਦੇ ਚੋਣ ਕਮਿਸ਼ਨ ਦੇ ਮੁੱਖ ਦਫਤਰ ਵਿਖੇ ਮੁੱਖ ਚੋਣ ਕਮਿਸ਼ਨਰ ਡਾ: ਜੈਦੀ ਨੇ ਚੋਣ ਕਮਿਸ਼ਨਰ ਅਚਲ ਕੁਮਾਰ ਜੋਤੀ ਅਤੇ ਓਮ ਪ੍ਰਕਾਸ਼ ਰਾਵਤ ਦੀ ਮੌਜੂਦਗੀ 'ਚ ਇਹ ਐਲਾਨ ਕੀਤੇ। ਐਲਾਨ ਦੇ ਨਾਲ ਹੀ ਪੰਜਾਂ ਰਾਜਾਂ ਅਤੇ ਕੇਂਦਰ ਸਰਕਾਰ ਤੋਂ ਆਦਰਸ਼ ਚੋਣ ਜ਼ਾਬਤਾ ਲਾਗੂ ਕਰ ਦਿੱਤਾ ਗਿਆ ਹੈ। ਇਥੇ ਜ਼ਿਕਰਯੋਗ ਹੈ ਕਿ ਪੰਜਾਂ ਰਾਜਾਂ 'ਚੋਂ ਪੰਜਾਬ, ਮਨੀਪੁਰ ਅਤੇ ਗੋਆ ਦੀ ਵਿਧਾਨ ਸਭਾ ਦੀ ਮਿਆਦ 18 ਮਾਰਚ, 2017 ਨੂੰ ਖਤਮ ਹੋ ਰਹੀ ਹੈ, ਜਦਕਿ ਉੱਤਰਾਖੰਡ 'ਚ 26 ਮਾਰਚ ਨੂੰ ਅਤੇ ਉੱਤਰ ਪ੍ਰਦੇਸ਼ 'ਚ 27 ਮਈ, 2017 ਨੂੰ ਮੌਜੂਦਾ ਵਿਧਾਨ ਸਭਾ ਦੀ ਮਿਆਦ ਖ਼ਤਮ ਹੋਣ ਵਾਲੀ ਹੈ। ਚੋਣ ਕਮਿਸ਼ਨ ਨੇ ਪੁਰਾਣੀ ਰਵਾਇਤ ਮੁਤਾਬਿਕ ਉਨ੍ਹਾਂ ਸਭ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਇਕੱਠੇ ਕਰਵਾਉਣ ਦਾ ਫ਼ੈਸਲਾ ਲਿਆ, ਜਿਨ੍ਹਾਂ ਦੀਆਂ ਵਿਧਾਨ ਸਭਾ ਦੀ ਮਿਆਦ ਨਾਲੋ-ਨਾਲ ਖਤਮ ਹੋ ਰਹੀ ਹੋਵੇ। 4 ਫਰਵਰੀ ਤੋਂ 8 ਮਾਰਚ ਦੇ ਦਰਮਿਆਨ 690 ਵਿਧਾਨ ਸਭਾ ਹਲਕਿਆਂ 'ਚ ਚੋਣਾਂ ਕਰਵਾਈਆਂ ਜਾਣਗੀਆਂ, ਜਿਨ੍ਹਾਂ 'ਚੋਂ 133 ਹਲਕੇ ਅਨੁਸੂਚਿਤ ਜਾਤਾਂ ਲਈ, ਜਦਕਿ 23 ਹਲਕੇ ਅਨੁਸੂਚਿਤ ਕਬੀਲਿਆਂ ਲਈ ਰਾਖਵੇਂ ਹਨ। ਅੰਮ੍ਰਿਤਸਰ ਲੋਕ ਸਭਾ ਸੀਟ ਬਾਰੇ ਅਜੇ ਨਹੀਂ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਵੀ ਹੋਣੀਆਂ ਅਜੇ ਬਾਕੀ ਹਨ। ਪੱਤਰਕਾਰਾਂ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਸਬੰਧੀ ਚੋਣ ਐਲਾਨ ਦੇ ਸਵਾਲ ਦੇ ਜਵਾਬ 'ਚ ਡਾ: ਜ਼ੈਦੀ ਨੇ ਆਪਣਾ ਫੋਕਸ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਤੇ ਹੀ ਸੀਮਤ ਰੱਖਦਿਆਂ ਕਿਹਾ ਕਿ ਅੰਮ੍ਰਿਤਸਰ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਚੋਣ ਕਮਿਸ਼ਨ ਦੀ ਪੰਜਾਬ ਦੇ ਹਾਲਾਤ 'ਤੇ ਨਜ਼ਰ ਨਾਭਾ ਜੇਲ੍ਹ ਤੋਂ ਗੈਂਗਸਟਰਾਂ ਦੇ ਫ਼ਰਾਰ ਹੋਣ ਤੋਂ ਬਾਅਦ ਹੀ ਵਿਰੋਧੀ ਧਿਰਾਂ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਅਤੇ ਨਿਰਪੱਖ ਚੋਣਾਂ ਸਬੰਧੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਹਾਲਾਤ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਹ ਸਬੰਧਤ ਮਾਮਲੇ ਵੀ ਉਸ ਦੇ ਧਿਆਨ 'ਚ ਹਨ। ਡਾ: ਜ਼ੈਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਲਈ ਕਮਿਸ਼ਨ ਨੇ ਦੋ ਤਰ੍ਹਾਂ ਦੀ ਰਣਨੀਤੀ ਬਣਾਈ ਹੈ, ਇਕ ਚੋਣਾਂ ਦੇ ਐਲਾਨ ਤੋਂ ਪਹਿਲਾਂ ਜੋ ਕਿ ਆਪਣੇ ਟੀਚੇ 'ਤੇ ਸਹੀ ਰਹੀ ਹੈ ਅਤੇ ਦੂਜੀ ਐਲਾਨ ਤੋਂ ਬਾਅਦ ਦੀ, ਹਾਲਾਂਕਿ ਰਣਨੀਤਕ ਫੈਸਲਾ ਹੋਣ ਕਾਰਨ ਉਨ੍ਹਾਂ ਨੇ ਇਸ ਸਬੰਧੀ ਕੋਈ ਤਫ਼ਸੀਲ ਸਾਂਝੀ ਨਹੀਂ ਕੀਤੀ। ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਹਾਲੇ ਨਹੀਂ ਹੋਵੇਗਾ ਰੱਦ ਪਿਛਲੇ ਕੁਝ ਮਹੀਨਿਆਂ ਤੋਂ ਉੱਤਰ ਪ੍ਰਦੇਸ਼ 'ਚ ਸੱਤਾ ਧਿਰ ਸਮਾਜਵਾਦੀ ਪਾਰਟੀ ਆਪਣੇ ਕੰਮਾਂ ਤੋਂ ਵੱਧ ਪਰਿਵਾਰਕ ਰੰਜਸ਼ਾਂ ਕਾਰਨ ਵਧੇਰੇ ਸੁਰਖੀਆਂ 'ਚ ਰਹੀ ਹੈ। ਪਿਛਲੇ 3-4 ਦਿਨਾਂ ਤੋਂ ਨਿੱਤ ਨਵੇਂ ਬਦਲਦੇ ਸਮੀਕਰਨਾਂ ਤਹਿਤ ਦੋ ਧੜਿਆਂ 'ਚ ਵੰਡੀ ਪਾਰਟੀ ਚੋਣ ਨਿਸ਼ਾਨ ਸਾਈਕਲ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਕੋਲ ਪਹੁੰਚ ਕੀਤੀ ਹੈ। ਡਾ: ਜ਼ੈਦੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ 2 ਦਿਨਾਂ 'ਚ ਉਨ੍ਹਾਂ ਨੂੰ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਮਿਲੀਆਂ ਹਨ। ਡਾ: ਜ਼ੈਦੀ ਨੇ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ ਰੱਦ ਜਾਂ ਫ੍ਰੀਜ਼ ਹੋਣ ਸਬੰਧੀ ਕੋਈ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਦਾ ਫੈਸਲਾ ਮਿੱਥੇ ਅਮਲ ਤਹਿਤ ਲਿਆ ਜਾਵੇਗਾ, ਜਿਸ ਦਾ ਸਹੀ ਫੈਸਲਾ ਸਹੀ ਸਮੇਂ 'ਤੇ ਲਿਆ ਜਾਵੇਗਾ। ਜਦਕਿ 23 ਹਲਕੇ ਅਨੁਸੂਚਿਤ ਕਬੀਲਿਆਂ ਲਈ ਰਾਖਵੇਂ ਹਨ। ਅੰਮ੍ਰਿਤਸਰ ਲੋਕ ਸਭਾ ਸੀਟ ਬਾਰੇ ਅਜੇ ਨਹੀਂ ਫ਼ੈਸਲਾ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕ ਸਭਾ ਤੋਂ ਅਸਤੀਫਾ ਦੇਣ ਤੋਂ ਬਾਅਦ ਅੰਮ੍ਰਿਤਸਰ ਲੋਕ ਸਭਾ ਸੀਟ 'ਤੇ ਜ਼ਿਮਨੀ ਚੋਣਾਂ ਵੀ ਹੋਣੀਆਂ ਅਜੇ ਬਾਕੀ ਹਨ। ਪੱਤਰਕਾਰਾਂ ਵੱਲੋਂ ਅੰਮ੍ਰਿਤਸਰ ਲੋਕ ਸਭਾ ਸੀਟ ਸਬੰਧੀ ਚੋਣ ਐਲਾਨ ਦੇ ਸਵਾਲ ਦੇ ਜਵਾਬ 'ਚ ਡਾ: ਜ਼ੈਦੀ ਨੇ ਆਪਣਾ ਫੋਕਸ 5 ਰਾਜਾਂ ਦੀਆਂ ਵਿਧਾਨ ਸਭਾ ਚੋਣਾਂ 'ਤੇ ਹੀ ਸੀਮਤ ਰੱਖਦਿਆਂ ਕਿਹਾ ਕਿ ਅੰਮ੍ਰਿਤਸਰ ਬਾਰੇ ਅਜੇ ਕੋਈ ਫ਼ੈਸਲਾ ਨਹੀਂ ਲਿਆ ਗਿਆ। ਚੋਣ ਕਮਿਸ਼ਨ ਦੀ ਪੰਜਾਬ ਦੇ ਹਾਲਾਤ 'ਤੇ ਨਜ਼ਰ ਨਾਭਾ ਜੇਲ੍ਹ ਤੋਂ ਗੈਂਗਸਟਰਾਂ ਦੇ ਫ਼ਰਾਰ ਹੋਣ ਤੋਂ ਬਾਅਦ ਹੀ ਵਿਰੋਧੀ ਧਿਰਾਂ ਵੱਲੋਂ ਕਾਨੂੰਨ ਵਿਵਸਥਾ ਨੂੰ ਲੈ ਕੇ ਅਤੇ ਨਿਰਪੱਖ ਚੋਣਾਂ ਸਬੰਧੀ ਖ਼ਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਮੁੱਖ ਚੋਣ ਕਮਿਸ਼ਨਰ ਨੇ ਭਰੋਸਾ ਦਿਵਾਉਂਦਿਆਂ ਕਿਹਾ ਕਿ ਚੋਣ ਕਮਿਸ਼ਨ ਪਿਛਲੇ ਕਈ ਮਹੀਨਿਆਂ ਤੋਂ ਪੰਜਾਬ ਦੇ ਹਾਲਾਤ 'ਤੇ ਨਜ਼ਰ ਰੱਖ ਰਿਹਾ ਹੈ ਅਤੇ ਇਹ ਸਬੰਧਤ ਮਾਮਲੇ ਵੀ ਉਸ ਦੇ ਧਿਆਨ 'ਚ ਹਨ। ਡਾ: ਜ਼ੈਦੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਲਈ ਕਮਿਸ਼ਨ ਨੇ ਦੋ ਤਰ੍ਹਾਂ ਦੀ ਰਣਨੀਤੀ ਬਣਾਈ ਹੈ, ਇਕ ਚੋਣਾਂ ਦੇ ਐਲਾਨ ਤੋਂ ਪਹਿਲਾਂ ਜੋ ਕਿ ਆਪਣੇ ਟੀਚੇ 'ਤੇ ਸਹੀ ਰਹੀ ਹੈ ਅਤੇ ਦੂਜੀ ਐਲਾਨ ਤੋਂ ਬਾਅਦ ਦੀ, ਹਾਲਾਂਕਿ ਰਣਨੀਤਕ ਫੈਸਲਾ ਹੋਣ ਕਾਰਨ ਉਨ੍ਹਾਂ ਨੇ ਇਸ ਸਬੰਧੀ ਕੋਈ ਤਫ਼ਸੀਲ ਸਾਂਝੀ ਨਹੀਂ ਕੀਤੀ। ਸਮਾਜਵਾਦੀ ਪਾਰਟੀ ਦਾ ਚੋਣ ਨਿਸ਼ਾਨ ਹਾਲੇ ਨਹੀਂ ਹੋਵੇਗਾ ਰੱਦ ਪਿਛਲੇ ਕੁਝ ਮਹੀਨਿਆਂ ਤੋਂ ਉੱਤਰ ਪ੍ਰਦੇਸ਼ 'ਚ ਸੱਤਾ ਧਿਰ ਸਮਾਜਵਾਦੀ ਪਾਰਟੀ ਆਪਣੇ ਕੰਮਾਂ ਤੋਂ ਵੱਧ ਪਰਿਵਾਰਕ ਰੰਜਸ਼ਾਂ ਕਾਰਨ ਵਧੇਰੇ ਸੁਰਖੀਆਂ 'ਚ ਰਹੀ ਹੈ। ਪਿਛਲੇ 3-4 ਦਿਨਾਂ ਤੋਂ ਨਿੱਤ ਨਵੇਂ ਬਦਲਦੇ ਸਮੀਕਰਨਾਂ ਤਹਿਤ ਦੋ ਧੜਿਆਂ 'ਚ ਵੰਡੀ ਪਾਰਟੀ ਚੋਣ ਨਿਸ਼ਾਨ ਸਾਈਕਲ ਨੂੰ ਲੈ ਕੇ ਚੋਣ ਕਮਿਸ਼ਨਰ ਦੇ ਕੋਲ ਪਹੁੰਚ ਕੀਤੀ ਹੈ। ਡਾ: ਜ਼ੈਦੀ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪਿਛਲੇ 2 ਦਿਨਾਂ 'ਚ ਉਨ੍ਹਾਂ ਨੂੰ ਦੋਵਾਂ ਧਿਰਾਂ ਵੱਲੋਂ ਦਰਖਾਸਤਾਂ ਮਿਲੀਆਂ ਹਨ। ਡਾ: ਜ਼ੈਦੀ ਨੇ ਸਮਾਜਵਾਦੀ ਪਾਰਟੀ ਦੇ ਚੋਣ ਨਿਸ਼ਾਨ ਰੱਦ ਜਾਂ ਫ੍ਰੀਜ਼ ਹੋਣ ਸਬੰਧੀ ਕੋਈ ਸਪੱਸ਼ਟੀਕਰਨ ਦੇਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਸ ਦਾ ਫੈਸਲਾ ਮਿੱਥੇ ਅਮਲ ਤਹਿਤ ਲਿਆ ਜਾਵੇਗਾ, ਜਿਸ ਦਾ ਸਹੀ ਫੈਸਲਾ ਸਹੀ ਸਮੇਂ 'ਤੇ ਲਿਆ ਜਾਵੇਗਾ। ਕਾਲੇ ਧਨ ਦੀ ਵਰਤੋਂ ਰੋਕਣ ਲਈ ਲਾਏ ਜਾਣਗੇ 400 ਆਬਜ਼ਰਵਰ ਨਵੀਂ ਦਿੱਲੀ-ਚੋਣ ਕਮਿਸ਼ਨ ਵੱਲੋਂ ਪੰਜ ਰਾਜਾਂ 'ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਲੇ ਧਨ ਦੀ ਵਰਤੋਂ ਰੋਕਣ ਲਈ 400 ਆਬਜ਼ਰਵਰ ਲਾਏ ਜਾਣਗੇ। ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ 'ਚੋਂ 200 ਆਬਜ਼ਰਵਰ ਆਮਦਨ ਕਰ ਵਿਭਾਗ, 150 ਕੇਂਦਰੀ ਐਕਸਾਈਜ਼ ਤੇ 50 ਹੋਰ ਕੇਂਦਰੀ ਸੇਵਾਵਾਂ ਤੋਂ ਲਏ ਜਾਣਗੇ। ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਵੱਲੋਂ ਇਨ੍ਹਾਂ ਨੂੰ ਵੱਖ-ਵੱਖ ਸੂਬਿਆਂ ਦੇ ਹਲਕਿਆਂ 'ਚ ਤਾਇਨਾਤ ਕਰ ਦਿੱਤਾ ਗਿਆ ਹੈ। ਪੰਜਾਬ 'ਚ ਵੋਟਾਂ 4 ਫਰਵਰੀ ਨੂੰ ਪੰਜਾਬ ਚੋਣਾਂ ਲਈ ਨਾਮਜ਼ਦਗੀ ਭਰਨ ਦੀ ਆਖਰੀ ਤਰੀਕ 18 ਜਨਵਰੀ ਹੈ, ਜਦਕਿ ਨਾਮਜ਼ਦਗੀਆਂ ਦੀ ਪੜਤਾਲ 19 ਜਨਵਰੀ ਤੱਕ ਕੀਤੀ ਜਾਵੇਗੀ। ਉਮੀਦਵਾਰ ਆਪਣੀ ਨਾਮਜ਼ਦਗੀ 21 ਜਨਵਰੀ ਤੱਕ ਵਾਪਸ ਲੈ ਸਕਦਾ ਹੈ। ਤਕਰੀਬਨ 2 ਕਰੋੜ ਦੀ ਆਬਾਦੀ ਵਾਲੇ ਪੰਜਾਬ 'ਚ ਪਿਛਲੇ 1 ਦਹਾਕੇ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਗਠਜੋੜ ਦੀ ਸਰਕਾਰ ਹੈ। ਰਾਜ 'ਚ ਤਿਕੋਣਾ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ, ਕਾਂਗਰਸ ਅਤੇ ਆਮ ਆਦਮੀ ਪਾਰਟੀ ਦਰਮਿਆਨ ਹੈ। 10 ਸਾਲਾਂ ਤੋਂ ਵਾਪਸੀ ਲਈ ਸੰਘਰਸ਼ ਕਰ ਰਹੀ ਕਾਂਗਰਸ ਵੱਲੋਂ ਕੈਪਟਨ ਅਮਰਿੰਦਰ ਸਿੰਘ ਪਾਰਟੀ ਦਾ ਚਿਹਰਾ ਤਾਂ ਹੈ, ਪਰ ਹਾਲੇ ਤੱਕ ਉਨ੍ਹਾਂ ਨੂੰ ਮੁੱਖ ਮੰਤਰੀ ਦਾ ਦਾਅਵੇਦਾਰ ਨਹੀਂ ਐਲਾਨਿਆ ਗਿਆ। 117 ਵਿਧਾਨ ਸਭਾ ਸੀਟਾਂ 'ਚੋਂ ਹਾਲੇ ਤੱਕ ਕਾਂਗਰਸ ਵੱਲੋਂ 77 ਉਮੀਦਵਾਰਾਂ ਦੇ ਨਾਂਅ ਐਲਾਨੇ ਗਏ ਹਨ, ਜਦਕਿ ਕੁਝ ਸੀਟਾਂ 'ਤੇ ਅੰਦਰੂਨੀ ਰੰਜਸ਼ਾਂ ਖੁੱਲ੍ਹ ਕੇ ਸਾਹਮਣੇ ਆ ਰਹੀਆਂ ਹਨ। ਭਾਜਪਾ ਛੱਡ ਚੁੱਕੇ ਨਵਜੋਤ ਸਿੰਘ ਸਿੱਧੂ ਦੇ ਪਾਰਟੀ 'ਚ ਸ਼ਾਮਿਲ ਹੋਣ ਬਾਰੇ ਕਿਆਸ ਅਜੇ ਵੀ ਜਾਰੀ ਹਨ। ਲੋਕ ਸਭਾ ਚੋਣਾਂ 'ਚ ਪੰਜਾਬ 'ਚੋਂ 4 ਸੀਟਾਂ ਜਿੱਤਣ ਵਾਲੀ ਆਮ ਆਦਮੀ ਪਾਰਟੀ ਦੀਆਂ ਪੰਜਾਬ ਨੂੰ ਲੈ ਕੇ ਕਾਫ਼ੀ ਉਮੀਦਾਂ ਹਨ। ਦੇਸ਼ ਦੇ ਸਭ ਤੋਂ ਵੱਡੇ ਦਲਿਤ ਤਬਕੇ ਵਾਲੇ ਸੂਬੇ 'ਚ 'ਆਪ' ਦਾ ਇਸ ਤਬਕੇ 'ਤੇ ਕਾਫ਼ੀ ਪ੍ਰਭਾਵ ਹੈ, ਜਿਸ ਕਾਰਨ ਉਸ ਦੀ ਦਾਅਵੇਦਾਰੀ ਕਾਫ਼ੀ ਮਜ਼ਬੂਤ ਸਮਝੀ ਜਾ ਰਹੀ ਹੈ। ਮੌਜੂਦਾ ਸੂਬਾ ਸਰਕਾਰ ਨੇ ਹਾਲੇ ਤੱਕ ਕੋਈ ਮੁੱਖ ਮੰਤਰੀ ਉਮੀਦਵਾਰ ਨਹੀਂ ਐਲਾਨਿਆ ਹੈ, ਪਰ ਅਕਾਲੀ ਦਲ ਇਹ ਪਹਿਲਾਂ ਹੀ ਧਾਰ ਚੁੱਕਾ ਹੈ ਕਿ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਹੇਠ ਹੀ ਚੋਣ ਲੜੇਗਾ। ਮੌਜੂਦਾ ਵਿਧਾਨ ਸਭਾ 'ਚ 68 ਸੀਟਾਂ ਲੈ ਕੇ ਸੱਤਾ 'ਤੇ ਕਾਬਜ਼ ਭਾਜਪਾ-ਅਕਾਲੀ ਦਲ ਗਠਜੋੜ ਵਿਕਾਸ ਦੇ ਮੁੱਦੇ 'ਤੇ ਚੋਣ ਮੈਦਾਨ 'ਚ ਉੱਤਰੇਗਾ, ਜਦਕਿ ਵਿਰੋਧੀ ਧਿਰ ਨਸ਼ਿਆਂ, ਬੇਰੁਜ਼ਗਾਰੀ, ਸਤਲੁਜ-ਯਮੁਨਾ ਲਿੰਕ ਨਹਿਰ ਪ੍ਰਾਜੈਕਟ ਅਤੇ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਚੋਣ ਲੜੇਗੀ। ਉੱਤਰ ਪ੍ਰਦੇਸ਼ ਸਿਆਸਤ ਪੱਖੋਂ ਸਭ ਤੋਂ ਅਹਿਮ ਸੂਬੇ ਉੱਤਰ ਪ੍ਰਦੇਸ਼ ਦੀਆਂ ਚੋਣਾਂ 7 ਪੜਾਵਾਂ 'ਚ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ 'ਚ 73 ਵਿਧਾਨ ਸਭਾ ਹਲਕਿਆਂ ਭਾਵ 15 ਜ਼ਿਲ੍ਹਿਆਂ 'ਚ 11 ਫਰਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਦੂਜੇ ਪੜਾਅ 'ਚ 67 ਵਿਧਾਨ ਸਭਾ ਹਲਕਿਆਂ ਦੇ 11 ਜ਼ਿਲ੍ਹਿਆਂ 'ਚ, 15 ਫਰਵਰੀ ਨੂੰ ਤੀਜੇ ਪੜਾਅ 'ਚ 69 ਵਿਧਾਨ ਸਭਾ ਹਲਕਿਆਂ, 12 ਜ਼ਿਲ੍ਹਿਆਂ 'ਚ, 19 ਫਰਵਰੀ ਨੂੰ, ਚੌਥੇ ਪੜਾਅ 'ਚ 53 ਵਿਧਾਨ ਸਭਾ ਹਲਕਿਆਂ, 12 ਜ਼ਿਲ੍ਹਿਆਂ 'ਚ 23 ਫਰਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ, ਜਦਕਿ ਪੰਜਵੇਂ ਪੜਾਅ 'ਚ 52 ਵਿਧਾਨ ਸਭਾ ਹਲਕਿਆਂ ਦੇ 11 ਜ਼ਿਲ੍ਹਿਆਂ 'ਚ 27 ਫਰਵਰੀ ਨੂੰ, ਛੇਵੇਂ ਪੜਾਅ 'ਚ 49 ਵਿਧਾਨ ਸਭਾ ਹਲਕਿਆਂ ਦੇ 7 ਜ਼ਿਲ੍ਹਿਆਂ ਲਈ 4 ਮਾਰਚ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਲਕੇ ਵਾਰਾਨਸੀ ਸਮੇਤ 40 ਵਿਧਾਨ ਸਭਾ ਹਲਕਿਆਂ ਦੇ 7 ਜ਼ਿਲ੍ਹਿਆਂ 'ਚ 8 ਮਾਰਚ ਨੂੰ ਵੋਟਾਂ ਕਰਵਾਈਆਂ ਜਾਣਗੀਆਂ। ਗੋਆ ਪੰਜਾਬ ਦੇ ਨਾਲ ਗੋਆ 'ਚ ਵੀ 4 ਫਰਵਰੀ ਨੂੰ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਦੇ ਸਭ ਤੋਂ ਛੋਟੇ ਅਤੇ ਆਬਾਦੀ ਦੇ ਲਿਹਾਜ਼ ਨਾਲ ਚੌਥੇ ਸਭ ਤੋਂ ਛੋਟੇ ਸੂਬੇ 'ਚ ਨੋਟੀਫ਼ਿਕੇਸ਼ਨ ਲਈ 11 ਜਨਵਰੀ ਦੀ ਤਰੀਕ ਤੈਅ ਕੀਤੀ ਗਈ ਹੈ। ਇਨ੍ਹਾਂ ਚੋਣਾਂ 'ਚ ਭਾਜਪਾ ਅਤੇ ਕਾਂਗਰਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੀ ਚੋਣ ਮੈਦਾਨ 'ਚ ਹੋਵੇਗੀ। 40 ਵਿਧਾਨ ਸਭਾ ਸੀਟਾਂ 'ਚੋਂ ਇਸ ਵੇਲੇ 21 ਸੀਟਾਂ ਭਾਜਪਾ, ਜਦਕਿ 9 ਕਾਂਗਰਸ ਕੋਲ ਹਨ। ਕਾਫ਼ੀ ਸਮੇਂ ਤੋਂ ਗੋਆ 'ਚ ਚੋਣ ਦੀ ਤਿਆਰੀ ਕਰ ਰਹੀ ਆਮ ਆਦਮੀ ਪਾਰਟੀ ਨੇ ਪੰਜਾਬ ਅਤੇ ਗੋਆ 'ਚ ਇਕੋ ਦਿਨ ਚੋਣ ਦਾ ਐਲਾਨ ਕਰਨ 'ਤੇ ਨਾਖੁਸ਼ੀ ਜ਼ਾਹਰ ਕਰਦਿਆਂ ਇਸ 'ਤੇ ਇਤਰਾਜ਼ ਪ੍ਰਗਟ ਕੀਤਾ। ਚੋਣ ਕਮਿਨਨ ਨੇ 'ਆਪ' ਦੇ ਕਥਿਤ ਇਲਜ਼ਾਮਾਂ ਨੂੰ ਖ਼ਾਰਜ ਕਰਦਿਆਂ ਕਿਹਾ ਕਿ ਵਿਆਪਕ ਵਿਚਾਰ ਚਰਚਾ ਤੋਂ ਬਾਅਦ ਹੀ ਇਹ ਫੈਸਲਾ ਲਿਆ ਗਿਆ ਹੈ। ਉਤਰਾਖੰਡ ਉਤਰਾਖੰਡ ਦੀਆਂ 70 ਵਿਧਾਨ ਸਭਾ ਸੀਟਾਂ ਲਈ 15 ਫਰਵਰੀ ਨੂੰ ਚੋਣਾਂ ਕਰਵਾਈਆਂ ਜਾਣਗੀਆਂ। ਚੋਣਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਤਰੀਕ 27 ਜਨਵਰੀ ਹੋਵੇਗੀ, ਜਦਕਿ ਇਨ੍ਹਾਂ ਦੀ ਪੜਤਾਲ 28 ਜਨਵਰੀ ਤੱਕ ਕੀਤੀ ਜਾਵੇਗੀ। ਨਾਮਜ਼ਦਗੀਆਂ ਕਢਵਾਉਣ ਦੀ ਆਖਰੀ ਤਰੀਕ 30 ਜਨਵਰੀ ਹੈ। ਅੰਦੋਲਨ ਦੀ ਜ਼ੈਦ ਨਿਕੇਲ ਅਤੇ ਨਵੰਬਰ 2000 'ਚ ਹੋਂਦ 'ਚ ਆਏ ਸੂਬੇ 'ਚ ਫਿਲਹਾਲ ਕਾਂਗਰਸ ਦੀ ਸਰਕਾਰ ਹੈ। ਮੌਜੂਦਾ ਵਿਧਾਨ ਸਭਾ 'ਚ ਕਾਂਗਰਸ ਦੇ 36 ਅਤੇ ਭਾਜਪਾ ਦੇ 19 ਵਿਧਾਇਕ ਹਨ। ਚੌਥੀ ਵਾਰ ਵਿਧਾਨ ਸਭਾ ਚੋਣਾਂ 'ਚ ਹਿੱਸਾ ਲੈ ਰਹੇ ਭਾਰਤ ਦੇ 27ਵੇਂ ਰਾਜ 'ਚ ਮੁੱਖ ਮੁਕਾਬਲਾ ਕਾਂਗਰਸ ਅਤੇ ਭਾਜਪਾ ਦਰਮਿਆਨ ਹੋਵੇਗਾ। ਮਨੀਪੁਰ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਅਸ਼ਾਂਤੀ ਦਾ ਦੌਰ ਝੱਲ ਰਹੇ ਉੱਤਰ ਪੂਰਬੀ ਰਾਜ ਮਨੀਪੁਰ 'ਚ ਦੋ ਗੇੜਾਂ 'ਚ ਚੋਣਾਂ ਕਰਵਾਈਆਂ ਜਾਣਗੀਆਂ। ਪਹਿਲੇ ਪੜਾਅ 'ਚ 4 ਮਾਰਚ ਨੂੰ 38 ਵਿਧਾਨ ਸਭਾ ਹਲਕਿਆਂ 'ਚ, ਜਦਕਿ ਦੂਜੇ ਪੜਾਅ 'ਚ 8 ਮਾਰਚ ਨੂੰ 22 ਵਿਧਾਨ ਸਭਾ ਹਲਕਿਆਂ 'ਚ ਚੋਣਾਂ ਕਰਵਾਈਆਂ ਜਾਣਗੀਆਂ। ਮੌਜੂਦਾ ਵਿਧਾਨ ਸਭਾ 'ਚ 42 ਸੀਟਾਂ ਨਾਲ ਬਹੁਮੱਤ ਵਾਲੀ ਕਾਂਗਰਸ ਦੀ ਸਰਕਾਰ ਨੂੰ ਸੱਤਾ ਤੋਂ ਹਟਾਉਣ ਲਈ ਭਾਜਪਾ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉੱਤਰ ਪੂਰਬੀ ਸੂਬਿਆਂ 'ਚੋਂ ਆਸਾਮ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਜਪਾ ਦੀ ਨਜ਼ਰ ਹੁਣ ਮਨੀਪੁਰ 'ਤੇ ਹੈ। ਰਾਜ 'ਚ ਅਣਸੁਖਾਵੇਂ ਮਾਹੌਲ ਦਾ ਦਾਅਵਾ ਕਰਦਿਆਂ ਪ੍ਰਦੇਸ਼ ਭਾਜਪਾ ਆਗੂਆਂ ਨੇ ਚੋਣ ਕਮਿਸ਼ਨ ਤੱਕ ਵੀ ਪਹੁੰਚ ਕੀਤੀ। ਚੋਣ ਕਮਿਸ਼ਨਰ ਨੇ ਭਰੋਸਾ ਦੁਆਉਂਦਿਆਂ ਕਿਹਾ ਕਿ ਪਿਛਲੇ 2 ਦਿਨਾਂ 'ਚ ਇਸ ਸਬੰਧ 'ਚ ਵਿਆਪਕ ਚਰਚਾ ਅਤੇ ਸੁਰੱਖਿਆ ਪ੍ਰਬੰਧਾਂ ਨੂੰ ਧਿਆਨ 'ਚ ਰੱਖ ਕੇ ਹੀ ਇਹ ਫ਼ੈਸਲਾ ਲਿਆ ਗਿਆ ਹੈ।
Tags: 2017 vidhan sabha elections punjab goa uttar pradesh uttarakhand manipur

More Leatest Stories