ਨਕਦੀ ਨਾ ਮਿਲਣ 'ਤੇ ਲੋਕ ਭੜਕੇ, ਲਾਇਆ ਜਾਮ

Gurjeet Singh

3

December

2016

ਜਲੰਧਰ (ਪੱਤਰ ਪ੍ਰੇਰਕ) ਸਟੇਟ ਬੈਂਕ ਆਫ ਇੰਡੀਆ (ਐੱਸ. ਬੀ. ਆਈ.) ਦੀ ਬਸਤੀ ਸ਼ੇਖ ਬ੍ਰਾਂਚ 'ਚ ਨਕਦੀ ਨਾ ਮਿਲਣ ਕਾਰਣ ਸ਼ੁੱਕਰਵਾਰ ਨੂੰ ਲੋਕ ਭੜਕ ਪਏ। ਲੋਕਾਂ ਨੇ ਬੈਂਕ ਦੇ ਬਾਹਰ ਬਬਰੀਕ ਚੌਕ 'ਤੇ ਜਾਮ ਲਾ ਕੇ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਰੋਸ਼ ਪ੍ਰਦਰਸ਼ਨ ਕੀਤਾ। ਇਸ ਤੋਂ ਬਾਅਦ ਮੌਕੇ 'ਤੇ ਪਹੁੰਚੇ ਥਾਣਾ 5 ਦੇ ਐੱਸ. ਐੱਚ. ਓ. ਪਵਿਤਰ ਸਿੰਘ ਨੇ ਧਰਨਾ ਦੇ ਰਹੇ ਲੋਕਾਂ ਨੂੰ ਸਮਝਾਇਆ ਕਿ ਜੇਕਰ ਧਰਨਾ ਲਾਇਆ ਗਿਆ ਤਾਂ ਪਰਚੇ ਦਰਜ ਕਰ ਲਏ ਜਾਣਗੇ, ਜਿਸ ਤੋਂ ਬਾਅਦ ਲੋਕ ਸ਼ਾਂਤ ਹੋ ਗਏ। ਜ਼ਿਕਰਯੋਗ ਹੈ ਕਿ ਬੀਤੇ ਦਿਨ ਐੱਸ. ਬੀ. ਆਈ. ਦੀ ਹਰਬੰਸ ਨਗਰ ਬ੍ਰਾਂਚ 'ਚ ਨਕਦੀ ਨਾ ਮਿਲਣ ਨਾਲ ਭੜਕੇ ਲੋਕਾਂ ਨੇ ਜ਼ਬਰਦਸਤੀ ਬੈਂਕ 'ਚ ਦਾਖਲ ਹੋ ਕੇ ਰੋਸ਼ ਪ੍ਰਦਰਸ਼ਨ ਕੀਤਾ ਸੀ। ਇਸੇ ਤਰਜ 'ਤੇ ਸ਼ੁੱਕਰਵਾਰ ਨੂੰ ਐੱਸ. ਬੀ. ਆਈ. ਦੀ ਬਸਤੀ ਸੇਖ਼ ਬ੍ਰਾਂਚ 'ਚ ਕੈਸ਼ ਨਾ ਮਿਲਣ ਤੋਂ ਭੜਕੇ ਲੋਕਾਂ ਨੇ ਮੁੱਖ ਰੋਡ 'ਤੇ ਜਾਮ ਲਾ ਕੇ ਬੈਂਕ ਪ੍ਰਸ਼ਾਸਨ ਅਤੇ ਸਰਕਾਰ ਵਿਰੁੱਧ ਪ੍ਰਦਰਸ਼ਨ ਕੀਤਾ।
Tags:

More Leatest Stories