ਝੋਨੇ ਦੇ ਪੈਸੇ ਨਾ ਮਿਲਣ ਕਰਕੇ ਖੱਜਲ-ਖੁਆਰ ਹੋ ਰਹੇ ਨੇ ਕਿਸਾਨ

Gurjeet Singh

3

December

2016

ਨਕੋਦਰ (ਪੱਤਰ ਪ੍ਰੇਰਕ) ਝੋਨੇ ਦੀ ਫਸਲ ਮੰਡੀਆਂ 'ਚ ਸੁੱਟਣ ਤੋਂ ਪਿੱਛੋਂ ਇਕ ਮਹੀਨਾਂ ਗੁਜ਼ਰ ਜਾਣ ਦੇ ਬਾਵਜੂਦ ਵੀ ਕਿਸਾਨਾਂ ਨੂੰ ਉਸ ਦੀ ਅਦਾਇਗੀ ਨਾ ਹੋਣ ਕਰਕੇ ਖੱਜਲ-ਖੁਆਰੀ ਦਾ ਸਾਹਮਣਾ ਕਰ ਪੈ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ 'ਚ ਇਸ ਵਾਰ ਸਾਉਣੀ ਦੀ ਬੰਪਰ ਫਸਲ ਹੋਈ, ਇਸ ਦੇ ਬਾਵਜੂਦ ਕਿਸਾਨਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਕੇਂਦਰ ਸਰਕਾਰ ਵੱਲੋਂ ਖਰੀਦ ਏਜੰਸੀਆਂ ਨੂੰ ਭੁਗਤਾਨ ਨਹੀਂ ਕੀਤਾ ਗਿਆ ਅਤੇ ਉਸ ਤੋਂ ਪਿੱਛੋਂ ਦੇਸ਼ 'ਚ ਨੋਟਬੰਦੀ ਲਾਗੂ ਹੋ ਗਈ। ਇਸ ਕਾਰਨ ਕਿਸਾਨਾਂ ਨੂੰ ਆਪਣੀ ਫਸਲ ਦੇ ਪੈਸੇ ਲੈਣ ਲਈ ਵਾਰ-ਵਾਰ ਆੜ੍ਹਤੀਆਂ ਕੋਲ ਚੱਕਰ ਲਾਉਣੇ ਪੈ ਰਹੇ ਹਨ। ਬੈਂਕਾਂ 'ਚ ਨਵੇਂ ਨੋਟਾਂ ਦੀ ਸਪਲਾਈ ਲੋੜ ਅਨੁਸਾਰ ਨਾ ਹੋਣ ਕਰਕੇ ਕਿਸੇ ਹੱਦ ਤੱਕ ਆੜ੍ਹਤੀਏ ਵੀ ਮਜ਼ਬੂਰ ਹਨ। ਦੂਜੇ ਪਾਸੇ ਕਿਸਾਨਾਂ ਦਾ ਕਹਿਣਾ ਹੈ ਕਿ ਫਸਲ ਦੇ ਪੈਸੇ ਨਾ ਮਿਲਣ ਕਰਕੇ ਉਨ੍ਹਾਂ ਦੀ ਹਾੜ੍ਹੀ ਦੀ ਬੀਜਾਈ ਪ੍ਰਭਾਵਤ ਹੋ ਰਹੀ ਹੈ। ਇਸ ਨਾਲ ਉਨ੍ਹਾਂ ਨੂੰ ਹਾੜ੍ਹੀ ਦੀ ਫਸਲ 'ਚ ਨੁਕਸਾਨ ਝੱਲਣਾ ਪੈ ਸਕਦਾ ਹੈ। ਕਿਸਾਨਾਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਪੈਸੇ ਦਾ ਭੁਗਤਾਨ ਤੁਰੰਤ ਯਕੀਨੀ ਬਣਾਇਆ ਜਾਵੇ ਤਾਂ ਜੋ ਉਹ ਆਪਣੀਆਂ ਲੋੜਾਂ ਪੂਰੀਆਂ ਕਰ ਸਕਣ ਅਤੇ ਅਗਲੀਆਂ ਫਸਲਾਂ ਦੀ ਕਾਸ਼ਤ ਕਰ ਸਕਣ।
Tags: notebandi

More Leatest Stories