ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਬੁੱਢਾ ਸਾਹਿਬ ਦਾ ਜੋੜ ਮੇਲਾ ਮਨਾਇਆ

Gurjeet Singh

8

October

2016

ਝਬਾਲ, 8 ਅਕਤੂਬਰ (ਸਰਬਜੀਤ ਸਿੰਘ)-ਗੁਰਦੁਆਰਾ ਸੰਤ ਨਿਵਾਸ ਵਿਖੇ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਬਾਬਾ ਦਰਸ਼ਨ ਸਿੰਘ ਤੇ ਬਾਬਾ ਸੰਤੋਖ ਸਿੰਘ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਬਹੁਤ ਹੀ ਸ਼ਰਧਾਂ ਭਾਵਨਾ ਨਾਲ ਮਨਾਇਆ ਗਿਆ | ਜਿੱਥੇ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀ ਭਰੀ ਤੇ ਇਥੇ ਵੀ ਬਣੇ ਦੀਵਾਨ ਹਾਲ 'ਚ ਦੂਜੇ ਦਿਨ ਸਜਾਏ ਗਏ ਧਾਰਮਿਕ ਦੀਵਾਨ 'ਚ ਪੁੱਜੇ ਪ੍ਰਸਿੱਧ ਢਾਡੀ ਤੇ ਕਵੀਸ਼ਰੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਘਰ ਦਾ ਇਤਿਹਾਸ ਸੁਣਾਇਆ ਤੇ ਪ੍ਰਸਿੱਧ ਕਥਾ ਵਾਚਕਾਂ ਨੇ ਸੰਗਤਾਂ ਨੂੰ ਨਾਮ ਬਾਣੀ ਨਾਲ ਜੋੜਿਆ | ਇਸ ਮੌਕੇ ਤੇ ਬਾਬਾ ਸੰਤੋਖ ਸਿੰਘ ਨੇ ਪੁੱਜੇ ਹੋਏ ਢਾਡੀ ਤੇ ਕਵੀਸ਼ਰੀ ਜਥਿਆਂ ਤੇ ਹੋਰ ਸੰਤਾਂ ਮਹਾਂਪੁਰਸ਼ਾਂ ਸਮੇਤ ਪ੍ਰਮੁੱਖ ਆਗੂਆਂ ਨੂੰ ਸਨਮਾਨਤ ਕੀਤਾ | ਇਸ ਮੌਕੇ ਤੇ ਬਾਬਾ ਸੰਤੋਖ ਸਿੰਘ ਨੇ ਸਹਿਯੋਗ ਦੇਣ ਵਾਲੀਆਂ ਸਮੂਹ ਸੰਗਤਾਂ ਤੇ ਮੇਲੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕਰਦਿਆਂ ਜੀ ਆਂਇਆਂ ਆਖਿਆ | ਇਸ ਮੌਕੇ ਤੇ ਬਾਬਾ ਗੁਰਮੀਤ ਸਿੰਘ ਖੋਸਾਕੋਟਲਾਂ, ਬਾਬਾ ਸੱਜਣ ਸਿੰਘ, ਡਾ. ਜੋਗਿੰਦਰ ਸਿੰਘ ਕੈਂਰੋਂ, ਪਿ੍ੰਸੀ.ਵਰਿਆਮ ਸਿੰਘ, ਬਾਬਾ ਭੋਲਾ ਸਿੰਘ, ਜਗੀਰ ਸਿੰਘ ਢੋਟੀਆਂ, ਕਾਲਜ ਕਮੇਟੀ ਮੈਂਬਰ ਕਸ਼ਮੀਰ ਸਿੰਘ ਬਘਿਆੜੀ, ਬਲਵਿੰਦਰ ਸਿੰਘ ਝਬਾਲ, ਬਾਲੇ ਸ਼ਾਹ ਗੰਡੀਵਿੰਡ, ਗੁਰਜਿੰਦਰ ਸਿੰਘ ਸੰਧੂ, ਸਾਬਕਾ ਚੇਅਰਮੈਨ ਗੁਰਬਖਸ਼ ਸਿੰਘ ਬੁਰਜ, ਸਾਬਕਾ ਚੇਅਰਮੈਨ ਲਖਬੀਰ ਸਿੰਘ ਬੁਰਜ, ਮਾਸਟਰ ਜੋਗਿੰਦਰ ਸਿੰਘ ਮੀਆਂਪੁਰ, ਬਹਾਲ ਸਿੰਘ ਗੱਗੋਬੂਹਾ, ਦਵਿੰਦਰ ਸਿੰਘ ਢੋਟੀਆਂ, ਸਰਪੰਚ ਮੋਤਾ ਸਿੰਘ, ਪ੍ਰਧਾਨ ਸਤਨਾਮ ਸਿੰਘ ਪੰਡੋਰੀ, ਗੁਰਨਾਮ ਸਿੰਘ ਪੰਡੋਰੀ, ਸਮਸ਼ੇਰ ਸਿੰਘ, ਕੁਲਵੰਤ ਸਿੰਘ ਮਸਤਗੜ, ਕਰਮਜੀਤ ਸਿੰਘ , ਗੁਰਮੀਤ ਸਿੰਘ , ਲੱਖਾ ਸਿੰਘ, ਜੱਜ ਕਸੇਲ, ਪ੍ਰਤਾਪ ਸਿੰਘ , ਨਿਰਮਲ ਸਿੰਘ, ਰਛਪਾਲ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ |
Tags: gurdwara sant niwas baba buddha sahib darshan singh santokh

More Leatest Stories