ਜੀਤਾ ਭਈਆ ਗਰੋਹ ਦਾ ਮੈਂਬਰ ਦੱਲੀ ਗਿ੍ਫ਼ਤਾਰ

Gurjeet Singh

5

October

2016

ਜਲੰਧਰ, 5 ਅਕਤੂਬਰ (ਐੱਮ. ਐੱਸ. ਲੋਹੀਆ)-ਨਸ਼ਾ ਤੱਸਕਰੀ ਤੇ ਲੁੱਟਾਂ-ਖੋਹਾਂ ਦੇ ਦੋਸ਼ੀ ਦਲਜੀਤ ਸਿੰਘ ਦੱਲੀ ਨੂੰ ਜਲੰਧਰ ਦਿਹਾਤੀ ਪੁਲਿਸ ਦੇ ਸੀ.ਆਈ.ਏ. ਸਟਾਫ਼ ਨੇ ਗਿ੍ਫ਼ਤਾਰ ਕਰ ਲਿਆ ਹੈ, ਜਿਸ ਕੋਲੋਂ ਇਕ 12 ਬੋਰ ਦੀ ਪਿਸਤੌਲ, 5 ਜ਼ਿੰਦਾ ਰੌਾਦ ਤੇ 110 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਹੈ | ਕਰੀਬ 7 ਮੁਕੱਦਮਿਆਂ 'ਚ ਲੋੜੀਂਦਾ ਦੋਸ਼ੀ ਦੱਲੀ ਦੇ ਸਬੰਧ 1 ਲੱਖ ਰੁਪਏ ਐਲਾਨੇ ਇਨਾਮ ਦੇ ਇਸ਼ਤਿਹਾਰੀ ਦੋਸ਼ੀ ਰਣਜੀਤ ਸਿੰਘ ਉਰਫ਼ ਜੀਤਾ ਭਈਆ ਅਤੇ ਉਸ ਦੇ ਭਰਾ ਹਰਜੀਤ ਸਿੰਘ ਉਰਫ਼ ਸੋਨੂੰ ਦੇ ਗਰੋਹ ਦੇ ਨਾਲ ਹਨ | ਐੱਸ.ਪੀ. (ਡੀ) ਪੀ.ਐੱਸ. ਭੰਡਾਲ ਨੇ ਜਾਣਕਾਰੀ ਦਿੱਤੀ ਕਿ ਡੀ.ਐੱਸ.ਪੀ. (ਡੀ) ਸਰਬਜੀਤ ਰਾਏ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਮੁਖੀ ਜਤਿੰਦਰਜੀਤ ਸਿੰਘ, ਐੱਸ.ਆਈ. ਜਗਦੀਸ਼ ਸਿੰਘ ਅਤੇ ਏ.ਐੱਸ.ਆਈ. ਪੁਸ਼ਪ ਬਾਲੀ ਦੀ ਟੀਮ ਨੇ ਅਲਾਵਲਪੁਰ ਨੇੜੇ ਕਾਰਵਾਈ ਕਰਦੇ ਹੋਏ ਦਲਜੀਤ ਸਿੰਘ ਉਰਫ਼ ਦੱਲੀ ਪੁੱਤਰ ਬਲਵਿੰਦਰ ਸਿੰਘ ਵਾਸੀ ਸਾਦਕਪੁਰ, ਸ਼ਾਹਕੋਟ ਨੂੰ ਗਿ੍ਫ਼ਤਾਰ ਕਰਕੇ ਪਿਸਤੌਲ ਤੇ ਨਸ਼ੀਲਾ ਪਾਊਡਰ ਬਰਾਮਦ ਕੀਤਾ ਹੈ | ਦੋਸ਼ੀ ਵੱਲੋਂ ਜੀਤਾ ਭਈਆ ਗਰੋਹ ਦੇ ਹੋਰ ਮੈਂਬਰਾਂ ਦੇ ਨਾਲ ਮਿਲ ਕੇ ਤਲਵੰਡੀ ਸੰਗੜਾ, ਮਹਿਤਪੁਰ ਦੇ ਮੈਂਬਰ ਬਲਾਕ ਸੰਮਤੀ ਧੰਨਾ ਸਿੰਘ ਅਤੇ ਪਿੰਡ ਦੇ ਦੁਕਾਨਦਾਰ ਬਲਿਹਾਰ ਸਿੰਘ ਪੁੱਤਰ ਹਰਨਾਮ ਸਿੰਘ 'ਤੇ ਹੱਥਿਆਰਾਂ ਸਮੇਤ ਜਾਨਲੇਵਾ ਹਮਲਾ ਕੀਤਾ ਗਿਆ ਸੀ | ਇਸ ਗਰੋਹ ਵੱਲੋਂ ਸ਼ਾਹਕੋਟ ਦੇ ਇਲਾਕੇ 'ਚ ਆਪਣੀ ਦਹਿਸ਼ਤ ਬਣਾਈ ਹੋਈ ਹੈ, ਜਿਸ ਕਰਕੇ ਕੋਈ ਵੀ ਇਨ੍ਹਾਂ ਬਾਰੇ ਪੁਲਿਸ ਨੂੰ ਸੂਚਿਤ ਨਹੀਂ ਕਰਦਾ ਸੀ | ਦੋਸ਼ੀ ਦੇ ਗਿ੍ਫ਼ਤਾਰ ਹੋਣ ਨਾਲ ਹੋਰ ਵੀ ਕਈ ਮਾਮਲੇ ਹੱਲ ਹੋਣ ਦੀ ਉਮੀਦ ਹੈ | ਐੱਸ.ਪੀ. ਭੰਡਾਲ ਨੇ ਦੱਸਿਆ ਕਿ ਦੋਸ਼ੀ ਨੂੰ ਵੀਰਵਾਰ ਸਵੇਰੇ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਕੀਤੀ ਜਾਵੇਗੀ |
Tags:

More Leatest Stories