ਪੁੱਟਿਆ ਪਹਾੜ, ਡਿੱਗਿਆ ਅੰਬ, ਸਾਰਾ ਟੱਬਰ ਰਹਿ ਗਿਆ ਦੰਗ

Gurjeet Singh

9

June

2016

ਕੈਲਗਰੀ— ਇੱਥੋਂ ਦਾ ਇੱਕ ਪਰਿਵਾਰ ਉਸ ਵੇਲੇ ਚੱਕਰਾਂ 'ਚ ਪੈ ਗਿਆ, ਜਦੋਂ ਉਨ੍ਹਾਂ ਦੇ ਘਰ ਦੇ ਪਿਛਲੇ ਪਾਸੇ ਬਣੇ ਸਵੀਮਿੰਗ ਪੂਲ 'ਚ ਅਚਾਨਕ ਇੱਕ ਅੰਬ ਆ ਕੇ ਡਿੱਗ ਪਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਲੀਸਾ ਈਗਨ ਨੇ ਦੱਸਿਆ ਕਿ ਜਦੋਂ ਉਹ ਸਵੀਮਿੰਗ ਪੂਲ ਤੋਂ ਕਵਰ ਨੂੰ ਹਟਾ ਰਹੀ ਸੀ ਤਾਂ ਉਸ ਵੇਲੇ ਅਚਾਨਕ ਅਸਮਾਨੋਂ ਇੱਕ ਅੰਬ ਇਸ ਕਵਰ 'ਤੇ ਆ ਕੇ ਡਿੱਗ ਪਿਆ, ਜਿਸ ਕਾਰਨ ਉਹ ਕਾਫ਼ੀ ਡਰ ਗਈ। ਕਵਰ 'ਚ ਛੇਕ ਹੋਣ ਕਾਰਨ ਇਹ ਅੰਬ ਇਸ ਤੋਂ ਬਾਅਦ ਸਵੀਮਿੰਗ ਪੂਲ 'ਚ ਡਿੱਗ ਪਿਆ। ਲੀਸਾ ਨੇ ਦੱਸਿਆ ਕਿ ਪਹਿਲਾਂ ਤਾਂ ਉਸ ਨੇ ਸੋਚਿਆ ਕਿ ਇਹ ਅੰਬ ਉਸ ਦੇ ਪਤੀ ਡੂਏਨ ਨੇ ਇਹ ਜਾਣ-ਬੁੱਝ ਕੇ ਉਸ ਨੂੰ ਡਰਾਉਣ ਲਈ ਸੁੱਟਿਆ ਹੈ, ਕਿਉਂਕਿ ਉਹ ਅਕਸਰ ਹੀ ਉਸ ਨੂੰ ਡਰਾਉਣ ਲਈ ਅਜਿਹੀਆਂ ਹਰਕਤਾਂ ਕਰਦੇ ਰਹਿੰਦੇ ਹਨ ਪਰ ਜਦੋਂ ਉਸ ਨੇ ਆਪਣੇ ਪਤੀ ਕੋਲੋਂ ਪੁੱਛਿਆ ਤਾਂ ਉਸ ਨੇ ਇਸ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਇਹ ਜੋੜਾ ਕਾਫ਼ੀ ਪਰੇਸ਼ਾਨ ਹੋਇਆ ਕਿ ਆਖ਼ਰ ਇਹ ਅੰਬ ਆਇਆ ਕਿੱਥੋਂ ਹੈ। ਉਨ੍ਹਾਂ ਦੱਸਿਆ ਕਿ ਕਾਫ਼ੀ ਸੋਚ-ਵਿਚਾਰ ਕਰਨ ਤੋਂ ਬਾਅਦ ਉਨ੍ਹਾਂ ਨੂੰ ਇਹ ਲੱਗਦਾ ਹੈ ਕਿ ਕਿਸੇ ਨੇ ਜਾਣ-ਬੁੱਝ ਕੇ ਉਨ੍ਹਾਂ ਦੇ ਘਰ ਇਹ ਅੰਬ ਸੁੱਟਿਆ ਹੈ। ਇਹ ਵੀ ਹੋ ਸਕਦਾ ਹੈ ਕਿ ਅੰਬ ਨੂੰ ਕੋਈ ਵੱਡਾ ਪੰਛੀ ਲੈ ਕੇ ਉੱਡ ਰਿਹਾ ਹੋਵੇ ਅਤੇ ਉਸ ਦੀ ਚੁੰਝ 'ਚੋਂ ਇਹ ਹੇਠਾਂ ਡਿੱਗ ਪਿਆ। ਇਸ ਜੋੜੇ ਮੁਤਾਬਕ ਇਹ ਵੀ ਹੋ ਸਕਦਾ ਹੈ ਕਿ ਇਹ ਅੰਬ ਕਿਸੇ ਜਹਾਜ਼ 'ਚੋਂ ਉਨ੍ਹਾਂ ਦੇ ਪੂਲ 'ਚ ਆ ਕੇ ਡਿੱਗਿਆ ਹੋਵੇ ਕਿਉਂਕਿ ਉਨ੍ਹਾਂ ਦਾ ਘਰ ਕੈਲਗਰੀ ਦੇ ਕੌਮਾਂਤਰੀ ਹਵਾਈ ਅੱਡੇ ਦੇ ਬਹੁਤ ਨਜ਼ਦੀਕ ਹੈ ਅਤੇ ਇੱਥੇ ਦਿਨ 'ਚ ਬਹੁਤ ਸਾਰੇ ਜਹਾਜ਼ ਉਡਾਨਾਂ ਭਰਦੇ ਰਹਿੰਦੇ ਹਨ।
Tags:

More Leatest Stories