ਆਸਟਰੇਲੀਆ ''ਚ ਘਰ ਨੂੰ ਲੱਗੀ ਅੱਗ , ਹੋਈ 50 ਸਾਲ ਦੇ ਵਿਅਕਤੀ ਦੀ ਮੌਤ

Gurjeet Singh

9

June

2016

ਪਰਥ— ਆਸਟਰੇਲੀਆ ਦੇ ਸ਼ਹਿਰ ਪਰਥ ਵਿਚ 50 ਸਾਲ ਦਾ ਵਿਅਕਤੀ ਅੱਗ ਦੀ ਚਪੇਟ ਵਿਚ ਆ ਗਿਆ। ਪੁਲਸ ਬੁੱਧਵਾਰ ਰਾਤ ਨੂੰ ਸੜਕ 'ਤੇ ਘੁੰਮ ਰਹੀ ਸੀ ਕਿ ਉਸ ਨੇ ਦੇਖਿਆ ਕਿ ਇਕ ਘਰ ਵਿਚ ਅੱਗ ਲੱਗੀ ਹੈ। ਉਸੇ ਸਮੇਂ ਅੱਗ ਬੁਝਾਊ ਗੱਡੀ ਨੂੰ ਬੁਲਾਇਆ ਗਿਆ ਅਤੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਦੀ ਚਪੇਟ ਵਿਚ ਆ ਕੇ 50 ਸਾਲ ਦੇ ਵਿਅਕਤੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਅਜੇ ਤਕ ਪਤਾ ਨਹੀਂ ਚੱਲਿਆ ਕਿ ਘਰ ਨੂੰ ਅੱਗ ਕਿਵੇਂ ਲੱਗੀ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
Tags:

More Leatest Stories