ਇਰਾਕ ''ਚ ਲਗਾਤਾਰ ਦੋ ਬੰਬ ਧਮਾਕੇ, 22 ਲੋਕਾਂ ਦੀ ਮੌਤ ਅਤੇ ਹੋਰ 70 ਲੋਕ ਜ਼ਖਮੀ

Gurjeet Singh

9

June

2016

ਬਗਦਾਦ— ਇਰਾਕ ਦੀ ਰਾਜਧਾਨੀ ਬਗਦਾਦ ਦੇ ਪੂਰਬੀ ਅਲ ਜਦੀਦਾ ਜ਼ਿਲੇ ਵਿਚ ਵੀਰਵਾਰ ਨੂੰ ਦੋ ਬੰਬ ਧਮਾਕੇ ਹੋਏ ਹਨ। ਇਸ ਕਾਰਨ 22 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਹੋਰ 70 ਲੋਕ ਜ਼ਖਮੀ ਹੋ ਗਏ। ਇਹ ਜਾਣਕਾਰੀ ਪੁਲਸ ਨੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਪਹਿਲਾ ਧਮਾਕਾ ਇਕ ਵਪਾਰਕ ਸਥਾਨ 'ਤੇ ਹੋਇਆ ਅਤੇ ਦੂਜਾ ਧਮਾਕਾ ਇਕ ਪੁਲਸ ਚੌਂਕੀ ਨੇੜੇ ਹੋਇਆ। ਦੋਵੇਂ ਘਟਨਾਵਾਂ 'ਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 70 ਲੋਕ ਜ਼ਖਮੀ ਹੋ ਗਏ। ਕਾਰ ਬੰਬ ਧਮਾਕਾ ਉਸ ਸਮੇਂ ਹੋਇਆ ਜਦ ਇਰਾਕ ਦੀ ਫੌਜ ਫਲੁਜਾ ਵਿਚ ਆਈ. ਐੱਸ. ਵਿਰੁੱਧ ਲੜ ਰਹੀ ਸੀ।
Tags:

More Leatest Stories