ਬਰਬਾਦ ਹੋਇਆ ਅਮੀਰ ਦੇਸ਼, ਹੁਣ ਕੂੜੇ ਦੇ ਢੇਰ ਫਰੋਲਦੇ ਨੇ ਭੁੱਖ ਦੇ ਮਾਰੇ ਲੋਕ

Gurjeet Singh

9

June

2016

ਕਰਾਕਸ—ਵੇਨੇਜ਼ੁਏਲਾ ਇਕ ਸਮੇਂ ਇਕ ਅਮੀਰ ਦੇਸ਼ ਹੋਇਆ ਕਰਦਾ ਸੀ ਅਤੇ ਆਮ ਲੋਕ ਵੀ ਇੱਥੇ ਇੱਜ਼ਤ ਦੀ ਰੋਟੀ ਖਾਇਆ ਕਰਦੇ ਸਨ ਪਰ ਜਦੋਂ ਦੇਸ਼ ਹੀ ਬਰਬਾਦ ਹੋ ਜਾਵੇ ਤਾਂ ਉਸ ਦੇ ਨਾਗਰਿਕ ਵੀ ਬਰਬਾਦ ਹੋ ਜਾਂਦੇ ਹਨ। ਵੇਨੇਜ਼ੁਏਲਾ ਦੀ ਸਥਿਤੀ ਤੋਂ ਇਸ ਗੱਲ ਦਾ ਅੰਦਾਜਾ ਸਹਿਜੇ ਲਗਾਇਆ ਜਾ ਸਕਦਾ ਹੈ। ਪਿਛਲੇ ਦਿਨੀਂ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਡਿੱਗਣ ਨਾਲ ਇੱਥੇ ਆਰਥਿਕ ਸੰਕਟ ਪੈਦਾ ਹੋ ਗਿਆ ਹੈ। ਦੇਸ਼ ਵਿਚ ਬਿਜਲੀ ਅਤੇ ਖੁਰਾਕ ਪਦਾਰਥਾਂ ਦੀ ਸਪਲਾਈ ਵੀ ਸੀਮਤ ਹੋ ਗਈ ਹੈ। ਮੈਡੀਕਲ ਸੈਂਟਰ ਸੰਕਟ ਦੀ ਸਥਿਤੀ ਵਿਚ ਹਨ ਅਤੇ ਹਾਲਾਤ ਨੂੰ ਦੇਖਦੇ ਹੋਏ ਐਮਰਜੈਂਸੀ ਤੱਕ ਦਾ ਐਲਾਨ ਕਰਨਾ ਪਿਆ। ਇੱਥੇ ਹੁਣ ਕੂੜੇ ਦੇ ਢੇਰ ਫਰੋਲਦੇ ਲੋਕ ਆਮ ਦੇਖਣ ਨੂੰ ਮਿਲ ਜਾਣਗੇ। ਵੇਨੇਜ਼ੁਏਲਾ ਦੇ ਲੋਕ ਭੁੱਖਮਰੀ ਦੇ ਹਾਲਾਤ ਦਾ ਸਾਹਮਣਾ ਕਰ ਰਹੇ ਹਨ। ਕਰਾਕਾਸ ਵਿਚ ਦੁਕਾਨਾਂ ਦੇ ਕੰਢੇ ਪਏ ਕੂੜੇ ਦੇ ਢੇਰਾਂ 'ਚ ਹੱਥ ਮਾਰ ਕੇ ਲੋਕ ਆਪਣੀ ਭੁੱਖ ਦਾ ਹੱਲ ਲੱਭਦੇ ਹਨ। ਇਹ ਚੀਜ਼ਾਂ ਹੁਣ ਇੱਥੋਂ ਦੇ ਲੋਕਾਂ ਲਈ ਲਗਜ਼ਰੀ ਹੋ ਗਈਆਂ ਹਨ ਅਤੇ ਇਨ੍ਹਾਂ ਨੂੰ ਖਰੀਦਣਾ ਸੁਪਨੇ ਵਰਗਾ ਹੋ ਗਿਆ ਹੈ।
Tags:

More Leatest Stories