ਆਸਟਰੇਲੀਆ ''ਚ ਇਛੁੱਕ ਮੌਤ ਨੂੰ ਕਾਨੂੰਨੀ ਬਣਾਉਣ ਲਈ ਕੀਤੀ ਗਈ ਅਪੀਲ

Gurjeet Singh

9

June

2016

ਮੈਲਬੌਰਨ— ਆਸਟਰੇਲੀਆ ਦੇ ਵਿਕਟੋਰੀਆ 'ਚ ਨਾ ਮੁਰਾਦ ਬੀਮਾਰੀਆਂ ਨਾਲ ਜੂਝ ਰਹੇ ਲੋਕਾਂ ਨੇ ਇੱਛੁਕ ਮੌਤ ਲਈ ਅਪੀਲ ਕੀਤੀ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਹ ਕਿਸੇ ਅਜਿਹੀ ਬੀਮਾਰੀ ਨਾਲ ਜੂਝ ਰਹੇ ਹਨ ਜਿਸ ਦਾ ਇਲਾਜ ਸੰਭਵ ਨਹੀਂ ਹੈ, ਉਨ੍ਹਾਂ ਨੂੰ ਮਰਨ ਦੀ ਇਜਾਜਤ ਦਿੱਤੀ ਜਾਵੇ। ਕੁੱਝ ਲੋਕ ਅਜਿਹੇ ਹਨ ਜੋ ਕਿ ਬੀਮਾਰੀ ਕਾਰਨ ਬੋਝ ਬਣ ਚੁੱਕੀ ਜ਼ਿੰਦਗੀ ਤੋਂ ਛੁਟਕਾਕਾ ਪਾਉਣਾ ਚਾਹੁੰਦੇ ਹਨ। ਇਸ ਲਈ ਬਣੀ ਕਮੇਟੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਉਹ ਇਸ ਸਮਾਜਿਕ ਮੁੱਦੇ ਨੂੰ ਸੰਸਦ ਵਿਚ ਜ਼ਰੂਰ ਲੈ ਕੇ ਜਾਣਗੇ ਤਾਂ ਕਿ ਇੱਛੁਕ ਮੌਤ ਨੂੰ ਕਾਨੂੰਨੀ ਬਣਾਇਆ ਜਾਵੇ। ਕਮੇਟੀ ਨੇ ਦੱਸਿਆ ਕਿ 10 ਮਹੀਨਿਆਂ ਵਿਚ 49 ਲੋਕਾਂ ਦੀਆਂ ਬੇਨਤੀਆਂ ਆਈਆਂ ਹਨ ਜੋ ਕਿ ਮਰਨ ਲਈ ਇਜਾਜ਼ਤ ਲੈਣਾ ਚਾਹੁੰਦੇ ਹਨ। ਰਿਪੋਰਟ ਵਿਚ ਲਿਖਿਆ ਗਿਆ ਹੈ ਕਿ ਲੋਕਾਂ ਦਾ ਜੀਵਨ ਬਾਰੇ ਫੈਸਲਾ ਲੈਣ ਦਾ ਹੱਕ ਆਪਣਾ ਹੋਣਾ ਚਾਹੀਦਾ ਹੈ। ਕੈਂਸਰ ਦੇ ਆਖਰੀ ਪੜਾਅ 'ਤੇ ਪਹੁੰਚ ਚੁੱਕੇ ਲੋਕ ਮਰਨ ਲਈ ਅਪੀਲ ਕਰ ਰਹੇ ਹਨ।
Tags:

More Leatest Stories