ਜਾਪਾਨ ਨੇ ਚੀਨ ਦੇ ਰਾਜਦੂਤ ਨੂੰ ਕੀਤਾ ਤਲਬ

Gurjeet Singh

9

June

2016

ਟੋਕੀਓ— ਜਾਪਾਨ ਨੇ ਅੱਜ ਚੀਨ ਦੇ ਰਾਜਦੂਤ ਨੂੰ ਤਲਬ ਕਰਕੇ ਪੂਰਬੀ ਚੀਨ ਸਾਗਰ ਦੇ ਆਪਣੇ ਜਲ ਖੇਤਰ 'ਚ ਚੀਨ ਦੀ ਜਲ ਸੈਨਾ ਦੇ ਇਕ ਜਹਾਜ਼ ਦੇ ਪਹਿਲੀ ਵਾਰ ਪ੍ਰਵੇਸ਼ ਕਰਨ 'ਤੇ ਵਿਰੋਧ ਪ੍ਰਗਟ ਕੀਤਾ ਹੈ। ਜਾਪਾਨ ਨੇ ਕਿਹਾ ਕਿ ਚੀਨ ਦਾ ਇਕ ਜੰਗੀ ਜਹਾਜ਼ ਅੱਧੀ ਰਾਤ ਤੋਂ ਬਾਅਦ ਵਿਵਾਦਿਤ ਸਮੁੰਦਰੀ ਖੇਤਰ 'ਚ 38 ਕਿੱਲੋਮੀਟਰ ਅੰਦਰ ਤਕ ਵੜ ਆਇਆ। ਜਾਪਾਨ ਇਸ ਖੇਤਰ ਦੇ ਸੇਨਕਾਕੂ ਟਾਪੂ ਨੂੰ ਆਪਣਾ ਦੱਸਦਾ ਹੈ ਪਰ ਚੀਨ ਇਸ ਨੂੰ ਦਿਆਯੂ ਟਾਪੂ ਦੱਸ ਕੇ ਆਪਣਾ ਹੋਣ ਦਾ ਦਾਅਵਾ ਕਰਦਾ ਹੈ। ਜਾਪਾਨ ਦੇ ਵਿਦੇਸ਼ ਉਪ ਮੰਤਰੀ ਅਕੀਤਕਾ ਸੈਕੀ ਨੇ ਟੋਕੀਓ ਸਥਿਤ ਰਾਜਦੂਤ ਨੂੰ ਸੱਦ ਕੇ ਚੀਨੀ ਜੰਗੀ ਜਹਾਜ਼ ਦੇ ਪ੍ਰਵੇਸ਼ ਦੀ ਘਟਨਾ 'ਤੇ ਗੰਭੀਰ ਚਿੰਤਾ ਜ਼ਾਹਰ ਕੀਤੀ ਹੈ। ਜਾਪਾਨ ਦੇ ਮੁੱਖ ਕੈਬਨਿਟ ਸਕੱਤਰ ਯੋਸ਼ੀ ਹਿਦੇ ਸੁਗਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਇਸ ਘਟਨਾ ਨਾਲ ਜਾਪਾਨ ਤੇ ਚੀਨ ਵਿਚਾਲੇ ਤਣਾਅ ਵੱਧ ਸਕਦਾ ਹੈ।
Tags:

More Leatest Stories