ਔਰਤ ਸੜਕ ''ਤੇ ਬੇਰਹਿਮੀ ਨਾਲ ਘੜੀਸਿਆ ਮਰਿਆ ਹੋਇਆ ਕੁੱਤਾ, ਰੋਕਣ ਵਾਲਿਆਂ ਦੇ ਪੈ ਗਈ ਗਲ

Gurjeet Singh

9

June

2016

ਲੰਡਨ— ਕਹਿੰਦੇ ਹਨ ਕਿ ਔਰਤਾਂ ਪਿਆਰ ਅਤੇ ਮਮਤਾ ਦੀ ਮੂਰਤ ਹੁੰਦੀਆਂ ਹਨ ਪਰ ਇਹ ਔਰਤ ਸ਼ਾਇਦ ਔਰਤ ਦੇ ਨਾਂ 'ਤੇ ਕਲੰਕ ਹੈ। ਲੰਡਨ ਦੇ ਕੈਮਡਨ ਵਿਖੇ ਜਦੋਂ ਸਵੇਰ ਦੀ ਸੈਰ ਦੌਰਾਨ ਇਕ ਔਰਤ ਆਪਣੇ ਦੋ ਪਾਲਤੂ ਕੁੱਤਿਆਂ ਨੂੰ ਲਿਜਾ ਰਹੀ ਸੀ ਤਾਂ ਇਕ ਕੁੱਤੇ ਦੀ ਰਸਤੇ ਵਿਚ ਅਚਾਨਕ ਮੌਤ ਹੋ ਗਈ। ਇਹ ਕੁੱਤਾ ਸ਼ਾਇਦ ਪਹਿਲਾਂ ਤੋਂ ਹੀ ਬੀਮਾਰ ਸੀ। ਕੁੱਤੇ ਦੀ ਮੌਤ ਤੋਂ ਬਾਅਦ ਔਰਤ ਕਿਸੇ ਦੀ ਮਦਦ ਲੈਣ ਦੀ ਥਾਂ 'ਤੇ ਕੁੱਤੇ ਦੀ ਲਾਸ਼ ਨੂੰ ਸੜਕ 'ਤੇ ਘੜੀਸ ਕੇ ਲਿਜਾਣ ਲੱਗ ਪਈ। ਜਦੋਂ ਇਕ ਵਿਅਕਤੀ ਨੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹ ਉਸ ਦੇ ਹੀ ਗਲ ਪੈ ਗਈ। ਇਕ ਵਿਅਕਤੀ ਨੇ ਔਰਤ ਨੂੰ ਅਜਿਹਾ ਕਰਨ ਤੋਂ ਰੋਕਿਆ ਅਤੇ ਮਦਦ ਦੀ ਪੇਸ਼ਕਸ਼ ਕੀਤੀ, ਜਿਸ 'ਤੇ ਇਹ ਔਰਤ ਗੁੱਸੇ ਵਿਚ ਆ ਗਈ ਅਤੇ ਬੁਰਾ-ਭਲਾ ਬੋਲਣਾ ਸ਼ੁਰੂ ਕਰ ਦਿੱਤਾ। ਬਾਅਦ ਵਿਚ ਲੋਕਾਂ ਨੇ ਪੁਲਸ ਨੂੰ ਬੁਲਾਇਆ ਤੇ ਕੁੱਤੇ ਦੀ ਲਾਸ਼ ਨੂੰ ਚੁੱਕਿਆ ਗਿਆ। ਹਾਲਾਂਕਿ ਔਰਤ 'ਤੇ ਕੋਈ ਕਾਰਵਾਈ ਨਹੀਂ ਕੀਤੀ ਗਈ।
Tags:

More Leatest Stories