ਪਤਨੀ ਨੂੰ ਤੜਫਦੇ ਹੋਏ ਨਹੀਂ ਦੇਖ ਸਕਦਾ ਸੀ, ਇਸ ਲਈ ਦਫਨਾ ਦਿੱਤਾ ਜ਼ਿੰਦਾ

Gurjeet Singh

9

June

2016

ਕੁੰਭਲਗੜ੍ਹ— ਰਾਜਸਥਾਨ 'ਚ ਇਕ ਵਿਅਕਤੀ ਨੇ ਪਹਿਲਾਂ ਪਤਨੀ ਨੂੰ ਘਰ 'ਚ ਹੀ ਜ਼ਿੰਦਾ ਦਫਨਾਇਆ ਫਿਰ ਉਸ ਕਬਰ 'ਤੇ ਰੋਜ਼ ਸੌਂਦਾ ਰਿਹਾ। ਪਤੀ ਨੇ ਪਤਨੀ ਦੀ ਬੀਮਾਰੀ ਤੋਂ ਤੰਗ ਆ ਕੇ ਅਜਿਹਾ ਕਦਮ ਚੁੱਕਿਆ। ਘਟਨਾ ਦਾ ਖੁਲਾਸਾ ਉਦੋਂ ਹੋਇਆ ਜਦੋਂ ਦੋਸ਼ੀ ਨੂੰ ਪੁਲਸ ਨੇ ਮੁੰਬਈ ਤੋਂ ਗ੍ਰਿਫਤਾਰ ਕੀਤਾ। ਕਬਰ ਲਈ ਟੋਇਆ ਸਵੱਛ ਭਾਰਤ ਮੁਹਿੰਮ ਦੇ ਅਧੀਨ ਪੁੱਟਿਆ ਸੀ। ਸਰਿਤਾ ਅਤੇ ਚਾਂਦਮਲ ਜੈਨ ਨੇ 4 ਸਾਲ ਪਹਿਲਾਂ ਕੋਰਟ ਮੈਰਿਜ ਕੀਤੀ ਸੀ। ਸਰਿਤਾ ਚੁਰੂ ਜ਼ਿਲੇ ਦੇ ਸਰਦਾਰਸ਼ਹਿਰ ਦੀ ਰਹਿਣ ਵਾਲੀ ਸੀ। ਲਾਡਨੂੰ 'ਚ ਇਕ ਪ੍ਰੋਗਰਾਮ ਦੌਰਾਨ ਦੋਹਾਂ ਦੀ ਮੁਲਾਕਾਤ ਹੋਈ ਸੀ। ਉਸ ਤੋਂ ਬਾਅਦ ਹੀ ਦੋਵੇਂ ਮਿਲਣ ਲੱਗੇ ਅਤੇ ਪਿਆਰ ਹੋ ਗਿਆ। ਦੋਸ਼ੀ ਨੇ ਪੁਲਸ ਨੂੰ ਦੱਸਿਆ ਕਿ ਉਹ ਪਤਨੀ ਸਰਿਤਾ ਨਾਲ ਬਹੁਤ ਪਿਆਰ ਕਰਦਾ ਸੀ ਪਰ ਉਸ ਦੀ ਲੰਬੀ ਬੀਮਾਰੀ ਤੋਂ ਪਰੇਸ਼ਾਨ ਹੋ ਗਿਆ ਸੀ। ਚਾਂਦਮਲ ਨੇ ਦੱਸਿਆ ਕਿ ਉਹ ਸਰਿਤਾ ਨੂੰ ਇਸ ਤਰ੍ਹਾਂ ਨਾਲ ਤੜਫਦਾ ਹੋਇਆ ਨਹੀਂ ਦੇਖ ਪਾ ਰਿਹਾ ਸੀ, ਇਸ ਲਈ ਉਸ ਨੇ ਸੋਚਿਆ ਕਿ ਉਹ ਸਾਹਮਣੇ ਨਾ ਰਹੇ ਤਾਂ ਹੀ ਠੀਕ ਹੈ। ਉਸ ਨੂੰ ਕੁਝ ਨਹੀਂ ਸੁੱਝਿਆ ਅਤੇ ਉਸ ਨੇ ਪਤਨੀ ਸਰਿਤਾ ਨੂੰ ਜ਼ਿੰਦਾ ਹੀ ਦਫਨਾ ਦਿੱਤਾ। ਚਾਂਦਮਲ ਨੇ 2 ਮਹੀਨੇ ਪਹਿਲਾਂ ਸਵੱਛ ਭਾਰਤ ਮੁਹਿੰਮ ਦੇ ਅਧੀਨ ਘਰ 'ਚ ਇਕ ਟੋਇਆ ਪੁੱਟਿਆ ਸੀ। ਫਿਰ ਇਕ ਦਿਨ ਚਾਂਦਮਲ ਨੇ ਸਰਿਤਾ ਨੂੰ ਨੀਂਦ ਦੀ ਗੋਲੀ ਦੇ ਕੇ ਸੁਆ ਦਿੱਤਾ। ਚਾਂਦਮਲ ਨੇ ਮੌਕਾ ਦੇਖ ਕੇ ਸਰਿਤਾ ਨੂੰ ਇਸੇ ਟੋਏ 'ਚ ਜ਼ਿੰਦਾ ਹੀ ਦਫਨਾ ਦਿੱਤਾ। ਪੁਲਸ ਨੂੰ ਦਿੱਤੇ ਬਿਆਨ 'ਚ ਚਾਂਦਮਲ ਨੇ ਦੱਸਿਆ ਕਿ ਉਹ ਸਰਿਤਾ ਦੀ ਕਬਰ 'ਤੇ ਚਾਦਰ ਵਿਛਾ ਕੇ ਸੌਂਦਾ ਸੀ ਤਾਂ ਕਿ ਉਸ ਨੂੰ ਸਰਿਤਾ ਦੇ ਕੋਲ ਹੋਣ ਦਾ ਅਹਿਸਾਸ ਹੁੰਦਾ ਰਹੇ।
Tags:

More Leatest Stories