5 ਦੇਸ਼ਾਂ ਦੀ ਯਾਤਰਾ ਮਗਰੋਂ ਪ੍ਰਧਾਨ ਮੰਤਰੀ ਮੋਦੀ ਭਾਰਤ ਲਈ ਹੋਏ ਰਵਾਨਾ

Gurjeet Singh

9

June

2016

ਮੈਕਸੀਕੋ ਸਿਟੀ— ਪ੍ਰਧਾਨ ਮੰਤਰੀ ਮੋਦੀ ਆਪਣੇ 5 ਦੇਸ਼ਾਂ ਦੇ ਦੌਰੇ ਮਗਰੋਂ ਵੀਰਵਾਰ ਨੂੰ ਭਾਰਤ ਲਈ ਰਵਾਨਾ ਹੋ ਗਏ ਹਨ। ਉਨ੍ਹਾਂ ਦੀ ਯਾਤਰਾ ਦਾ ਆਖਰੀ ਪੜਾਅ ਮੈਕਸੀਕੋ ਰਿਹਾ। ਮੋਦੀ ਨੇ ਟਵੀਟ ਕਰਕੇ ਕਿਹਾ,''ਮੈਕਸੀਕੋ ਤੁਹਾਡਾ ਧੰਨਵਾਦ। ਭਾਰਤ-ਮੈਕਸੀਕੋ ਸੰਬੰਧਾਂ ਵਿਚ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਇਹ ਰਿਸ਼ਤਾ ਸਾਡੇ ਲੋਕਾਂ ਅਤੇ ਪੂਰੀ ਦੁਨੀਆਂ ਲਈ ਲਾਭਦਾਇਕ ਹੋਵੇਗਾ।'' ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਕਿਹਾ,''5 ਦਿਨ ਅਤੇ 5 ਦੇਸ਼...ਯਾਤਰਾ ਦੇ ਆਖਰੀ ਪੜਾਅ ਵਿਚ ਮੈਕਸੀਕੋ ਦੇ ਉਪਯੋਗੀ ਦੌਰੇ ਮਗਰੋਂ ਪ੍ਰਧਾਨ ਮੰਤਰੀ ਦਿੱਲੀ ਲਈ ਰਵਾਨਾ ਹੋ ਗਏ ਹਨ।'' ਪ੍ਰਧਾਨ ਮੰਤਰੀ ਦੀ 5 ਦਿਨਾਂ ਦੀ ਯਾਤਰਾ ਦੀ ਸ਼ੁਰੂਆਤ ਬੀਤੇ 4 ਜੂਨ ਤੋਂ ਹੋਈ। ਇਸ ਦੌਰਾਨ ਉਹ ਦੋ-ਪੱਖੀ ਸੰਬੰਧਾਂ ਦੀ ਮਜਬੂਤੀ ਲਈ ਅਫਗਾਨਿਸਤਾਨ, ਕਤਰ, ਸਵਿਟਜ਼ਰਲੈਂਡ, ਅਮਰੀਕਾ ਅਤੇ ਮੈਕਸੀਕੋ ਗਏ। ਅਮਰੀਕੀ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਤ ਕਰਦਿਆਂ ਮੋਦੀ ਜੀ ਨੇ ਪ੍ਰਮਾਣੂੰ ਸਪਲਾਈ ਸਮੂਹ ਲਈ ਭਾਰਤ ਦੀ ਮੈਂਬਰੀ ਲਈ ਦਾਅਵੇ ਨੂੰ ਲੈ ਕੇ ਇਸ ਸਮੂਹ ਦੇ ਦੋ ਮੁੱਖ ਦੇਸ਼ਾਂ ਸਵਿਟਜ਼ਰਲੈਂਡ ਅਤੇ ਮੈਕਸੀਕੋ ਦਾ ਸਮਰਥਨ ਪ੍ਰਾਪਤ ਕੀਤਾ ਹੈ।
Tags:

More Leatest Stories