ਆਸਾ ਰਾਮ ਨੇ ਕਿਹਾ- ਮੈਂ ਰਹਾਂ ਜਾਂ ਨਾ ਮੇਰਾ ਆਸ਼ੀਰਵਾਦ ਹਮੇਸ਼ਾ ਰਹੇਗਾ

Gurjeet Singh

9

June

2016

ਜੋਧਪੁਰ— ਨਾਬਾਲਗ ਵਿਦਿਆਰਥਣ ਨਾਲ ਬਲਾਤਕਾਰ ਦੇ ਦੋਸ਼ 'ਚ ਜੇਲ 'ਚ ਬੰਦ ਆਸਾ ਰਾਮ ਨੂੰ ਬੁੱਧਵਾਰ ਨੂੰ ਵ੍ਹੀਲਚੇਅਰ 'ਤੇ ਸੈਸ਼ਨ ਅਦਾਲਤ 'ਚ ਪੇਸ਼ ਕੀਤਾ ਗਿਆ। ਕੋਰਟ ਦੇ ਬਾਹਰ ਵੀ ਆਸਾ ਰਾਮ ਸਮਰਥਕਾਂ ਦੀ ਭੜੀ ਲੱਗੀ ਰਹੀ ਪਰ ਪੁਲਸ ਨੇ ਉਨ੍ਹਾਂ ਨੂੰ ਆਸਾ ਰਾਮ ਤੱਕ ਪੁੱਜਣ ਨਹੀਂ ਦਿੱਤਾ। ਇਸ ਦੌਰਾਨ ਆਸਾ ਰਾਮ ਨੇ ਮੀਡੀਆ ਨਾਲ ਗੱਲ ਕਰਦੇ ਹੋਏ ਕਿਹਾ,''ਮੈਂ ਰਹਾਂ ਜਾਂ ਨਹੀਂ ਸਾਧਕਾਂ ਨੂੰ ਮੇਰਾ ਆਸ਼ੀਰਵਾਦ ਰਹੇਗਾ। ਮੈਂ ਇੱਥੇ ਆਇਆ ਤਾਂ 2 ਬੀਮਾਰੀਆਂ ਸਨ, ਫਿਰ 6 ਹੋਈਆਂ ਅਤੇ ਹੁਣ 8 ਹੋ ਗਈਆਂ ਹਨ। ਇਸ ਦੁਨੀਆ 'ਚ ਸਾਰੇ ਮਹਿਮਾਨ ਹਨ। ਉਨ੍ਹਾਂ ਨੇ ਕਿਹਾ ਕਿ ਇਹ ਬੀਮਾਰੀਆਂ ਵੀ ਮਹਿਮਾਨ ਹਨ। ਮੈਂ ਇਨ੍ਹਾਂ ਤੋਂ ਨਹੀਂ ਡਰਦਾ ਹਾਂ, ਮੇਰੇ ਸਮਰਥਕ ਧੀਰਜ ਰੱਖਣ। ਸੁਣਵਾਈ ਦੌਰਾਨ ਆਸਾ ਰਾਮ ਦੇ ਐਡਵੋਕੇਟਾਂ ਨੇ ਜਿਰਹ ਲਈ ਹੋਰ ਸਮਾਂ ਮੰਗਿਆ, ਜਿਸ ਕਾਰਨ ਸੁਣਵਾਈ ਟਾਲ ਦਿੱਤੀ ਗਈ। ਹੁਣ ਮਾਮਲੇ 'ਚ 14 ਜੂਨ ਨੂੰ ਅਗਲੀ ਸੁਣਵਾਈ ਹੋਵੇਗੀ। ਆਸਾ ਰਾਮ ਦੇ ਕਈ ਸਮਰਥਕ ਕੋਰਟ ਕੰਪਲੈਕਸ ਦੇ ਬਾਹਰ ਅਤੇ ਅੰਦਰ ਇਕੱਠੇ ਹੋ ਗਏ, ਜਿਸ ਤੋਂ ਬਾਅਦ ਪੁਲਸ ਨੇ ਕਈ ਸਮਰਥਕਾਂ ਨੂੰ ਹਿਰਾਸਤ 'ਚ ਲੈ ਲਿਆ।
Tags:

More Leatest Stories