ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਸੀ. ਬੀ. ਆਈ. ਦੇ ਸਾਹਮਣੇ ਹੋਏ ਪੇਸ਼

Gurjeet Singh

9

June

2016

ਨਵੀਂ ਦਿੱਲੀ— ਸੀ. ਬੀ. ਆਈ. ਨੇ ਵੀਰਵਾਰ ਨੂੰ ਆਮਦਨ ਤੋਂ ਵਧ ਜਾਇਦਾਦ ਦੇ ਦੋਸ਼ਾਂ 'ਚ ਘਿਰੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਵੀਰਭੱਦਰ ਸਿੰਘ ਤੋਂ ਪੁੱਛ-ਗਿੱਛ ਕੀਤੀ। ਦੱਸਣ ਯੋਗ ਹੈ ਕਿ ਵੀਰਭੱਦਰ ਸਿੰਘ 'ਤੇ ਕੇਂਦਰੀ ਮੰਤਰੀ ਦੇ ਰੂਪ 'ਚ ਆਪਣੇ ਕਾਰਜਕਾਲ ਦੌਰਾਨ ਆਮਦਨ ਤੋਂ ਵੱਧ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। ਸੀ. ਬੀ. ਆਈ. ਸੂਤਰਾਂ ਨੇ ਦੱਸਿਆ ਕਿ 81 ਸਾਲਾ ਮੁੱਖ ਮੰਤਰੀ ਵੀਰਭੱਦਰ ਸਿੰਘ ਏਜੰਸੀ ਦੇ ਹੈੱਡਕੁਆਰਟਰ 'ਚ ਪੁੱਛ-ਗਿੱਛ ਲਈ ਪੇਸ਼ ਹੋਏ। ਏਜੰਸੀ ਨੇ ਕਿਹਾ ਹੈ ਕਿ ਉਸ ਨੇ ਜਾਂਚ ਸ਼ੁਰੂ ਕੀਤੀ ਸੀ, ਜਿਸ ਵਿਚ ਇਹ ਪਤਾ ਲੱਗਾ ਕਿ ਸਾਲ 2009 ਤੋਂ 2012 ਤੱਕ ਯੂ. ਪੀ. ਏ. ਸ਼ਾਸਨ 'ਚ ਕੇਂਦਰੀ ਮੰਤਰੀ ਦੇ ਰੂਪ 'ਚ ਸਿੰਘ ਨੇ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ ਦੇ ਨਾਂ 'ਤੇ ਆਮਦਨ ਦੇ ਸਰੋਤਾਂ ਤੋਂ ਲਗਭਗ 6.03 ਕਰੋੜ ਰੁਪਏ ਤੋਂ ਵੱਧ ਜਾਇਦਾਦ ਇਕੱਠੀ ਕੀਤੀ ਸੀ। ਦਿੱਲੀ 'ਚ ਵਿਸ਼ੇਸ਼ ਅਦਾਲਤ 'ਚ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਤਹਿਤ ਦਰਜ ਐਫ. ਆਈ. ਆਰ. 'ਚ ਸਿੰਘ, ਉਨ੍ਹਾਂ ਦੀ ਪਤਨੀ ਪ੍ਰਤਿਭਾ ਸਿੰਘ, ਐਲ. ਆਈ. ਸੀ. ਏਜੰਟ ਆਨੰਦ ਚੌਹਾਨ ਅਤੇ ਚੁੰਨੀ ਲਾਲ ਦੇ ਨਾਂ ਸ਼ਾਮਲ ਹਨ। ਸਿੰਘ ਨੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਸੀ. ਬੀ. ਆਈ. ਬੁਲਾਰੇ ਨੇ ਇਕ ਬਿਆਨ 'ਚ ਦੋਸ਼ ਦਾ ਬਿਊਰਾ ਦਿੰਦੇ ਹੋਏ ਕਿਹਾ ਸੀ ਕਿ ਸਿੰਘ ਨੇ ਆਪਣਾ ਬੇਹਿਸਾਬ ਧਨ ਖੇਤੀਬਾੜੀ ਆਮਦਨ ਦੇ ਰੂਪ ਵਿਚ ਦਰਸਾ ਕੇ ਇਕ ਨਿਜੀ ਵਿਅਕਤੀ ਜ਼ਰੀਏ ਆਪਣੇ ਨਾਂ ਤੋਂ, ਆਪਣੀ ਪਤਨੀ ਦੇ ਨਾਂ ਤੋਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਦੇ ਨਾਂ ਤੋਂ ਜੀਵਨ ਬੀਮਾ ਨਿਗਮ ਦੀ ਪਾਲਿਸੀਜ਼ 'ਚ ਨਿਵੇਸ਼
Tags:

More Leatest Stories