ਸੌਂ ਰਹੀ ਲੜਕੀ ਨੂੰ ਆਸ਼ਕ ਫੁੱਫੜ ਨੇ ਮਾਰੀ ਗੋਲੀ ਅਤੇ ਫਿਰ ਹੋ ਗਿਆ ਫਰਾਰ

Gurjeet Singh

9

June

2016

ਲਖਨਊ/ਸ਼ਾਹਜਹਾਂਪੁਰ— ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲੇ 'ਚ ਸਿਰਫਿਰੇ ਆਸ਼ਕ ਵੱਲੋਂ ਨਾਬਾਲਗ ਲੜਕੀ ਦੀ ਗੋਲੀ ਮਾਰ ਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਦੋਸ਼ੀ ਵਿਅਕਤੀ ਲੜਕੀ ਦਾ ਫੁੱਫੜ ਹੈ। ਫਿਲਹਾਲ ਦੋਸ਼ੀ ਫਰਾਰ ਦੱਸਿਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਮਾਮਲਾ ਥਾਣਾ ਮਿਰਜਾਪੁਰ ਦੇ ਭਾਰਤਪੁਰ ਪਿੰਡ ਦਾ ਹੈ। ਇੱਥੋਂ ਦੇ ਵਾਸੀ ਮੌਲਾਈ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਕਰਨ ਲਈ ਦਿੱਲੀ 'ਚ ਰਹਿ ਕੇ ਮਜ਼ਦੂਰੀ ਕਰਦੇ ਹਨ। ਉਨ੍ਹਾਂ ਦੀ ਪਤਨੀ ਸੁਵਿਦਾ ਬੇਗਮ ਆਪਣੀਆਂ 3 ਬੇਟੀਆਂ ਅਤੇ ਇਕ ਬੇਟੇ ਨਾਲ ਪਿੰਡ 'ਚ ਰਹਿੰਦੀ ਹੈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਮ੍ਰਿਤਕਾ ਦਾ ਫਰੂਖਾਬਾਦ ਵਾਸੀ ਨੰਨ੍ਹੇ ਨਾਲ ਅਫੇਅਰ ਚੱਲ ਰਿਹਾ ਸੀ। ਨੰਨ੍ਹੇ ਰਿਸ਼ਤੇ 'ਚ ਮ੍ਰਿਤਕਾ ਦਾ ਫੁੱਫੜ ਲੱਗਦਾ ਹੈ। ਜਦੋਂ ਪਰਿਵਾਰ ਵਾਲਿਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਗੁੱਸੇ 'ਚ ਨੰਨ੍ਹੇ ਨੇ ਧਮਕੀ ਦੇ ਦਿੱਤੀ ਕਿ ਜੇਕਰ ਤੂੰ ਮੇਰੀ ਨਹੀਂ ਹੋਈ ਤਾਂ ਗੋਲੀ ਮਾਰ ਦੇਵਾਂਗਾ।
Tags:

More Leatest Stories