ਮੇਨਕਾ ਗਾਂਧੀ ਨੇ ਕਿਹਾ- ਜਾਨਵਰਾਂ ਨੂੰ ਮਾਰਨ ਦਾ ਕੋਈ ਤੁਕ ਨਹੀਂ ਬਣਦਾ

Gurjeet Singh

9

June

2016

ਨਵੀਂ ਦਿੱਲੀ— ਕੇਂਦਰੀ ਮੰਤਰੀ ਅਤੇ ਪਸ਼ੂ ਪ੍ਰੇਮੀ ਮੇਨਕਾ ਗਾਂਧੀ ਨੇ ਜਾਨਵਰਾਂ ਨੂੰ ਮਾਰੇ ਜਾਣ 'ਤੇ ਸਖਤ ਇਤਰਾਜ਼ ਜ਼ਾਹਰ ਕੀਤਾ ਅਤੇ ਕਿਹਾ ਕਿ ਬੇਜ਼ੁਬਾਨ, ਬੇਕਸੂਰ ਜਾਨਵਰਾਂ ਨੂੰ ਮਾਰਨ ਦਾ ਕੋਈ ਤੁਕ ਨਹੀਂ ਬਣਦਾ। ਮੇਨਕਾ ਨੇ ਵਾਤਾਵਰਣ ਮੰਤਰਾਲੇ ਵਲੋਂ ਨੀਲ ਗਾਂਵਾਂ ਨੂੰ ਮਾਰਨ ਦੀ ਆਗਿਆ ਦਿੱਤੇ ਜਾਣ 'ਤੇ ਸਖਤ ਪ੍ਰਤੀਕਿਰਿਆ ਜ਼ਾਹਰ ਕੀਤੀ ਅਤੇ ਕਿਹਾ ਹੈ ਕਿ ਇਹ ਜਾਨਵਰਾਂ ਨਾਲ ਮਾੜਾ ਵਤੀਰਾ ਕਰਨ ਵਰਗਾ ਹੈ। ਬੇਜ਼ੁਬਾਨ ਪ੍ਰਾਣੀਆਂ ਨੂੰ ਮਾਰਨ ਦੀ ਆਗਿਆ ਦੇਣ ਦਾ ਕੋਈ ਤੁਕ ਨਹੀਂ ਹੈ। ਵਾਤਾਵਰਣ ਮੰਤਰਾਲਾ ਜਾਨਵਰਾਂ ਨੂੰ ਮਾਰਨ 'ਤੇ ਲੱਗਾ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸਰਕਾਰ 'ਚ ਪਹਿਲੀ ਵਾਰ ਵਾਤਾਵਰਣ ਮੰਤਰਾਲੇ ਇੰਨਾ ਸਰਗਰਮ ਹੋ ਗਿਆ ਹੈ ਅਤੇ ਸਾਰੇ ਸੂਬਿਆਂ ਤੋਂ ਪੁੱਛਿਆ ਜਾ ਰਿਹਾ ਹੈ ਕਿ ਉਹ ਕਿਸ ਜਾਨਵਰ ਨੂੰ ਮਾਰਨਾ ਚਾਹੁੰਦੇ ਹਨ। ਪੱਛਮੀ ਬੰਗਾਲ 'ਚ ਹਾਥੀਆਂ ਨੂੰ, ਗੋਆ 'ਚ ਮੋਰ ਨੂੰ, ਹਿਮਾਚਲ ਪ੍ਰਦੇਸ਼ 'ਚ ਬਾਂਦਰਾਂ ਨੂੰ ਅਤੇ ਰਾਜਸਥਾਨ 'ਚ ਨੀਲ ਗਾਂਵਾਂ ਨੂੰ ਮਾਰਿਆ ਜਾ ਰਿਹਾ ਹੈ। ਮੇਨਕਾ ਗਾਂਧੀ ਬਿਹਾਰ ਵਿਚ 250 ਨੀਲ ਗਾਂਵਾਂ ਨੂੰ ਮਾਰੇ ਜਾਣ 'ਤੇ ਆਪਣੀ ਪ੍ਰਤੀਕਿਰਿਆ ਜ਼ਾਹਰ ਕਰ ਰਹੀ ਸੀ। ਸੂਬਾ ਸਰਕਾਰ ਨੇ ਉੱਥੇ ਜੰਗਲੀ ਸੂਅਰ ਅਤੇ ਨੀਲ ਗਾਂ ਨੂੰ ਮਾਰਨ ਦੀ ਛੋਟ ਦਿੱਤੀ ਹੈ।
Tags:

More Leatest Stories