ਕਪਿਲ ਸਿੱਬਲ ਨੇ ਯੂ.ਪੀ. ''ਚ ਦਿੱਤੀ ਡਿਨਰ ਪਾਰਟੀ, ਕਾਂਗਰਸ ਦੇ 6 ਨੇਤਾ ਨਹੀਂ ਪੁੱਜੇ

Gurjeet Singh

9

June

2016

ਲਖਨਊ— ਉੱਤਰ ਪ੍ਰਦੇਸ਼ 'ਚ ਰਾਜ ਸਭਾ ਅਤੇ ਵਿਧਾਨ ਸਭਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਕਾਂਗਰਸ ਨੇਤਾ ਕਪਿਲ ਸਿੱਬਲ ਨੇ ਇਕ ਡਿਨਰ ਪਾਰਟੀ ਦਿੱਤੀ ਪਰ ਦੱਸਿਆ ਜਾ ਰਿਹਾ ਹੈ ਕਿ ਇਸ ਡਿਨਰ ਪਾਰਟੀ 'ਚ ਕਾਂਗਰਸ ਦੇ 6 ਵਿਧਾਇਕ ਨਹੀਂ ਪੁੱਜੇ, ਜਿਸ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਕਾਂਗਰਸ ਪਾਰਟੀ 'ਚ ਸਭ ਕੁਝ ਠੀਕ ਨਹੀਂ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਕਪਿਲ ਸਿੱਬਲ ਯੂ.ਪੀ. ਤੋਂ ਰਾਜ ਸਭਾ ਲਈ ਕਾਂਗਰਸ ਦੇ ਉਮੀਦਵਾਰ ਹਨ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਰਾਜ ਸਭਾ ਲਈ ਕਪਿਲ ਸਿੱਬਲ ਅਤੇ ਵਿਧਾਨ ਪ੍ਰੀਸ਼ਦ ਲਈ ਦੀਪਕ ਸਿੰਘ ਨੂੰ ਟਿਕਟ ਦਿੱਤਾ ਸੀ। ਵਿਧਾਨ ਸਭਾ 'ਚ ਕਾਂਗਰਸ ਦੀਆਂ ਸਿਰਫ 29 ਸੀਟਾਂ ਹੋਣ ਕਾਰਨ ਕਪਿਲ ਸਿੱਬਲ ਦੀ ਰਾਹ ਸੌਖੀ ਨਹੀਂ ਸੀ। ਉਸ ਨੂੰ ਸਪਾ ਦਾ ਸਮਰਥਨ ਮਿਲਿਆ ਸੀ ਪਰ ਭਾਜਪਾ ਦੇ ਸਮਰਥਨ ਕਾਰਨ ਪ੍ਰੀਤੀ ਮਹਾਪਾਤਰਾ ਦੇ ਮੈਦਾਨ 'ਚ ਉਤਰਨ ਨਾਲ ਪੂਰੇ ਦਾ ਪੂਰਾ ਖੇਡ ਪਲਟ ਗਿਆ।
Tags:

More Leatest Stories