ਹਰ ਪੰਜਾਬੀ ਕਰੇ ਨਿਵੇਸ਼:ਬਿੱਟੂ

Gurjeet Singh

20

August

2009

ਪੰਜਾਬ 'ਚ ਰਹਿੰਦੇ ਸਿੱਖਾਂ ਤੋਂ ਜ਼ਿਆਦਾ ਸਿੱਖ ਦੇਸ਼ ਦੇ ਹੋਰ ਰਾਜਾਂ ਜਾਂ ਬਾਹਰਲੇ ਮੁਲਕਾਂ 'ਚ ਰਹਿੰਦੇ ਹਨ ਅਤੇ ਉਹ ਮਿਹਨਤ ਕਰ ਆਪਣਾ ਪੈਸਾ ਕਮਾਉਣ ਦੇ ਨਾਲ-ਨਾਲ ਪੰਜਾਬ ਦਾ ਨਾਮ ਵੀ ਰੋਸ਼ਨ ਕਰ ਰਹੇ ਹਨ ਪਰੰਤੂ ਜੇਕਰ ਦੇਖਿਆ ਜਾਵੇ ਤਾਂ ਪੰਜਾਬ 'ਚ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ।ਇਹ ਸ਼ਬਦ ਇੱਥੇ ਬਾਲ ਸਭਾ ਗ੍ਰਹਿ ਸਾਊਥ ਤੁਕੋਗੰਜ਼ ਵਿਖੇ ਸਿੱਖ ਯੂਥ ਐਸੋਸ਼ੀਏਸ਼ਨ ਆਫ਼ ਇੰਦੌਰ ਵੱਲੋਂ ਕਰਵਾਏ ਗਏ ਇੱਕ ਸਮਾਗਮ 'ਚ ਪੰਜਾਬ ਤੋਂ ਆਏ ਆਨੰਦਪੁਰ ਸਾਹਿਬ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਸੰਬੋਧਨ ਕਰਦਿਆਂ ਕਹੇ।ਉਨ੍ਹਾ ਨੇ ਇੱਥੇ ਸ਼ਮਾਂ ਰੋਸ਼ਨ ਵੀ ਕੀਤੀ।ਉਨ੍ਹਾ ਕਿਹਾ ਕਿ ਪੰਜਾਬ 'ਚੋਂ ਬਾਹਰ ਆ ਕੇ ਵੱਸੇ ਲੋਕਾਂ ਨੂੰ ਹੁਣ ਚਾਹੀਦਾ ਹੈ ਕਿ ਉਹ ਪੰਜਾਬ 'ਚ ਪੈਸਾ ਲਗਾਉਣ ਤਾਂ ਜੋ ਪੰਜਾਬ ਫ਼ਿਰ ਪਹਿਲਾਂ ਦੀ ਤਰ੍ਹਾਂ ਖੁਸ਼ਹਾਲ ਹੋ ਜਾਵੇ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਬਾਹਰ ਵੱਲ ਨਾ ਭੱਜਣਾ ਪਵੇ। ਉਨ੍ਹਾ ਕਿਹਾ ਕਿ ਗਾਂਧੀ ਪਰਿਵਾਰ ਬਾਰੇ ਮਨਾਂ 'ਚ ਕੁੱਝ ਗੱਲਤ ਫਹਿਮੀਆਂ ਪੈਦਾ ਹੋ ਗਈਆਂ ਸਨ,ਜਿਸ ਕਾਰਣ ਮਨਾਂ ਵਿੱਚ ਤਰੇੜਾਂ ਆ ਗਈਆਂ ਸਨ ਪਰੰਤੂ ਜੇਕਰ ਦੇਖਿਆ ਜਾਵੇ ਤਾਂ ਇਸ ਵਾਰ ਲੋਕ ਸਭਾ ਚੋਣਾਂ 'ਚ ਆਮ ਲੋਕਾਂ ਨੇ ਇੱਕ ਵਾਰ ਫ਼ਿਰ ਕਾਂਗਰਸ ਨੂੰ ਆਪਣੇ ਹਿੱਤਾਂ ਲਈ ਚੁਣਿਆ ਹੈ ਅਤੇ ਇਹ ਪਹਿਲੀ ਵਾਰ ਸੀ ਕਿ ਕਾਂਗਰਸ ਇਨ੍ਹੀਆਂ ਸੀਟਾਂ ਲੈ ਕੇ ਗਈ।ਉਨ੍ਹਾ ਕਿਹਾ ਕਿ ਰਾਹੁਲ ਗਾਂਧੀ ਅਤੇ ਗਾਂਧੀ ਪਰਿਵਾਰ ਨੇ ਇਸ ਵਾਰ ਚੋਣਾਂ 'ਚ ਪੂਰ੍ਹਾ ਜ਼ੋਰ ਲਗਾ ਕੇ ਸਾਰਿਆਂ ਅੱਗੇ ਲਿਆਂਦਾ। ਕਾਂਗਰਸ ਦੁਆਰਾ ਮਨਮੋਹਨ ਸਿੰਘ ਜੀ ਨੂੰ ਅੱਗੇ ਲਿਆਂਦਾ ਗਿਆ,ਜਿਹੜੇ ਕਿ ਇੱਕ ਸੁਲਝੇ,ਸੂਝਵਾਨ ਸਿੱਖ ਵੱਜੋਂ ਪੂਰ੍ਹੇ ਵਿਸ਼ਵ ਜਾਣੇ ਜਾਂਦੇ ਹਨ ਅਤੇ ਆਮ ਲੋਕਾਂ ਨੇ ਕਾਂਗਰਸ ਸਰਕਾਰ ਨੂੰ ਵੋਟ ਦਿੱਤਾ।ਆਮ ਲੋਕਾਂ ਨੇ ਦੁਆਰਾ ਦੇਸ਼ ਨੂੰ ਹੋਰ ਤਰੱਕੀ ਦੀਆਂ ਲੀਹਾਂ 'ਤੇ ਲਿਆਉਣ ਲਈ ਮਨਮੋਹਨ ਸਿੰਘ ਜੀ ਨੂੰ ਦੂਸਰੀ ਵਾਰ ਪ੍ਰਧਾਨ ਮੰਤਰੀ ਦੇ ਅਹੁਦੇ ਬਿਠਾਇਆ।ਇਸ ਤੋਂ ਇਲਾਵਾ ਰਾਹੁਲ ਗਾਂਧੀ ਪੰਜਾਬ 'ਚ ਰਾਹੁਲ ਗਾਂਧੀ ਨੇ ਨੌਜਵਾਨਾਂ ਨੂੰ ਆਪਣੇ ਨਾਲ ਜੋੜਿਆ। ਇਸ ਤੋਂ ਇਲਾਵਾ ਰਵਨੀਤ ਸਿੰਘ ਬਿੱਟੂ ਨੇ ਸਿੱਖ ਯੂਥ ਐਸੋਸ਼ੀਏਸ਼ਨ ਆਫ਼ ਇੰਦੌਰ ਵੱਲੋਂ ਉਨ੍ਹਾ ਸਾਹਮਣੇ ਰੱਖੀਆਂ ਮੰਗਾਂ ਬਾਰੇ ਗੱਲ ਕਰਦਿਆਂ ਕਿਹਾ ਕਿ ਅਮ੍ਰਿਤਸਰ ਨੂੰ ਇੱਕ ਸ਼ਹਿਰ ਦਾ ਰੁੱਤਬਾ ਦਿਵਾਉਣ ਦੀ ਮੰਗ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ ਅਤੇ ਇਸ ਨੂੰ ਨਵੰਬਰ 'ਚ ਹੋਣ ਵਾਲੇ ਸੈਸ਼ਨ 'ਚ ਸੰਸਦ 'ਚ ਜਰੂਰ ਰੱਖਾਂਗੇ ਅਤੇ ਮੈਂ ਤੁਹਾਨੂੰ ਯਕੀਨ ਦੁਆਉਂਦਾ ਹਾਂ ਕਿ ਤੁਹਾਡੀ ਇਹ ਮੰਗ ਲਈ ਜਰੂਰ ਕੋਈ ਨਾ ਕੋਈ ਹੱਲ੍ਹ ਕੱਢਾਂਗੇ ਅਤੇ ਇਸ ਬਾਰੇ ਦੇਸ਼ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਜੀ ਨਾਲ ਵੀ ਗੱਲ ਕਰਾਂਗਾ। ਇਸ ਤੋਂ ਬਿਨ੍ਹਾ ਯੂਨੀਵਰਸਿਟੀ 'ਚ ਫਿਲਾਸਫੀ ਅਤੇ ਸਾਈਕੋਲੋਜੀ ਵਿੱਚ ਸਾਰੇ ਭਾਰਤ 'ਚ ਸਿੱਖ ਧਰਮ ਨੂੰ ਪੜ੍ਹਾਉਣ ਦੀ ਆਪਸ਼ਨ ਬਾਰੇ ਵੀ ਵਿਚਾਰ ਕੀਤਾ ਜਾਵੇਗਾ ਅਤੇ ਇਸ ਨੂੰ ਸੰਸਦ 'ਚ ਉਠਾਇਆ ਜਾਵੇਗਾ।ਇੰਦੌਰ ਤੋਂ ਅਮ੍ਰਿਤਸਰ ਜਾਣ ਵਾਲੀ ਗੱਡੀ ਨੂੰ ਹਫ਼ਤੇ 'ਚ ਇੱਕ ਤੋਂ ਜ਼ਿਆਦਾ ਵਾਰ ਜਾਣ ਆਉਣ ਕਰਨ ਬਾਰੇ ਉਨ੍ਹਾ ਬੋਲਦਿਆਂ ਕਿਹਾ ਕਿ ਇਹ ਮੰਗ 'ਤੇ ਪੂਰ੍ਹਾ ਵਿਚਾਰ ਵਟਾਂਦਰਾ ਕਰਾਂਗੇ,ਕਿਉਂਕਿ ਸਿੱਖਾਂ ਵੱਲੋਂ ਕਾਫ਼ੀ ਤਾਦਾਦ 'ਚ ਅਮ੍ਰਿਤਸਰ ਦੀ ਯਾਤਰਾ ਕੀਤੀ ਜਾਂਦੀ ਹੈ।ਇਸ ਮਾਮਲੇ ਦੇ ਸਬੰਧ 'ਚ ਸੰਸਦ 'ਚ ਅਵਾਜ਼ ਉਠਾਵਾਂਗੇ ਅਤੇ ਇਸ ਮੰਗ ਨੂੰ ਪੂਰ੍ਹੀ ਕਰਵਾਉਣ ਦੇ ਪੂਰ੍ਹੇ ਯਤਨ ਕਰਵਾਵਾਂਗੇ। ਉਨ੍ਹਾ ਇਸ ਤੋਂ ਇਲਾਵਾ ਸੰਬੋਧਨ ਕਰਦਿਆਂ ਕਿਹਾ ਹੈ ਕਿ ਉਂਝ ਪ੍ਰਧਾਨ ਮਨਮੋਹਨ ਸਿੰਘ ਦੁਆਰਾ ਅਮ੍ਰਿਤਸਰ 'ਚ ਕਾਫ਼ੀ ਧਿਆਨ ਦਿੱਤਾ ਜਾ ਰਿਹਾ ਹੈ।ਜੇਕਰ ਦੇਖਿਆ ਜਾਵੇ ਤਾਂ ਅਮ੍ਰਿਤਸਰ ਹਵਾਈ ਅੱਡੇ ਨੂੰ ਤਰਰਾਸ਼ਟਰੀ ਦਰਜ਼ਾ ਮਿਲ ਚੁੱਕਿਆ ਹੈ।ਅਮ੍ਰਿਤਸਰ ਨੂੰ ਆਉਣ ਵਾਲੇ ਸਮੇਂ 'ਚ ਅੰਤਰਰਾਸ਼ਟਰੀ ਪੱਧਰ ਦਾ ਰੇਲਵੇ ਸਟੇਸ਼ਨ ਬਣਾਇਆ ਵੇਗਾ।ਵਰਤਮਾਨ ਸਮੇਂ 'ਚ ਜੋ ਅੰਮ੍ਰਿਤਸਰ 'ਚ ਪੁਲ ਬਣ ਰਿਹਾ ਹੈ,ਉਸ ਨੂੰ ਵੀ ਵਿਸ਼ਵ 'ਚ ਕਾਫ਼ੀ ਮਹੱਤਤਾ ਮਿਲੇਗੀ। ਇਸ ਮੌਕੇ ਸਮਾਗਮ ਦੀ ਅਗਵਾਈ ਰਣਜੀਤ ਸਿੰਘ ਆਹੂਜਾ ਨੇ ਕੀਤੀ।ਇਸ ਤੋਂ ਇਲਾਵਾ ਗੁਰਦਿੱਤ ਸਿੰਘ ਭਾਟੀਆ (ਪ੍ਰਧਾਨ ਗੁਰੂ ਸਿੰਘ ਸਭਾ),ਜਸਵੀਰ ਸਿੰਘ ਗਾਂਧੀ (ਸੈਕਟਰੀ ਗੁਰੂ ਸਿੰਘ ਸਭਾ),ਪ੍ਰੀਤਮ ਸਿੰਘ ਛਾਬੜਾ,ਪ੍ਰਮੋਦ ਢੰਡਨ,ਇੰਦੌਰ ਤੋਂ ਵਿਧਾਇਕ ਅਸ਼ਵਨੀ ਜੋਸ਼ੀ,ਸੱਚ ਸਲੂਜਾ (ਪ੍ਰਧਾਨ ਸਿੱਖ ਯੂਥ ਐਸੋਸੀਏਸ਼ਨ ਆਫ਼ ਇੰਦੌਰ),ਸ੍ਰ.ਉਜਾਗਰ ਸਿੰਘ,ਜਬਲਪੁਰ ਤੋਂ ਵਿਧਾਇਕ ਹਰਿੰਦਰ ਸਿੰਘ ਬੱਬੂ (ਜਬਲਪੁਰ) ਆਦਿ ਮੌਜੂ
Tags:

More Leatest Stories