ਇਰਾਕ ਧਮਾਕੇ : ਮ੍ਰਿਤਕ ਸੰਖਿਆ 95 ਤੱਕ ਪੁੱਜੀ

Gurjeet Singh

20

August

2009

ਬਗਦਾਦ - ਇਰਾਕ ਦੀ ਰਾਜਧਾਨੀ ਬਗਦਾਦ ਦੇ ਮਜਬੂਤ ਸੁਰੱਖਿਆ ਵਾਲੇ ਇਲਾਕਿਆਂ ਵਿੱਚ ਕੱਲ੍ਹ ਸਿਲਸਿਲੇਵਾਰ ਹੋਏ ਬੰਬ ਧਮਾਕਿਆਂ ਅਤੇ ਮੋਰਟਾਰ ਹਮਲਿਆਂ ਵਿੱਚ ਘੱਟ ਤੋਂ ਘੱਟ 95 ਲੋਕਾਂ ਦੀ ਮੌਤ ਹੋ ਗਈ ਜਦਕਿ 536 ਦੇ ਕਰੀਬ ਲੋਕ ਫੱਟੜ ਹੋਏ ਹਨ। ਟੈਲੀਵਿਜਨ ਦੀਆਂ ਖ਼ਬਰਾਂ ਵਿੱਚ ਵਿਖਾਇਆ ਗਿਆ ਹੈ ਕਿ ਇਹਨਾਂ ਵਿੱਚੋਂ ਇੱਕ ਧਮਾਕਾ ਕੜ੍ਹੀ ਸੁਰੱਖਿਆ ਵਾਲੇ ਖੇਤਰ ਸੰਸਦ ਭਵਨ ਦੇ ਨੇੜੇ ਗ੍ਰੀਨ ਜੋਨ ਵਿੱਚ ਹੋਇਆ। ਇਸਦੇ ਇਲਾਵਾ ਵਿਦੇਸ਼ ਮੰਤਰਾਲੇ ਦੇ ਕੋਲ ਇੱਕ ਦੂਤਾਵਾਸ ਨੂੰ ਨਿਸ਼ਾਨਾ ਬਣਾਇਆ ਗਿਆ, ਜਿਸ ਨਾਲ ਭਵਨ ਦੀਆਂ ਖਿੜਕੀਆਂ ਵਿੱਚ ਟੁੱਟ ਗਈਆਂ। ਹੋਰਨਾਂ ਹਮਲੇ ਵਿੱਤ ਮੰਤਰਾਲੇ ਅਤੇ ਗਵਰਨਰ ਹਾਊਸ ਦੇ ਕੋਲ ਹੋਏ, ਜਿਸ ਨਾਲ ਜਾਨੀ ਮਾਲੀ ਕਾਫ਼ੀ ਨੁਕਸਾਨ ਹੋਇਆ। ਘਟਨਾਸਥਲ ਉੱਤੇ ਖੜ੍ਹੀਆਂ ਕਾਰਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ ਅਤੇ ਇਲਾਕੇ ਦੇ ਵਿੱਚ ਅੱਗ ਲੱਗ ਗਈ।
Tags:

More Leatest Stories