ਧੋਖਾਧੜੀ ਦੇ ਮਾਮਲੇ ’ਚ 3 ਗ੍ਰਿਫ਼ਤਾਰ

Gurjeet Singh

20

August

2009

ਚੰਡੀਗੜ੍ਹ- ਸੰਨ 1989 ਵਿਚ ਅਕਾਲ ਚਲਾਣਾ ਕਰ ਗਏ ਸਤਵੰਤ ਸਿੰਘ ਨਾਂ ਦੇ ਵਿਅਕਤੀ ਦੀ ਸੈਕਟਰ-8 ਵਿਚ ਪੈਂਦੀ 4 ਕਨਾਲ ਦੀ ਕੋਠੀ ਨੰਬਰ 1025 ਨੂੰ ਧੋਖੇ ਨਾਲ ਵੇਚਣ ਲਈ ਖੜ੍ਹੇ ਕੀਤੇ ਗਏ ਨਕਲੀ ਸਤਵੰਤ ਸਿੰਘ ਦੀ ਸ਼ਨਾਖਤ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿਚ ਪ੍ਰੈਕਟਿਸ ਕਰਨ ਵਾਲੇ ਵਕੀਲ ਜਤਿੰਦਰ ਮੋਹਨ ਅਤੇ ਇਸ ਮਾਮਲੇ ਵਿਚ ਉਸ ਦੇ ਦੋ ਹੋਰ ਸਾਥੀਆਂ ਜਸਬੀਰ ਸਿੰਘ ਸੈਦਪੁਰ ਅਤੇ ਜੋਗਾ ਸਿੰਘ ਨੂੰ ਪੁਲਿਸ ਨੇ ਧੋਖਾਧੜੀ ਦੇ ਦੋਸ਼ਾਂ ਅਧੀਨ ਗ੍ਰਿਫਤਾਰ ਕਰ ਲਿਆ ਹੈ। ਵਕੀਲ ਬਜਾਜ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਜਸਬੀਰ ਸਿੰਘ ਸੈਦਪੁਰ ਨੂੰ ਕੱਲ੍ਹ ਗ੍ਰਿਫਤਾਰ ਕੀਤਾ ਗਿਅ ਸੀ। ਇਸ ਮਾਮਲੇ ਦੇ ਮੁੱਖ ਸਾਜਸ਼ਕਰਤਾ ਜੋਗਾ ਸਿੰਘ ਨੂੰ 3 ਮਹੀਨੇ ਪਹਿਲਾਂ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਵਕੀਲ ਜਤਿੰਦਰ ਮੋਹਨ ਬਜਾਜ ਨੂੰ ਪੁਲਿਸ ਵੱਲੋਂ ਅਦਾਲਤ ਵਿਚ ਪੇਸ਼ ਕੀਤੇ ਜਾਣ ’ਤੇ ਅਦਾਲਤ ਨੇ ਉਸ ਨੂੰ 14 ਦਿਨਾਂ ਦੇ ਜੁਡੀਸ਼ੀਅਲ ਰਿਮਾਂਡ ’ਤੇ ਬੁੜੈਲ ਜੇਲ੍ਹ ਭੇਜ ਦਿੱਤਾ।
Tags:

More Leatest Stories