ਕਾਬਲ ਸਿੰਘ ਦੀਆਂ ਅੱਖਾਂ ਨਾਲ ਮਿਲੇਗੀ ਦੋ ਵਿਅਕਤੀਆਂ ਨੂੰ ਰੌਸ਼ਨੀ

Gurjeet Singh

20

August

2009

ਨਵਾਂਸ਼ਹਿਰ- ਜ਼ਿਲ੍ਹਾ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਕੰਮ ਕਰ ਰਹੀ ਨੇਤਰਦਾਨ ਸੰਸਥਾਂ ਨਵਾਂਸ਼ਹਿਰ ਲਗਾਤਾਰ ਆਪਣੇ ਆਸ਼ੇ ਨੂੰ ਸਮਰਪਿਤ ਮਾਨਵਤਾ ਦੀ ਸੇਵਾ ਵਿਚ ਜੁਟੀ ਹੋਈ ਹੈ। ਸੰਸਥਾਂ ਨੂੰ 127ਵੇਂ ਨੇਤਰਦਾਨੀ ਵਜੋਂ ਸ: ਕਾਬਲ ਸਿੰਘ ਬਕਾਪੁਰ ਗੁਰੂ ਦੇ ਨੇਤਰ ਲੋੜਵੰਦਾਂ ਤੱਕ ਪਹੁੰਚਾਉਣ ਦੀ ਸੇਵਾ ਦਾ ਮੌਕਾ ਪ੍ਰਾਪਤ ਹੋਇਆ। ਇਸ ਦਾਨੀ ਪਰਿਵਾਰ ਨਾਲ ਨੇੜੇ ਦੇ ਸਬੰਧ ਰੱਖਣ ਵਾਲੇ ਸ: ਬਲਿਹਾਰ ਸਿੰਘ ਨੇ ਪਰਿਵਾਰ ਨੂੰ ਪ੍ਰੇਰਿਤ ਕਰਕੇ ਸੰਸਥਾਂ ਦੇ ਪ੍ਰਧਾਨ ਸ: ਜੋਗਾ ਸਿੰਘ ਸਾਧੜਾ ਨਾਲ ਸੰਪਰਕ ਕੀਤਾ। ਜਿਸ ਉਪਰੰਤ ਬਾਕੀ ਮੈਂਬਰ ਸਮੇਤ ਪ੍ਰਧਾਨ ਸ: ਸਾਧੜਾਂ ਜੀ ਪਰਿਵਾਰ ਕੋਲ ਪਹੁੰਚੇ ਅਤੇ ਦਾਨ ਪ੍ਰਾਪਤ ਕੀਤਾ। ਸੰਸਥਾਂ ਦੇ ਜਨਰਲ ਸੈਕਟਰੀ ਚਰਨਜੀਤ ਸਿੰਘ ਭੀਣ ਨੇ ਦੱਸਿਆ ਕਿ ਇਸ ਜ਼ਿਲ੍ਹੇ ਵਿਚ ਇਹ ਲਹਿਰ ਪੂਰੀ ਤਰ੍ਹਾਂ ਲੋਕ ਲਹਿਰ ਬਣ ਚੁੱਕੀ ਹੈ। ਇਸ ਮੌਕੇ ਸੰਸਥਾਂ ਦੇ ਅਡਵਾਈਜਰ ਸ੍ਰੀ ਹੈਪੀ ਅਨੇਜਾ, ਸ੍ਰੀ ਆਰ.ਕੇ.ਜੈਨ, ਸ੍ਰੀ ਯਸ਼ਪਾਲ ਸਿੰਘ ਹਾਫਿਜਾਬਾਦੀ, ਮਾ: ਪਰਵਿੰਦਰ ਸਿੰਘ ਜੱਸੋਮਜਾਰਾ, ਪ੍ਰੋ: ਸਤੀਸ਼ ਰਾਜਪਾਲ, ਸ੍ਰੀ ਸਰਬਜੀਤ ਕੁਮਾਰ, ਡਾ: ਅਵਤਾਰ ਸਿੰਘ ਅਤੇ ਪਰਿਵਾਰਕ ਮੈਂਬਰਾਂ ਵਿਚ ਸ: ਮੰਗਤ ਸਿੰਘ ਸਰਪੰਚ, ਗੁਰਜੀਤ ਸਿੰਘ, ਹਰਪ੍ਰੀਤ ਸਿੰਘ ਅਤੇ ਬਿੱਲਾ ਆਦਿ ਹਾਜ਼ਰ ਸਨ।
Tags:

More Leatest Stories