ਤਿੰਨ ਕਿਲੋਗ੍ਰਾਮ ਅਫੀਮ ਸਮੇਤ ਕਾਬੂ

Gurjeet Singh

20

August

2009

ਨਵਾਂਸ਼ਹਿਰ- ਸੀ. ਆਈ. ਏ. ਸਟਾਫ਼ ਨਵਾਂਸ਼ਹਿਰ ਦੀ ਪੁਲਿਸ ਨੇ ਪਿੰਡ ਫਰਾਲਾ ਵਿਖੇ ਭਰੋਲੀ ਵਾਲੇ ਮੋੜ ’ਤੇ ਲਗਾਏ ਨਾਕੇ ਦੌਰਾਨ ਪਰਮਜੀਤ ਸਿੰਘ ਉਰਫ਼ ਪੰਮਾ ਪੁੱਤਰ ਸੀਤਲ ਸਿੰਘ ਵਾਸੀ ਪਿੰਡ ਡਰੋਲੀ ਥਾਣਾ ਆਦਮਪੁਰ ਜ਼ਿਲ੍ਹਾ ਜ¦ਧਰ ਹਾਲ ਵਾਸੀ ਰਸੂਲਪੁਰ, ਥਾਣਾ ਰੱਜੋਪੁਰ ਜ਼ਿਲ੍ਹਾ ਜੇ. ਪੀ. ਨਗਰ ਯੂ. ਪੀ. ਨੂੰ ਤਿੰਨ ਕਿਲੋਗ੍ਰਾਮ ਅਫੀਮ ਸਮੇਤ ਕਾਬੂ ਕੀਤਾ ਹੈ। ਇਹ ਜਾਣਕਾਰੀ ਅੱਜ ਇਥੇ ਦਿੰਦੇ ਹੋਏ ਐਸ. ਪੀ. (ਡੀ) ਸ: ਕੁਲਦੀਪ ਸਿੰਘ ਦੇਹਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਚੈਕਿੰਗ ਦੌਰਾਨ ਅਹਲਪੁਰ ਵਾਲੇ ਪਾਸਿਓ ਇਕ ਇੰਡੀਕਾ ਕਾਰ ਨੰਬਰ ਡੀ. ਐਲ.7 ਸੀ. ਸੀ. 2730 ਰੰਗ ਚਿੱਟਾ ਆ ਰਹੀ ਸੀ ਜਿਸ ਨੂੰ ਸੀ. ਆਈ. ਏ. ਦੇ ਇੰਚਾਰਜ ਸ: ਲਖਵੀਰ ਸਿੰਘ ਐਸ. ਆਈ. ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਤਲਾਸ਼ੀ ਲਈ ਤਾਂ ਉਸ ਵਿਚੋਂ ਪਲਾਸਟਕ ਦੇ ਲਿਫਾਫੇ ਵਿਚ ਲਪੇਟੀ ਹੋਈ ਤਿੰਨ ਕਿਲੋਗ੍ਰਾਮ ਅਫੀਮ ਬਰਾਮਦ ਕੀਤੀ।
Tags:

More Leatest Stories