ਜਦੋਂ ਚੇਅਰਮੈਨ ਸਿੱਖਿਆਰਥਣਾਂ ਦੇ ਪੇਪਰ ਲੈ ਕੇ ਭੱਜਾ!

Gurjeet Singh

20

August

2009

ਬਹਿਰਾਮ- ਨਜ਼ਦੀਕੀ ਪਿੰਡ ਚੱਕ ਰਾਮੂੰ ਵਿਖੇ ਇਕ ਕਥਿਤ ਟਰੱਸਟ ਵਲੋਂ ਖੋਲ੍ਹੇ ਗਏ ਸਿਲਾਈ ਕਢਾਈ ਅਤੇ ਬਿਊਟੀ ਪਾਰਲਰ ਸੈਂਟਰ ਦੀਆਂ ਸਿੱਖਿਆਰਥਣਾਂ ਕੋਲੋ ਟਰੱਸਟ ਦਾ ਚੇਅਰਮੈਨ ਅਚਾਨਕ ਇਮਤਿਹਾਨੀ ਪੇਪਰ ਲੈਣ ਲਈ ਪੁੱਜ ਗਿਆ ਪਰ ਜਦੋਂ ਇਸ ਦੀ ਭਿਣਕ ਬਹਿਰਾਮ ਦੇ ਪੱਤਰਕਾਰਾਂ ਨੂੰ ਮਿਲੀ ਤਾਂ ਉਹ ਵੀ ਇਸ ਦੀ ਜਾਣਕਾਰੀ ਲੈਣ ਲਈ ਪੁੱਜ ਗਏ ਪਰ ਪੱਤਰਕਾਰਾਂ ਦੀ ਟੀਮ ਨੂੰ ਦੇਖ ਕੇ ਚੇਅਰਮੈਨ ਆਪਣੀ ਸਹਾਇਕ ਮੈਡਮ ਦੀ ਸਹਾਇਤਾ ਨਾਲ ਲੜਕੀਆਂ ਤੋਂ ਅਧੂਰਾ ਟੈਸਟ ਪੇਪਰ ਲੈ ਕੇ ਰਫੂ ਚੱਕਰ ਹੋ ਗਿਆ। ਇਸ ਨਾਲ ਪਿੰਡ ਵਿਚ ਚਰਚਾ ਵੀ ਛਿੜ ਗਈ ਪਰ ਜਦੋਂ ਅੱਜ ਦੂਜੇ ਦਿਨ ਲੜਕੀਆਂ ਨੂੰ ਸਿੱਖਿਆ ਦੇਣ ਵਾਲੀ ਮੈਡਮ ਦੀ ਸਹਾਇਤਾ ਨਾਲ ਉਨ੍ਹਾਂ ਨੂੰ ਸਫਾਈ ਦੇਣ ਲਈ ਬੁਲਾਇਆ ਗਿਆ ਤਾਂ ਉਕਤ ਰਾਕੇਸ਼ ਮਿਊਜ਼ੀਕਲ ਗਰੁੱਪ (ਜਾਗਰਣ ਗਰੁੱਪ) ਦਾ ਕਰਤਾ-ਧਰਤਾ ਵੀ ਹੈ ਅਤੇ ਜਿਸ ਨੇ ਆਪਣੇ ਆਪ ਨੂੰ ਆਰੀਆ ਆਸਰਾ ਟਰੱਸਟ ਬੜਾ ਪਿੰਡ ਰੋਡ ਗੋਰਾਇਆ ਦਾ ਚੇਅਰਮੈਨ ਦੱਸਿਆ ਤਾਂ ਪੱਤਰਕਾਰਾਂ ਨੇ ਉਸ ਕੋਲੋ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ ਪਰ ਉਹ ਜਵਾਬ ਦੇਣ ਦੀ ਬਜਾਇ ਆਪਣੇ ਬਚਾਅ ਵੱਲ ਹੀ ਧਿਆਨ ਦਿੰਦਾ ਰਿਹਾ। ਹੈਰਾਨੀ ਤਾਂ ਉਸ ਵੇਲੇ ਵੀ ਹੋਈ ਜਦੋਂ ਪਿੰਡ ਦੇ ਸਰਪੰਚ ਤੋਂ ਲਿਆ ਗਿਆ ਕੋਈ ਆਗਿਆ ਪੱਤਰ ਵੀ ਨਾ ਦਿਖਾ ਸਕਿਆ। ਉਸ ਕੋਲੋ ਵਾਰ ਵਾਰ ਪੁੱਛਣ ’ਤੇ ਵੀ ਉਹ ਉਕਤ ਟਰੱਸਟ ਦੇ ਵਾਈਸ ਚੇਅਰਮੈਨ, ਜਨਰਲ ਸਕੱਤਰ ਅਤੇ ਹੋਰ ਮੈਂਬਰਾਂ ਦੇ ਨਾਂ ਦੱਸ ਨਾ ਸਕਿਆ। ਮੀਡੀਆ ਨੂੰ ਤਾਂ ਉਸ ਵਲੋਂ ਦਿਖਾਈ ਜਾ ਰਹੀ ਟਰਸੱਟ ਦੀ ਰਜਿਸਟਰੇਸ਼ਨ (ਡੀ.ਆਈ.ਸੀ/ਜ¦ਧਰ 63/2007) ਵੀ ਨਕਲੀ ਜਾਪੀ। ਇਸ ਵੇਲੇ ਉਸ ਨਾਲ ਇਕ ਨੌਜਵਾਨ ਤੋਂ ਇਲਾਵਾ ਮੈਡਮ ਸੁਖਵਿੰਦਰ ਕੌਰ ਪਤਨੀ ਸ੍ਰੀ ਭੁਪਿੰਦਰ ਸਿੰਘ ਵਾਸੀ ਗੁੜਾ ਜ਼ਿਲ੍ਹਾ ਜ¦ਧਰ ਹਾਲ ਵਾਸੀ ਗੋਰਾਇਆਂ ਵੀ ਸੀ ਜੋ ਕਿ ਹੁਣ ਨਜ਼ਦੀਕੀ ਪਿੰਡ ਚੱਕ ਬਿਲਗਾਂ ਵਿਖੇ ਲੜਕੀਆਂ ਨੂੰ ਬਿਊਟੀ ਪਾਰਲਰ ਦਾ ਧੰਦਾ ਸਿਖਾ ਰਹੀ ਹੈ। ਜਦੋਂ ਉਸ ਕੋਲੋਂ ਇਸ ਵਾਰੇ ਜਾਨਣਾ ਚਾਹਿਆ ਤਾਂ ਉਸ ਕੋਲ ਲੜਕੀਆਂ ਦੇ ਚਿਹਰੇ ’ਤੇ ਵਰਤੇ ਜਾਣ ਵਾਲੇ ਕੈਮੀਕਲ ਸਬੰਧੀ ਕੋਈ ਸਰਟੀਫਿਕੇਟ ਹੈ ਤਾਂ ਉਸ ਨੇ ਰੋਣਾ ਅਤੇ ਮਿੰਨਤ ਤਰਲਾ ਸ਼ੁਰੂ ਕਰ ਦਿੱਤਾ। ਆਖਰ ਪਿੰਡ ਵਾਸੀਆ ਅਤੇ ਲੜਕੀਆਂ ਨੇ ਉਸ ਵਲੋਂ ਇਹ ਭਰੋਸਾ ਦਿੱਤੇ ਜਾਣ ਦੇ ਉਹ 25 ਅਗਸਤ ਨੂੰ ਆ ਕੇ ਪੈਸੇ ਵਾਪਸ ਕਰ ਦੇਵੇਗਾ, ਉਨ੍ਹਾ ਨੂੰ ਜਾਣ ਦਿੱਤਾ ਜਾਵੇ।
Tags:

More Leatest Stories