ਬਾਦਲ ਸਰਕਾਰ ਨੇ ਕੀਤਾ ਖਜ਼ਾਨਾ ਖਾਲੀ:ਅਮਰਿੰਦਰ

Gurjeet Singh

20

August

2009

ਪਟਿਆਲਾ- ਪੰਜਾਬ ਦੇ ਸਾਬਕਾ ਮੁੱਖਮੰਤਰੀ ਅਮਰਿੰਦਰ ਸਿੰਘ ਨੇ ਰਾਜ 'ਚ ਬਿਜਲੀ ਸੰਕਟ ਅਤੇ ਖਰਾਬ ਅਰਥਵਿਵਸਥਾ ਲਈ ਅਕਾਲੀ-ਭਾਜਪਾ ਗਠਬੰਧਨ ਨੂੰ ਜ਼ਿੰਮੇਦਾਰ ਦੱਸਿਆ ਹੈ। ਉਨ੍ਹਾ ਨੇ ਅੱਜ ਇੱਥੇ ਕਿਹਾ ਹੈ ਕਿ ਰਾਜ 'ਚ ਇੱਕ ਹਜ਼ਾਰ ਕਰੋੜ ਰਾਜਕਰ ਅਤੇ ਦੋ ਸੌ ਕਰੋੜ ਆਬਕਾਰੀ ਸ਼ੁਲਕ ਦਾ ਨੁਕਸਾਨ ਹੋ ਰਿਹਾ ਹੈ,ਲੇਕਿਨ ਸਰਕਾਰ ਨੂੰ ਰਾਜਕਰ ਵਧਾਉਣ ਦੀ ਕੋਈ ਚਿੰਤਾ ਨਹੀਂ ਹੈ।ਸਾਡੀ ਸਰਕਾਰ ਨੇ ਭਰਿਆ ਪੂਰ੍ਹਾ ਖਜ਼ਾਨਾ ਛੱਡਿਆ ਸੀ,ਲੇਕਿਨ ਉਸ ਨੂੰ ਭਰਨ ਦੇ ਬਜਾਏ ਬਾਦਲ ਸਰਕਾਰ ਰਾਜ ਦੀ ਖਾਲੀ ਕਰਨ 'ਤੇ ਤੁਲੀ ਹੈ। ਉਨ੍ਹਾ ਕਿਹਾ ਕਿ ਰਾਜ 'ਚ ਵਿੱਤੀ ਸਥਿੱਤੀ ਦੇ ਨਾਲ ਬਿਜਲੀ ਦੀਆਂ ਸਮੱਸਿਆ ਗੰਭੀਰ ਹੋ ਗਈ ਹੈ।ਪਾਰਟੀ ਨੇ ਲੋਕਾਂ ਅਤੇ ਕਿਸਾਨਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਕਿ 24 ਅਗਸਤ ਤੋਂ ਬਿਜਲੀ ਅਪੂਰਤੀ ਨੂੰ ਲੈ ਕੇ ਰਾਜ ਵਿਆਪੀ ਅੰਦੋਲਣ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਹੈ।ਸਾਬਕਾ ਮੁੱਖਮੰਤਰੀ ਨੇ ਕਿਹਾ ਕਿ ਰਾਜ 'ਚ ਬਿਜਲੀ ਦਾ ਉਤਪਾਦਨ ਮੰਗ ਦੇ ਅਨੁਸਾਰ ਨਹੀਂ ਹੋ ਰਿਹਾ ਹੈ।ਬਿਜਲੀ ਦੀ ਮੰਗ ਅੱਠ ਹਜ਼ਾਰ ਸੱਤ ਸੌ ਮੈਗਾਵਾਟ ਹੈ,ਜਦੋਂਕਿ ਅਪੂਰਤੀ ਕੁੱਲ੍ਹ ਸਾਢੇ ਛੇ ਹਜ਼ਾਰ ਮੈਗਾਵਾਟ ਹੋ ਰਹੀ ਹੈ।ਸਰਕਾਰ ਮੰਗ ਅਪੂਰਤੀ ਦੇ ਅੰਤਰ ਨੂੰ ਪਾਟਨ ਦੇ ਲਈ ਕੋਈ ਯਤਨ ਨਹੀਂ ਕਰ ਰਹੀ ਹੈ। ਉਨ੍ਹਾ ਨੇ ਕਿਹਾ ਹੈ ਕਿ ਰਾਜ 'ਚ ਕਾਨੂੰਨ ਵਿਵਸਥਾ ਦੀ ਸਥਿੱਤੀ ਚਰਮਰਾ ਗਈ ਹੈ।ਡੇਰਾ ਸੱਚਾ ਸੌਦਾ,ਵਿਆਨਾ ਕਾਂਡ ਤੋਂ ਲੈ ਕੇ ਕਿਸੇ ਮੁੱਦੇ ਨੂੰ ਬਾਦਲ ਸਰਕਾਰ ਹੱਲ ਨਹੀਂ ਕਰ ਸਕੀ ਹੈ,ਹਾਲ 'ਚ ਭਾਜਪਾ ਨੇਤਾ ਰੂਲਦਾ ਸਿੰਘ ਦੀ ਪਟਿਆਲਾ 'ਚ ਗੋਲੀ ਮਾਰਕੇ ਹੱਤਿਆ ਕਰ ਦਿੱਤੀ ਗਈ,ਤਦ ਵੀ ਸਰਕਾਰ ਦੀ ਅੱਖ ਨਹੀਂ ਖੁਲ੍ਹੀ। ਉਨ੍ਹਾ ਦੇ ਅਨੁਸਾਰ ਰਾਜ 'ਚ ਕਾਨੂੰਨ ਵਿਵਸਥਾ ਦੀ ਵਿਗੜਦੀ ਸਥਿੱਤੀ ਦੇ ਮੱਦੇਨਜ਼ਰ ਉਦਯੋਗਾਂ 'ਚ ਨਿਵੇਸ਼ ਸੰਭਵ ਨਹੀਂ ਹੈ।ਬਿਜਲੀ ਅਤੇ ਅਧਾਰਭੂਤ ਢਾਂਚਾ ਖੜਾ ਕਰਨ ਤੋਂ ਹੀ ਰਾਜ ਦਾ ਵਿਕਾਸ ਹੋ ਸਕਦਾ ਹੈ,ਜੇਕਰ ਰਾਜ 'ਚ ਸ਼ਾਂਤੀ ਪੂਰਣ ਮਾਹੌਲ ਨਹੀਂ ਹੋਵੇਗਾ ਤਾਂ ਕੌਣ ਆਪਣੀ ਯੂਨਿਟ ਲਗਾਉਣ ਇੱਥੇ ਆਵੇਗਾ।ਮੌਜੂਦਾ ਸਰਕਾਰ ਨੇ ਰਾਜ ਨੂੰ ਸਾਲਾਂ ਪਿੱਛੇ ਧਕੇਲ ਦਿੱਤਾ ਹੈ।
Tags:

More Leatest Stories