ਅੱਧਾ ਭਾਰਤ ਸੋਕੇ ਦੀ ਮਾਰ ਹੇਠ-ਪਵਾਰ

Gurjeet Singh

20

August

2009

ਨਵੀਂ ਦਿਲੀ- ਕੇਂਦਰੀ ਖੇਤੀ ਮੰਤਰੀ ਸ਼ਰਦ ਪਵਾਰ ਨੇ ਅ¤ਜ ਰਾਜਾਂ ਦੇ ਖੁਰਾਕ ਮੰਤਰੀਆਂ ਦੀ ਮੀਟਿੰਗ ’ਚ ਇਹ ਖਦਸ਼ਾ ਪ੍ਰਗਟ ਕੀਤਾ ਕਿ ਸਾਉਣੀ ਦੀ ਇਸ ਫਸਲ ’ਚ ਚਾਵਲਾਂ ਦੀ ਪੈਦਾਵਾਰ 1 ਕਰੋੜ ਟਨ ਘ¤ਟ ਹੋ ਸਕਦੀ ਹੈ, ਕਿਉਂਕਿ ਸੋਕੇ ਨੇ ਦੇਸ਼ ਦੇ ਇਕ ਤਿਹਾਈ ਤੋਂ ਵ¤ਧ ਖੇਤਰ ਨੂੰ ਆਪਣੀ ਮਾਰ ਹੇਠ ਲੈ ਆਂਦਾ ਹੈ। ਦਸ ਰਾਜਾਂ ਨੇ 246 ਜ਼ਿਲ੍ਹੇ ਇਸ ਦੀ ਮਾਰ ਹੇਠ ਐਲਾਨ ਦਿ¤ਤੇ ਹਨ। ਇਸ ਤਰ੍ਹਾਂ ਉਨ੍ਹਾਂ ਸਰਕਾਰ ਨੂੰ ਸਰਵਜਨਕ ਵੰਡ ਪ੍ਰਣਾਲੀ ਨੂੰ ਉਤਸ਼ਾਹਤ ਕਰਨ ਤੇ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਮਾਰਕੀਟ ’ਚ ਦਖਲ ਦੇਣ ਲਈ ਪ੍ਰੇਰਤ ਕੀਤਾ। ਉਨ੍ਹਾਂ ਕਿਹਾ ਕਿ ਮੌਨਸੂਨ ’ਚ ਕਮੀ ਨਾਲ ਧਾਨ ਹੇਠਲੇ ਖੇਤਰ ’ਚ ਪਿਛਲੇ ਸਾਲ ਦੇ ਮੁਕਾਬਲੇ 57 ਲ¤ਖ ਹੈਕਟੇਅਰ ਦੀ ਕਮੀ ਹੋ ਸਕਦੀ ਹੈ। ਇਸ ਨਾਲ ਚਾਵਲਾਂ ਦੀ ਪੈਦਾਵਾਰ 1 ਕਰੋੜ ਟਨ ਘ¤ਟ ਹੋ ਸਕਦੀ ਹੈ। ਸਾਲ 2008-09 ’ਚ ਭਾਰਤ ’ਚ ਪਿਛਲੀ ਸਾਉਣੀ ਦੇ ਦੌਰਾਨ 845. 8 ਲ¤ਖ ਟਨ ਸਮੇਤ 991. 5 ਲ¤ਖ ਟਨ ਚਾਵਲਾਂ ਦੀ ਪੈਦਾਵਾਰ ਹੋਈ ਸੀ। ਚਾਵਲਾਂ ਦੀ ਪੈਦਾਵਾਰ ’ਚ ਕਮੀ ਨਾਲ ਅਨਾਜ ਦੀਆਂ ਕੀਮਤਾਂ ’ਚ ਹੋਰ ਵਾਧਾ ਹੋ ਸਕਦਾ ਹੈ। ਉਨ੍ਹਾਂ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਕੇਂਦਰ ਦੀ ਕਾਰਵਾਈ ਯੋਜਨਾ ਦਾ ਵੀ ਜ਼ਿਕਰ ਕੀਤਾ। ਪਵਾਰ ਨੇ ਕਿਹਾ ਕਿ ਜੇਕਰ ਲੋੜ ਪਈ ਤਾਂ ਸਰਕਾਰ ਖੁ¤ਲ੍ਹੀ ਮੰਡੀ ’ਚ ਦਖ਼ਲ ਦੇਣ ਤੇ ਖੁ¤ਲ੍ਹੀ ਮੰਡੀ ’ਚ ਵਿਕਰੀ ਸਕੀਮ ਤਹਿਤ ਕਣਕ ਤੇ ਚਾਵਲ ਜਾਰੀ ਕਰਨ ਤੋਂ ਵੀ ਨਹੀਂ ਝਿਜਕੇਗੀ। ਪਵਾਰ ਨੇ ਰਾਜਾਂ ਨੂੰ ਇਹ ਗ¤ਲ ਯਕੀਨੀ ਬਣਾਉਣ ਲਈ ਵੀ ਕਿਹਾ ਕਿ ਨਿ¤ਜੀ ਸ਼ੈਲਰਾਂ ਵੱਲੋਂ ਖਰੀਦੇ ਕੁ¤ਲ ਚਾਵਲਾਂ ਦਾ ਘ¤ਟੋ-ਘ¤ਟ ਅ¤ਧਾ ਹਿ¤ਸਾ ਸਰਵਜਨਕ ਵੰਡ ਪ੍ਰਣਾਲੀ ਲਈ ਖਰੀਦਿਆ ਜਾਏ। ਤੇਲ ਵਾਲੇ ਬੀਜਾਂ ਤੇ ਗੰਨੇ ਦੀ ਪੈਦਾਵਾਰ ’ਚ ਵੀ ਕੁਝ ਕਮੀ ਹੋ ਸਕਦੀ ਹੈ। ਦੇਸ਼ ’ਚ ਆਮ ਬਾਰਸ਼ ਨਾਲੋਂ 29 ਪ੍ਰਤੀਸ਼ਤ ਘ¤ਟ ਬਾਰਿਸ਼ ਹੋਈ ਹੈ। ਰਾਜ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਚਾਵਲ ਮਿਲਾਂ ’ਤੇ 50 ਪ੍ਰਤੀਸ਼ਤ ਲੈਵੀ ਲਾਗੂ ਕਰਨ। ਇਸ ਸੰਦਰਭ ’ਚ ਉਨ੍ਹਾਂ ਕੇਰਲਾ, ਤਾਮਿਲਨਾਡੂ, ਆਸਾਮ ਤੇ ਪੁਡੂਚਰੀ ਦਾ ਹਵਾਲਾ ਦਿ¤ਤਾ, ਜਿਨ੍ਹਾਂ 2008-09 ਦੌਰਾਨ ਨਿ¤ਜੀ ਮਿਲਾਂ ਤੋਂ ਕੋਈ ਵੀ ਲੈਵੀ ਚਾਵਲ ਵਸੂਲ ਨਹੀਂ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਰਾਜਾਂ ਨੂੰ ਕੇਂਦਰੀ ਏਜੰਸੀਆਂ ਵੱਲੋਂ ਅਨਾਜ ਦੀ ਖਰੀਦ ’ਤੇ ਲਾਏ ਜਾਂਦੇ ਕਰਾਂ ਦਾ ਰੀਵਿਊ ਕਰਨ ਲਈ ਵੀ ਕਿਹਾ। ਉਨ੍ਹਾਂ ਇਸ ਗ¤ਲ ਤੋਂ ਜਾਣੂ ਕਰਾਇਆ ਕਿ ਅਨਾਜ ਦੀ ਵਸੂਲੀ ’ਤੇ ਕੇਂਦਰ ਵੱਲੋਂ ਖੁਰਾਕ ਸਬਸਿਡੀ ਤੇ ਸਰਵਜਨਕ ਵੰਡ ਪ੍ਰਣਾਲੀ ਰਾਹੀਂ ਸਬਸਿਡੀ ਵਾਲੀ ਸਪਲਾਈ ਤੇਜ਼ੀ ਨਾਲ ਵਧੀ ਹੈ ਤੇ ਇਹ ਇਸ ਸਾਲ 60,000 ਕਰੋੜ ਰੁਪਏ ਹੋ ਜਾਵੇਗੀ। ਫਿਰ ਵੀ ਇਹ ਇਕ ਚੰਗੀ ਖਬਰ ਹੈ ਕਿ ਚਾਲੂ ਮਾਰਕੀਟ ਸੀਜ਼ਨ ਦੌਰਾਨ ਕੇਂਦਰ ਨੇ 326 ਲ¤ਖ ਟਨ ਚਾਵਲ ਤੇ 253 ਲ¤ਖ ਟਨ ਕਣਕ ਦੀ ਰਿਕਾਰਡ ਖਰੀਦ ਕੀਤੀ ਹੈ। ਕੇਂਦਰ ਕੀਮਤਾਂ ’ਚ ਵਾਧੇ ਨੂੰ ਰੋਕਣ ਲਈ ਰਾਸ਼ਨ ਦੀਆਂ ਦੁਕਾਨਾਂ ਰਾਹੀਂ ਦਰਾਮਦ ਦਾਲਾਂ ’ਤੇ 10 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਦੀ ਸਕੀਮ 30 ਸਤੰਬਰ ਤੋਂ ਅਗਾਂਹ ਵੀ ਵਧਾਉਣ ਬਾਰੇ ਯੋਜਨਾ ਬਣਾ ਰਿਹਾ ਹੈ, ਜੋ ਕਿ 3 ਮਹੀਨਿਆਂ ’ਚ 30 ਰੁਪਏ ਕਿਲੋ ਤ¤ਕ ਵਧ ਗਈ ਹੈ। ਪੰਜਾਬ ਤੇ ਹਰਿਆਣਾ ਨੇ ਧਾਨ ਦੀ ਫਸਲ ਬਚਾ ਲੈਣ ਬਾਰੇ ਕੇਂਦਰ ਨੂੰ ਸੂਚਤ ਕੀਤਾ ਹੈ। ਪਰ ਘ¤ਟ ਪਾਣੀ ਦੀ ਸਪਲਾਈ ਕਾਰਨ ਇਸ ਵਾਰ ਉਤਪਾਦਕਤਾ ਘ¤ਟ ਹੋਵੇਗੀ। ਪਵਾਰ ਨੇ ਕਿਹਾ ਕਿ ਕੇਂਦਰ ਨੇ ਰਾਜਾਂ ਨੂੰ ਕਿਹਾ ਹੈ ਕਿ ਜੇਕਰ ਲੋੜ ਪਵੇ ਤਾਂ ਉਹ ਫਸਲਾਂ ਦੀ ਮੁੜ ਬਿਜਾਈ ਲਈ ਵਧੇਰੇ ਬੀਜ ਲੈ ਲੈਣ, ਕਿਉਂਕਿ ਲਗਭਗ 15 ਲ¤ਖ ਟਨ ਦਾ ਵਾਧੂ ਭੰਡਾਰ ਇਸ ਕੋਲ ਪਿਆ ਹੈ। ਪਿਛਲੇ ਡੇਢ ਮਹੀਨੇ ਦੌਰਾਨ ਝੀਲਾਂ ’ਚ ਪਾਣੀ ਦੇ ਪ¤ਧਰ ’ਚ ਕਾਫੀ ਸੁਧਾਰ ਹੋਇਆ ਹੈ। ਰਾਜਾਂ ਨੂੰ ਪੈਦਾਵਾਰ ’ਚ ਕਮੀ ਲਈ ਮੁਆਵਜ਼ੇ ’ਤੇ ਧਿਆਨ ਕੇਂਦਰਤ ਕਰਨ ਲਈ ਵੀ ਕਿਹਾ ਹੈ।
Tags:

More Leatest Stories