ਬੁਰਜ ਹਰੀ ’ਚ ਗਲਘੋਟੂ ਰੋਗ ਫੈਲਿਆ-ਦਰਜਨਾਂ ਮੱਝਾਂ ਮਰੀਆਂ

Gurjeet Singh

20

August

2009

ਮਾਨਸਾ- ਅਗਸਤ ਦਾ ਮਹੀਨਾ ਪਿੰਡ ਬੁਰਜ ਹਰੀ ਦੇ ਲੋਕਾਂ ਲਈ ਅਤਿ ਬੁਰੇ ਦਿਨ ਲੈ ਕੇ ਆਇਆ ਹੈ ਕਿਉਂਕਿ ਇਸ ਮਹੀਨੇ ਦੀ ਪਹਿਲੀ ਤਾਰੀਕ ਤੋਂ ਲੈ ਕੇ ਹੁਣ ਤੱਕ ਪਿੰਡ ਦੇ ਵੱਖ-ਵੱਖ ਘਰਾਂ ਦੀਆਂ 40 ਦੇ ਕਰੀਬ ਮੱਝਾਂ, ਕੱਟੀਆਂ ਤੇ ਹੋਰ ਪਾਲਤੂ ਪਸ਼ੂ ਮਰ ਚੁੱਕੇ ਹਨ। ਪਿਛਲੇ ਤਿੰਨ ਕੁ ਦਿਨਾਂ ’ਚ ਹੀ ਪਿੰਡ ਦੇ 30 ਦੇ ਕਰੀਬ ਪਸ਼ੂ ‘ਮੌਤ ਦਾ ਖਾਈਆ’ ਬਣ ਗਏ ਹਨ। ਅੱਜ ਜਦੋਂ ਅਜੀਤ ਦੀ ਟੀਮ ਪਿੰਡ ’ਚ ਪਹੁੰਚੀ ਤਾਂ ਪਿੰਡ ’ਚ ਇਕ ਤਰ੍ਹਾਂ ਨਾਲ ਸੋਗ ਛਾਇਆ ਹੋਇਆ ਸੀ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਗਲਘੋਟੂ ਦੀ ਬਿਮਾਰੀ ਕਾਰਨ ਹੀ ਪਿੰਡ ’ਚ ਇਹ ਭਾਣਾ ਵਾਪਰਿਆ ਹੈ। ਸ਼ੁਰੂ ’ਚ ਲੋਕਾਂ ਨੂੰ ਇਸ ਬਿਮਾਰੀ ਦਾ ਕੋਈ ਭੇਤ ਨਹੀਂ ਆਇਆ ਪਰ ਪਸ਼ੂਆਂ ਦੀ ਮੌਤਾਂ ਦੀ ਗਿਣਤੀ ਵਧਣ ਕਾਰਨ ਪਿੰਡ ਵਾਸੀਆਂ ਨੇ ਇਧਰ ਗੰਭੀਰਤਾ ਨਾਲ ਧਿਆਨ ਦਿੱਤਾ।
Tags:

More Leatest Stories